Also Read
5994 ETT EXAM RESULT OUT : 28 ਜੁਲਾਈ ਨੂੰ ਹੋਈ ਪ੍ਰੀਖਿਆ ਦਾ ਨਤੀਜਾ ਘੋਸ਼ਿਤ
5994 ETT BHRTI : 5994 ਅਸਾਮੀਆਂ ਤੇ ਭਰਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ
Also Read:-
5994 ETT BHRTI NEW UPDATES: ਪੇਪਰ ਏ ਸਬੰਧੀ ਵੱਡੀ ਅਪਡੇਟ, ਫੀਸ ਦੋਬਾਰਾ ਹੋਵੇਗੀ ਜਮਾਂ, ਪੜ੍ਹੋ
ਸਕੂਲ ਸਿੱਖਿਆ ਵਿਭਾਗ ਅਧੀਨ 5994 ਈ.ਟੀ.ਟੀ.ਕਾਡਰ ਦਾ ਵਿਗਿਆਪਨ ਮਿਤੀ 12-10-2022 ਨੂੰ ਦਿੱਤਾ ਗਿਆ ਸੀ। ਜਿਸਦੀ ਅਪਲਾਈ ਕਰਨ ਦੀ ਆਖਰੀ ਮਿਤੀ 10-11-2022 ਸੀ। ਇਹਨਾਂ ਅਸਾਮੀਆਂ ਲਈ ਲਿਖਤੀ ਟੈਸਟ ਮਿਤੀ 05- 03-2023 ਨੂੰ ਲਿਆ ਗਿਆ ਸੀ। ਸਿਵਲ ਰਿੱਟ ਪਟੀਸ਼ਨ ਨੰ. 6819 ਆਫ 2023 ਪਰਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਅਤੇ ਹੋਰ ਦੇ ਕੇਸ ਵਿੱਚ ਮਾਨਯੋਗ ਹਾਈਕੋਰਟ ਦੇ ਹੁਕਮ ਮਿਤੀ 30-04-2024 ਅਨੁਸਾਰ 5994 ਈ.ਟੀ.ਟੀ. ਭਰਤੀ ਦਾ ਪੇਪਰ-ਏ ਦੁਬਾਰਾ ਲਿਆ ਜਾਣਾ ਹੈ। ਇਸ ਮੰਤਵ ਲਈ 5994 ਈ.ਟੀ.ਟੀ. ਪੇਪਰ-ਏ (ਪੰਜਾਬੀ ਭਾਸ਼ਾ) ਦਾ ਸਿਲੇਬਸ ਵਿਭਾਗ ਦੀ ਵੈੱਬਸਾਈਟ www.educationrecruitmentboard.com ਤੇ ਮਿਤੀ 18-05-2024 ਨੂੰ ਅੱਪਲੋੜ ਕਰ ਦਿੱਤਾ ਗਿਆ ਹੈ। ਇਹਨਾਂ ਅਸਾਮੀਆਂ ਲਈ ਲਿਖਤੀ ਪੇਪਰ ਮਿਤੀ 28-07-2024 ਨੂੰ ਲਿਆ ਜਾਵੇਗਾ।
ਮਿਤੀ 28-07-2024 ਨੂੰ ਹੋਣ ਵਾਲੇ ਲਿਖਤੀ ਪੇਪਰ ਉਹਨਾਂ ਉਮੀਦਵਾਰਾਂ ਵੱਲੋਂ ਹੀ ਦਿੱਤਾ ਜਾਵੇਗਾ, ਜਿਹਨਾਂ ਵੱਲੋਂ ਪਹਿਲਾ ਮਿਤੀ 05-03-2023 ਨੂੰ ਦੋਨੋਂ ਪੇਪਰ-ਏ ਅਤੇ ਪੇਪਰ-ਬੀ ਦਿੱਤੇ ਗਏ ਸਨ। ਜਿਹਨਾਂ ਉਮੀਦਵਾਰਾਂ ਦੀ ਸਕਰੂਟਨੀ ਸਮੇਂ ਬਾਇਓਮੈਟ੍ਰਿਕ ਆਪਸ ਵਿੱਚ ਮੇਲ ਨਹੀ ਹੋਈ ਸੀ, ਉਹਨਾਂ ਉਮੀਦਵਾਰਾਂ ਦਾ ਹੁਣ ਪੇਪਰ-ਏ ਨਹੀਂ ਲਿਆ ਜਾਵੇਗਾ। ਇਸਤੋਂ ਇਲਾਵਾ ਪੇਪਰ-ਏ ਮੁੜ ਦੇਣ ਲਈ ਉਮੀਦਵਾਰਾਂ ਵੱਲੋਂ ਹੇਠ ਲਿਖੇ ਅਨੁਸਾਰ ਫੀਸ ਮੁੜ ਜਮ੍ਹਾ ਕਰਵਾਈ ਜਾਣੀ ਹੈ। ਜੇਕਰ ਕਿਸੇ ਉਮੀਦਵਾਰ ਵੱਲੋਂ ਫੀਸ ਜਮ੍ਹਾਂ ਨਹੀ ਕਰਵਾਈ ਜਾਂਦੀ ਤਾਂ ਉਸ ਉਮੀਦਵਾਰ ਨੂੰ ਰੋਲ ਨੰਬਰ (ਐਡਮਿਟ ਕਾਰਡ) ਜਾਰੀ ਨਹੀ ਕੀਤਾ ਜਾਵੇਗਾ। ਉਮੀਦਵਾਰ ਮਿਤੀ 14-06-2024 ਤੋਂ 21-06-2024 ਤੱਕ ਫੀਸ ਜਮ੍ਹਾ ਕਰਵਾਉਣਗੇ, ਉਸ ਉਪਰੰਤ ਪੋਰਟਲ ਬੰਦ ਕਰ ਦਿੱਤਾ ਜਾਵੇਗਾ।
1. ਜਨਰਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰਾ ਲਈ:
800 ਰੁਪਏ
2. Reserve Category : 400 Rupees
3. ਸਾਬਕਾ ਸੈਨਿਕ (ਖੁੱਦ): NIL
4. ਸਾਬਕਾ ਸੈਨਿਕ (ਡਿਪੈਂਡੈਂਟ)
- 4 (a) ਰਿਜਰਵ ਕੈਟਾਗਰੀ: 400 Rupees
- 4 (b) ਜਨਰਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰ 800 Rupees
ਫੀਸ ਸਬੰਧੀ ਬਾਕੀ ਸ਼ਰਤਾ ਵਿਗਿਆਪਨ ਮਿਤੀ 12-10-2022 ਵਾਲੀਆ ਹੀ ਰਹਿਣਗੀਆ।
(ਸ) ਹੁਣ ਫੀਸ ਭਰਨ ਲਈ ਉਮੀਦਵਾਰ ਵੱਲੋਂ ਆਪਣੇ ਰਜਿਸ਼ਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਮਦੱਦ ਨਾਲ ਆਪਣੇ ਅਕਾਊਂਟ ਵਿੱਚ ਲੋਗਇਨ ਕੀਤਾ ਜਾਵੇਗਾ। ਉਮੀਦਵਾਰ ਵੱਲੋਂ ਐਪਲੀਕੇਸ਼ਨ ਫੀਸ ਨਾਮ ਦੇ ਲਿੰਕ ਉੱਤੇ ਕਲਿੱਕ ਕਰਕੇ ਫੀਸ ਆਨਲਾਈਨ ਭਰੀ ਜਾ ਸਕਦੀ ਹੈ।