ਆਂਗਨਵਾੜੀ ਭਰਤੀ: ਅਰਜ਼ੀਆਂ ਜਮਾਂ ਕਰਵਾਉਣ ਦੀ ਮਿਤੀ ਵਿੱਚ ਵਾਧਾ, ਪੜ੍ਹੋ ਇਥੇ

ਡਾਇਰੈਕਟਰੇਟ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਐਸ.ਸੀ.ਓ. ਨੰ. 102-103, ਸੈਕਟਰ-34-ਏ, ਪੰਜਾਬ, ਚੰਡੀਗੜ੍ਹ 




ਪਬਲਿਕ ਨੋਟਿਸ ਇਸ਼ਤਿਹਾਰ ਨੰ. DPR/Pb/5027 ਮਿਤੀ 03.06.2021 ਰਾਹੀਂ ਪੰਜਾਬ ਰਾਜ ਦੇ ਵੱਖ- ਵੱਖ ਜ਼ਿਲ੍ਹਿਆਂ ਵਿਚ 1170 ਆਂਗਨਵਾੜੀ ਵਰਕਰਾਂ, 82 ਮਿੰਨੀ ਆਂਗਨਵਾੜੀ ਵਰਕਰਾਂ ਅਤੇ 3239 ਆਂਗਨਵਾੜੀ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ (ਕੇਵਲ ਇਸਤਰੀ ਉਮੀਦਵਾਰਾਂ ਲਈ ਦੀ ਭਰਤੀ ਨਿਰੋਲ ਮਾਣ-ਭੱਤੇ ਦੇ ਆਧਾਰ ਤੇ ਕਰਨ ਲਈ ਅਰਜ਼ੀਆਂ ਦੀ ਮੰਗ ਮਿਤੀ 03.07.2021 ਤੱਕ ਕੀਤੀ ਗਈ ਸੀ। 




ਭਰਤੀ ਸਬੰਧੀ ਬਿਨੈਕਾਰੀ ਦੇਣ ਲਈ ਯੋਗ ਉਮੀਦਵਾਰਾਂ ਵੱਲੋਂ ਬਿਨੈ-ਪੱਤਰ ਇਸ਼ਤਿਹਾਰ ਜਾਰੀ ਹੋਣ ਦੀ ਮਿਤੀ 03.07.2021 ਤੱਕ ਬਿਨੈਕਾਰਾਂ ਵੱਲੋਂ ਅਰਜ਼ੀਆਂ ਜ਼ਿਲ੍ਹੇ ਨਾਲ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਦਫ਼ਤਰ ਨੂੰ ਦਸਤੀ ਜਾਂ ਰਜਿਸਟਰਡ ਪੋਸਟ ਰਾਹੀਂ ਭੇਜੇ ਜਾਣੇ ਸਨ। ਇਸ ਸਬੰਧ ਵਿਚ ਸੂਚਿਤ ਕੀਤਾ ਜਾਂਦਾ ਹੈ ਕਿ ਹੁਣ ਅਰਜ਼ੀਆਂ ਮੰਗੇ ਜਾਣ ਦੀ ਮਿਤੀ ਵਿਚ 30.07.2021 ਤੱਕ ਵਾਧਾ ਕੀਤਾ ਜਾਂਦਾ ਹੈ ਅਤੇ ਯੋਗ ਬਿਨੈਕਾਰ ਆਪਣੀਆਂ ਅਰਜ਼ੀਆਂ ਮਿਤੀ 30.07.2021 ਤੱਕ ਅਪਲਾਈ ਕਰ ਸਕਦੇ ਹਨ।


 ਪਹਿਲਾਂ ਤੋਂ ਅਪਲਾਈ ਕਰ ਚੁੱਕੇ ਬਿਨੈਕਾਰਾਂ ਨੂੰ ਮੁੜ ਤੋਂ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।



 ਨੋਟ:- ਬਿਨੈਕਾਰ ਆਪਣੀਆਂ ਅਰਜ਼ੀਆਂ ਆਪਣੇ ਬਲਾਕ ਨਾਲ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਦੇ ਦਫ਼ਤਰ ਵਿਚ ਹੀ ਜਮਾਂ ਕਰਵਾਉਣ। 

LECTURER RECRUITMENT: ਰਿਵਾਇਜਡ ਰੋਲ ਨੰਬਰ ਜਾਰੀ, ਕਰੋ ਡਾਉਨਲੋਡ

 

ਲੈਕਚਰਾਰ ਭਰਤੀ ਵਿਸ਼ਿਆਂ ਵਿੱਚ ਅਪਲਾਈ ਕਰ ਚੁੱਕੇ ਉਮੀਦਵਾਰਾਂ ਨੂੰ ਰੀਵਾਈਜ਼ਡ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਹਨ। 



ਉਮੀਦਵਾਰ ਆਪਣਾ ਰੋਲ ਨੰਬਰ, ਉਨ੍ਹਾਂ ਵੱਲੋਂ ਰਜਿਸਟ੍ਰੇਸ਼ਨ ਕਰਨ ਸਮੇਂ ਬਣਾਏ ਗਏ ਅਕਾਂਊਟ ਵਿੱਚ ਡਾਊਨਲੋਡ ਟ ਕਰ ਸਕਣਗੇ। 


ਘਰ ਘਰ ਰੋਜ਼ਗਾਰ:  ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ



ਜਾਰੀ ਕੀਤੇ ਰੋਲ ਨੰਬਰ ਸਲਿੱਪ ਵਿੱਚ ਪੇਪਰ ਦਾ ਸਮਾਂ ਅਤੇ ਸਥਾਨ ਵੀ ਦਰਸਾਇਆ ਗਿਆ ਹੈ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਰੋਲ ਨੰਬਰ ਸਲਿਪ ਲਿਖਤੀ ਟੈਸਟ ਵਾਲੇ ਦਿਨ ਨਾਲ ਲੈ ਕੇ ਆਉਣਾ ਯਕੀਨੀ ਬਣਾਉਣਗੇ।

FARIDKOT ANGNWADI VILLAGE WISE VACANCIES, DOWNLOAD HERE

 



FARIDKOT : ANGNWADI VILLAGE WISE VACANCIES, DOWNLOAD HERE 


All about angnwadi Bharti , Proforma ,all distt vacancies download here

ਬਿਜਲੀ ਸੰਕਟ ਗਹਿਰਾਇਆ, ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ ਹੋਰ ਯੂਨਿਟ ਬੰਦ


 ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਹੋਇਆ ਬੰਦ

ਚੰਡੀਗੜ੍ਹ, 4 ਜੁਲਾਈ, 2021: ਪੰਜਾਬ ਦੇ ਪ੍ਰਾਈਵੇਟ ਸੈਕਟਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਬੰਦ ਹੋ ਗਿਆ ਹੈ। ਦੇਰ ਰਾਤ ਬੁਆਇਲਰ ਵਿਚ ਨੁਕਸ ਪੈਣ ਕਾਰਨ ਇਹ ਯੂਨਿਟ ਬੰਦ ਹੋਇਆ ਹੈ। ਪਲਾਂਟ ਦਾ ਇਕ ਹੋਰ ਯੂਨਿਟ ਮਾਰਚ ਮਹੀਨੇ ਤੋਂ ਬੰਦ ਹੈ ਤੇ ਹੁਣ ਦੂਜ਼ਾ ਯੂਨਿਟ ਬੰਦ ਹੋ ਗਿਆ ਹੈ। 

NMMS ਪਾਸ ਵਿਦਿਆਰਥੀਆਂ ਨੂੰ ਵਜ਼ੀਫੇ ਸਬੰਧੀ ਹਦਾਇਤਾਂ

 

DOWNLOAD NMMS RESULT HERE 



ਸਿੱਖਿਆ ਵਿਭਾਗ ਵੱਲੋਂ Young Teacher Award, State Teacher Award,Administrative Award ਲਈ ਅਰਜ਼ੀਆਂ ਦੀ ਮੰਗ

 

 

ਪੰਜਾਬ ਸਰਕਾਰ, ਸਿੱਖਿਆ ਵਿਭਾਗ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਅਧਿਆਪਕ ਸਟੇਟ ਅਵਾਰਡ, ਯੰਗ ਟੀਚਰ ਅਵਾਰਡ ਅਤੇ ਪ੍ਰਬੰਧਕੀ ਅਵਾਰਡ ਲਈ ਆਨਲਾਈਨ ਨਾਮੀਨੇਸ਼ਨ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 


Nomination for the Award : ਅਧਿਆਪਕ ਸਟੇਟ ਅਵਾਰਡ, ਯੰਗ ਟੀਚਰ ਅਵਾਰਡ ਅਤੇ ਪ੍ਰਬੰਧਕੀ ਅਵਾਰਡ ਲਈ ਆਨਲਾਈਨ ਨਾਮੀਨੇਸ਼ਨ ਵੈਬਸਾਈਟ epunjabschool.gov.in ਤੇ ਮਿਤੀ 1.07.2021 ਤੋਂ 25.07.2021 ਤੱਕ ਕੀਤੀ ਜਾ ਸਕਦੀ ਹੈ ।

ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ




 ਪੋਰਟਲ ਤੇ ਹਰ ਸਟਾਫ ਦਾ ਵੱਖਰਾ ਆਈ-ਡੀ ਪਹਿਲਾਂ ਹੀ ਸਾਰੇ ਅਧਿਆਪਕਾਂ/ਸਕੂਲ ਮੁੱਖੀਆਂ/ਪ੍ਰਬੰਧਕਾਂ ਨੂੰ ਮਿਲਿਆ ਹੋਇਆ ਹੈ । ਉਸਦੇ ਰਾਹੀਂ ਲਾਗ-ਇਨ ਕਰਕੇ ਕਿਸੇ ਵੀ ਅਧਿਆਪਕ/ ਸਕੂਲ ਮੁੱਖੀ/ਪ੍ਰਬੰਧਕ ਦੀ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ। ਪਿਛਲੇ ਸਾਲ ਦੀ ਤਰ੍ਹਾਂ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਕੋਈ ਵੀ ਅਧਿਆਪਕ/ਸਕੂਲ ਮੁੱਖੀ/ ਪ੍ਰਬੰਧਕ ਖੁਦ ਸਟੇਟ ਅਵਾਰਡ ਲਈ ਅਪਲਾਈ ਨਹੀਂ ਕਰੇਗਾ। ਕਿਸੇ ਵੀ ਅਧਿਆਪਕ/ ਸਕੂਲ ਮੁੱਖੀ/ਪ੍ਰਬੰਧਕ ਦੀ ਸਟੇਟ ਅਵਾਰਡ ਲਈ ਕੋਈ ਵੀ ਦੂਸਰਾ ਅਧਿਆਪਕ/ਸਕੂਲ ਮੁੱਖੀ/ ਇੰਚਾਰਜ ਨਾਮੀਨੇਸ਼ਨ ਕਰ ਸਕਦਾ ਹੈ।

 ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ, ਜਿਲ੍ਹਾ ਸਿੱਖਿਆ ਅਫਸਰ/ਸਹਾਇਕ ਡਾਇਰੈਕਟਰ/ਡਿਪਟੀ ਡਾਇਰੈਕਟਰ/ਡਾਇਰੈਕਟਰ ਜਨਰਲ ਸਕੂਲ ਸਿੱਖਿਆ/ਸਿੱਖਿਆ ਸਕੱਤਰ ਜੀ ਵੱਲੋਂ ਕਿਸੇ ਵੀ ਅਧਿਆਪਕ/ਸਕੂਲ ਮੁੱਖੀ/ਪ੍ਰਬੰਧਕ ਦੀ ਸਟੇਟ ਅਵਾਰਡ ਲਈ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ ।

ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ





 ਇਸ ਸਬੰਧੀ ਜੋ ਵੀ ਅਧਿਆਪਕ/ ਸਕੂਲ ਮੁੱਖੀ/ਪ੍ਰਬੰਧਕ/ਉੱਚ ਅਧਿਕਾਰੀ, ਜਿਸ ਅਧਿਆਪਕ/ ਸਕੂਲ ਮੁੱਖੀ/ਪ੍ਰਬੰਧਕ ਦੀ ਸਟੇਟ ਅਵਾਰਡ ਲਈ ਨਾਮੀਨੇਸ਼ਨ ਕਰਨਗੇ, ਉਹ ਉਸ ਅਧਿਆਪਕ/ਸਕੂਲ ਮੁੱਖੀ/ਪ੍ਰਬੰਧਕਬਾਰੇ ਆਪਣੇ ਹੱਥ ਲਿਖਤ ਵਿੱਚ ਘੱਟੋ- ਘੱਟ 250 ਸ਼ਬਦਾਂ ਵਿੱਚ ਲਿਖਣਗੇ ਕਿ ਉਹ ਉਸ ਅਧਿਆਪਕ/ਸਕੂਲ ਮੁੱਖੀ/ਪ੍ਰਬੰਧਕ ਦੀ ਨਾਮੀਨੇਸ਼ਨ ਕਿਊਂ ਕਰਨਾ ਚਾਹੁੰਦੇ ਹਨ ਅਤੇ ਉਪਰੋਕਤ ਵੈਬਸਾਈਟ ਵਿੱਚ ਹੱਥ ਲਿਖਤ ਨੂੰ ਅਪਲੋਡ ਵੀ ਕਰਨਗੇ ।

Eligibility :  State Teacher Award ਸਾਰੇ ਸਕੂਲ ਮੁੱਖੀ/ਇੰਚਾਰਜ਼/ਪ੍ਰਬੰਧਕ ਅਤੇ ਅਧਿਆਪਕ, ਜਿਨ੍ਹਾਂ ਦੀ ਰੈਗੂਲਰ ਤੌਰ ਤੇ ਸਰਵਿਸ ਅੱਪਲਾਈ ਕਰਨ ਦੀ ਮਿਤੀ ਤੱਕ ਘੱਟੋ-ਘੱਟ 10 ਸਾਲ ਪੂਰੀ ਹੋ ਚੁੱਕੀ ਹੈ, ਉਹਨਾਂ ਦੀ ਸਟੈਂਟ ਅਵਾਰਡ ਲਈ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਜੋ ਅਧਿਆਪਕ ਸੋਸਾਇਟੀਜ਼ ਜਿਵੇਂ SSA, RMSA,PICTEs ਅਧੀਨ ਕੰਮ ਕਰ ਰਹੇ ਹਨ, ਉਹਨਾਂ ਦੀ ਨਾਮੀਨੇਸ਼ਨ ਵੀ ਕੀਤੀ ਜਾ ਸਕਦੀ ਹੈ, ਜੇਕਰ ਉਹ ਉਪਰੋਕਤ 10 ਸਾਲ ਦੀ ਰੈਗੂਲਰ ਸਰਵਿਸ ਦੀ ਸ਼ਰਤ ਪੂਰੀ ਕਰਦੇ ਹੋਣਗੇ।

 Young Teacher Award ਲਈ ਸਾਰੇ ਸਕੂਲ ਮੁੱਖੀ ਇੰਚਾਰਜ ਅਤੇ ਅਧਿਆਪਕ, ਜਿਨ੍ਹਾਂ ਦੀ ਰੈਗੂਲਰ ਤੌਰ ਤੇ ਸਰਵਿਸ ਅੱਪਲਾਈ ਕਰਨ ਦੀ ਮਿਤੀ ਤੋਂ 10 ਸਾਲ ਤੋਂ ਘੱਟ ਹੋਵੇ ਤੇ 3 ਸਾਲ ਤੋਂ ਜਿਆਦਾ ਹੋਵੇ ਅਤੇ ਉਸ ਵਲੋਂ ਆਪਣਾ ਪਰਖਕਾਲ ਸਮਾਂ ਪਾਰ ਕਰ ਲਿਆ ਹੋਵੇ, ਉਹਨਾਂ ਦੀ ਇਸ ਅਵਾਰਡ ਲਈ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਜੋ ਅਧਿਆਪਕ ਸੋਸਾਇਟੀਜ ਜਿਵੇਂ SSA, RMSA,PICTES ਅਧੀਨ ਕੰਮ ਕਰ ਰਹੇ ਹਨ, ਉਹਨਾਂ ਦੀ ਨਾਮੀਨੇਸ਼ਨ ਵੀ ਕੀਤੀ ਜਾ ਸਕਦੀ ਹੈ, ਜੇਕਰ ਉਹ ਉਪਰੋਕਤ ਸ਼ਰਤ ਪੂਰੀ ਕਰਦੇ।

 Administrative Award: ਸਮੂਹ ਜਿਲ੍ਹਾ ਸਿੱਖਿਆ ਅਫਸਰ (ਸੈਸਿ ਅਤੇ ਐਸਿ) ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈਸਿ ਅਤੇ ਐਸਿ), ਡਾਇਟ ਪ੍ਰਿੰਸੀਪਲਜ਼ ਜਿਨ੍ਹਾਂ ਨੇ ਸਬੰਧਤ ਜਿਲੇ ਵਿੱਚ ਘੱਟੋ ਘੱਟ ਇੱਕ ਸਾਲ ਲਈ ਉਕਤ ਅਸਾਮੀਆਂ ਤੇ ਕੰਮ ਕੀਤਾ ਹੋਵੇ , ਉਨ੍ਹਾਂ ਦੀ ਇਸ ਅਵਾਰਡ ਲਈ ਨੋਮੀਨੇਸ਼ਨ ਕੀਤੀ ਜਾ ਸਕਦੀ ਹੈ । ਇਸੇ ਤਰ੍ਹਾਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਵੀ ਨੋਮੀਨੇਟ ਕੀਤਾ ਜਾ ਸਕਦਾ ਹੈ। 



Processing & Screening of the Nominations: ਵੈਬ ਪੋਰਟਲ ਰਾਹੀਂ ਪ੍ਰਾਪਤ ਕੀਤੀਆਂ ਸਾਰੀਆਂ ਨਾਮੀਨੇਸ਼ਨਜ਼ ਸਟੇਟ Mis WING ਵੱਲੋਂ ਸਬੰਧਤ ਜਿਲ੍ਹਾ ਸਿੱਖਿਆ ਅਫਸਰ ਨੂੰ ਭੇਜੀਆਂ ਜਾਣਗੀਆਂ। ਜੇਕਰ ਜਿਲ੍ਹਾ ਸਿੱਖਿਆ ਅਫ਼ਸਰ ਨੂੰ ਲਗਦਾ ਹੈ ਕਿ ਕਿਸੇ ਵੀ deserving ਮਿਹਨਤੀ ਅਧਿਆਪਕ/ਸਕੂਲ ਮੁੱਖੀ ਦੀ ਸਟੇਟ ਅਵਾਰਡ, ਯੰਗ ਟੀਚਰਅਵਾਰਡ ਲਈ ਨਾਮੀਨੇਸ਼ਨ ਰਹਿ ਗਈ ਹੈ ਤਾਂ ਉਹ ਜਿਲ੍ਹਾ ਵਾਰ ਪ੍ਰਾਪਤ ਹੋਈਆਂ ਅਰਜੀਆਂ ਦਾ 10 ਪ੍ਰਤੀਸ਼ਤ ਦੇ ਹਿਸਾਬ ਨਾਲ ਹੋਰ ਅਧਿਆਪਕ/ਸਕੂਲ ਮੁਖੀਆਂ ਦੀ ਨਾਮੀਨੇਸ਼ਨ ਖੁਦ ਕਰ ਸਕਦੇ ਹਨ। 3.2 ਜਿਲ੍ਹਾ ਸਿੱਖਿਆ ਅਫਸਰ ਵੱਲੋਂ ਵੀ ਨਾਮੀਨੇਟ ਕੀਤੇ ਅਧਿਆਪਕ/ਸਕੂਲ ਮੁੱਖੀਆਂ ਲਈ ਸਿਰਫ ਆਪਣੇ ਹੱਥ ਲਿਖਤ ਵਿੱਚ ਘੱਟੋ-ਘੱਟ 250 ਸ਼ਬਦਾਂ ਵਿੱਚ ਲਿਖਣਾ ਜਰੂਰੀ ਹੈ ਅਤੇ ਉਹਨਾਂ ਨੂੰ ਵੈਬ ਪੋਰਟਲ ਤੇ ਅਪਲੋਡ ਕਰਨ ਦੀ ਜਿੰਮੇਵਾਰੀ ਵੀ ਸਬੰਧਤ ਜਿਲ੍ਹਾ ਸਿੱਖਿਆ ਅਫ਼ਸਰ ਦੀ ਹੋਵੇਗੀ । 

State Teacher Award, Young Teacher Award, BPEOs 3 Diet Principal ਪ੍ਰਾਪਤ ਨਾਮੀਨੇਸ਼ਨਾਂ ਦੀ Screening ਸਬੰਧਤ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਕੀਤੀ ਜਾਵੇਗੀ ਅਤੇ ਇਹ  ਯਕੀਨੀ ਬਣਾਇਆ ਜਾਵੇਗਾ ਕਿ ਉਹਨਾਂ ਦੇ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਚਾਰਜਸ਼ੀਟ (ਰੂਲ 8 ਅਧੀਨ), Sexual Exploitationl Harassment ਦਾ ਕੋਈ ਕੇਸ ਪੈਡਿੰਗ ਨਾ ਹੋਵੇ। 

Administrative Award ਲਈ ਪ੍ਰਾਪਤ ਹੋਈਆਂ ਨਾਮੀਨੇਸ਼ਨਜ਼ ਦਾ ਮੁਲਅੰਕਣ ਸਟੇਟ ਪੱਧਰ ਉਪਰ ਤਿਆਰ ਕੀਤੀ ਗਈ ਕਮੇਟੀ ਵੱਲੋਂ ਕੀਤਾ ਜਾਵੇਗਾ । ਮੁੱਖ ਦਫ਼ਤਰ ਅਤੇ ਸਾਰੇ ਜਿਲ੍ਹਿਆਂ ਵੱਲੋਂ ਰਿਕਮੈਂਡ ਕੀਤੇ ਅਧਿਕਾਰੀਅਧਿਆਪਕਾਂ/ਸਕੂਲ ਮੁੱਖੀਆਂ ਨੂੰ ਫਾਈਨਲ ਸਲੈਕਸ਼ਨ ਤੋਂ ਪਹਿਲਾਂ ਸਟੇਟ ਲੈਵਲ ਦੀ ਕਮੇਟੀ ਅੱਗੇ ਪਰਜੈਨਟੇਸ਼ਨ ਦੇਣੀ ਹੋਵੇਗੀ। ਪਰਜੈਨਟੇਸ਼ਨ ਦੀ ਮਿਤੀਵਿਧੀ ਸਬੰਧੀ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ । ਸਟੇਟ ਲੈਵਲ ਦੀ ਕਮੇਟੀ ਵੱਲੋਂ ਸਲੈਕਟ ਕੀਤੇ ਅਧਿਕਾਰੀਆਂ ਅਧਿਆਪਕਾਂ। ਸਕੂਲ ਮੁੱਖੀਆਂ ਨੂੰ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦਿਵਸ (5 ਸਤੰਬਰ 2021) ਦੇ ਮੌਕੇ ਤੇ ਸਟੇਟ ਅਵਾਰਡ ਦਿੱਤਾ ਜਾਵੇਗਾ। 


17 ਸਰਕਾਰੀ ਸਕੂਲਾਂ ਦਾ ਨਾਂ ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੇ ਨਾਮ 'ਤੇ ਰੱਖਿਆ: ਵਿਜੈ ਇੰਦਰ ਸਿੰਗਲਾ

 17 ਸਰਕਾਰੀ ਸਕੂਲਾਂ ਦਾ ਨਾਂ ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੇ ਨਾਮ 'ਤੇ ਰੱਖਿਆ: ਵਿਜੈ ਇੰਦਰ ਸਿੰਗਲਾ


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ ਮਸ਼ਵਰੇ ਉਪਰੰਤ ਸਕੂਲ ਸਿੱਖਿਆ ਮੰਤਰੀ ਨੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਨ ਲਈ ਦਿੱਤੀ ਸਹਿਮਤੀ 


ਚੰਡੀਗੜ੍ਹ, 2 ਜੁਲਾਈ:

ਪੰਜਾਬ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਬਣਦਾ ਸਨਮਾਨ ਦੇਣ ਲਈ ਸੰਗਰੂਰ, ਜਲੰਧਰ, ਲੁਧਿਆਣਾ, ਪਟਿਆਲਾ, ਹੁਸ਼ਿਆਰਪੁਰ, ਐਸ.ਬੀ.ਐਸ. ਨਗਰ, ਤਰਨ ਤਾਰਨ, ਅੰਮ੍ਰਿਤਸਰ, ਐਸ.ਏ.ਐਸ ਨਗਰ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ 17 ਸਰਕਾਰੀ ਸਕੂਲਾਂ ਦਾ ਨਾਂ ਉਹਨਾਂ ਦੇ ਨਾਮ ‘ਤੇ ਰੱਖਿਆ ਗਿਆ ਹੈ। 


 


 ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅਮਲ ਕਰਦਿਆਂ ਸਕੂਲ ਸਿੱਖਿਆ ਵਿਭਾਗ ਵੱਲੋਂ ਹਾਲ ਹੀ ਵਿੱਚ ਹੋਈ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਇਨ੍ਹਾਂ ਸਕੂਲਾਂ ਦਾ ਨਾਂ ਬਦਲਣ ਦਾ ਫੈਸਲਾ ਲਿਆ ਗਿਆ ਹੈ।


 


ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਚਾਰ ਸਕੂਲਾਂ ਦੇ ਨਾਂ ਬਦਲ ਕੇ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੇ ਨਾਂ 'ਤੇ ਰੱਖੇ ਗਏ ਹਨ ਜਿਨ੍ਹਾਂ ‘ਚ ਸਰਕਾਰੀ ਹਾਈ ਸਮਾਰਟ ਸਕੂਲ ਧੂਰਾ ਦਾ ਨਾਂ ਬਦਲ ਕੇ ਗ਼ਦਰੀ ਬਾਬਾ ਠਾਕੁਰ ਦਾਸ ਜੀ ਸਰਕਾਰੀ ਹਾਈ ਸਮਾਰਟ ਸਕੂਲ ਧੂਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ ਦਾ ਨਾਂ ਸ਼ਹੀਦ ਸਿਪਾਹੀ ਸ. ਮੁਕੰਦ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ, ਸਰਕਾਰੀ ਮਿਡਲ ਸਕੂਲ ਕਲੌਦੀ ਦਾ ਨਾਂ ਬਦਲ ਕੇ ਆਜ਼ਾਦੀ ਘੁਲਾਟੀਆ ਸ. ਬਾਜਾ ਸਿੰਘ ਸਰਕਾਰੀ ਮਿਡਲ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਹੜ ਦਾਂ ਨਾਂ ਬਦਲ ਕੇ ਆਜ਼ਾਦੀ ਘੁਲਾਟੀਆ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਹੜ ਰੱਖਿਆ ਗਿਆ ਹੈ।


 


ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਜਲੰਧਰ ਜ਼ਿਲ੍ਹੇ ‘ਚ ਵੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਦਾ ਨਾਂ ਲੇਟ ਲਾਲਾ ਜਗਤ ਨਰਾਇਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਕੰਡਾਲਾ ਜ਼ਿਲ੍ਹਾ ਐਸ.ਏ.ਐਸ ਨਗਰ ਦਾ ਨਾਂ ਸ਼ਹੀਦ ਨਾਇਕ ਗੱਜਣ ਸਿੰਘ ਸਰਕਾਰੀ ਹਾਈ ਸਕੂਲ ਕੰਡਾਲਾ ਰੱਖਣ ਨੂੰ ਮਨਜ਼ੂਰੀ ਦਿੱਤੀ ਗਈ ਹੈ।


 


ਇਸ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਾਂਸ ਕਲਾਂ ਦਾ ਨਾਂ ਸ਼ਹੀਦ ਉੱਤਮ ਸਿੰਘ ਹਾਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਂਸ ਕਲਾਂ ਤੇ ਲੁਧਿਆਣਾ ਜ਼ਿਲ੍ਹੇ ਦੇ ਹੀ ਸਰਕਾਰੀ ਮਿਡਲ ਸਕੂਲ ਬੱਦੋਵਾਲ ਦਾ ਨਾਂ ਬਦਲ ਕੇ ਸ਼ਹੀਦ ਸਿਪਾਹੀ ਸੁਖਦੇਵ ਸਿੰਘ ਸਰਕਾਰੀ ਮਿਡਲ ਸਕੂਲ ਬੱਦੋਵਾਲ ਰੱਖਿਆ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਐਲੀਮੈਂਟਰੀ ਸਕੂਲ ਕਲਿਹਾਣਾ ਜ਼ਿਲ੍ਹਾ ਪਟਿਆਲਾ ਦਾ ਨਾਂ ਆਜ਼ਾਦੀ ਘੁਲਾਟੀਆ ਬੰਤਾ ਸਿੰਘ ਧਾਲੀਵਾਲ ਸਰਕਾਰੀ ਐਲੀਮੈਂਟਰੀ ਸਕੂਲ ਕਲਿਹਾਣਾ, ਸਰਕਾਰੀ ਪ੍ਰਾਇਮਰੀ ਸਕੂਲ ਬਿਲਾਸਪੁਰ, ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂ ਸ਼ਹੀਦ ਅਮਨਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬਿਲਾਸਪੁਰ, ਸਰਕਾਰੀ ਸੀਨੀਅਰ ਸੈਕੰਡਰੀ ਗੋਬਿੰਦਪੁਰਾ ਜ਼ਿਲ੍ਹਾ ਐਸ.ਬੀ.ਐਸ. ਨਗਰ ਦਾ ਨਾਂ ਦੇਸ਼ ਭਗਤ ਮਾਸਟਰ ਕਾਬਲ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰਾ ਤੇ ਐਸ.ਬੀ.ਐਸ. ਨਗਰ ਦੇ ਹੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੋਸਲ ਦਾ ਨਾਂ ਬਦਲ ਕੇ ਬੱਬਰ ਦਲੀਪ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੱਖਿਆ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਦਾ ਨਾਂ ਲਾਂਸ ਨਾਈਕ ਸ਼ਹੀਦ ਸ਼ਿੰਗਾਰਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਚੋਹਲਾ ਸਾਹਿਬ ਰੱਖਿਆ ਗਿਆ।


 


ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਭਕਨਾ ਕਲਾਂ ਦਾ ਨਾਂ ਸ਼ਹੀਦ ਗੁਰਸਾਹਿਬ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ ਅੰਮ੍ਰਿਤਸਰ ਦਾ ਨਾਂ ਸ਼ਹੀਦ ਭਾਈ ਮੇਵਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ, ਸਰਕਾਰੀ ਮਿਡਲ ਸਕੂਲ ਮੌੜੇ ਅੰਮ੍ਰਿਤਸਰ ਦਾ ਨਾਂ ਨਾਮਧਾਰੀ ਸ਼ਹੀਦ ਹਾਕਮ ਸਿੰਘ ਸਰਕਾਰੀ ਮਿਡਲ ਸਕੂਲ ਮੌੜੇ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਅਜਨੇਰ ਨੂੰ ਸ਼ਹੀਦ ਤਾਰਾ ਸਿੰਘ ਸਰਕਾਰੀ ਹਾਈ ਸਕੂਲ ਅਜਨੇਰ ਰੱਖਿਆ ਗਿਆ ਹੈ।


 


ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ, “ਵੱਖ-ਵੱਖ ਜ਼ਿਲ੍ਹਿਆਂ ਦੇ ਕਈ ਹੋਰ ਸਕੂਲਾਂ ਦਾ ਨਾਂ ਵੀ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਨਾਂ ‘ਤੇ ਰੱਖਿਆ ਗਿਆ ਹੈ ਜਿਹਨਾਂ ਨੇ ਦੇਸ਼ ਦੀ ਖ਼ਾਤਿਰ ਅਸਧਾਰਨ ਬਹਾਦਰੀ ਵਿਖਾਈ ਹੈ।

ਸਕੂਲਾਂ ਦਾ ਸਮਾਂ ਬਦਲਣ ਦੀ ਮੰਗ

 ਸਕੂਲਾਂ ਦਾ ਸਮਾਂ ਬਦਲਣ ਦੀ ਮੰਗ 

ਰੂਪਨਗਰ: 3 ਜੁਲਾਈ

ਪਾਵਰ ਕੱਟ ਦੇ ਚੱਲ ਰਹੇ ਦੌਰ ਦੌਰਾਨ ਅਤੇ ਪੈ ਰਹੀ ਗਰਮੀ ਵਿੱਚ ਸਰਕਾਰ ਨੇ ਜਿਵੇਂ ਸਰਕਾਰੀ ਦਫ਼ਤਰਾਂ ਦਾ ਸਮਾਂ ਘਟਾਇਆ ਹੈ, ਉਸ ਹੀ ਤਰਜ਼ ਤੇ ਗੌਰਮਿੰਟ ਟੀਚਰਜ਼ ਯੂਨੀਅਨ ਨੇ ਸਕੂਲਾਂ ਦਾ ਸਮਾਂ ਵੀ ਘਟਾਉਣ ਦੀ ਮੰਗ ਕੀਤੀ ਹੈ। 



ਯੂਨੀਅਨ ਦੇ ਆਗੂ ਗੁਰਬਿੰਦਰ ਸਿੰਘ ਅਤੇ ਧਰਮਿੰਦਰ ਸਿੰਘ ਭੰਗੂ ਨੇ ਕਿਹਾ ਕਿ ਜਦੋਂ ਸਕੂਲਾਂ ਦਾ ਸਾਰਾ ਕਾਰਜ ਬੱਚਿਆਂ ਦੇ ਸਕੂਲ ਨਾ ਆਉਣ ਕਾਰਨ ਆਨਲਈਨ ਹੀ ਚੱਲ ਰਿਹਾ ਹੈ ਤਾਂ ਅਧਿਆਪਕਾਂ ਦੀ ਪੰਜਾਹ ਫ਼ੀਸਦੀ ਹਾਜ਼ਰੀ ਨਾਲ ਸਾਰਾ ਕੰਮ ਕਾਜ ਤਸੱਲੀਬਖਸ਼ ਢੰਗ ਨਾਲ ਚੱਲ ਸਕਦਾ ਹੈ। ਇਸਦੇ ਨਾਲ ਹੀ ਸਕੂਲਾਂ ਦਾ ਸਮਾਂ ਵੀ ਦੁਪਹਿਰ 12 ਵਜੇ ਤੱਕ ਕਰ ਦੇਣਾ ਚਾਹੀਦਾ ਹੈ। ਨਿੱਜੀ ਪੱਤਰ ਪ੍ਰੇਰਕ

ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਲਈ ਦਿੱਲੀ ਦੀ ਸਰਕਾਰ ਵੱਲੋਂ ਨੌਕਰੀ ਦਾ ਮੌਕਾ

 ਦਿੱਲੀ ਸਰਕਾਰ ਵੱਲੋਂ ਵੱਖ ਵੱਖ ਅਧਿਆਪਕਾਂ ਦੀਆਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਪੰਜਾਬੀ ਮਾਸਟਰਾਂ ਦੀਆਂ 874 ਅਸਾਮੀਆਂ ਕੱਢੀਆਂ ਗਈਆਂ ਹਨ ਉਥੋਂ ਦੀ ਸਰਕਾਰ ਨੇ ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਇਨ੍ਹਾਂ ਪੋਸਟਾਂ ਵਿਚ ਅਪਲਾਈ ਕਰ ਸਕਦੇ ਹਨ । ਇਸ ਦੀ ਲਾਸਟ ਡੇਟ 03-07-2021 ਰੱਖੀ ਗਈ ਸੀ, ਲੇਕਿਨ ਹੁਣ ਇਨ੍ਹਾਂ ਅਸਾਮੀਆਂ ਤੇ ਭਰਤੀ ਲਈ  ਲਾਸਟ ਡੇਟ ਨੂੰ 10 ਜੁਲਾਈ ਤੱਕ ਵਧਾਇਆ ਗਿਆ ਹੈ।







DOWNLOAD OFFICIAL NOTIFICATION HERE

DIRECT LINK FOR APPLYING ONLINE

ਬੇਰੁਜ਼ਗਾਰ ਈ ਟੀ ਟੀ ਟੈਟ ਪਾਸ ਯੂਨੀਅਨ ਦੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਮੀਟਿੰਗ ਰਹੀ ਬੇਸਿੱਟਾ




 ਬੇਰੁਜ਼ਗਾਰ ਈ ਟੀ ਟੀ ਟੈਟ ਪਾਸ ਯੂਨੀਅਨ ਦੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਹੋਈ ਮੀਟਿੰਗ ਕਿਸੇ ਸਿੱਟੇ ਉਤੇ ਨਾ ਪਹੁੰਚ ਸਕੀ। ਇਸ ਮੀਟਿੰਗ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੀ ਹਾਜ਼ਰ ਸਨ। ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ। ਕਰੀਬ ਚੱਲ 2 ਘੰਟੇ ਦੀ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਵੱਲੋਂ ਯੂਨੀਅਨ ਨੂੰ ਜ਼ਬਾਨੀ ਭਰੋਸਾ ਦਿੱਤਾ ਕਿ ਛੇਤੀ ਹੀ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ, ਪਰ ਕਿਸੇ ਤਰ੍ਹਾਂ ਦਾ ਲਿਖਤੀ ਭਰੋਸਾ ਨਾ ਦਿੱਤਾ। ਪ੍ਰੰਤੂ ਬੇਰੁਜ਼ਗਾਰ ਅਧਿਆਪਕਾਂ ਨੇ ਉਨ੍ਹਾਂ ਦੇ ਜ਼ਬਾਨੀ ਭਰੋਸੇ ਉਤੇ ਵਿਸਵਾਸ ਨਾ ਕੀਤਾ।


ਇਸ ਮੌਕੇ ਮੌਜੂਦ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਕੁਲਦੀਪ ਖੋਖਰ, ਸੁਲਿੰਦਰ ਕੰਬੋਜ, ਨਿਰਮਲ ਜ਼ੀਰਾ, ਰਾਜਸੁਖਵਿੰਦਰ ਗੁਰਦਾਸਪੁਰ, ਬਲਵਿੰਦਰ ਨਾਭਾ, ਸਲਿੰਦਰ ਕੰਬੋਜ, ਅਮਨ ਤੇ ਜਰਨੈਲ ਸੰਗਰੂਰ ਨੇ ਕਿਹਾ ਕਿ ਅੱਜ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਪੈਨਲ ਮੀਟਿੰਗ ਹੋਈ ।


ਜਿਸ ਵਿੱਚ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀਆਂ ਮੰਗਾਂ ਬਾਰੇ  ਦੱਸਿਆ ਗਿਆ ਕਿ ਕਿਵੇਂ  2364 ਈ.ਟੀ.ਟੀ. ਦੀਆਂ ਪੋਸਟਾਂ ਵਿਚ ਬੀ.ਐੱਡ. ਉਮੀਦਵਾਰਾਂ ਨੂੰ ਬਰਾਬਰ ਵਿਚਾਰਿਆ ਜਾ ਰਿਹਾ ਹੈ । ਜਿਸ ਨਾਲ ਕਿ ਈ.ਟੀ.ਟੀ. ਦੇ ਉਮੀਦਵਾਰਾਂ ਦਾ ਹੱਕ ਉਨ੍ਹਾਂ ਤੋਂ ਖੋਹਿਆ ਜਾ ਰਿਹਾ ਹੈ  । ਸਰਕਾਰੀ ਸਕੂਲਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਸਾਮੀਆਂ ਖਾਲੀਆਂ ਪਈਆਂ ਹਨ । ਸਿੱਖਿਆ ਮੰਤਰੀ ਨੂੰ ਕਿਹਾ ਕਿ ਨਵੀਆਂ ਪੋਸਟਾਂ ਕੱਢੀਆਂ ਜਾਣ ਤਾਂ ਕਿ ਬੇਰੁਜ਼ਗਾਰ ਅਧਿਆਪਕਾਂ ਨੂੰ ਵੱਧ ਤੋਂ ਵੱਧ ਨੌਕਰੀ ਮਿਲ ਸਕੇ ।

ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲਈ , ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਲਈ ਮਿਤੀਆਂ'ਚ ਵਾਧਾ

 

ਬਦਲੀਆਂ ਦੇ ਤੀਜੇ ਰਾਊਂਡ ਦੀ ਸ਼ੁਰੂਆਤ ਹੋਵੇਗੀ 5 ਜੁਲਾਈ ਤੋਂ ਬਾਅਦ

 


ਬਦਲੀਆਂ ਦੇ ਤੀਜੇ ਰਾਊਂਡ ਦੀ ਸ਼ੁਰੂਆਤ ਹੋਵੇਗੀ 5 ਜੁਲਾਈ ਤੋਂ ਬਾਅਦ 

ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ  ਦੋ ਰਾਊਂਡ ਦੀਆਂ ਬਦਲੀਆਂ ਤੋਂ ਬਾਅਦ ਹੁਣ ਤੀਜੇ ਗੇੜ ਦੀਆਂ ਬਦਲੀਆਂ ਕੀਤੀਆਂ ਜਾਣੀਆਂ ਹਨ। ਚਾਹਵਾਨ ਅਧਿਆਪਕ ਬਦਲੀਆਂ ਲਈ ਆਨਲਾਈਨ ਅਪਲਾਈ ਕਰ ਸਕਣਗੇ।

All About ONLINE TRANSFER 

  ਸਿੱਖਿਆ ਵਿਭਾਗ ਵੱਲੋਂ  ਆਨਲਾਈਨ ਅਪਲਾਈ ਕਰਨ ਲਈ  ਅਧਿਆਪਕ   ਨੂੰ ਈ-ਪੰਜਾਬ ਤੇ ਲਾਗ ਇਨ ਕਰ ਆਪਣੇ ਵੇਰਵਿਆਂ ਨੂੰ  5 ਜੁਲਾਈ ਤੱਕ   ਦਰੁਸਤ ਕਰਨ ਲਈ ਕਿਹਾ ਗਿਆ ਹੈ।

ਜਾਣਕਾਰੀ ਹਿਤ ਇਹ ਵੀ ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਨੇ ਦੂਜੇ ਰਾਊਂਡ ਦੀਆਂ ਬਦਲੀਆਂ ਨੂੰ ਰੱਦ ਕੀਤਾ ਹੈ ਉਹ ਵੀ ਆਪਣੇ ਤੀਜੇ ਰਾਊਂਡ ਦੀਆਂ ਬਦਲੀਆਂ ਵਿਚ ਆਪਣਾ ਸਟੇਸ਼ਨ ਭਰ ਸਕਦੇ ਹਨ।





💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends