ਆਂਗਨਵਾੜੀ ਭਰਤੀ: ਅਰਜ਼ੀਆਂ ਜਮਾਂ ਕਰਵਾਉਣ ਦੀ ਮਿਤੀ ਵਿੱਚ ਵਾਧਾ, ਪੜ੍ਹੋ ਇਥੇ

ਡਾਇਰੈਕਟਰੇਟ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਐਸ.ਸੀ.ਓ. ਨੰ. 102-103, ਸੈਕਟਰ-34-ਏ, ਪੰਜਾਬ, ਚੰਡੀਗੜ੍ਹ 




ਪਬਲਿਕ ਨੋਟਿਸ ਇਸ਼ਤਿਹਾਰ ਨੰ. DPR/Pb/5027 ਮਿਤੀ 03.06.2021 ਰਾਹੀਂ ਪੰਜਾਬ ਰਾਜ ਦੇ ਵੱਖ- ਵੱਖ ਜ਼ਿਲ੍ਹਿਆਂ ਵਿਚ 1170 ਆਂਗਨਵਾੜੀ ਵਰਕਰਾਂ, 82 ਮਿੰਨੀ ਆਂਗਨਵਾੜੀ ਵਰਕਰਾਂ ਅਤੇ 3239 ਆਂਗਨਵਾੜੀ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ (ਕੇਵਲ ਇਸਤਰੀ ਉਮੀਦਵਾਰਾਂ ਲਈ ਦੀ ਭਰਤੀ ਨਿਰੋਲ ਮਾਣ-ਭੱਤੇ ਦੇ ਆਧਾਰ ਤੇ ਕਰਨ ਲਈ ਅਰਜ਼ੀਆਂ ਦੀ ਮੰਗ ਮਿਤੀ 03.07.2021 ਤੱਕ ਕੀਤੀ ਗਈ ਸੀ। 




ਭਰਤੀ ਸਬੰਧੀ ਬਿਨੈਕਾਰੀ ਦੇਣ ਲਈ ਯੋਗ ਉਮੀਦਵਾਰਾਂ ਵੱਲੋਂ ਬਿਨੈ-ਪੱਤਰ ਇਸ਼ਤਿਹਾਰ ਜਾਰੀ ਹੋਣ ਦੀ ਮਿਤੀ 03.07.2021 ਤੱਕ ਬਿਨੈਕਾਰਾਂ ਵੱਲੋਂ ਅਰਜ਼ੀਆਂ ਜ਼ਿਲ੍ਹੇ ਨਾਲ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਦਫ਼ਤਰ ਨੂੰ ਦਸਤੀ ਜਾਂ ਰਜਿਸਟਰਡ ਪੋਸਟ ਰਾਹੀਂ ਭੇਜੇ ਜਾਣੇ ਸਨ। ਇਸ ਸਬੰਧ ਵਿਚ ਸੂਚਿਤ ਕੀਤਾ ਜਾਂਦਾ ਹੈ ਕਿ ਹੁਣ ਅਰਜ਼ੀਆਂ ਮੰਗੇ ਜਾਣ ਦੀ ਮਿਤੀ ਵਿਚ 30.07.2021 ਤੱਕ ਵਾਧਾ ਕੀਤਾ ਜਾਂਦਾ ਹੈ ਅਤੇ ਯੋਗ ਬਿਨੈਕਾਰ ਆਪਣੀਆਂ ਅਰਜ਼ੀਆਂ ਮਿਤੀ 30.07.2021 ਤੱਕ ਅਪਲਾਈ ਕਰ ਸਕਦੇ ਹਨ।


 ਪਹਿਲਾਂ ਤੋਂ ਅਪਲਾਈ ਕਰ ਚੁੱਕੇ ਬਿਨੈਕਾਰਾਂ ਨੂੰ ਮੁੜ ਤੋਂ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।



 ਨੋਟ:- ਬਿਨੈਕਾਰ ਆਪਣੀਆਂ ਅਰਜ਼ੀਆਂ ਆਪਣੇ ਬਲਾਕ ਨਾਲ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਦੇ ਦਫ਼ਤਰ ਵਿਚ ਹੀ ਜਮਾਂ ਕਰਵਾਉਣ। 

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends