ਸਕੂਲਾਂ ਦਾ ਸਮਾਂ ਬਦਲਣ ਦੀ ਮੰਗ
ਰੂਪਨਗਰ: 3 ਜੁਲਾਈ
ਪਾਵਰ ਕੱਟ ਦੇ ਚੱਲ ਰਹੇ ਦੌਰ ਦੌਰਾਨ ਅਤੇ ਪੈ ਰਹੀ ਗਰਮੀ ਵਿੱਚ ਸਰਕਾਰ ਨੇ ਜਿਵੇਂ ਸਰਕਾਰੀ ਦਫ਼ਤਰਾਂ ਦਾ ਸਮਾਂ ਘਟਾਇਆ ਹੈ, ਉਸ ਹੀ ਤਰਜ਼ ਤੇ ਗੌਰਮਿੰਟ ਟੀਚਰਜ਼ ਯੂਨੀਅਨ ਨੇ ਸਕੂਲਾਂ ਦਾ ਸਮਾਂ ਵੀ ਘਟਾਉਣ ਦੀ ਮੰਗ ਕੀਤੀ ਹੈ।
ਯੂਨੀਅਨ ਦੇ ਆਗੂ ਗੁਰਬਿੰਦਰ ਸਿੰਘ ਅਤੇ ਧਰਮਿੰਦਰ ਸਿੰਘ ਭੰਗੂ ਨੇ ਕਿਹਾ ਕਿ ਜਦੋਂ ਸਕੂਲਾਂ ਦਾ ਸਾਰਾ ਕਾਰਜ ਬੱਚਿਆਂ ਦੇ ਸਕੂਲ ਨਾ ਆਉਣ ਕਾਰਨ ਆਨਲਈਨ ਹੀ ਚੱਲ ਰਿਹਾ ਹੈ ਤਾਂ ਅਧਿਆਪਕਾਂ ਦੀ ਪੰਜਾਹ ਫ਼ੀਸਦੀ ਹਾਜ਼ਰੀ ਨਾਲ ਸਾਰਾ ਕੰਮ ਕਾਜ ਤਸੱਲੀਬਖਸ਼ ਢੰਗ ਨਾਲ ਚੱਲ ਸਕਦਾ ਹੈ। ਇਸਦੇ ਨਾਲ ਹੀ ਸਕੂਲਾਂ ਦਾ ਸਮਾਂ ਵੀ ਦੁਪਹਿਰ 12 ਵਜੇ ਤੱਕ ਕਰ ਦੇਣਾ ਚਾਹੀਦਾ ਹੈ। ਨਿੱਜੀ ਪੱਤਰ ਪ੍ਰੇਰਕ