ਸਿੱਖਿਆ ਵਿਭਾਗ ਵੱਲੋਂ Young Teacher Award, State Teacher Award,Administrative Award ਲਈ ਅਰਜ਼ੀਆਂ ਦੀ ਮੰਗ

 

 

ਪੰਜਾਬ ਸਰਕਾਰ, ਸਿੱਖਿਆ ਵਿਭਾਗ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਅਧਿਆਪਕ ਸਟੇਟ ਅਵਾਰਡ, ਯੰਗ ਟੀਚਰ ਅਵਾਰਡ ਅਤੇ ਪ੍ਰਬੰਧਕੀ ਅਵਾਰਡ ਲਈ ਆਨਲਾਈਨ ਨਾਮੀਨੇਸ਼ਨ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 


Nomination for the Award : ਅਧਿਆਪਕ ਸਟੇਟ ਅਵਾਰਡ, ਯੰਗ ਟੀਚਰ ਅਵਾਰਡ ਅਤੇ ਪ੍ਰਬੰਧਕੀ ਅਵਾਰਡ ਲਈ ਆਨਲਾਈਨ ਨਾਮੀਨੇਸ਼ਨ ਵੈਬਸਾਈਟ epunjabschool.gov.in ਤੇ ਮਿਤੀ 1.07.2021 ਤੋਂ 25.07.2021 ਤੱਕ ਕੀਤੀ ਜਾ ਸਕਦੀ ਹੈ ।

ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ




 ਪੋਰਟਲ ਤੇ ਹਰ ਸਟਾਫ ਦਾ ਵੱਖਰਾ ਆਈ-ਡੀ ਪਹਿਲਾਂ ਹੀ ਸਾਰੇ ਅਧਿਆਪਕਾਂ/ਸਕੂਲ ਮੁੱਖੀਆਂ/ਪ੍ਰਬੰਧਕਾਂ ਨੂੰ ਮਿਲਿਆ ਹੋਇਆ ਹੈ । ਉਸਦੇ ਰਾਹੀਂ ਲਾਗ-ਇਨ ਕਰਕੇ ਕਿਸੇ ਵੀ ਅਧਿਆਪਕ/ ਸਕੂਲ ਮੁੱਖੀ/ਪ੍ਰਬੰਧਕ ਦੀ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ। ਪਿਛਲੇ ਸਾਲ ਦੀ ਤਰ੍ਹਾਂ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਕੋਈ ਵੀ ਅਧਿਆਪਕ/ਸਕੂਲ ਮੁੱਖੀ/ ਪ੍ਰਬੰਧਕ ਖੁਦ ਸਟੇਟ ਅਵਾਰਡ ਲਈ ਅਪਲਾਈ ਨਹੀਂ ਕਰੇਗਾ। ਕਿਸੇ ਵੀ ਅਧਿਆਪਕ/ ਸਕੂਲ ਮੁੱਖੀ/ਪ੍ਰਬੰਧਕ ਦੀ ਸਟੇਟ ਅਵਾਰਡ ਲਈ ਕੋਈ ਵੀ ਦੂਸਰਾ ਅਧਿਆਪਕ/ਸਕੂਲ ਮੁੱਖੀ/ ਇੰਚਾਰਜ ਨਾਮੀਨੇਸ਼ਨ ਕਰ ਸਕਦਾ ਹੈ।

 ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ, ਜਿਲ੍ਹਾ ਸਿੱਖਿਆ ਅਫਸਰ/ਸਹਾਇਕ ਡਾਇਰੈਕਟਰ/ਡਿਪਟੀ ਡਾਇਰੈਕਟਰ/ਡਾਇਰੈਕਟਰ ਜਨਰਲ ਸਕੂਲ ਸਿੱਖਿਆ/ਸਿੱਖਿਆ ਸਕੱਤਰ ਜੀ ਵੱਲੋਂ ਕਿਸੇ ਵੀ ਅਧਿਆਪਕ/ਸਕੂਲ ਮੁੱਖੀ/ਪ੍ਰਬੰਧਕ ਦੀ ਸਟੇਟ ਅਵਾਰਡ ਲਈ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ ।

ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ





 ਇਸ ਸਬੰਧੀ ਜੋ ਵੀ ਅਧਿਆਪਕ/ ਸਕੂਲ ਮੁੱਖੀ/ਪ੍ਰਬੰਧਕ/ਉੱਚ ਅਧਿਕਾਰੀ, ਜਿਸ ਅਧਿਆਪਕ/ ਸਕੂਲ ਮੁੱਖੀ/ਪ੍ਰਬੰਧਕ ਦੀ ਸਟੇਟ ਅਵਾਰਡ ਲਈ ਨਾਮੀਨੇਸ਼ਨ ਕਰਨਗੇ, ਉਹ ਉਸ ਅਧਿਆਪਕ/ਸਕੂਲ ਮੁੱਖੀ/ਪ੍ਰਬੰਧਕਬਾਰੇ ਆਪਣੇ ਹੱਥ ਲਿਖਤ ਵਿੱਚ ਘੱਟੋ- ਘੱਟ 250 ਸ਼ਬਦਾਂ ਵਿੱਚ ਲਿਖਣਗੇ ਕਿ ਉਹ ਉਸ ਅਧਿਆਪਕ/ਸਕੂਲ ਮੁੱਖੀ/ਪ੍ਰਬੰਧਕ ਦੀ ਨਾਮੀਨੇਸ਼ਨ ਕਿਊਂ ਕਰਨਾ ਚਾਹੁੰਦੇ ਹਨ ਅਤੇ ਉਪਰੋਕਤ ਵੈਬਸਾਈਟ ਵਿੱਚ ਹੱਥ ਲਿਖਤ ਨੂੰ ਅਪਲੋਡ ਵੀ ਕਰਨਗੇ ।

Eligibility :  State Teacher Award ਸਾਰੇ ਸਕੂਲ ਮੁੱਖੀ/ਇੰਚਾਰਜ਼/ਪ੍ਰਬੰਧਕ ਅਤੇ ਅਧਿਆਪਕ, ਜਿਨ੍ਹਾਂ ਦੀ ਰੈਗੂਲਰ ਤੌਰ ਤੇ ਸਰਵਿਸ ਅੱਪਲਾਈ ਕਰਨ ਦੀ ਮਿਤੀ ਤੱਕ ਘੱਟੋ-ਘੱਟ 10 ਸਾਲ ਪੂਰੀ ਹੋ ਚੁੱਕੀ ਹੈ, ਉਹਨਾਂ ਦੀ ਸਟੈਂਟ ਅਵਾਰਡ ਲਈ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਜੋ ਅਧਿਆਪਕ ਸੋਸਾਇਟੀਜ਼ ਜਿਵੇਂ SSA, RMSA,PICTEs ਅਧੀਨ ਕੰਮ ਕਰ ਰਹੇ ਹਨ, ਉਹਨਾਂ ਦੀ ਨਾਮੀਨੇਸ਼ਨ ਵੀ ਕੀਤੀ ਜਾ ਸਕਦੀ ਹੈ, ਜੇਕਰ ਉਹ ਉਪਰੋਕਤ 10 ਸਾਲ ਦੀ ਰੈਗੂਲਰ ਸਰਵਿਸ ਦੀ ਸ਼ਰਤ ਪੂਰੀ ਕਰਦੇ ਹੋਣਗੇ।

 Young Teacher Award ਲਈ ਸਾਰੇ ਸਕੂਲ ਮੁੱਖੀ ਇੰਚਾਰਜ ਅਤੇ ਅਧਿਆਪਕ, ਜਿਨ੍ਹਾਂ ਦੀ ਰੈਗੂਲਰ ਤੌਰ ਤੇ ਸਰਵਿਸ ਅੱਪਲਾਈ ਕਰਨ ਦੀ ਮਿਤੀ ਤੋਂ 10 ਸਾਲ ਤੋਂ ਘੱਟ ਹੋਵੇ ਤੇ 3 ਸਾਲ ਤੋਂ ਜਿਆਦਾ ਹੋਵੇ ਅਤੇ ਉਸ ਵਲੋਂ ਆਪਣਾ ਪਰਖਕਾਲ ਸਮਾਂ ਪਾਰ ਕਰ ਲਿਆ ਹੋਵੇ, ਉਹਨਾਂ ਦੀ ਇਸ ਅਵਾਰਡ ਲਈ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਜੋ ਅਧਿਆਪਕ ਸੋਸਾਇਟੀਜ ਜਿਵੇਂ SSA, RMSA,PICTES ਅਧੀਨ ਕੰਮ ਕਰ ਰਹੇ ਹਨ, ਉਹਨਾਂ ਦੀ ਨਾਮੀਨੇਸ਼ਨ ਵੀ ਕੀਤੀ ਜਾ ਸਕਦੀ ਹੈ, ਜੇਕਰ ਉਹ ਉਪਰੋਕਤ ਸ਼ਰਤ ਪੂਰੀ ਕਰਦੇ।

 Administrative Award: ਸਮੂਹ ਜਿਲ੍ਹਾ ਸਿੱਖਿਆ ਅਫਸਰ (ਸੈਸਿ ਅਤੇ ਐਸਿ) ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈਸਿ ਅਤੇ ਐਸਿ), ਡਾਇਟ ਪ੍ਰਿੰਸੀਪਲਜ਼ ਜਿਨ੍ਹਾਂ ਨੇ ਸਬੰਧਤ ਜਿਲੇ ਵਿੱਚ ਘੱਟੋ ਘੱਟ ਇੱਕ ਸਾਲ ਲਈ ਉਕਤ ਅਸਾਮੀਆਂ ਤੇ ਕੰਮ ਕੀਤਾ ਹੋਵੇ , ਉਨ੍ਹਾਂ ਦੀ ਇਸ ਅਵਾਰਡ ਲਈ ਨੋਮੀਨੇਸ਼ਨ ਕੀਤੀ ਜਾ ਸਕਦੀ ਹੈ । ਇਸੇ ਤਰ੍ਹਾਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਵੀ ਨੋਮੀਨੇਟ ਕੀਤਾ ਜਾ ਸਕਦਾ ਹੈ। 



Processing & Screening of the Nominations: ਵੈਬ ਪੋਰਟਲ ਰਾਹੀਂ ਪ੍ਰਾਪਤ ਕੀਤੀਆਂ ਸਾਰੀਆਂ ਨਾਮੀਨੇਸ਼ਨਜ਼ ਸਟੇਟ Mis WING ਵੱਲੋਂ ਸਬੰਧਤ ਜਿਲ੍ਹਾ ਸਿੱਖਿਆ ਅਫਸਰ ਨੂੰ ਭੇਜੀਆਂ ਜਾਣਗੀਆਂ। ਜੇਕਰ ਜਿਲ੍ਹਾ ਸਿੱਖਿਆ ਅਫ਼ਸਰ ਨੂੰ ਲਗਦਾ ਹੈ ਕਿ ਕਿਸੇ ਵੀ deserving ਮਿਹਨਤੀ ਅਧਿਆਪਕ/ਸਕੂਲ ਮੁੱਖੀ ਦੀ ਸਟੇਟ ਅਵਾਰਡ, ਯੰਗ ਟੀਚਰਅਵਾਰਡ ਲਈ ਨਾਮੀਨੇਸ਼ਨ ਰਹਿ ਗਈ ਹੈ ਤਾਂ ਉਹ ਜਿਲ੍ਹਾ ਵਾਰ ਪ੍ਰਾਪਤ ਹੋਈਆਂ ਅਰਜੀਆਂ ਦਾ 10 ਪ੍ਰਤੀਸ਼ਤ ਦੇ ਹਿਸਾਬ ਨਾਲ ਹੋਰ ਅਧਿਆਪਕ/ਸਕੂਲ ਮੁਖੀਆਂ ਦੀ ਨਾਮੀਨੇਸ਼ਨ ਖੁਦ ਕਰ ਸਕਦੇ ਹਨ। 3.2 ਜਿਲ੍ਹਾ ਸਿੱਖਿਆ ਅਫਸਰ ਵੱਲੋਂ ਵੀ ਨਾਮੀਨੇਟ ਕੀਤੇ ਅਧਿਆਪਕ/ਸਕੂਲ ਮੁੱਖੀਆਂ ਲਈ ਸਿਰਫ ਆਪਣੇ ਹੱਥ ਲਿਖਤ ਵਿੱਚ ਘੱਟੋ-ਘੱਟ 250 ਸ਼ਬਦਾਂ ਵਿੱਚ ਲਿਖਣਾ ਜਰੂਰੀ ਹੈ ਅਤੇ ਉਹਨਾਂ ਨੂੰ ਵੈਬ ਪੋਰਟਲ ਤੇ ਅਪਲੋਡ ਕਰਨ ਦੀ ਜਿੰਮੇਵਾਰੀ ਵੀ ਸਬੰਧਤ ਜਿਲ੍ਹਾ ਸਿੱਖਿਆ ਅਫ਼ਸਰ ਦੀ ਹੋਵੇਗੀ । 

State Teacher Award, Young Teacher Award, BPEOs 3 Diet Principal ਪ੍ਰਾਪਤ ਨਾਮੀਨੇਸ਼ਨਾਂ ਦੀ Screening ਸਬੰਧਤ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਕੀਤੀ ਜਾਵੇਗੀ ਅਤੇ ਇਹ  ਯਕੀਨੀ ਬਣਾਇਆ ਜਾਵੇਗਾ ਕਿ ਉਹਨਾਂ ਦੇ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਚਾਰਜਸ਼ੀਟ (ਰੂਲ 8 ਅਧੀਨ), Sexual Exploitationl Harassment ਦਾ ਕੋਈ ਕੇਸ ਪੈਡਿੰਗ ਨਾ ਹੋਵੇ। 

Administrative Award ਲਈ ਪ੍ਰਾਪਤ ਹੋਈਆਂ ਨਾਮੀਨੇਸ਼ਨਜ਼ ਦਾ ਮੁਲਅੰਕਣ ਸਟੇਟ ਪੱਧਰ ਉਪਰ ਤਿਆਰ ਕੀਤੀ ਗਈ ਕਮੇਟੀ ਵੱਲੋਂ ਕੀਤਾ ਜਾਵੇਗਾ । ਮੁੱਖ ਦਫ਼ਤਰ ਅਤੇ ਸਾਰੇ ਜਿਲ੍ਹਿਆਂ ਵੱਲੋਂ ਰਿਕਮੈਂਡ ਕੀਤੇ ਅਧਿਕਾਰੀਅਧਿਆਪਕਾਂ/ਸਕੂਲ ਮੁੱਖੀਆਂ ਨੂੰ ਫਾਈਨਲ ਸਲੈਕਸ਼ਨ ਤੋਂ ਪਹਿਲਾਂ ਸਟੇਟ ਲੈਵਲ ਦੀ ਕਮੇਟੀ ਅੱਗੇ ਪਰਜੈਨਟੇਸ਼ਨ ਦੇਣੀ ਹੋਵੇਗੀ। ਪਰਜੈਨਟੇਸ਼ਨ ਦੀ ਮਿਤੀਵਿਧੀ ਸਬੰਧੀ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ । ਸਟੇਟ ਲੈਵਲ ਦੀ ਕਮੇਟੀ ਵੱਲੋਂ ਸਲੈਕਟ ਕੀਤੇ ਅਧਿਕਾਰੀਆਂ ਅਧਿਆਪਕਾਂ। ਸਕੂਲ ਮੁੱਖੀਆਂ ਨੂੰ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦਿਵਸ (5 ਸਤੰਬਰ 2021) ਦੇ ਮੌਕੇ ਤੇ ਸਟੇਟ ਅਵਾਰਡ ਦਿੱਤਾ ਜਾਵੇਗਾ। 


Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends