PSEB CLASS 10 SOCIAL SCIENCE 3 MARSK QUESTIONS WITH ANSWERS SET 1

ਸਮਾਜਿਕ ਸਿੱਖਿਆ - 3 ਅੰਕਾਂ ਵਾਲੇ ਮਹੱਤਵਪੂਰਨ ਪ੍ਰਸ਼ਨ (Set 1)

ਵਿਸਥਾਰਪੂਰਵਕ ਉੱਤਰ ਦੇਖਣ ਲਈ ਬਟਨ 'ਤੇ ਕਲਿੱਕ ਕਰੋ।


1. ਜੈਵਿਕ ਅਤੇ ਅਜੈਵਿਕ ਸੋਮੇ ਕੀ ਹੁੰਦੇ ਹਨ? ਉਦਾਹਰਨਾਂ ਦਿਉ।

ਜੈਵਿਕ ਸੋਮੇ: ਜੈਵਿਕ ਸੋਮੇ ਉਹ ਸੋਮੇ ਹਨ, ਜਿਨ੍ਹਾਂ ਦੀ ਪ੍ਰਾਪਤੀ ਸਾਨੂੰ ਜੈਵ-ਮੰਡਲ ਤੋਂ ਹੁੰਦੀ ਹੈ। ਇਹਨਾਂ ਵਿੱਚ ਜਾਨ ਹੁੰਦੀ ਹੈ, ਜਿਵੇਂ ਕਿ ਮਨੁੱਖ, ਜੀਵ-ਜੰਤੂ, ਪੰਛੀ, ਮੱਛੀਆਂ ਅਤੇ ਜੰਗਲ ਆਦਿ।

ਅਜੈਵਿਕ ਸੋਮੇ: ਅਜੈਵਿਕ ਸੋਮੇ ਉਹ ਸੋਮੇ ਹੁੰਦੇ ਹਨ, ਜਿਨ੍ਹਾਂ ਵਿੱਚ ਜਾਨ ਨਹੀਂ ਹੁੰਦੀ ਜਿਵੇਂ ਕਿ ਚੱਟਾਨਾਂ ਅਤੇ ਧਾਤਾਂ।

2. ਜੈਵਿਕ ਵਿਭਿੰਨਤਾ ਦੀਆਂ ਕਿਸਮਾਂ ਕੀ ਹੋ ਸਕਦੀਆਂ ਹਨ?

ਜੈਵਿਕ-ਵਿਭਿੰਨਤਾ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ:

1. ਜਮਾਂਦਰੂ ਵਿਭਿੰਨਤਾ: ਪ੍ਰਜਾਤੀਆਂ ਵਿਚਲਾ ਜੀਨ-ਵਖਰੇਵਾਂ।

2. ਪ੍ਰਜਾਤੀ ਵਿਭਿੰਨਤਾ: ਇੱਕ ਖ਼ਾਸ ਖੇਤਰ ਵਿੱਚ ਪ੍ਰਜਾਤੀਆਂ ਦੇ ਵਖਰੇਵੇਂ ਵਜੋਂ ਮਾਪ।

3. ਪਾਰਿਸਥਿਕ ਤੰਤਰ ਵਿਭਿੰਨਤਾ: ਵੱਖਰੇ-ਵੱਖਰੇ ਪਾਰਿਸਥਤਿਕ ਤੰਤਰ ਅਤੇ ਉਹਨਾਂ ਦੇ ਨਿਵਾਸ ਅਸਥਾਨਾਂ ਦੇ ਵੱਖਰੇਵੇਂ।

3. ਸੁੰਦਰਬਨ ਉੱਤੇ ਇੱਕ ਨੋਟ ਲਿਖੋ।

ਸੁੰਦਰਬਨ ਦਾ ਗੰਗਾ-ਬ੍ਰਹਮਪੁੱਤਰ ਡੈਲਟਾ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਹੈ। ਇਸ ਨੂੰ ਬੰਗਾਲ ਡੈਲਟਾ ਵਜੋਂ ਵੀ ਜਾਣਿਆ ਜਾਂਦਾ ਹੈ। ਰਾਇਲ ਬੰਗਾਲ ਟਾਈਗਰ ਇੱਥੇ ਪਾਇਆ ਜਾਣ ਵਾਲਾ ਪ੍ਰਮੁੱਖ ਜਾਨਵਰ ਹੈ। ਇਸ ਦਾ ਖੇਤਰਫ਼ਲ 9630 ਵਰਗ ਕਿਲੋਮੀਟਰ ਹੈ ਅਤੇ ਇਹ ਦੁਨੀਆ ਦਾ ਇੱਕੋ-ਇੱਕ ਮੈਂਗਰੋਵ ਨਿਵਾਸ ਸਥਾਨ ਹੈ।

4. ਮੰਨਾਰ ਦੀ ਖਾੜੀ ਉੱਤੇ ਇੱਕ ਨੋਟ ਲਿਖੋ।

ਮੰਨਾਰ ਦੀ ਖਾੜੀ ਨੂੰ ਸਮੁੰਦਰੀ ਜੈਵ-ਵਿਭਿੰਨਤਾ ਦੇ ਦ੍ਰਿਸ਼ਟੀਕੋਣ ਤੋਂ ਦੁਨੀਆ ਦੇ ਸਭ ਤੋਂ ਅਮੀਰ ਖੇਤਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦਾ ਖੇਤਰਫ਼ਲ 10,500 ਵਰਗ ਕਿਲੋਮੀਟਰ ਹੈ। ਡਗੌਰ (ਸਮੁੰਦਰੀ ਥਣਧਾਰੀ ਜੀਵ) ਇੱਥੇ ਦਾ ਪ੍ਰਮੁੱਖ ਜਾਨਵਰ ਹੈ। ਇਹ ਖੇਤਰ ਰਾਮੇਸ਼ਵਰਮ ਟਾਪੂ ਤੋਂ ਤਾਮਿਲਨਾਡੂ ਤੇ ਸ੍ਰੀਲੰਕਾ ਦੇ ਦੱਖਣ ਵੱਲ ਸਥਿਤ ਹੈ।

5. ਪਾਣੀ, ਨਵਿਆਉਣ ਯੋਗ ਸਾਧਨ ਕਿਵੇਂ ਬਣਦਾ ਹੈ?

ਧਰਤੀ ਉੱਤੇ ਪਾਣੀ ਦਾ ਜਲ ਚੱਕਰ ਇੱਕ ਗਲੋਬਲ ਪ੍ਰਕਿਰਿਆ ਹੈ, ਜਿਸ ਅਧੀਨ ਜਲ ਹਵਾ ਤੋਂ ਧਰਤ ਵੱਲ ਅਤੇ ਫਿਰ ਧਰਤ ਤੋਂ ਵਾਪਸ ਵਾਯੂਮੰਡਲ ਵੱਲ ਚੱਲਦਾ ਹੈ। ਮਿੱਟੀ ਵਿੱਚ ਪਾਣੀ ਦਾ ਜਜ਼ਬ ਹੋਣਾ, ਸਤ੍ਹਾ ਉੱਤੇ ਵਹਿਣਾ ਅਤੇ ਵਾਸ਼ਪੀਕਰਨ ਦੀ ਪ੍ਰਕਿਰਿਆ ਰਾਹੀਂ ਪਾਣੀ ਲਗਾਤਾਰ ਚੱਕਰ ਵਿੱਚ ਰਹਿੰਦਾ ਹੈ, ਜਿਸ ਨਾਲ ਇਹ ਨਵਿਆਉਣ ਯੋਗ ਸਾਧਨ ਬਣ ਜਾਂਦਾ ਹੈ।

6. ਕੇਰਲਾ ਨੂੰ 'ਮਸਾਲਿਆਂ ਦਾ ਬਾਗ਼' ਕਿਉਂ ਕਿਹਾ ਜਾਂਦਾ ਹੈ?

ਕੇਰਲਾ ਨੀਵੇਂ ਅਕਸ਼ਾਸ਼ਾਂ ਵਿੱਚ ਸਥਿੱਤ ਹੋਣ ਕਰਕੇ ਗਰਮ ਅਤੇ ਤਰ ਜਲਵਾਯੂ ਵਾਲਾ ਰਾਜ ਹੈ। ਇੱਥੋਂ ਦੀ ਉਪਜਾਊ ਜਲੌਢੀ ਮਿੱਟੀ ਮਸਾਲਿਆਂ ਦੀ ਖੇਤੀ ਲਈ ਬੇਹਤਰੀਨ ਹੈ। ਇੱਥੇ ਕਾਲੀ ਮਿਰਚ, ਹਲਦੀ, ਛੋਟੀ ਇਲਾਇਚੀ, ਲੌਂਗ ਅਤੇ ਦਾਲਚੀਨੀ ਆਦਿ ਦੀ ਭਾਰੀ ਪੈਦਾਵਾਰ ਹੁੰਦੀ ਹੈ।

7. ਗੈਰ-ਰਵਾਇਤੀ ਊਰਜਾ ਸਰੋਤਾਂ ਤੋਂ ਤੁਹਾਡਾ ਕੀ ਭਾਵ ਹੈ?

ਊਰਜਾ ਦੇ ਉਹ ਨਵੇਂ ਸਰੋਤ ਜੋ ਕਦੇ ਖਤਮ ਨਹੀਂ ਹੁੰਦੇ, ਗੈਰ-ਰਵਾਇਤੀ ਸਰੋਤ ਕਹਾਉਂਦੇ ਹਨ। ਇਹਨਾਂ ਵਿੱਚ ਸੂਰਜੀ ਊਰਜਾ, ਪੌਣ ਊਰਜਾ, ਭੌਂ-ਤਾਪੀ ਊਰਜਾ, ਜਵਾਰੀ ਊਰਜਾ, ਪਣ ਬਿਜਲਈ ਊਰਜਾ ਅਤੇ ਜੈਵ ਪੁੰਜ ਊਰਜਾ ਆਦਿ ਸ਼ਾਮਿਲ ਹਨ।

8. ਪੰਜਾਬ ਦੇ ਖਣਿਜ ਸਰਮਾਏ 'ਤੇ ਨੋਟ ਲਿਖੋ।

ਪੰਜਾਬ ਦੀ ਸਥਾਪਨਾ ਦਰਿਆਵਾਂ ਦੁਆਰਾ ਲਿਆਂਦੀ ਜਲੌਢੀ ਮਿੱਟੀ ਨਾਲ ਹੋਈ ਹੈ, ਇਸ ਲਈ ਇੱਥੇ ਧਾਤਵੇਂ ਖਣਿਜਾਂ ਦੀ ਘਾਟ ਹੈ। ਇੱਥੇ ਉਸਾਰੀ ਵਿੱਚ ਕੰਮ ਆਉਣ ਵਾਲੇ ਪਦਾਰਥ ਜਿਵੇਂ ਰੇਤਾ, ਬਜਰੀ ਅਤੇ ਰੇਤਲੇ ਪੱਥਰ ਮਿਲਦੇ ਹਨ। ਹੁਸ਼ਿਆਰਪੁਰ, ਪਠਾਨਕੋਟ ਅਤੇ ਗੁਰਦਾਸਪੁਰ ਇਸ ਲਈ ਪ੍ਰਸਿੱਧ ਹਨ।

9. ਸੀਮਿੰਟ ਬਣਾਉਣ ਲਈ ਕਿਹੜਾ ਕੱਚਾ ਮਾਲ ਵਰਤਿਆ ਜਾਂਦਾ ਹੈ?

ਸੀਮਿੰਟ ਬਣਾਉਣ ਲਈ ਮੁੱਖ ਤੌਰ 'ਤੇ ਚੂਨੇ ਦੇ ਪੱਥਰ (Limestone) ਦਾ ਪ੍ਰਯੋਗ ਕੀਤਾ ਜਾਂਦਾ ਹੈ। ਚੂਨੇ ਦਾ ਪੱਥਰ ਭਾਰਤ ਦੇ ਲਗਭਗ ਸਾਰੇ ਰਾਜਾਂ ਵਿੱਚ ਮਿਲਦਾ ਹੈ। ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ ਅਤੇ ਛੱਤੀਸਗੜ੍ਹ ਇਸ ਦੇ ਮੁੱਖ ਉਤਪਾਦਕ ਖੇਤਰ ਹਨ।

10. ਫੂਡ ਪ੍ਰੋਸੈਸਿੰਗ (Food Processing) ਦੀ ਲੋੜ ਕਿਉਂ ਹੈ?

1. ਭੋਜਨ ਨੂੰ ਦੇਰੀ ਨਾਲ ਵਰਤੋਂ ਹਿੱਤ ਸੰਭਾਲ ਕੇ ਰੱਖਣ ਲਈ।
2. ਮਨੁੱਖੀ ਵਰਤੋਂ ਲਈ ਅਯੋਗ ਪਦਾਰਥਾਂ ਨੂੰ ਸਾਫ਼ ਕਰਨ ਲਈ।
3. ਨੁਕਸਾਨਦਾਇਕ ਹਿੱਸਿਆਂ ਨੂੰ ਖਤਮ ਕਰਨ ਲਈ।
4. ਉਪਭੋਗੀ ਦੀ ਇੱਛਾ ਅਨੁਸਾਰ ਰੂਪਾਂਤਰ ਕਰਨ ਲਈ।

11. ਸਰਹੱਦੀ ਸੜਕਾਂ (Border Roads) ਦਾ ਕੀ ਮਹੱਤਵ ਹੈ?

ਬਾਰਡਰ ਰੋਡਜ਼ ਆਰਗੇਨਾਈਜੇਸ਼ਨ (1960) ਸਰਹੱਦੀ ਇਲਾਕਿਆਂ ਵਿੱਚ ਸੜਕਾਂ ਦੀ ਸੰਭਾਲ ਕਰਦੀ ਹੈ। ਇਹ ਸੜਕਾਂ ਔਖੇ ਰਾਹਾਂ ਤੱਕ ਪਹੁੰਚ ਬਣਾਉਂਦੀਆਂ ਹਨ ਅਤੇ ਦੇਸ਼ ਦੀ ਸੁਰੱਖਿਆ ਤੇ ਆਰਥਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਉਂਦੀਆਂ ਹਨ।

12. ਵਿਅਸ਼ਟੀ ਅਤੇ ਸਮੱਸ਼ਟੀ ਅਰਥਸ਼ਾਸਤਰ ਵਿੱਚ ਅੰਤਰ ਸਪਸ਼ਟ ਕਰੋ।

ਵਿਅਸ਼ਟੀ ਅਰਥਸ਼ਾਸਤਰ (Micro): ਇਹ ਯੂਨਾਨੀ ਸ਼ਬਦ 'MIKROS' (ਛੋਟਾ) ਤੋਂ ਲਿਆ ਹੈ। ਇਸ ਵਿੱਚ ਇੱਕ ਵਿਅਕਤੀ ਜਾਂ ਫਰਮ ਦਾ ਅਧਿਐਨ ਹੁੰਦਾ ਹੈ।

ਸਮੱਸ਼ਟੀ ਅਰਥਸ਼ਾਸਤਰ (Macro): ਇਹ ਸ਼ਬਦ 'MAKROS' (ਵੱਡਾ) ਤੋਂ ਲਿਆ ਹੈ। ਇਸ ਵਿੱਚ ਪੂਰੀ ਅਰਥਵਿਵਸਥਾ (ਕੁੱਲ ਮੰਗ, ਰਾਸ਼ਟਰੀ ਆਮਦਨ) ਦਾ ਅਧਿਐਨ ਹੁੰਦਾ ਹੈ।

13. ਟਿਕਾਊ ਵਿਕਾਸ ਕਿਉਂ ਜ਼ਰੂਰੀ ਹੈ? (ਕੋਈ ਤਿੰਨ ਕਾਰਨ)

1. ਵਾਤਾਵਰਣੀ ਗਿਰਾਵਟ ਨੂੰ ਰੋਕਣ ਲਈ।
2. ਜੈਵਿਕ-ਵਿਭਿੰਨਤਾ ਨੂੰ ਬਣਾਈ ਰੱਖਣ ਲਈ।
3. ਵਰਤਮਾਨ ਅਤੇ ਭਵਿੱਖ ਦੀ ਪੀੜ੍ਹੀ ਦੀ ਜੀਵਨ ਗੁਣਵੱਤਾ ਨੂੰ ਕਾਇਮ ਰੱਖਣ ਲਈ।

14. ਵਸਤੂ ਵਟਾਂਦਰਾ ਪ੍ਰਣਾਲੀ ਦੀਆਂ ਮੁੱਖ ਕਮੀਆਂ ਦੱਸੋ।

1. ਲੋੜਾਂ ਦੇ ਦੋਹਰੇ ਸੰਜੋਗ ਦੀ ਘਾਟ।
2. ਵਸਤੂਆਂ ਨੂੰ ਲੰਬੇ ਸਮੇਂ ਲਈ ਭੰਡਾਰ ਕਰਨਾ ਮੁਸ਼ਕਿਲ।
3. ਵਸਤੂਆਂ ਦੀ ਢੋਆ-ਢੁਆਈ ਵਿੱਚ ਭਾਰੀ ਲਾਗਤ ਅਤੇ ਮੁਸ਼ਕਿਲਾਂ।

15. ਮੁਦਰਾ (Money) ਦੇ ਮੁੱਖ ਕਾਰਜ ਕੀ ਹਨ?

1. ਵਟਾਂਦਰੇ ਦਾ ਮਾਧਿਅਮ: ਵਸਤੂਆਂ ਖਰੀਦਣ ਅਤੇ ਵੇਚਣ ਲਈ ਵਰਤੋਂ।
2. ਮੁੱਲ ਦਾ ਮਾਪ: ਵਸਤੂਆਂ ਦੀ ਕੀਮਤ ਨਿਰਧਾਰਿਤ ਕਰਨਾ।
3. ਮੁੱਲ ਦਾ ਭੰਡਾਰ: ਧਨ ਨੂੰ ਭਵਿੱਖ ਲਈ ਸੰਭਾਲ ਕੇ ਰੱਖਣਾ।

16. ਉਧਾਰ ਦੇ ਰਸਮੀ ਅਤੇ ਗੈਰ-ਰਸਮੀ ਸਰੋਤਾਂ ਵਿੱਚ ਕੀ ਅੰਤਰ ਹੈ?

ਰਸਮੀ ਸਰੋਤ: ਇਹ ਸਰਕਾਰੀ ਨਿਯਮਾਂ ਅਧੀਨ ਹੁੰਦੇ ਹਨ ਜਿਵੇਂ ਬੈਂਕ ਅਤੇ ਸਹਿਕਾਰੀ ਸਭਾਵਾਂ। ਇੱਥੇ ਵਿਆਜ ਦਰ ਘੱਟ ਹੁੰਦੀ ਹੈ।

ਗੈਰ-ਰਸਮੀ ਸਰੋਤ: ਇਹ ਆਪਣੀ ਮਰਜ਼ੀ ਅਨੁਸਾਰ ਕੰਮ ਕਰਦੇ ਹਨ ਜਿਵੇਂ ਸ਼ਾਹੂਕਾਰ ਅਤੇ ਰਿਸ਼ਤੇਦਾਰ। ਇੱਥੇ ਵਿਆਜ ਦਰ ਬਹੁਤ ਜ਼ਿਆਦਾ ਹੁੰਦੀ ਹੈ।

17. ਸਵੈ-ਸਹਾਇਤਾ ਸਮੂਹ (SHGs) ਕੀ ਹੁੰਦੇ ਹਨ?

ਇਹ 15-20 ਮੈਂਬਰਾਂ ਦਾ ਸਮੂਹ ਹੁੰਦਾ ਹੈ ਜੋ ਨਿਯਮਿਤ ਤੌਰ 'ਤੇ ਮਿਲਦੇ ਹਨ ਅਤੇ ਬੱਚਤ ਕਰਦੇ ਹਨ। ਮੈਂਬਰ ਆਪਣੀਆਂ ਲੋੜਾਂ ਲਈ ਘੱਟ ਵਿਆਜ 'ਤੇ ਛੋਟੇ ਕਰਜ਼ੇ ਲੈ ਸਕਦੇ ਹਨ। ਇਹ ਗਰੀਬਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਵਿੱਚੋਂ ਕੱਢਣ ਵਿੱਚ ਮਦਦ ਕਰਦੇ ਹਨ।

18. ਭਾਰਤ ਨੇ 1991 ਵਿੱਚ ਨਵੀਂ ਆਰਥਿਕ ਨੀਤੀ ਕਿਉਂ ਅਪਣਾਈ?

1. ਭਾਰੀ ਰਾਜਕੋਸ਼ੀ ਘਾਟੇ ਕਾਰਨ।
2. ਭੁਗਤਾਨ ਸੰਤੁਲਨ ਵਿੱਚ ਗੰਭੀਰ ਸੰਕਟ ਅਤੇ ਵਿਦੇਸ਼ੀ ਮੁਦਰਾ ਦੀ ਕਮੀ ਕਾਰਨ।
3. ਸਰਵਜਨਕ ਖੇਤਰ ਦੀਆਂ ਇਕਾਈਆਂ ਦੀ ਮਾੜੀ ਕਾਰਗੁਜ਼ਾਰੀ ਕਾਰਨ।

19. ਵਿਸ਼ਵੀਕਰਨ (Globalization) ਦਾ ਛੋਟੇ ਉਤਪਾਦਕਾਂ 'ਤੇ ਕੀ ਪ੍ਰਭਾਵ ਪਿਆ?

ਵਿਸ਼ਵੀਕਰਨ ਨੇ ਛੋਟੇ ਉਤਪਾਦਕਾਂ 'ਤੇ ਮਾੜਾ ਪ੍ਰਭਾਵ ਪਾਇਆ ਹੈ। ਉਹ ਵਿਦੇਸ਼ੀ ਕੰਪਨੀਆਂ ਦੀ ਗੁਣਵੱਤਾ ਅਤੇ ਘੱਟ ਕੀਮਤਾਂ ਦਾ ਮੁਕਾਬਲਾ ਨਹੀਂ ਕਰ ਸਕੇ, ਜਿਸ ਕਾਰਨ ਕਈਆਂ ਨੂੰ ਆਪਣੇ ਕਾਰੋਬਾਰ ਬੰਦ ਕਰਨੇ ਪਏ।

20. ਕੋਪਰਾ (COPRA) ਤੋਂ ਕੀ ਭਾਵ ਹੈ?

ਉਪਭੋਗਤਾ ਸਰੰਖਣ ਐਕਟ (24 ਦਸੰਬਰ 1986) ਨੂੰ ਕੋਪਰਾ ਕਿਹਾ ਜਾਂਦਾ ਹੈ। ਇਹ ਉਪਭੋਗਤਾਵਾਂ ਨੂੰ ਸੋਸ਼ਣ ਤੋਂ ਬਚਾਉਣ ਲਈ ਅਦਾਲਤਾਂ ਅਤੇ ਅਧਿਕਾਰ ਪ੍ਰਦਾਨ ਕਰਦਾ ਹੈ। ਇਸ ਨੂੰ ਉਪਭੋਗਤਾਵਾਂ ਲਈ 'ਮੈਗਨਾ ਕਾਰਟਾ' ਕਿਹਾ ਜਾਂਦਾ ਹੈ।

21. ਬਾਬਰ ਦੇ ਸੱਯਦਪੁਰ (ਐਮਨਾਬਾਦ) ਦੇ ਹਮਲੇ ਦਾ ਵਰਣਨ ਕਰੋ।

ਬਾਬਰ ਨੇ 1519 ਈਸਵੀ ਵਿੱਚ ਸੱਯਦਪੁਰ 'ਤੇ ਹਮਲਾ ਕੀਤਾ। ਉੱਥੋਂ ਦੀ ਸੈਨਾ ਨੇ ਡੱਟ ਕੇ ਮੁਕਾਬਲਾ ਕੀਤਾ ਪਰ ਬਾਬਰ ਦੀ ਜਿੱਤ ਹੋਈ। ਜਨਤਾ ਨਾਲ ਨਿਰਦਈ ਸਲੂਕ ਕੀਤਾ ਗਿਆ। ਗੁਰੂ ਨਾਨਕ ਦੇਵ ਜੀ ਨੇ ਇਹਨਾਂ ਅੱਤਿਆਚਾਰਾਂ ਦਾ ਵਰਣਨ 'ਬਾਬਰਬਾਣੀ' ਵਿੱਚ ਕੀਤਾ ਹੈ।

22. ਗੁਰੂ ਨਾਨਕ ਦੇਵ ਜੀ ਦੇ ਪ੍ਰਮਾਤਮਾ ਸਬੰਧੀ ਕੀ ਵਿਚਾਰ ਸਨ?

1. ਪ੍ਰਮਾਤਮਾ ਇੱਕ ਹੈ ਅਤੇ ਸਰਵ-ਸ਼ਕਤੀਮਾਨ ਹੈ।
2. ਉਹ ਨਿਰਾਕਾਰ ਹੈ, ਉਸ ਦੀ ਮੂਰਤੀ ਪੂਜਾ ਨਹੀਂ ਕੀਤੀ ਜਾ ਸਕਦੀ।
3. ਪ੍ਰਮਾਤਮਾ ਸਰਵ-ਵਿਆਪਕ ਹੈ ਅਤੇ ਸੰਸਾਰ ਦੇ ਹਰ ਜੀਵ ਵਿੱਚ ਰਹਿੰਦਾ ਹੈ।

23. ਮੰਜੀ ਪ੍ਰਥਾ ਕੀ ਸੀ ਅਤੇ ਇਸ ਦੀ ਸਥਾਪਨਾ ਕਿਉਂ ਕੀਤੀ ਗਈ?

ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖਾਂ ਦੀ ਗਿਣਤੀ ਵੱਧ ਗਈ ਸੀ, ਇਸ ਲਈ ਧਰਮ ਪ੍ਰਚਾਰ ਲਈ ਉਹਨਾਂ ਨੇ 22 ਹਿੱਸਿਆਂ ਵਿੱਚ ਅਧਿਆਤਮਿਕ ਸਾਮਰਾਜ ਵੰਡਿਆ। ਹਰ ਹਿੱਸੇ ਨੂੰ 'ਮੰਜੀ' ਕਿਹਾ ਜਾਂਦਾ ਸੀ। ਮੁੱਖ ਸਿੱਖ (ਮੰਜੀਦਾਰ) ਉਪਦੇਸ਼ ਦਿੰਦੇ ਸਨ ਅਤੇ ਭੇਟਾ ਇਕੱਠੀ ਕਰਦੇ ਸਨ।

24. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੁੱਖ ਕਾਰਨ ਕੀ ਸਨ?

ਜਹਾਂਗੀਰ ਗੁਰੂ ਜੀ ਦੀ ਵੱਧਦੀ ਪ੍ਰਸਿੱਧੀ ਤੋਂ ਦੁਖੀ ਸੀ। ਸ਼ਹਿਜ਼ਾਦਾ ਖੁਸਰੋ ਦੀ ਮਦਦ ਕਰਨ ਦਾ ਬਹਾਨਾ ਬਣਾ ਕੇ ਜਹਾਂਗੀਰ ਨੇ ਗੁਰੂ ਜੀ 'ਤੇ 2 ਲੱਖ ਜੁਰਮਾਨਾ ਲਾਇਆ। ਗੁਰੂ ਜੀ ਵੱਲੋਂ ਇਨਕਾਰ ਕਰਨ 'ਤੇ 1606 ਈਸਵੀ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ।

25. ਅਕਾਲ ਤਖ਼ਤ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ?

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ (12 ਫੁੱਟ ਉੱਚਾ ਥੜ੍ਹਾ) ਉਸਾਰਿਆ। ਇੱਥੇ ਉਹ ਸਿੱਖਾਂ ਨੂੰ ਰਾਜਨੀਤਿਕ ਸਿੱਖਿਆ ਦਿੰਦੇ ਸਨ, ਸ਼ਸਤਰ ਵੰਡਦੇ ਸਨ ਅਤੇ ਵੀਰ-ਰਸ ਦੀਆਂ ਵਾਰਾਂ ਸੁਣਦੇ ਸਨ। ਇਹ ਸਿੱਖਾਂ ਦੀ ਰਾਜਨੀਤਿਕ ਪ੍ਰਭੂਸੱਤਾ ਦਾ ਪ੍ਰਤੀਕ ਬਣਿਆ।

26. ਮਹਾਰਾਜਾ ਰਣਜੀਤ ਸਿੰਘ ਦੀ ਅੰਮ੍ਰਿਤਸਰ ਦੀ ਜਿੱਤ ਦੀ ਮਹੱਤਤਾ ਦੱਸੋ।

ਅੰਮ੍ਰਿਤਸਰ ਦੀ ਜਿੱਤ ਨਾਲ ਰਣਜੀਤ ਸਿੰਘ ਦੀ ਧਾਰਮਿਕ ਰਾਜਧਾਨੀ 'ਤੇ ਕਬਜ਼ਾ ਹੋ ਗਿਆ। ਉਹਨਾਂ ਨੂੰ ਪ੍ਰਸਿੱਧ 'ਜਮ-ਜਮਾ' ਤੋਪ ਪ੍ਰਾਪਤ ਹੋਈ। ਇਸ ਜਿੱਤ ਨਾਲ ਉਹਨਾਂ ਦੀ ਮਸ਼ਹੂਰੀ ਵੱਧ ਗਈ ਅਤੇ ਅਕਾਲੀ ਫੂਲਾ ਸਿੰਘ ਵਰਗੇ ਯੋਧੇ ਉਹਨਾਂ ਨਾਲ ਜੁੜ ਗਏ।

27. ਮੌਲਿਕ ਅਧਿਕਾਰਾਂ ਅਤੇ ਨਿਰਦੇਸ਼ਕ ਸਿਧਾਂਤਾਂ ਵਿੱਚ ਕੀ ਅੰਤਰ ਹੈ?

1. ਮੌਲਿਕ ਅਧਿਕਾਰ ਨਿਆਂਯੋਗ ਹਨ, ਪਰ ਨਿਰਦੇਸ਼ਕ ਸਿਧਾਂਤ ਨਹੀਂ।
2. ਮੌਲਿਕ ਅਧਿਕਾਰ ਰਾਜਨੀਤਿਕ ਲੋਕਤੰਤਰ ਸਥਾਪਿਤ ਕਰਦੇ ਹਨ, ਜਦਕਿ ਨਿਰਦੇਸ਼ਕ ਸਿਧਾਂਤ ਸਮਾਜਿਕ ਅਤੇ ਆਰਥਿਕ ਲੋਕਤੰਤਰ।
3. ਮੌਲਿਕ ਅਧਿਕਾਰ ਨਿਖੇਧਾਤਮਕ ਸਰੂਪ ਦੇ ਹਨ।

28. ਪ੍ਰਧਾਨ ਮੰਤਰੀ ਦੇ ਕੋਈ ਤਿੰਨ ਮੁੱਖ ਕੰਮ ਦੱਸੋ।

1. ਮੰਤਰੀ ਪ੍ਰੀਸ਼ਦ ਦਾ ਨਿਰਮਾਣ: ਮੰਤਰੀਆਂ ਦੀ ਸੂਚੀ ਰਾਸ਼ਟਰਪਤੀ ਨੂੰ ਪੇਸ਼ ਕਰਨਾ।
2. ਵਿਭਾਗਾਂ ਦੀ ਵੰਡ: ਮੰਤਰੀਆਂ ਵਿੱਚ ਕੰਮ ਵੰਡਣਾ।
3. ਮੰਤਰੀ ਮੰਡਲ ਦਾ ਮੁਖੀ: ਬੈਠਕਾਂ ਦੀ ਪ੍ਰਧਾਨਗੀ ਕਰਨਾ ਅਤੇ ਫੈਸਲੇ ਲੈਣਾ।

29. ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਕਿਹੜੀਆਂ ਹਨ?

1. ਰਾਸ਼ਟਰੀ ਸੰਕਟ: ਯੁੱਧ ਜਾਂ ਹਮਲੇ ਸਮੇਂ।
2. ਰਾਜ ਦਾ ਸੰਵਿਧਾਨਿਕ ਸੰਕਟ: ਜਦੋਂ ਰਾਜ ਵਿੱਚ ਸੰਵਿਧਾਨਿਕ ਮਸ਼ੀਨਰੀ ਫੇਲ੍ਹ ਹੋ ਜਾਵੇ।
3. ਵਿੱਤੀ ਸੰਕਟ: ਜਦੋਂ ਦੇਸ਼ ਦੀ ਆਰਥਿਕ ਸਥਿਰਤਾ ਨੂੰ ਖਤਰਾ ਹੋਵੇ।

30. ਕੇਂਦਰ ਅਤੇ ਰਾਜਾਂ ਵਿਚਕਾਰ ਵਿਧਾਨਿਕ ਸੰਬੰਧ ਕਿਵੇਂ ਹਨ?

ਸੰਵਿਧਾਨ ਦੀ ਸੱਤਵੀਂ ਅਨੁਸੂਚੀ ਅਨੁਸਾਰ ਸ਼ਕਤੀਆਂ ਤਿੰਨ ਸੂਚੀਆਂ ਵਿੱਚ ਵੰਡੀਆਂ ਹਨ:
1. ਸੰਘ ਸੂਚੀ (97 ਵਿਸ਼ੇ): ਸਿਰਫ਼ ਕੇਂਦਰ ਕਾਨੂੰਨ ਬਣਾ ਸਕਦਾ ਹੈ।
2. ਰਾਜ ਸੂਚੀ (61 ਵਿਸ਼ੇ): ਸਿਰਫ਼ ਰਾਜ ਸਰਕਾਰਾਂ।
3. ਸਮਵਰਤੀ ਸੂਚੀ (52 ਵਿਸ਼ੇ): ਦੋਵੇਂ ਸਰਕਾਰਾਂ ਕਾਨੂੰਨ ਬਣਾ ਸਕਦੀਆਂ ਹਨ।

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends