12ਵੀਂ ਇਤਿਹਾਸ - ਨਵਾਂ ਪ੍ਰਸ਼ਨ ਪੱਤਰ 2026
ਭਾਗ (ੳ) - ਬਹੁਵਿਕਲਪੀ ਪ੍ਰਸ਼ਨ (10 x 1 = 10 ਅੰਕ)
1. 16ਵੀਂ ਸਦੀ ਦੇ ਆਰੰਭ ਵਿੱਚ ਮੁਸਲਿਮ ਸਮਾਜ ਵਿੱਚ ਨਿਭਾਈ ਜਾਣ ਵਾਲੀ ਰਸਮ 'ਬਿਸਮਿੱਲਾਹ ਖਾਨੀ' ਦਾ ਸਬੰਧ ਕਿਸ ਨਾਲ ਸੀ?
(ੳ) ਬੱਚੇ ਦੇ ਜਨਮ ਦਿਨ ਨਾਲ
(ਅ) ਬੱਚੇ ਨੂੰ ਸਕੂਲ ਭੇਜਣ ਨਾਲ
(ੲ) ਬੱਚੇ ਦੇ ਨਾਮਕਰਨ ਨਾਲ
(ਸ) ਵਿਆਹ ਨਾਲ
2. ਹੇਠ ਲਿਖੇ ਕਥਨਾਂ ਨੂੰ ਧਿਆਨ ਨਾਲ ਪੜ੍ਹੋ:
- X. ਦੌਲਤ ਖਾਂ ਲੋਧੀ ਤਾਤਾਰ ਖਾਨ ਲੋਧੀ ਦਾ ਪੁੱਤਰ ਸੀ।
- Y. ਇਬਰਾਹੀਮ ਲੋਧੀ, ਸਿਕੰਦਰ ਲੋਧੀ ਦਾ ਪੁੱਤਰ ਸੀ।
- Z. ਬਹਿਲੋਲ ਲੋਧੀ ਦਾ ਪੁੱਤਰ ਸਿਕੰਦਰ ਲੋਧੀ ਸੀ।
(ੳ) X, Y ਅਤੇ Z ਤਿੰਨੇ ਗਲਤ ਹਨ
(ਅ) X ਸਹੀ ਹੈ, Y ਅਤੇ Z ਗਲਤ ਹਨ
(ੲ) X ਅਤੇ Z ਸਹੀ ਹਨ, Y ਗਲਤ ਹੈ
(ਸ) X, Y ਅਤੇ Z ਤਿੰਨੇ ਕਥਨ ਸਹੀ ਹਨ
3. ਪੰਜਾਬ ਦੇ ਪੰਜ ਦਰਿਆਵਾਂ ਦਾ ਸਹੀ ਜੁੱਟ ਕਿਹੜਾ ਹੈ?
(ੳ) ਸਿੰਧ, ਸਰਸਵਤੀ, ਰਾਵੀ, ਵਿਤਸਤਾ, ਬਿਆਸ
(ਅ) ਸਤਲੁਜ, ਬਿਆਸ, ਰਾਵੀ, ਜੇਹਲਮ, ਚਨਾਬ
(ੲ) ਸਿੰਧ, ਸਰਸਵਤੀ, ਅਸ਼ਕਨੀ, ਜੇਹਲਮ, ਪਰੂਸ਼ਨੀ
(ਸ) ਸਿੰਧ, ਸਤੁਦਰੀ, ਬਿਆਸ, ਸਰਸਵਤੀ, ਪਰੂਸ਼ਨੀ
4. ਮੁਗ਼ਲ ਕਾਲ ਵਿੱਚ ਪ੍ਰਚਲਿਤ ਸਿੱਕਾ 'ਰੁਪਿਆ' ਕਿਸ ਧਾਤੂ ਦਾ ਬਣਿਆ ਹੁੰਦਾ ਸੀ?
(ੳ) ਤਾਂਬਾ
(ਅ) ਸੋਨਾ
(ੲ) ਚਾਂਦੀ
(ਸ) ਕਾਂਸਾ
5. ਬਾਣੀ ਅਤੇ ਗੁਰੂ ਸਾਹਿਬਾਨ ਦਾ ਸਹੀ ਮਿਲਾਨ ਚੁਣੋ:
| ਬਾਣੀ | ਗੁਰੂ ਸਾਹਿਬਾਨ |
| 1. ਆਨੰਦ ਸਾਹਿਬ | i. ਸ੍ਰੀ ਗੁਰੂ ਅਰਜਨ ਦੇਵ ਜੀ |
| 2. ਸੁਖਮਨੀ ਸਾਹਿਬ | ii. ਸ੍ਰੀ ਗੁਰੂ ਗੋਬਿੰਦ ਸਿੰਘ ਜੀ |
| 3. ਜਪੁਜੀ ਸਾਹਿਬ | iii. ਸ੍ਰੀ ਗੁਰੂ ਨਾਨਕ ਦੇਵ ਜੀ |
| 4. ਜਾਪ ਸਾਹਿਬ | iv. ਸ੍ਰੀ ਗੁਰੂ ਅਮਰਦਾਸ ਜੀ |
(ੳ) 1-iv, 2-i, 3-iii, 4-ii
(ਅ) 1-i, 2-ii, 3-iii, 4-iv
(ੲ) 1-iv, 2-iii, 3-ii, 4-i
(ਸ) 1-iii, 2-iv, 3-i, 4-ii
6. ਹੇਠ ਲਿਖਿਆਂ ਵਿੱਚੋਂ ਕਿਹੜਾ ਜੁੱਟ 'ਗਲਤ' ਹੈ?
| ਸਮਾਂ | ਘਟਨਾ |
| 1746 ਈਸਵੀ | (ੳ) ਛੋਟਾ ਘੱਲੂਘਾਰਾ |
| 1748 ਈਸਵੀ | (ਅ) ਦਲ ਖਾਲਸਾ ਦਾ ਗਠਨ |
| 1757 ਈਸਵੀ | (ੲ) ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ |
| 1759 ਈਸਵੀ | (ਸ) ਨਾਦਰ ਸ਼ਾਹ ਦਾ ਹਮਲਾ |
7. 'ਸੁਲਤਾਨ-ਉਲ-ਕੌਮ' ਦੀ ਉਪਾਧੀ ਕਿਸ ਸਿੱਖ ਨੇਤਾ ਨੂੰ ਦਿੱਤੀ ਗਈ ਸੀ, ਜਿਸਨੇ ਦਲ ਖਾਲਸਾ ਦੀ ਸਥਾਪਨਾ ਕੀਤੀ ਸੀ?
(ੳ) ਜੱਸਾ ਸਿੰਘ ਆਹਲੂਵਾਲੀਆ
(ਅ) ਜੱਸਾ ਸਿੰਘ ਰਾਮਗੜੀਆ
(ੲ) ਨਵਾਬ ਕਪੂਰ ਸਿੰਘ
(ਸ) ਮਹਾਰਾਜਾ ਰਣਜੀਤ ਸਿੰਘ
8. ਹੇਠ ਲਿਖਿਆਂ ਵਿੱਚੋਂ ਕਿਹੜਾ ਤ੍ਰੈ-ਪੱਖੀ ਸੰਧੀ (1838) ਵਿੱਚ ਸ਼ਾਮਿਲ ਨਹੀਂ ਸੀ?
(ੳ) ਅੰਗਰੇਜ਼
(ਅ) ਮਹਾਰਾਜਾ ਰਣਜੀਤ ਸਿੰਘ
(ੲ) ਅਹਿਮਦ ਸ਼ਾਹ ਅਬਦਾਲੀ
(ਸ) ਸ਼ਾਹ ਸ਼ੁਜਾਹ
9. ਹੇਠ ਲਿਖੇ ਕਥਨਾਂ ਦੇ ਅਧਾਰ ਤੇ ਸਹੀ ਵਿਕਲਪ ਚੁਣੋ:
- X: ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਅਬਦੁੱ ਸਮਦ ਖਾਨ ਲਾਹੌਰ ਦਾ ਸੂਬੇਦਾਰ ਸੀ।
- Y: ਕਰਤਾਰਪੁਰ ਲੜਾਈ ਵਿੱਚ ਬਹਾਦਰੀ ਦਿਖਾਉਣ ਕਰਕੇ ਆਪ ਜੀ ਦਾ ਨਾਮ ਤਿਆਗ ਮੱਲ ਤੋਂ ਬਦਲ ਕੇ ਤੇਗ ਬਹਾਦਰ ਰੱਖਿਆ ਗਿਆ।
(ੳ) ਦੋਵੇਂ X ਤੇ Y ਸਹੀ ਹਨ
(ਅ) ਦੋਵੇਂ X ਤੇ Y ਗ਼ਲਤ ਹਨ
(ੲ) X ਗ਼ਲਤ ਹੈ ਅਤੇ Y ਸਹੀ ਹੈ
(ਸ) X ਸਹੀ ਹੈ ਅਤੇ Y ਗ਼ਲਤ ਹੈ
10. ਦੂਜੇ ਐਂਗਲੋ-ਸਿੱਖ ਯੁੱਧ ਦੇ ਸਥਾਨਾਂ (ਮੁਲਤਾਨ, ਗੁਜਰਾਤ, ਰਾਮਨਗਰ, ਚਿੱਲਿਆਂਵਾਲਾ) ਦਾ ਸਹੀ ਮਿਲਾਨ ਨਕਸ਼ੇ ਅਨੁਸਾਰ ਪਹਿਚਾਣੋ।
(ਨੋਟ: ਪ੍ਰਸ਼ਨ ਪੱਤਰ ਦੇ ਨਕਸ਼ੇ ਵਾਲੇ ਭਾਗ 'K, L, M, N' ਨੂੰ ਧਿਆਨ ਵਿੱਚ ਰੱਖੋ)
(ੳ) K-ਮੁਲਤਾਨ, L-ਗੁਜਰਾਤ
(ਅ) K-ਰਾਮਨਗਰ, L-ਚਿੱਲਿਆਂਵਾਲਾ
(ੲ) K-ਗੁਜਰਾਤ, L-ਰਾਮਨਗਰ
(ਸ) K-ਚਿੱਲਿਆਂਵਾਲਾ, L-ਮੁਲਤਾਨ
ਭਾਗ (ਅ) - ਵਸਤੂਨਿਸ਼ਠ ਪ੍ਰਸ਼ਨ (5 x 1 = 5 ਅੰਕ)
ਹਰੇਕ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਲਾਈਨ ਵਿੱਚ ਦਿਓ:
1. ਉਦਾਸੀ ਮੱਤ ਦੇ ਮੋਢੀ ਕੌਣ ਸਨ?
2. ਘੋੜੀਆਂ ਦੀ ਰਚਨਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ?
3. ਪਹਿਲੇ ਐਂਗਲੋ-ਸਿੱਖ ਯੁੱਧ ਦੀ ਪਹਿਲੀ ਲੜਾਈ ਕਿਹੜੀ ਸੀ?
4. ਇਸਲਾਮ ਧਰਮ ਦਾ ਪਹਿਲਾ ਖਲੀਫਾ ਕੌਣ ਸੀ?
5. ਬੰਦਾ ਸਿੰਘ ਬਹਾਦਰ ਨੂੰ ਕਿਸ ਮੁਗਲ ਬਾਦਸ਼ਾਹ ਦੇ ਹੁਕਮ ਤੇ ਸ਼ਹੀਦ ਕੀਤਾ ਗਿਆ?
ਭਾਗ (ੲ) - ਲਘੂ ਉੱਤਰਾਂ ਵਾਲੇ ਪ੍ਰਸ਼ਨ (6 x 3 = 18 ਅੰਕ)
ਕੋਈ ਛੇ ਪ੍ਰਸ਼ਨ ਕਰੋ। ਹਰੇਕ ਭਾਗ (I ਅਤੇ II) ਵਿੱਚੋਂ ਤਿੰਨ ਪ੍ਰਸ਼ਨ ਕਰਨੇ ਲਾਜ਼ਮੀ ਹਨ। ਉੱਤਰ 30-35 ਸ਼ਬਦਾਂ ਵਿੱਚ ਹੋਣਾ ਚਾਹੀਦਾ ਹੈ।
ਭਾਗ-I (ਗੁਰੂ ਕਾਲ)
1. ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ 'ਤੇ ਸੰਖੇਪ ਨੋਟ ਲਿਖੋ।
2. ਭਾਈ ਲਹਿਣਾ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਕਿਵੇਂ ਬਣੇ? ਵਿਸਥਾਰ ਨਾਲ ਦੱਸੋ।
3. ਖਾਲਸਾ ਪੰਥ ਦੇ ਕੋਈ ਤਿੰਨ ਮੁੱਖ ਸਿਧਾਂਤ ਲਿਖੋ।
4. ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ 'ਬਾਲ ਗੁਰੂ' ਕਿਉਂ ਕਿਹਾ ਜਾਂਦਾ ਹੈ?
5. ਅਕਾਲ ਤਖਤ ਸਾਹਿਬ ਦੀ ਉਸਾਰੀ ਅਤੇ ਮਹੱਤਤਾ 'ਤੇ ਨੋਟ ਲਿਖੋ।
ਭਾਗ-II (ਮਿਸਲ ਕਾਲ ਅਤੇ ਰਣਜੀਤ ਸਿੰਘ ਕਾਲ)
1. ਨਵਾਬ ਕਪੂਰ ਸਿੰਘ ਦੀ ਸਿੱਖ ਪੰਥ ਨੂੰ ਕੀ ਦੇਣ ਹੈ?
2. ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਬਾਰੇ ਜਾਣਕਾਰੀ ਦਿਓ।
3. ਅਕਾਲੀ ਫੂਲਾ ਸਿੰਘ 'ਤੇ ਇੱਕ ਸੰਖੇਪ ਨੋਟ ਲਿਖੋ।
4. ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦੀ ਮਹੱਤਤਾ ਦੱਸੋ।
5. ਦੂਜੇ ਐਂਗਲੋ-ਸਿੱਖ ਯੁੱਧ ਦੇ ਕੋਈ ਤਿੰਨ ਮੁੱਖ ਕਾਰਨ ਲਿਖੋ।
ਭਾਗ (ਸ) - ਸਰੋਤ ਆਧਾਰਿਤ ਪ੍ਰਸ਼ਨ (2 x 6 = 12 ਅੰਕ)
ਹੇਠ ਦਿੱਤੇ ਪੈਰ੍ਹੇ ਨੂੰ ਧਿਆਨ ਨਾਲ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ:
"ਤਰਨ ਤਾਰਨ ਸਾਹਿਬ ਵਿੱਚ ਉਨ੍ਹਾਂ ਨੇ ਕੋਹੜੀਆਂ ਲਈ ਆਸ਼ਰਮ ਖੋਲ੍ਹਿਆ। ਉਨ੍ਹਾਂ ਨੇ ਲਾਹੌਰ ਵਿਖੇ ਡੱਬੀ ਬਾਜ਼ਾਰ ਵਿੱਚ ਇੱਕ ਬਾਉਲੀ ਬਣਵਾਈ। ਉਨ੍ਹਾਂ ਨੇ ਆਪਣੇ ਸਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਬਿਆਸ ਦਰਿਆ ਦੇ ਕੰਢੇ ਸ੍ਰੀ ਹਰਗੋਬਿੰਦਪੁਰ ਨਗਰ ਵਸਾਇਆ। ਉਨ੍ਹਾਂ ਦਾ ਇਕਲੌਤਾ ਪੁੱਤਰ 14 ਜੂਨ 1595 ਨੂੰ ਅੰਮ੍ਰਿਤਸਰ ਨੇੜੇ ਬਡਾਲੀ ਪਿੰਡ ਵਿੱਚ ਪੈਦਾ ਹੋਇਆ। ਪਿਰਥੀਏ ਨੇ ਫਿਰ ਇੱਕ ਵਾਰ ਸਰਕਾਰੀ ਮੁਲਾਜ਼ਮ ਸੁਲਹੀ ਖਾਂ ਨਾਲ ਗੱਠਜੋੜ ਕਰ ਲਿਆ ਅਤੇ ਉਸ ਰਾਹੀਂ ਗੁਰੂ ਜੀ ਨੂੰ ਪਰੇਸ਼ਾਨ ਕਰਨ ਦਾ ਯਤਨ ਕੀਤਾ ਪਰ ਉਹ ਮੁਲਾਜ਼ਮ ਤਪਦੇ ਭੱਠੇ ਵਿੱਚ ਡਿੱਗ ਕੇ ਦੁਰਗਤੀ ਵਾਲੀ ਮੌਤ ਮਰਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਜੀਵਨ ਦੇ ਮਹਾਨ ਕੰਮ ਵੱਲ ਧਿਆਨ ਦੇਣਾ ਸ਼ੁਰੂ ਕੀਤਾ, ਇਹ ਕਾਰਜ ਆਦਿ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਸੀ।"
1. ਲਾਹੌਰ ਵਿੱਚ ਬਾਉਲੀ ਕਿਹੜੇ ਗੁਰੂ ਸਾਹਿਬ ਨੇ ਬਣਵਾਈ ਸੀ?
2. ਹਰਗੋਬਿੰਦਪੁਰਾ ਨਗਰ ਦੀ ਸਥਾਪਨਾ ਕਿਸ ਨੇ ਕੀਤੀ?
3. ਕਿਸ ਗੁਰੂ ਜੀ ਦਾ ਜਨਮ ਪਿੰਡ ਬਡਾਲੀ (ਅੰਮ੍ਰਿਤਸਰ) ਵਿੱਚ ਹੋਇਆ ਸੀ?
4. ਤਪਦੇ ਭੱਠੇ ਵਿੱਚ ਡਿੱਗ ਕੇ ਕਿਸ ਦੀ ਮੌਤ ਹੋਈ ਸੀ?
5. ਪਿਰਥੀਆ ਕੌਣ ਸੀ ਅਤੇ ਉਸ ਨੇ ਕਿਸ ਨਾਲ ਗੱਠਜੋੜ ਕੀਤਾ ਸੀ?
6. ਪੈਰ੍ਹੇ ਅਨੁਸਾਰ ਸਿੱਖ ਧਰਮ ਦਾ ਸਭ ਤੋਂ ਪ੍ਰਤੱਖ ਧਾਰਮਿਕ ਕਾਰਜ ਕਿਹੜਾ ਹੈ?
ਹੇਠ ਦਿੱਤੇ ਪੈਰ੍ਹੇ ਨੂੰ ਪੜ੍ਹੋ ਅਤੇ ਵਿਦਿਆਰਥੀਆਂ ਦੁਆਰਾ ਦਿੱਤੇ ਉੱਤਰਾਂ ਦੇ ਅਧਾਰ ਤੇ ਪ੍ਰਸ਼ਨ ਹੱਲ ਕਰੋ:
"ਇਤਿਹਾਸ ਦੇ ਅਧਿਆਪਕ ਨੇ ਬਾਰ੍ਹਵੀਂ ਜਮਾਤ ਦਾ ਟੈਸਟ ਲਿਆ। ਅਕਾਸ਼ ਤੋਂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਬਾਰੇ ਪ੍ਰਸ਼ਨ ਪੁੱਛੇ ਗਏ। ਹੁਸੈਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਉੱਤਰ ਦਿੱਤੇ। ਰਛਪਾਲ ਸਿੰਘ ਨੇ ਨੌਸ਼ਹਿਰਾ ਦੀ ਲੜਾਈ ਦੀ ਜਾਣਕਾਰੀ ਦਿੱਤੀ। ਸ਼ੈਲੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ 'ਨਵੀਂ ਨੀਤੀ' ਬਾਰੇ ਦੱਸਿਆ। ਜਿਸ ਵਿਦਿਆਰਥੀ ਨੇ ਮੁਗਲਾਂ ਅਧੀਨ ਪੰਜਾਬ ਦੀ ਆਰਥਿਕ ਸਥਿਤੀ ਬਾਰੇ ਉੱਤਰ ਦਿੱਤਾ, ਉਸ ਨੇ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕੀਤੀ। ਰੁਪਿੰਦਰ ਨੇ ਅਕਬਰ ਦੁਆਰਾ ਲਾਗੂ ਕੀਤੀ ਲਗਾਨ ਪ੍ਰਣਾਲੀ ਬਾਰੇ ਦੱਸਿਆ।"
1. 'ਬਾਲ ਗੁਰੂ' ਬਾਰੇ ਪ੍ਰਸ਼ਨ ਦਾ ਉੱਤਰ ਕਿਸ ਵਿਦਿਆਰਥੀ ਨੇ ਦਿੱਤਾ?
2. ਅਕਾਲੀ ਫੂਲਾ ਸਿੰਘ ਦੀ ਸ਼ਹੀਦੀ (ਨੌਸ਼ਹਿਰਾ ਦੀ ਲੜਾਈ) ਬਾਰੇ ਕਿਸ ਨੇ ਉੱਤਰ ਦਿੱਤਾ ਹੋਵੇਗਾ?
3. ਕਿਹੜੇ ਵਿਦਿਆਰਥੀ ਨੇ ਆਪਣੇ ਉੱਤਰ ਵਿੱਚ ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦਾ ਜ਼ਿਕਰ ਕੀਤਾ ਹੋਵੇਗਾ?
4. 'ਮੀਰੀ ਅਤੇ ਪੀਰੀ' ਦੇ ਸੰਕਲਪ ਬਾਰੇ ਉੱਤਰ ਕਿਸ ਵਿਦਿਆਰਥੀ ਨੇ ਦਿੱਤਾ?
5. ਰੁਪਿੰਦਰ ਨੇ ਇਤਿਹਾਸ ਦੇ ਕਿਹੜੇ ਵਿਸ਼ੇ (Topic) ਬਾਰੇ ਜਾਣਕਾਰੀ ਦਿੱਤੀ?
6. ਅੰਗਰੇਜ਼ੀ ਭਾਸ਼ਾ ਵਿੱਚ ਉੱਤਰ ਦੇਣ ਵਾਲੇ ਵਿਦਿਆਰਥੀ ਨੇ ਕਿਸ ਵਿਸ਼ੇ ਬਾਰੇ ਦੱਸਿਆ?
ਭਾਗ (ਹ) - ਲੰਮੇ ਉੱਤਰਾਂ ਵਾਲੇ ਪ੍ਰਸ਼ਨ (4 x 5 = 20 ਅੰਕ)
ਹਰੇਕ ਪ੍ਰਸ਼ਨ ਦਾ ਉੱਤਰ 80-100 ਸ਼ਬਦਾਂ ਵਿੱਚ ਦਿਓ। ਹਰੇਕ ਪ੍ਰਸ਼ਨ ਵਿੱਚ ਅੰਦਰੂਨੀ ਛੋਟ ਦਿੱਤੀ ਗਈ ਹੈ:
1. ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਇਸ ਦੇ ਰਾਜਨੀਤਿਕ ਇਤਿਹਾਸ ਉੱਤੇ ਕੀ ਪ੍ਰਭਾਵ ਪਿਆ? ਚਰਚਾ ਕਰੋ।
ਜਾਂ
ਸਿੱਖ ਮੱਤ ਦੇ ਵਿਕਾਸ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੇ ਯੋਗਦਾਨ ਦਾ ਵਰਣਨ ਕਰੋ।
2. ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਸਿੱਖ ਧਰਮ ਉੱਤੇ ਪਏ ਪ੍ਰਭਾਵਾਂ ਦਾ ਵਿਸਥਾਰ ਨਾਲ ਵਰਣਨ ਕਰੋ।
ਜਾਂ
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਧਾਰਮਿਕ ਦਸ਼ਾ ਕਿਹੋ ਜਿਹੀ ਸੀ? ਲਿਖੋ।
3. ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ (ਵੱਡਾ ਘੱਲੂਘਾਰਾ) ਦੀਆਂ ਘਟਨਾਵਾਂ ਬਾਰੇ ਜਾਣਕਾਰੀ ਦਿਓ।
ਜਾਂ
ਮੀਰ ਮੰਨੂ ਦੀ ਸਿੱਖਾਂ ਵਿਰੁੱਧ ਅਸਫਲਤਾ ਦੇ ਮੁੱਖ ਕਾਰਨ ਕੀ ਸਨ?
4. ਮਹਾਰਾਜਾ ਰਣਜੀਤ ਸਿੰਘ ਦੇ ਪ੍ਰਾਂਤਿਕ (ਸੂਬਾਈ) ਰਾਜ ਪ੍ਰਬੰਧ ਦੀ ਚਰਚਾ ਕਰੋ।
ਜਾਂ
ਮਿਸਲ ਸ਼ਬਦ ਤੋਂ ਕੀ ਭਾਵ ਹੈ? ਸਿੱਖ ਮਿਸਲਾਂ ਦੀ ਉਤਪਤੀ ਦੇ ਕਾਰਨਾਂ 'ਤੇ ਰੌਸ਼ਨੀ ਪਾਓ।
ਭਾਗ (ਕ) - ਮਾਨਚਿੱਤਰ (15 ਅੰਕ)
ਪ੍ਰਸ਼ਨ 6: ਦਿੱਤੇ ਗਏ ਪੰਜਾਬ ਦੇ ਮਾਨਚਿੱਤਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਦੇ ਕੋਈ 5 ਸਥਾਨ ਦਰਸਾਓ ਅਤੇ ਉਹਨਾਂ ਦੀ ਸੰਖੇਪ ਵਿਆਖਿਆ (20-25 ਸ਼ਬਦਾਂ ਵਿੱਚ) ਕਰੋ।
(ਨਦੀਆਂ ਦਰਸਾਉਣ ਦੇ 5 ਅੰਕ + ਸਥਾਨਾਂ ਦੀ ਵਿਆਖਿਆ ਦੇ 10 ਅੰਕ)
ਜਾਂ
ਦਿੱਤੇ ਗਏ ਪੰਜਾਬ ਦੇ ਮਾਨਚਿੱਤਰ ਵਿੱਚ ਪਹਿਲੇ ਐਂਗਲੋ-ਸਿੱਖ ਯੁੱਧ ਦੀਆਂ ਕੋਈ 5 ਲੜਾਈਆਂ ਦੇ ਸਥਾਨ ਦਰਸਾਓ ਅਤੇ ਉਹਨਾਂ ਦੀ ਸੰਖੇਪ ਵਿਆਖਿਆ ਕਰੋ।
(ਨਦੀਆਂ ਦਰਸਾਉਣ ਦੇ 5 ਅੰਕ + ਸਥਾਨਾਂ ਦੀ ਵਿਆਖਿਆ ਦੇ 10 ਅੰਕ)
PSEB Guess Papers 2026 | Class 8, 10 & 12 Model Papers
PSEB Guess Papers & Model Test Papers 2026
Students of Punjab School Education Board (PSEB) can download the latest
Class 8, Class 10 and Class 12 Guess Papers and Model Test Papers for March 2026
from the links below. These papers are prepared as per the latest exam pattern.
PSEB Class 8 Guess Papers
PSEB Class 10 Guess Papers
PSEB Class 12 Guess Papers
PSEB Model Test Papers (All Classes)
These PSEB Guess Papers 2026 and Model Test Papers will help students
prepare better for their board exams by practicing important questions and understanding
the exam pattern.