PSEB CLASS 8 MATHEMATICS GUESS PAPER 2026

ਗਣਿਤ (Maths) ਮਾਡਲ ਪ੍ਰਸ਼ਨ ਪੱਤਰ

ਬਹੁ-ਵਿਕਲਪੀ ਪ੍ਰਸ਼ਨ (MCQs) - ਜਮਾਤ ਅੱਠਵੀਂ

  1. 5/6 ਦਾ ਗੁਣਾਤਮਕ ਉਲਟ ਕੀ ਹੈ?
    (a) 0    (b) 6/5    (c) -5/6    (d) -6/5
  2. ਸਮਾਂਤਰ ਚਤੁਰਭੁਜ ਵਿੱਚ ਲਾਗਵੇਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ?
    (a) 90°    (b) 180°    (c) 360°    (d) 270°
  3. ਵਰਗ ਅੰਤਰਾਲ 100-150 ਦਾ ਵਰਗ ਚਿੰਨ੍ਹ (Class Mark) ਕੀ ਹੋਵੇਗਾ?
    (a) 100    (b) 120    (c) 150    (d) 125
  4. 1.1 ਭੁਜਾ ਵਾਲੇ ਘਣ (Cube) ਦਾ ਆਇਤਨ ਹੋਵੇਗਾ:
    (a) 13.31    (b) 1.331    (c) 133.1    (d) 1331
  5. ਇੱਕ ਵਰਗ ਦਾ ਖੇਤਰਫਲ ਕੀ ਹੋਵੇਗਾ ਜਿਸਦਾ ਇੱਕ ਵਿਕਰਨ 12 ਸਮ ਲੰਬਾ ਹੈ?
    (a) 144 ਸਮ²    (b) 72 ਸਮ²    (c) 144 ਸਮ    (d) 72 ਸਮ
  6. 3⁷ ÷ 3⁸ ਦਾ ਮੁੱਲ ਕੀ ਹੋਵੇਗਾ?
    (a) 3    (b) 1    (c) 1/3    (d) 0
  7. 8² ਅਤੇ 9² ਵਿਚਕਾਰ ਕਿੰਨੀਆਂ ਪ੍ਰਾਕ੍ਰਿਤਕ ਸੰਖਿਆਵਾਂ ਹਨ?
    (a) 8    (b) 9    (c) 16    (d) 17
  8. 1331 ਦਾ ਘਣਮੂਲ (Cube Root) ਕੀ ਹੋਵੇਗਾ?
    (a) 21    (b) 11    (c) 31    (d) 23
  9. (x²yz + xy²z + xyz²) ÷ xyz ਕਿਸ ਦੇ ਬਰਾਬਰ ਹੈ?
    (a) xyz    (b) x+y+z    (c) x²+y²+z²    (d) xy/z
  10. 10xy ਅਤੇ 12y ਦਾ ਸਾਂਝਾ ਗੁਣਨਖੰਡ ਕੀ ਹੈ?
    (a) 10x    (b) 2xy    (c) 2y    (d) 2x
  11. ਬਿੰਦੂ (0, 3) ਕਿਹੜੇ ਧੁਰੇ (Axis) 'ਤੇ ਸਥਿਤ ਹੈ?
    (a) x-ਧੁਰਾ    (b) y-ਧੁਰਾ    (c) ਮੂਲ ਬਿੰਦੂ    (d) ਕੋਈ ਨਹੀਂ
  12. ਜੇਕਰ ਸਮਾਂਤਰ ਚਤੁਰਭੁਜ ਦੀਆਂ ਦੋ ਸਨਮੁੱਖ ਭੁਜਾਵਾਂ 6x ਅਤੇ 24 ਹਨ ਤਾਂ x ਦਾ ਮੁੱਲ ਕੀ ਹੈ?
    (a) 4    (b) 6    (c) 24    (d) 12
  13. ਇੱਕ ਕਾਰ 75 km/h ਦੀ ਚਾਲ ਨਾਲ 3 ਘੰਟਿਆਂ ਵਿੱਚ ਕਿੰਨੀ ਦੂਰੀ ਤੈਅ ਕਰੇਗੀ?
    (a) 150 km    (b) 225 km    (c) 300 km    (d) 275 km
  14. 2/3 ਦਾ ਜੋੜਾਤਮਕ ਤਤਸਮਕ (Additive Identity) ਹੈ:
    (a) 0    (b) -2/3    (c) 1    (d) 3/2
  15. ਚਤੁਰਭੁਜ ਦੇ ਬਾਹਰੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ?
    (a) 180°    (b) 270°    (c) 360°    (d) 90°
  16. ਮੂਲ ਬਿੰਦੂ (Origin) ਦੇ ਨਿਰਦੇਸ਼ ਅੰਕ ਕੀ ਹੁੰਦੇ ਹਨ?
    (a) (0,0)    (b) (1,1)    (c) (0,1)    (d) (1,0)
  17. ATM ਦਾ ਪੂਰਾ ਨਾਮ ਕੀ ਹੈ?
    (a) ਆਟੋ ਟੈਲਰ ਮਸ਼ੀਨ    (b) ਆਟੋਮੇਟਿਡ ਟੈਲਰ ਮਸ਼ੀਨ    (c) ਆਟੋਮੇਟਿਡ ਟੈਲਿੰਗ ਮਸ਼ੀਨ
  18. (a+b)² - (a-b)² ਕਿਸ ਦੇ ਬਰਾਬਰ ਹੈ?
    (a) 2a²+2b²    (b) 4ab    (c) -4ab    (d) 2ab
  19. ਜੇਕਰ x ਅਤੇ y ਉਲਟ ਸਮਾਨ ਅਨੁਪਾਤ ਵਿੱਚ ਹੋਣ ਤਾਂ:
    (a) x/y = k    (b) xy = k    (c) x+y = k    (d) x-y = k
  20. 52698 ਦੇ ਵਰਗ ਦਾ ਇਕਾਈ ਦਾ ਅੰਕ ਕੀ ਹੋਵੇਗਾ?
    (a) 8    (b) 2    (c) 4    (d) 6

ਗਣਿਤ (Mathematics)

ਜਮਾਤ: ਅੱਠਵੀਂ

ਭਾਗ-ਅ (Part-B)

ਨੋਟ: ਹਰੇਕ ਪ੍ਰਸ਼ਨ ਦੇ 2 ਅੰਕ ਹਨ। (7 × 2 = 14)

  1. ਹੱਲ ਕਰੋ ਅਤੇ ਗੁਣਾਤਮਕ ਉਲਟ ਲਿਖੋ:
    (-3/8) × (-12/9)
  2. ਇੱਕ ਥੈਲੇ ਵਿੱਚ 5 ਲਾਲ ਗੇਂਦਾਂ ਅਤੇ 3 ਨੀਲੀਆਂ ਗੇਂਦਾਂ ਹਨ। ਜੇਕਰ ਥੈਲੇ ਵਿੱਚੋਂ ਬਿਨਾਂ ਵੇਖਿਆਂ ਇੱਕ ਗੇਂਦ ਬਾਹਰ ਕੱਢੀ ਜਾਵੇ ਤਾਂ ਸੰਭਾਵਨਾ ਪਤਾ ਕਰੋ ਕਿ ਇਹ ਲਾਲ ਗੇਂਦ ਹੋਵੇਗੀ।
  3. ਉੱਚਿਤ ਪੈਟਰਨ ਦੀ ਵਰਤੋਂ ਕਰਦੇ ਹੋਏ ਮੁੱਲ ਪਤਾ ਕਰੋ:
    51³ - 50³
  4. ਮੁੱਲ ਪਤਾ ਕਰੋ:
    (5/8)⁻⁷ × (8/5)⁻⁴
  5. ਜੇਕਰ ਕਿਸੇ ਸੰਖਿਆ ਦਾ ਘਣ (Cube) 5832 ਹੈ, ਤਾਂ ਉਹ ਸੰਖਿਆ ਪਤਾ ਕਰੋ।
  6. 200 ਗ੍ਰਾਮ ਦਾ 8 ਕਿਲੋਗ੍ਰਾਮ ਨਾਲ ਅਨੁਪਾਤ ਪਤਾ ਕਰੋ।
  7. ਗੁਣਨਫਲ ਪਤਾ ਕਰੋ:
    (2x + 3y) (x + 2y)
  8. ਇੱਕ ਸਮਚਤੁਰਭੁਜ (Rhombus) ਦਾ ਖੇਤਰਫਲ ਪਤਾ ਕਰੋ ਜਿਸਦੀ ਭੁਜਾ 5 ਸਮ ਅਤੇ ਸਿਖ਼ਰ ਲੰਬ 4.8 ਸਮ ਹੈ।
  9. ਇੱਕ ਸਿਲੰਡਰ ਦਾ ਅਰਧ ਵਿਆਸ 7 ਸਮ ਅਤੇ ਉੱਚਾਈ 20 ਸਮ ਹੈ। ਇਸ ਦੀ ਵਕਰ ਸਤ੍ਹਾ ਦਾ ਖੇਤਰਫਲ ਪਤਾ ਕਰੋ।
  10. 6/13 ਨੂੰ (-7/16) ਦੇ ਉਲਟਕ੍ਰਮ (Reciprocal) ਨਾਲ ਗੁਣਾ ਕਰੋ।

ਗਣਿਤ (Mathematics)

ਜਮਾਤ: ਅੱਠਵੀਂ (8th Class)

ਭਾਗ-ੲ (Part-C)

ਨੋਟ: ਹਰੇਕ ਪ੍ਰਸ਼ਨ ਦੇ 4 ਅੰਕ ਹਨ। (7 × 4 = 28)

  1. ਸ਼ੋਬੋ ਦੀ ਮਾਤਾ ਦੀ ਵਰਤਮਾਨ ਉਮਰ, ਸ਼ੋਬੋ ਦੀ ਵਰਤਮਾਨ ਉਮਰ ਦਾ 6 ਗੁਣਾ ਹੈ। ਪੰਜ ਸਾਲ ਬਾਅਦ ਸ਼ੋਬੋ ਦੀ ਉਮਰ ਆਪਣੀ ਮਾਤਾ ਦੀ ਵਰਤਮਾਨ ਉਮਰ ਦਾ ਇੱਕ ਤਿਹਾਈ ਹੋ ਜਾਵੇਗੀ। ਉਹਨਾਂ ਦੀ ਵਰਤਮਾਨ ਉਮਰ ਪਤਾ ਕਰੋ।
  2. ਸਮੀਕਰਨ ਹੱਲ ਕਰੋ:
    (3a / 4) - (a - 1) / 2 = (a - 2) / 3
  3. ਦਿੱਤੇ ਚਿੱਤਰ ਵਿੱਚ PQRS ਇੱਕ ਸਮਾਂਤਰ ਚਤੁਰਭੁਜ ਹੈ, x ਅਤੇ y ਦਾ ਮੁੱਲ ਪਤਾ ਕਰੋ। ਜਿਸਦੇ ਵਿਕਰਨ (Diagonals) ਇੱਕ ਦੂਜੇ ਨੂੰ ਕੱਟਦੇ ਹਨ ਅਤੇ ਉਹਨਾਂ ਦੇ ਭਾਗ 4y+3, 19 ਅਤੇ 5x-1, 24 ਹਨ।
  4. ਇੱਕ ਫੈਕਟਰੀ ਨੂੰ ਕੁਝ ਉਤਪਾਦ 63 ਦਿਨਾਂ ਵਿੱਚ ਬਣਾਉਣ ਲਈ 42 ਮਸ਼ੀਨਾਂ ਦੀ ਜ਼ਰੂਰਤ ਹੈ। ਉਸੇ ਉਤਪਾਦ ਨੂੰ 54 ਦਿਨਾਂ ਵਿੱਚ ਬਣਾਉਣ ਲਈ ਕਿੰਨੀਆਂ ਹੋਰ ਮਸ਼ੀਨਾਂ ਦੀ ਜ਼ਰੂਰਤ ਪਵੇਗੀ?
  5. ਉੱਚਿਤ ਤਤਸਮਕ (Identity) ਦੀ ਵਰਤੋਂ ਕਰਦੇ ਹੋਏ (10.1)² ਦਾ ਮੁੱਲ ਪਤਾ ਕਰੋ।
  6. ਗੁਣਨਖੰਡੀਕਰਨ (Factorization) ਕਰੋ:
    x² - 11x - 42
  7. ਹੇਠ ਦਿੱਤੀ ਸਾਰਣੀ ਪੈਟਰੋਲ ਦੀ ਮਾਤਰਾ ਅਤੇ ਉਸਦੇ ਮੁੱਲ ਨੂੰ ਦਰਸਾਉਂਦੀ ਹੈ। ਦਿੱਤੀ ਗਈ ਸਾਰਣੀ ਲਈ ਇੱਕ ਗਰਾਫ਼ ਬਣਾਓ:
    ਪੈਟਰੋਲ (ਲੀਟਰਾਂ ਵਿੱਚ) 15101520
    ਕੀਮਤ (ਰੁਪਏ ਵਿੱਚ) 7035070010501400
  8. ਉਹ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ, ਜਿਸ ਨਾਲ ਗੁਣਾ ਕਰਨ 'ਤੇ 243 ਪੂਰਨ ਵਰਗ ਸੰਖਿਆ ਬਣ ਜਾਵੇ। ਪ੍ਰਾਪਤ ਪੂਰਨ ਵਰਗ ਸੰਖਿਆ ਦਾ ਵਰਗਮੂਲ ਵੀ ਪਤਾ ਕਰੋ।

ਗਣਿਤ (Mathematics)

ਜਮਾਤ: ਅੱਠਵੀਂ (8th Class)

ਭਾਗ-ਸ (Part-D)

ਨੋਟ: ਹਰੇਕ ਪ੍ਰਸ਼ਨ ਦੇ 6 ਅੰਕ ਹਨ। (3 × 6 = 18)

  1. ਕਿਸੇ ਹੋਸਟਲ ਵਿੱਚ ਵੱਖ-ਵੱਖ ਬੋਲੀਆਂ ਬੋਲਣ ਵਾਲੇ ਵਿਦਿਆਰਥੀਆਂ ਦੀ ਸੰਖਿਆ ਹੇਠ ਲਿਖੇ ਅਨੁਸਾਰ ਹੈ। ਦਿੱਤੇ ਅੰਕੜਿਆਂ ਲਈ ਇੱਕ ਪਾਈ ਚਾਰਟ (Pie Chart) ਬਣਾਓ:
    ਭਾਸ਼ਾ ਹਿੰਦੀਪੰਜਾਬੀਅੰਗਰੇਜ਼ੀਮਰਾਠੀਤਾਮਿਲਬੰਗਾਲੀਕੁੱਲ
    ਵਿਦਿਆਰਥੀਆਂ ਦੀ ਸੰਖਿਆ 10301297472
  2. ਜਾਂ (OR)
    ਇੱਕ ਮਹੱਲੇ ਦੇ 30 ਘਰਾਂ ਦਾ ਪਾਣੀ ਦਾ ਬਿੱਲ (ਰੁਪਏ ਵਿੱਚ) ਹੇਠਾਂ ਦਿੱਤਾ ਗਿਆ ਹੈ। ਵਰਗ ਅੰਤਰਾਲ 10-20, 20-30 ਆਦਿ ਦੀ ਵਰਤੋਂ ਕਰਦੇ ਹੋਏ ਇੱਕ ਵਰਗੀਕ੍ਰਿਤ ਬਾਰੰਬਾਰਤਾ ਸਾਰਨੀ (Frequency Distribution Table) ਬਣਾਓ:

    30, 32, 54, 45, 78, 74, 112, 66, 108, 76, 14, 20, 88, 40, 44, 35, 15, 66, 95, 84, 75, 96, 110, 74, 88, 102, 34, 14, 110, 44

  3. ਇੱਕ ਪਲਾਟ ਦੀ ਕੀਮਤ 6,40,000 ਰੁਪਏ ਹੈ। ਇਸ ਦੀ ਕੀਮਤ ਵਿੱਚ ਪਿਛਲੇ ਸਾਲ ਮੁਤਾਬਕ 5% ਦੀ ਦਰ ਨਾਲ ਵਾਧਾ ਹੁੰਦਾ ਹੈ, ਤਾਂ 2 ਸਾਲ ਬਾਅਦ ਇਸ ਦੀ ਕੀਮਤ ਕੀ ਹੋਵੇਗੀ?

    ਜਾਂ (OR)
    1,920 ਰੁਪਏ ਅੰਕਿਤ ਮੁੱਲ ਵਾਲਾ ਇੱਕ ਪੈਕੇਟ 1,840 ਰੁਪਏ ਵਿੱਚ ਵੇਚਿਆ ਜਾਂਦਾ ਹੈ। ਕਟੌਤੀ (Discount) ਅਤੇ ਕਟੌਤੀ ਪ੍ਰਤੀਸ਼ਤ ਪਤਾ ਕਰੋ।
  4. ਸੰਦੀਪ ਕੋਲ ਇੱਕ ਵਰਗਾਕਾਰ ਪਲਾਟ ਹੈ ਜਿਸਦਾ ਮਾਪ 25m × 25m ਹੈ। ਉਹ ਪਲਾਟ ਦੇ ਮੱਧ ਵਿੱਚ ਇੱਕ 20m × 15m ਦਾ ਘਰ ਅਤੇ ਘਰ ਦੇ ਆਲੇ-ਦੁਆਲੇ ਇੱਕ ਬਗੀਚਾ ਬਣਾਉਣਾ ਚਾਹੁੰਦਾ ਹੈ। 60 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਬਗੀਚਾ ਬਣਾਉਣ ਦਾ ਕੁੱਲ ਖਰਚਾ ਪਤਾ ਕਰੋ।

    ਜਾਂ (OR)
    ਮਨੂੰ ਆਪਣੇ ਕਮਰੇ ਨੂੰ ਰੰਗ ਕਰਵਾਉਣਾ ਚਾਹੁੰਦਾ ਹੈ। ਜੇਕਰ ਉਸਦੇ ਕਮਰੇ ਦਾ ਮਾਪ 20m × 12m × 15m ਹੋਵੇ ਤਾਂ 6 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਫਰਸ਼ ਨੂੰ ਛੱਡ ਕੇ ਕਮਰੇ (ਚਾਰ ਕੰਧਾਂ ਅਤੇ ਛੱਤ) ਨੂੰ ਰੰਗ ਕਰਵਾਉਣ ਦਾ ਖ਼ਰਚ ਪਤਾ ਕਰੋ।
*** ਪ੍ਰੀਖਿਆ ਲਈ ਸ਼ੁਭਕਾਮਨਾਵਾਂ ***

PSEB Question Paper Structure & Model Test Papers 2025-26

Title Link
PSEB Structure of Question Paper 2025-26 Class 12th (All Subjects) Click Here
PSEB Class 10 Structure of Question Paper 2025-26 (All Subjects) Click Here
PSEB Class 8 Structure of Question Paper 2025-26 (All Subjects) Click Here
Model Test Paper / Sample Question Paper 2025-26 Class 8th Click Here
Model Test Paper / Sample Question Paper 2025-26 Class 10th Click Here
Model Test Paper / Sample Question Paper 2025-26 Class 12th Click Here

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends