PSEB CLASS 9 PUNJABI A SEPTEMBER EXAM SAMPLE PAPER



ਨੌਵੀਂ ਕਲਾਸ ਪੰਜਾਬੀ ਪ੍ਰਸ਼ਨ ਪੱਤਰ (ਸਤੰਬਰ 2025)

ਵਿਦਿਆਕ ਵਰ੍ਹਾ: 2025-26
ਪ੍ਰੀਖਿਆ: ਸਤੰਬਰ 2025
ਜਮਾਤ: ਨੌਵੀਂ
ਪੇਪਰ: ਪੰਜਾਬੀ (ਏ)
ਸਮਾਂ: 3 ਘੰਟੇ
ਕੁੱਲ ਅੰਕ: 65

ਨੋਟ :

  1. ਪ੍ਰਸ਼ਨ-ਪੱਤਰ ਦੇ ਕੁੱਲ 10 ਪ੍ਰਸ਼ਨ ਹਨ।

  2. ਸਾਰੇ ਪ੍ਰਸ਼ਨ ਜ਼ਰੂਰੀ ਹਨ।

  3. ਵਸਤੁਨਿਸ਼ਟ ਪ੍ਰਸ਼ਨ ਦੇ ਤਿੰਨ ਭਾਗ - (a), (A) ਅਤੇ (e) ਹਨ।
    ਭਾਗ (a) ਵਿੱਚ ਸਾਹਿਤ-ਮਾਲਾ : 9 ਪਾਠ-ਪੁਸਤਕ ਵਿੱਚੋਂ ਦੋ ਪ੍ਰਸ਼ਨ ਕਾਵਿ-ਭਾਗ ਅਤੇ ਦੋ ਪ੍ਰਸ਼ਨ ਵਾਰਤਕ-ਭਾਗ ਵਿੱਚੋਂ ਹੋਣਗੇ।
    ਭਾਗ (A) ਵਿੱਚ ਵੰਗੀ ਪਾਠ-ਪੁਸਤਕ ਦੇ ਦੋ ਪ੍ਰਸ਼ਨ ਕਹਾਣੀ ਭਾਗ ਅਤੇ ਦੋ ਪ੍ਰਸ਼ਨ ਇਕਾਂਗੀ ਭਾਗ ਵਿੱਚੋਂ ਹੋਣਗੇ।
    ਭਾਗ (e) ਵਿੱਚ ਦੋ ਪ੍ਰਸ਼ਨ ਨਾਵਲ ਪਾਠ-ਪੁਸਤਕ ਵਿੱਚੋਂ ਹੋਣਗੇ।
    ਵਸਤੁਨਿਸ਼ਟ ਪ੍ਰਸ਼ਨਾਂ ਦੀ ਕੁੱਲ ਗਿਣਤੀ 10 ਹੋਵੇਗੀ।
    ਹਰੇਕ ਪ੍ਰਸ਼ਨ ਦੇ 2 ਅੰਕ ਹੋਣਗੇ।


1. ਵਸਤੁਨਿਸ਼ਟ ਪ੍ਰਸ਼ਨ (ਅੰਕ: 20)

ਭਾਗ (a) (4×2=8)
(a) ‘ਟੁਕੜੀ ਜਗ ਤੋਂ ਨਿਆਰੀ’ ਕਵਿਤਾ ਵਿੱਚ ਕਿਸ ਦੀ ਸੁੰਦਰਤਾ ਦਾ ਵਰਣਨ ਕੀਤਾ ਗਿਆ ਹੈ?
(A) ‘ਵਗਦੇ ਪਾਣੀ’ ਕਵਿਤਾ ਕਿਸ ਕਵੀ ਦੀ ਰਚਨਾ ਹੈ?
(e) ਕਿਸ ਦੀ ਆਗਿਆ ਨਾਲ ਗੁਰੂ ਨਾਨਕ ਦੇਵ ਜੀ ਬਾਹਰ ਆਏ?
(s) ਜਰਮਨ ਫੌਜਾਂ ਨੇ ਐਸਲੋ ਸ਼ਹਿਰ ’ਤੇ ਕਿਵੇਂ ਕਬਜ਼ਾ ਕੀਤਾ?

ਭਾਗ (A) (4×2=8)
(h) ਕੱਲੋ ਲੇਖਕ ਨੂੰ ਕੀ ਕਹਿ ਕੇ ਬੁਲਾਉਂਦੀ ਸੀ?
(k) ਲੇਖਕ ਅਤੇ ਬਸੀਰੇ ਵਿੱਚ ਕੀ ਰਿਸ਼ਤਾ ਸੀ?
(K) ‘ਮੋਂਡਾਰੀ’ ਇਕਾਂਗੀ ਦਾ ਲੇਖਕ ਕੌਣ ਹੈ?
(g) ਸੁਦਰਸ਼ਨ ਨੇ ਕਿਹੜੀ ਜਮਾਤ ਪਾਸ ਕੀਤੀ ਹੈ?

ਭਾਗ (e) (2×2=4)
(G) ‘ਇੱਕ ਹੋਰ ਨਵਾਂ ਸਾਲ’ ਨਾਵਲ ਦੀਆਂ ਘਟਨਾਵਾਂ ਕਿਸ ਦਿਨ ਵਾਪਰੀਆਂ ਹਨ?
(|) ਨਾਵਲ ਦੇ ਪਹਿਲੇ ਕਾਂਡ ਦਾ ਕੀ ਨਾਮ ਹੈ?


2.

ਹੇਠ ਲਿਖੇ ਕਾਵਿ-ਬੰਦ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਗਭਗ 150 ਸ਼ਬਦਾਂ ਵਿੱਚ ਲਿਖੋ: (2+3=5)

(a)
ਉਏ! ਮੰਜੂਰ ਚੰਗੇ ਲੱਗਦੇ,
ਨਿੱਕੇ-ਨਿੱਕੇ ਖਿਆਲ ਇਹਨਾਂ ਦੇ,
ਉਹਨਾਂ ਵਿੱਚ ਫੁੱਲੀਆਂ ਇਹਨਾਂ ਦੀਆਂ ਜ਼ਿੰਦਗੀਆਂ।
ਸਾਦੇ-ਸਾਦੇ ਚਿਹਰੇ, ਬੇਨਕਾਬ ਜਿਹੇ,
ਨਾ ਛੁਪਦੇ, ਨਾ ਛੁਪਾਂਦੇ ਕੁਝ ਆਪਣਾ।

(A)
ਪਾਣੀ ਵਗਦੇ ਹੀ ਰਹਿਣ, ਕਿ ਵਗਦੇ ਸੁੰਘਦੇ ਨੇ,
ਖੋਹਂਦੇ ਬੁੱਝਦੇ ਨੇ, ਕਿ ਪਾਣੀ ਵਗਦੇ ਹੀ ਰਹਿਣ।
ਜਿੰਦਾਂ ਮਿਲਿਆ ਹੀ ਰਹਿਣ, ਕਿ ਮਿਲਿਆਂ ਜਿੰਦਿਆਂ ਨੇ,
ਵਿਛੋੜਿਆਂ ਮਰਦੀਆਂ ਨੇ, ਕਿ ਜਿੰਦਾਂ ਮਿਲਿਆ ਹੀ ਰਹਿਣ।


3.

ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਗਭਗ 40 ਸ਼ਬਦਾਂ ਵਿੱਚ ਲਿਖੋ: (4)

(a) ਸਮਾਂ (ਭਾਈ ਵੀਰ ਸਿੰਘ)
(A) ਇੱਕ ਪਿਆਲਾ ਪਾਣੀ (ਸ.ਸ. ਚਰਨ ਸਿੰਘ ‘ਸ਼ਹੀਦ’)


4.

ਹੇਠ ਲਿਖੇ ਵਾਰਤਕ ਲੇਖਾਂ ਵਿੱਚੋਂ ਕਿਸੇ ਇੱਕ ਲੇਖ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ: (6)

(a) ਗਲੀ ਵਿੱਚ (ਪੰਡਤ ਸ੍ਰਧਾ ਰਾਮ ਫਿਲੌਰੀ)
(A) ਫੋਲ-ਫੜੱਕਾ (ਲਾਲ ਸਿੰਘ ਕਮਲਾ ਅਕਾਲੀ)


5.

ਵਾਰਤਕ ਲੇਖਾਂ ਦੇ ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕੋਈ ਦੋ ਪ੍ਰਸ਼ਨਾਂ ਦੇ ਉੱਤਰ ਆਪਣੀ ਪਾਠ-ਪੁਸਤਕ ਦੇ ਆਧਾਰ ’ਤੇ ਲਿਖੋ: (2×2=4)

(a) ਗੁਰੂ ਨਾਨਕ ਦੇਵ ਜੀ ਦਾ ਭਣੋਇਆ ਕੌਣ ਸੀ? ਉਹ ਕੀ ਕੰਮ ਕਰਦਾ ਸੀ?
(A) ਪਾਂਡਾ ਭੋਲੀਆਂ-ਭਾਲੀਆਂ ਔਰਤਾਂ ਨੂੰ ਕਿਵੇਂ ਵਰਗਲਾ ਕੇ ਲੁੱਟਦਾ ਹੈ?
(e) ਵੱਡਿਆਂ ਦਾ ਆਦਰ ਕਿਵੇਂ ਕਰਨਾ ਚਾਹੀਦਾ ਹੈ?
(s) ਦੁਨੀਆ ਦਾ ਉਲਟਾਪਨ ਕੀ ਹੈ?


6.

ਹੇਠ ਲਿਖੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਕਹਾਣੀ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ: (6)

(a) ਕੱਲੋ (ਨਾਨਕ ਸਿੰਘ)
(A) ਬਸੀਰਾ (ਨਵਤੇਜ ਸਿੰਘ)


7.

ਕਹਾਣੀਆਂ ਦੇ ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕੋਈ ਦੋ ਪ੍ਰਸ਼ਨਾਂ ਦੇ ਉੱਤਰ ਆਪਣੀ ਪਾਠ-ਪੁਸਤਕ ਦੇ ਆਧਾਰ ’ਤੇ ਲਿਖੋ: (2×2=4)

(a) ਲੇਖਕ ਨੂੰ ‘ਕੱਲੋ’ ਲਾਲਚੀ ਕਿਉਂ ਜਾਪੀ?
(A) ਜੁਗਲ ਪ੍ਰਸਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖ਼ਲ ਕਿਉਂ ਕਰਵਾਉਣਾ ਚਾਹੁੰਦਾ ਸੀ?
(e) ਫੁੱਟਬਾਲ ਖੇਡ ਰਹੇ ਬਸੀਰੇ ਨੂੰ ਦੇਖ ਕੇ ਲੇਖਕ ਕੀ ਮਹਿਸੂਸ ਕਰਦਾ ਸੀ?
(s) ਕਰੀਮੂ ਅਤੇ ਰਹੀਮੂ ਬਾਰੇ ਪਿੰਡ ਦੇ ਲੋਕਾਂ ਦੀ ਕੀ ਰਾਏ ਸੀ?


8.

ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਪਾਤਰ ਦਾ ਪਾਤਰ-ਚਿਤ੍ਰਣ ਲਗਭਗ 125 ਸ਼ਬਦਾਂ ਵਿੱਚ ਲਿਖੋ: (5)

(a) ਕਿਸਨ ਦੇਈ (ਇਕਾਂਗੀ: ਗੌਮੁਖਾ-ਸ਼ੇਰਮੁਖਾ)
(A) ਰਾਮ ਪਿਆਰੀ (ਇਕਾਂਗੀ: ਮੋਂਡਾਰੀ)


9.

ਹੇਠ ਲਿਖੀਆਂ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਲਿਖੋ: (3×2=6)

(a)
“ਸੁਖੀ-ਸਾਂਦੀ ਮਰਨ ਤੇਰੇ ਵੈਰੀ, ਇੱਥੇ ਪੁਲਿਸ ਨਹੀਂ ਆ ਸਕਦੀ।
ਘਬਰਾਂ ਨਾ। ਚੱਲ ਅੰਦਰ। ਹੱਥ-ਮੂੰਹ ਧੋ ਤੇ ਹੁਣੇ ਤੇਰਾ ਵੀਰਾ ਦਫ਼ਤਰੋਂ ਆਉਂਦਾ ਏ, ਤਾਂ ਤੁਹਾਨੂੰ ਚਾਹ ਬਣਾ ਕੇ ਦੇਣੀ ਆ।”

ਪ੍ਰਸ਼ਨ:
(i) ਇਹ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
(ii) ਰਾਮ ਪਿਆਰੀ ਮਦਨ ਨੂੰ ਕਿਵੇਂ ਦਿਲਾਸਾ ਦਿੰਦੀ ਹੈ?
(iii) ਵੀਰਾ ਕਿੱਥੋਂ ਆਉਣ ਵਾਲਾ ਹੈ ਅਤੇ ਉਸ ਦੇ ਆਉਣ ’ਤੇ ਕੀ ਬਣਾਉਣ ਦਾ ਵਿਚਾਰ ਹੈ?

(A)
“ਕੋਈ ਅਕਲ ਦੀ ਗੱਲ ਕਰੋ। ਕਿਉਂ ਸਾਰੇ ਪਿੰਡ ਨੂੰ ਬਦਨਾਮੀ ਖੱਟਣ ਵਾਲਾ ਕੰਮ ਕਰਦੀਏ? ਇਸ ਘਰ ’ਚੋਂ ਕਦੇ ਉੱਚੀ ਆਵਾਜ਼ ਨਹੀਂ ਸੀ ਨਿਕਲੀ। ਲੋਕਾਂ ਨੇ ਸਾਡੀ ਆਲ ‘ਚੁੱਪ ਕਿਆਂ ਕੇ’ ਪਾਈ ਹੋਈ ਸੀ। ਹੁਣ ਮੈਂਨੂੰ ਲੱਗਦਾ ਹੈ ‘ਬੋਲ-ਬੁਲਾਰਿਆਂ ਕੇ’ ਪਾਉਣਗੇ।”

ਪ੍ਰਸ਼ਨ:
(i) ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?
(ii) ਇਸ ਵਾਰਤਾਲਾਪ ਵਿੱਚ ‘ਚੁੱਪ ਕਿਆਂ ਕੇ’ ਆਲ ਕਿਨ੍ਹਾਂ ਬਾਰੇ ਹੈ?
(iii) ਇਸ ਵਾਰਤਾਲਾਪ ਅਨੁਸਾਰ ਕਿਹੜੇ ਕੰਮ ਨਾਲ ਪਿੰਡ ਦੀ ਬਦਨਾਮੀ ਹੋਣ ਦਾ ਖਤਰਾ ਹੈ?


10.

ਨਾਵਲ ‘ਇੱਕ ਹੋਰ ਨਵਾਂ ਸਾਲ’ ਦੇ ਆਧਾਰ ’ਤੇ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦਿਓ: (5)

(a) ਬੰਟੇ ਨੇ ਪੰਜਵੀਂ ਦਾ ਇਮਤਿਹਾਨ ਕਿਵੇਂ ਦਿੱਤਾ?
(A) ਬੰਟਾ ਖੇਤ ਮਜ਼ਦੂਰ ਤੋਂ ਰਿਕਸ਼ਾ ਚਾਲਕ ਕਿਵੇਂ ਬਣਿਆ?
(e) ਬੰਟੇ ਦੇ ਪਿਉ ਦੀ ਮੌਤ ਕਿਵੇਂ ਹੋਈ?
(s) ਰਿਕਸ਼ੇ ਵਾਲੇ ਦੀ ਪਤਨੀ ਤਾਰੋ ਕਿਸ ਦੇ ਘਰ ਕੰਮ ਕਰਨ ਜਾਂਦੀ ਸੀ?
(h) ਬੰਟੇ ਦਾ ਸਵੇਰੇ ਛੇ ਵਜੇ ਕਿੱਥੇ ਪਹੁੰਚਣ ਦਾ ਪ੍ਰੋਗਰਾਮ ਸੀ ਅਤੇ ਕਿਉਂ

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends