PUNJAB SCHOOL LECTURER SENIORITY LIST 2024: ਸਿੱਖਿਆ ਵਿਭਾਗ ਵੱਲੋਂ ਲੈਕਚਰਾਰ ਕੇਡਰ ਦੀ ਡਰਾਫਟ ਸੀਨੀਅਰ ਸੂਚੀ ਦਾ ਤੀਜਾ ਡ੍ਰਾਫਟ ਜਾਰੀ,

2 ਦਸੰਬਰ 2024 ਲੈਕਚਰਾਰ ਕਾਡਰ ਦੀ ਸੀਨੀਆਰਤਾ ਦਾ ਤੀਜਾ ਪੜਾਅ ਜਾਰੀ


**ਲੈਕਚਰਾਰ ਕਾਡਰ ਦੀ ਸੀਨੀਆਰਤਾ ਦਾ ਤੀਜਾ ਪੜਾਅ ਜਾਰੀ**


ਪੰਜਾਬ ਦੇ ਸਕੂਲ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ) ਨੇ ਲੈਕਚਰਾਰ ਕਾਡਰ ਦੀ ਸੀਨੀਆਰਤਾ ਦਾ ਤੀਜਾ ਪੜਾਅ ਜਾਰੀ ਕਰ ਦਿੱਤਾ ਹੈ। ਇਹ ਪੜਾਅ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਿ.ਰਿ.ਪ. 412 ਆਫ 2016 ਮਿਤੀ 27.02.2023 ਦੇ ਫੈਸਲੇ ਦੀ ਪਾਲਣਾ ਵਿੱਚ ਕੀਤਾ ਗਿਆ ਹੈ।

ਕੀ ਕਰਨਾ ਹੈ ਅਧਿਕਾਰੀਆਂ/ਕਰਮਚਾਰੀਆਂ/ਰਿਟਾਇਰੀਆਂ ਨੂੰ?

ਜੇਕਰ ਕਿਸੇ ਅਧਿਕਾਰੀ/ਕਰਮਚਾਰੀ/ਰਿਟਾਇਰੀ ਨੂੰ ਨੱਥੀ ਕੀਤੀ ਗਈ ਸੂਚੀ ਵਿੱਚ ਆਪਣੀ ਨਿਯੁਕਤੀ ਦੇ ਵੇਰਵਿਆਂ ਵਿੱਚ ਕੋਈ ਗਲਤੀ ਦਿਖਾਈ ਦਿੰਦੀ ਹੈ, ਤਾਂ ਉਹ ਆਪਣਾ ਇਤਰਾਜ਼ ਲਿਖਤੀ ਰੂਪ ਵਿੱਚ ਮੁੱਖ ਦਫਤਰ ਨੂੰ 23-12-2024 ਤੱਕ ਭੇਜ ਸਕਦੇ ਹਨ।

LECTURER SENIORITY 3rd DRAFT 2024: Download here 





ਲੈਕਚਰਾਰ ਕਾਡਰ ਦੀ ਸੀਨੀਆਰਤਾ ਦਾ ਦੂਜਾ ਪੜਾਅ ਜਾਰੀ

ਚੰਡੀਗੜ੍ਹ/ਮੋਹਾਲੀ: 19 ਨਵੰਬਰ 2024 ਪੰਜਾਬ ਸਕੂਲ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ) ਨੇ ਲੈਕਚਰਾਰ ਕਾਡਰ ਦੀ ਸੀਨੀਆਰਤਾ ਨਿਰਧਾਰਿਤ ਕਰਨ ਦਾ ਦੂਜਾ ਪੜਾਅ ਜਾਰੀ ਕਰ ਦਿੱਤਾ ਹੈ। ਇਹ ਫੈਸਲਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਦੀ ਪਾਲਣਾ ਕਰਦੇ ਹੋਏ ਲਿਆ ਗਿਆ ਹੈ।

ਵਿਭਾਗ ਵੱਲੋਂ ਮਿਤੀ 29.08.2024 ਨੂੰ ਵਿਭਾਗ ਦੀ ਵੈਬਸਾਈਟ ਰਾਹੀਂ ਨੋਟਿਸ ਜਾਰੀ ਕਰਦੇ ਹੋਏ ਸੀਨੀਆਰਤਾ ਬਣਾਉਣ ਲਈ ਅਧਿਕਾਰੀਆਂ/ਕਰਮਚਾਰੀਆਂ/ਰਿਟਾਇਰੀਆਂ ਦੀ ਨਿਯੁਕਤੀ ਅਤੇ ਸੇਵਾਵਾਂ ਦੇ ਵੇਰਵੇ ਮੰਗੇ ਗਏ ਸਨ। ਉਕਤ ਨੋਟਿਸ ਦੇ ਸਬੰਧ ਵਿੱਚ ਵਿਭਾਗ ਵੱਲੋਂ ਮਿਤੀ 04/11/2024 ਨੂੰ ਪਹਿਲਾ ਪੜਾਅ ਵੈਬਸਾਈਟ ਤੇ ਪ੍ਰਕਾਸ਼ਿਤ ਕੀਤਾ ਗਿਆ ਸੀ।

ਹੁਣ ਜਾਰੀ ਦੂਜੇ ਪੜਾਅ ਵਿੱਚ ਸਾਲ 2015 ਤੱਕ ਦੀ ਲੈਕਚਰਾਰ ਕਾਡਰ ਦੀ ਸੀਨੀਆਰਤਾ ਦੀ ਡਰਾਫਟ ਸੂਚੀ ਤਿਆਰ ਕੀਤੀ ਗਈ ਹੈ। ਜੇਕਰ ਕਿਸੇ ਅਧਿਕਾਰੀ/ਕਰਮਚਾਰੀ/ਰਿਟਾਇਰੀ ਦੇ ਨਿਯੁਕਤੀ ਦੇ ਵੇਰਵਿਆਂ ਵਿੱਚ ਕੋਈ ਤਰੁਟੀ ਹੈ ਤਾਂ ਉਹ ਆਪਣਾ ਇਤਰਾਜ ਸਮੇਤ ਦਸਤਾਵੇਜ਼ ਮੁੱਖ ਦਫ਼ਤਰ ਵਿਖੇ ਰਜਿਸਟਰਡ ਪੋਸਟ ਰਾਹੀਂ ਮਿਤੀ 12.12.2024 ਤੱਕ ਭੇਜ ਸਕਦੇ ਹਨ।

ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਸਿਰਫ਼ ਇੱਕ ਪੜਾਅ ਹੈ ਅਤੇ ਅੰਤਿਮ ਰੂਪ ਨਹੀਂ ਹੈ। ਸਾਰੇ ਕਰਮਚਾਰੀਆਂ ਦੇ ਸੇਵਾਵਾਂ/ਨਿਯੁਕਤੀ ਦੇ ਵੇਰਵਿਆਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

DOWNLOAD SENIORITY LIST 2ND DRAFT 




Lecturer seniority first list 

ਸਿੱਖਿਆ ਵਿਭਾਗ ਵੱਲੋਂ ਲੈਕਚਰਾਰ ਕੇਡਰ ਦੀ ਡਰਾਫਟ ਸੀਨੀਅਰ ਸੂਚੀ ਜਾਰੀ ਕਰ ਦਿੱਤੀ ਗਈ ਹੈ। ਅਤੇ ਓਬਜੈਕਸ਼ਨਾਂ ਦੀ ਮੰਗ ਕੀਤੀ ਗਈ ਹੈ ਸੀਨੀਅਰ  ਸੂਚੀ ਡਾਊਨਲੋਡ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ 

Featured post

PSEB PRE BOARD EXAM 2025 : ਪਹਿਲੀ ਤੋਂ ਬਾਰ੍ਹਵੀਂ ਜਮਾਤ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਦੀ ਡੇਟ ਸੀਟ ਜਾਰੀ

PRE BOARD/TERM-2 DATESHEET 2025: ਪਹਿਲੀ ਤੋਂ ਬਾਰ੍ਹਵੀਂ ਵੀਂ ਜਮਾਤ ਦੀਆਂ ਪ੍ਰੀ ਬੋਰਡ/ਟਰਮ-2 ਪ੍ਰੀਖਿਆਵਾਂ 31 ਜਨਵਰੀ ਤੱਕ  Mohali, January 8 ,2025 (PBJOBSOF...

RECENT UPDATES

Trends