PSEB CLASS 7 PUNJABI SEPTEMBER EXAM SAMPLE PAPER 2025



ਕਲਾਸ 7 ਪੰਜਾਬੀ ਪ੍ਰਸ਼ਨ ਪੱਤਰ (ਸਤੰਬਰ 2025)

ਪ੍ਰੀਖਿਆ: ਸਤੰਬਰ 2025
ਸਮਾਂ: 3 ਘੰਟੇ
ਜਮਾਤ: ਸੱਤਵੀਂ (ਪੰਜਾਬੀ)
ਕੁੱਲ ਅੰਕ: 80


ਭਾਗ - A

1. ਹੇਠਾਂ ਲਿਖੇ ਪੈਰੇ ਨੂੰ ਪੜ੍ਹੋ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ: (5×1=5)

ਮੈਮ ਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ, “ਤਾਂ ਇਹ ਤੁਹਾਡਾ ਬੱਚਾ ਹੈ।” ਉਸ ਨੇ ਮੇਰੀ ਖੱਬੀ ਗੱਲ੍ਹ ’ਤੇ ਥਪਕਿਆ ਤੇ ਇਸ ਤੋਂ ਬਾਅਦ ਮੈਮ ਵੀ ਮੋਤੀ ਦੀ ਮਿੱਤਰ ਬਣ ਗਈ। ਮੋਤੀ ਮੇਰੇ ਹਰ ਮਿੱਤਰ ਦਾ ਝਟ ਦੋਸਤ ਬਣ ਜਾਂਦਾ ਸੀ। ਛੁੱਟੀ ਵਾਲੇ ਦਿਨ ਉਹ ਅਕਸਰ ਸਟੀਮਰ ਦੇ ਪਹੁੰਚਣ ’ਤੇ ਆਪਣੇ ਬੰਗਲੇ ਦੇ ਬਰਾਂਡੇ ਵਿੱਚ ਮੋਤੀ ਦੀ ਉਡੀਕ ਕਰ ਰਹੀ ਹੁੰਦੀ ਸੀ। ਮੋਤੀ ਪਿੱਛੇ ਮੈਨੂੰ ਆਂਡੇ, ਦੁੱਧ, ਕੇਕ, ਬਿਸਕੁਟ, ਚਾਕਲੇਟ ਤੇ ਸੈਂਡਵਿੱਚਾਂ ਦਾ ਢੇਰ ਮਿਲਿਆ ਕਰਦਾ ਸੀ। ਮੈਮ ਦੇ ਦੋ ਵੱਡੇ-ਵੱਡੇ ਕੁੱਤੇ ਹੋਰ ਸਨ। ਮੋਤੀ ਉਹਨਾਂ ਨੂੰ ਕਦੇ ਫਾਹੀ ਨਹੀਂ ਸੀ ਦਿੰਦਾ। ਗੁਲਾਬ, ਟਿਊਲਿਪ ਤੇ ਟਮਾਟਰਾਂ ਦੇ ਬੂਟਿਆਂ ਉੱਤੇ ਉਹ ਦੁੱਧ-ਚਿੱਟੀਆਂ ਪਰਿਆਂ ਵਾਂਗ ਉਡਦਾ ਫਿਰਦਾ। ਵੱਡੇ ਕੁੱਤੇ ਭੱਜ ਜਾਂਦੇ ਤਾਂ ਉਹਨਾਂ ਨੂੰ ਛੇੜ-ਛੇੜ ਕੇ ਨਚਾਂਦਾ। ਪਤਾ ਨਹੀਂ ਇਸ ਨਿੱਕੇ ਜਿਹੇ ਕੁੱਤੇ ਵਿੱਚ ਇਹ ਤਾਕਤ ਕਿੱਥੋਂ ਆ ਗਈ ਸੀ! ਸੁਸ਼ੋਭਤਾਰ ਫੁੱਲਾਂ ਨਾਲ ਖਿੜ-ਖਿੜ ਕੇ ਉਹ ਵੀ ਤੁਰਦਾ-ਫਿਰਦਾ ਫੁੱਲ ਜਾਪਦਾ।

  1. ਮੋਤੀ ਦੇ ਪਹੁੰਚਣ ਦੀ ਉਡੀਕ ਕਿਸ ਦੁਆਰਾ ਕੀਤੀ ਜਾਂਦੀ ਸੀ?
    (a) ਮਿੱਤਰ ਦੁਆਰਾ (A) ਪਿਤਾ ਜੀ ਦੁਆਰਾ (e) ਮੈਮ ਦੁਆਰਾ (s) ਉਪਰੋਕਤ ਵਿੱਚੋਂ ਕੋਈ ਨਹੀਂ

  2. ਮੈਮ ਕਿਸ ਦੀ ਮਿੱਤਰ ਬਣ ਗਈ?
    (a) ਲੇਖਕ ਦੀ (A) ਮੋਤੀ ਦੀ (e) ਪਿਤਾ ਜੀ ਦੀ (s) ਬੰਗਾਲੀ ਮਿੱਤਰ ਦੀ

  3. ਲੇਖਕ ਨੇ ਮੋਤੀ ਨੂੰ ਕਿਸ ਵਰਗਾ ਕਿਹਾ ਹੈ?
    (a) ਪਰਿਆਂ ਵਰਗਾ (A) ਫੁੱਲਾਂ ਵਰਗਾ (e) a ਅਤੇ A ਦੋਵੇਂ ਸਹੀ (s) ਦੋਸਤ ਵਰਗਾ

  4. ਲੇਖਕ ਨੇ ਮੋਤੀ ਲਈ ਕਿਹੜਾ ਸ਼ਬਦ ਨਹੀਂ ਵਰਤਿਆ?
    (a) ਕੁੱਤਾ (A) ਕੁਤੂਰਾ (e) ਫੁੱਲ (s) ਪਰੀ

  5. “ਤਾਂ ਇਹ ਤੁਹਾਡਾ ਬੱਚਾ ਹੈ!” ਇਹ ਸ਼ਬਦ ਕਿਸ ਨੇ ਕਹੇ?
    (a) ਲੇਖਕ ਨੇ (A) ਮੈਮ ਨੇ (e) ਪਿਤਾ ਜੀ ਨੇ (s) ਉਪਰੋਕਤ ਵਿੱਚੋਂ ਕੋਈ ਨਹੀਂ


2. ਹੇਠਾਂ ਲਿਖੇ ਪੈਰੇ ਨੂੰ ਪੜ੍ਹੋ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ: (5×1=5)

ਪਿੰਡ ਦੇ ਗੁਰਦੁਆਰੇ ਵਿੱਚ ਹਰ ਰੋਜ਼ ਸਵੇਰੇ ਚਾਰ ਵਜੇ ਭਾਈ ਦੀ ਆਵਾਜ਼ ਕੰਨਾਂ ਵਿੱਚ ਪੈਂਦਿਆਂ ਹੀ ਪਿਆਰਾ ਸਿੰਘ ਮੰਜੇ ਤੋਂ ਉੱਠ ਖੜ੍ਹਦਾ। ਪਸ਼ੂਆਂ ਵੱਲੋਂ ਵਿਹਲਾ ਹੋ ਕੇ ਉਹ ਧੰਨ ਕੌਰ ਨੂੰ ਆਵਾਜ਼ ਮਾਰਦਾ, “ਧੰਨ ਕੁੜੇ! ਲੱਸੀ ਰਿੜਕ ਲਈ ਤਾਂ ਗਰਵੀ ਭਰ ਲਿਆ, ਫਿਰ ਮੈਂ ਖੇਤ ਨੂੰ ਜਾਣਾ।” ਇਹ ਪਿਆਰਾ ਸਿੰਘ ਦਾ ਨਿੱਤ-ਨੇਮ ਸੀ। ਸਾਰੇ ਪਿੰਡ ਵਿੱਚ ਉਹ ‘ਬਲਦਾਂ ਵਾਲਾ ਪਿਆਰਾ ਸਿੰਘ’ ਦੇ ਨਾਮ ਨਾਲ ਮਸ਼ਹੂਰ ਸੀ। ਹਰੀ ਕ੍ਰਾਂਤੀ ਵੇਲੇ ਵੀ ਉਹ ਆਪਣੀ ਵੀਹ ਵਿਘੇ ਜ਼ਮੀਨ ਦੀ ਖੇਤੀ ਬਲਦਾਂ ਨਾਲ ਹੀ ਕਰਦਾ ਸੀ। ਅੱਜ ਵੀ ਉਸ ਦੇ ਬਲਦ ਨਵੇਂ-ਨਿਰੋਏ ਸਨ। ਹਰ ਰੋਜ਼ ਸਵੇਰੇ ਉੱਠ ਕੇ ਉਹ ਰਾਤੀਂ ਬਣਾਈ ਸਕੀਮ ਅਨੁਸਾਰ ਖੇਤਾਂ ਵਿੱਚ ਜਾ ਕੇ ਆਪਣਾ ਕੰਮ ਵਿਭਾਗ ਲੈਂਦਾ। ਹਲ ਜੋੜਨਾ ਹੋਵੇ ਭਾਵੇਂ ਖੂਹ, ਉਹ ਹਾਜ਼ਰੀ ਖੇਤ ਵਿੱਚ ਹੀ ਖਾਂਦਾ ਸੀ। ਨਿਆਣਿਆਂ ਵਿੱਚ ਟੋਭੇ ਤੋਂ ਪਾਰ ਖੂਹ ਦੇ ਸਿਰ ਸਦਕਾ ਉਸ ਦੇ ਖੇਤ ਹਰੇ-ਭਰੇ ਰਹਿੰਦੇ ਸਨ। ਉਸ ਨੇ ਖੇਤੀ ਦੇ ਢੰਗ-ਤਰੀਕੇ ਆਪਣੇ ਬਾਪੂ ਦੀਦਾਰ ਸਿੰਘ ਤੋਂ ਸਿੱਖੇ ਸਨ। ਪਿਆਰਾ ਸਿੰਘ ਨੂੰ ਆਪਣੇ ਬਾਪੂ ਦੀਆਂ ਗੱਲਾਂ ਅੱਜ ਵੀ ਯਾਦ ਸਨ।

  1. ਭਾਈ ਦੀ ਆਵਾਜ਼ ਕੰਨਾਂ ਵਿੱਚ ਪੈਂਦਿਆਂ ਰੋਜ਼ ਸਵੇਰੇ ਕੌਣ ਉੱਠਦਾ ਸੀ?
    (a) ਧੰਨ ਕੌਰ (A) ਦੀਦਾਰ ਸਿੰਘ (e) ਪਿਆਰਾ ਸਿੰਘ (s) ਬਲਦ

  2. ‘ਬਲਦਾਂ ਵਾਲਾ’ ਕਿਸ ਦੇ ਨਾਮ ਨਾਲ ਜੋੜਿਆ ਗਿਆ ਸੀ?
    (a) ਪਿਆਰਾ ਸਿੰਘ (A) ਭਾਈ ਜੀ (e) ਦੀਦਾਰ ਸਿੰਘ (s) ਉਪਰੋਕਤ ਸਾਰੇ

  3. ਪਿਆਰਾ ਸਿੰਘ ਖੇਤਾਂ ਵਿੱਚ ਕੰਮ ਕਰਨ ਦੀ ਸਕੀਮ ਕਦੋਂ ਬਣਾਉਂਦਾ ਸੀ?
    (a) ਰਾਤੀਂ (A) ਸਵੇਰੇ (e) ਖੇਤ ’ਚ ਜਾ ਕੇ (s) ਟੋਭੇ ਤੋਂ ਪਾਰ

  4. ਪਿਆਰਾ ਸਿੰਘ ਕਿਸ ਦੀ ਆਵਾਜ਼ ਸੁਣ ਕੇ ਉੱਠਦਾ ਸੀ?
    (a) ਧੰਨ ਕੌਰ ਦੀ (A) ਭਾਈ ਜੀ ਦੀ (e) ਦੀਦਾਰ ਸਿੰਘ ਦੀ (s) ਬਲਦਾਂ ਦੀ

  5. ਪਿਆਰਾ ਸਿੰਘ ਨੇ ਖੇਤੀ ਦੇ ਢੰਗ ਕਿਸ ਤੋਂ ਸਿੱਖੇ?
    (a) ਧੰਨ ਕੌਰ ਤੋਂ (A) ਦੀਦਾਰ ਸਿੰਘ ਤੋਂ (e) ਭਾਈ ਜੀ ਤੋਂ (s) ਉਪਰੋਕਤ ਸਾਰੇ


3. ਪ੍ਰਸ਼ਨ 3, 4, 5, 6 ਵਿੱਚ ਵਿਆਕਰਨ ਨਾਲ ਸੰਬੰਧਿਤ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ: (20×1=20)

(1) ਵਿਆਕਰਨ ਦੇ ਮੁੱਖ ਕਿੰਨੇ ਭਾਗ ਹਨ?
(2) ਭਾਸ਼ਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ?
(3) ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ?
(4) ‘ਕਨੌਂਵਾ’ ਲਗ ਦਾ ਚਿੰਨ੍ਹ ਕਿਹੜਾ ਹੈ?
(5) ਪੰਜਾਬੀ ਭਾਸ਼ਾ ਦੇ ਕਿੰਨੇ ਅੱਖਰ ਹਨ?


4. ਖਾਲੀ ਥਾਵਾਂ ਭਰੋ:

  1. _______ ਬੋਲੀ ਦੀ ਲਿਪੀ ਗੁਰਮੁਖੀ ਹੈ।

  2. ਹ, ਰ, ਵ ਗੁਰਮੁਖੀ ਵਿੱਚ _______ ਅੱਖਰ ਹਨ।

  3. ਬਿੰਦੀ, ਟਿੱਪੀ, ਆਢਕ ਨੂੰ __________ ਕਿਹਾ ਜਾਂਦਾ ਹੈ।

  4. ਕਿਸੇ ਵਿਅਕਤੀ ਅਤੇ ਵਸਤੂ ਲਈ ਵਰਤੇ ਸ਼ਬਦ ਨੂੰ _________ ਕਿਹਾ ਜਾਂਦਾ ਹੈ।

  5. ਕਿਰਿਆ ਦੀਆਂ _______ ਕਿਸਮਾਂ ਹੁੰਦੀਆਂ ਹਨ।


5. ਸਹੀ/ਗਲਤ ਦੀ ਚੋਣ ਕਰੋ:

  1. ਪੰਜਾਬੀ ਭਾਸ਼ਾ ਦੇ 41 ਅੱਖਰ ਹਨ। (ਸਹੀ/ਗਲਤ)

  2. ਬੋਲੀ ਜਾਂ ਭਾਸ਼ਾ ਦੋ ਪ੍ਰਕਾਰ ਦੀ ਹੁੰਦੀ ਹੈ। (ਸਹੀ/ਗਲਤ)

  3. ਬਿੰਦੀ, ਟਿੱਪੀ ਅਤੇ ਆਢਕ ਦੂਤ ਅੱਖਰ ਹਨ। (ਸਹੀ/ਗਲਤ)

  4. ਨਾਮ ਦੀਆਂ ਛੇ ਕਿਸਮਾਂ ਹੁੰਦੀਆਂ ਹਨ। (ਸਹੀ/ਗਲਤ)

  5. ਭਾਸ਼ਾ ਨਾਲ ਅਸੀਂ ਆਪਣੀ ਗੱਲ ਦੂਜਿਆਂ ਨਾਲ ਸਾਂਝੀ ਕਰ ਸਕਦੇ ਹਾਂ। (ਸਹੀ/ਗਲਤ)


6. ਮਿਲਾਨ ਕਰੋ:
ਸਰਦੀ — ਆਲਸੀ
ਉਦਮੀ — ਗਰਮੀ
ਸਹੀ — ਚੜ੍ਹਨਾ
ਇਮਾਨਦਾਰ — ਗਲਤ
ਉਤਰਨਾ — ਬੇਇਮਾਨ


ਭਾਗ - B

7. ਹੇਠ ਦਿੱਤੀਆਂ ਕਵਿਤਾ ਦੀਆਂ ਤਕਾਂ ਵਿੱਚੋਂ ਕਿਸੇ ਇੱਕ ਦੇ ਭਾਵ ਅਰਥ ਲਿਖੋ: (4×1=4)

(a) ਬਸਤੀ-ਬਸਤੀ, ਜੰਗਲ-ਜੰਗਲ; ਗਾਉਂਦਾ ਹੈ ਵਣਜਾਰਾ
ਹਿੰਦੂ, ਮੁਸਲਮਾਨ, ਸਿੱਖ, ਈਸਾਈ; ਸਾਂਝਾ ਭਾਈਚਾਰਾ।

(A) ਸੱਚ ਪੁੱਛੋ ਤਾਂ ਇਸ ਔਲਾਦ ਪਿੱਛੇ, ਲੱਖਾਂ ਮਨ ਵਿੱਚ, ਮਨਤਾਂ ਧਾਰਦੀ ਮਾਂ।
ਮੁੜ-ਮੁੜ ਵੇਖਦੀ ਲਾਡ ਪਿਆਰ ਕਰਦੀ, ਚੁੰਮ-ਚੱਟ ਕਲੇਜੇ ਨੂੰ ਠਾਰਦੀ ਮਾਂ।




ਭਾਗ - B (ਜਾਰੀ)

8. ਪਾਠ-ਪੁਸਤਕ ਦੇ ਆਧਾਰ ’ਤੇ ਪੁੱਛੇ ਗਏ ਪ੍ਰਸ਼ਨਾਂ ਵਿੱਚੋਂ ਕਿਸੇ ਪੰਜ ਪ੍ਰਸ਼ਨਾਂ ਦੇ ਉੱਤਰ ਦਿਓ: (5×2=10)

  1. ਵੱਖ-ਵੱਖ ਧਰਮਾਂ ਲਈ ਵਣਜਾਰਾ ਕੀ ਸੰਦੇਸ਼ ਦਿੰਦਾ ਹੈ?

  2. ਮੋਤੀ ਵਿੱਚ ਕਿਹੜੇ-ਕਿਹੜੇ ਗੁਣ ਸਨ?

  3. ਮੈਮ ਦੀਆਂ ਕਿਆਰੀਆਂ ਵਿੱਚ ਕਿਹੜੇ-ਕਿਹੜੇ ਫੁੱਲ ਖਿੜੇ ਹੋਏ ਸਨ?

  4. ਸੁਰੀੰਦਰ ਕੌਰ ਨੇ ਆਪਣੀ ਗਾਇਕੀ ਬਾਰੇ ਆਪ ਕੀ ਦੱਸਿਆ?

  5. ਘੜੀ ਦੇ ਹੋਰ ਕਿਹੜੇ-ਕਿਹੜੇ ਰੂਪ ਹਨ?

  6. ਘੜੀ ਦੀ ਵਰਤੋਂ ਕਿਹੜੇ-ਕਿਹੜੇ ਕੰਮਾਂ ਲਈ ਕੀਤੀ ਜਾਂਦੀ ਹੈ?

  7. ਮਾਂ ਆਪਣੀ ਔਲਾਦ ਲਈ ਕੀ-ਕੀ ਕਰਦੀ ਹੈ?

  8. ਪਿਆਰਾ ਸਿੰਘ ਦਾ ਨਿੱਤ-ਨੇਮ ਕੀ ਸੀ?


9. ਹੇਠਾਂ ਦਿੱਤੇ ਮੁਹਾਵਰਿਆਂ/ਅਖਾਣਾਂ ਵਿੱਚੋਂ ਕਿਸੇ ਪੰਜ ਨੂੰ ਵਾਕਾਂ ਵਿੱਚ ਵਰਤੋ: (5×2=10)

ਗੱਲ ਪੈਣਾ, ਖਾਰ ਖਾਣੀ, ਖੰਡ-ਖੀਰ ਹੋਣਾ, ਕਲਮ ਦਾ ਧਨੀ, ਖਿਚੜੀ ਪਕਾਉਣਾ, ਖਿੱਲੀ ਉਡਾਉਣਾ, ਘਰ ਕਰਨਾ, ਘੋੜੇ ਵੇਚ ਕੇ ਸੌਣਾ।


10. ਹੇਠਾਂ ਦਿੱਤੇ ਵਾਕ ਵਿੱਚ ਲਕੀਰ ਗੂੜ੍ਹੇ ਸ਼ਬਦ ਵਿਆਕਰਨ ਅਨੁਸਾਰ ਕੀ ਹਨ? (2×1=2)

ਵਾਕ: ਕੁੜੀ ਰੱਸੀ ਟੱਪਦੀ ਹੈ।
(ਨਾਂਵ / ਪੜਨਾਂਵ / ਕਿਰਿਆ)


11. ਹੇਠਾਂ ਲਿਖਿਆਂ ਵਿੱਚੋਂ ਕਿਸੇ ਇੱਕ ਵਿਸ਼ੇ ’ਤੇ ਲੇਖ ਲਿਖੋ: (1×10=10)

  • ਖੇਡਾਂ ਦੀ ਮਹੱਤਤਾ

  • ਸਕੂਲ ਲਾਇਬ੍ਰੇਰੀ

  • ਅੱਖੀਂ ਡਿੱਠਾ ਮੇਲਾ

  • ਮੇਰੀ ਮਾਤਾ ਜੀ


12. ਦੋਸਤ ਨੂੰ ਆਪਣੇ ਸਕੂਲ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਹੋਏ ਸਕੂਲ ਵਿੱਚ ਦਾਖ਼ਲਾ ਲੈਣ ਲਈ ਪ੍ਰੇਰਿਤ ਕਰਦਾ ਪੱਤਰ ਲਿਖੋ।
ਜਾਂ
ਆਪਣੇ ਛੋਟੇ ਭਰਾ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਦਿਲਚਸਪੀ ਲੈਣ ਲਈ ਪੱਤਰ ਲਿਖੋ। (1×6=6)


13. ਹੇਠਾਂ ਦਿੱਤੇ ਡੱਬਿਆਂ ਵਿੱਚ ਦਿੱਤੇ ਅੱਖਰਾਂ ਤੋਂ 8 ਸਾਰਥਕ ਸ਼ਬਦ ਬਣਾ ਕੇ ਲਿਖੋ: (8×¾=6)

ਕ ਰ ਲ ੳ ਕਾ ਲ ਕੀ ਖੇ
ਰ ਪ੍ਰ ਵੀ ਪ ਵਾ ਵ ਪ ਵਾ
ਤਾ ਭਾ ਵਾ ਪਾ ਤ ਰ ਹ ਔ
ਧੋ ਵ ਰ ਬੁ ਢਾ ਕ ਕ ਸ
ਬੀ ਨਾ ਭਾ ਫਿ ਰ ਲਾ ਤਾ
ਮੰ ਤ ਰੀ ਚ ਵਿਦ ਆ ਦ


14. ਨਾਂਵ ਦੀ ਪਰਿਭਾਸ਼ਾ ਲਿਖੋ।
ਜਾਂ
ਪੜਨਾਂਵ ਦੀ ਪਰਿਭਾਸ਼ਾ ਲਿਖੋ। (1×2=2) 

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends