ਸਮਾਜਿਕ ਵਿਗਿਆਨ ਸੈਂਪਲ ਪ੍ਰਸ਼ਨ ਪੱਤਰ
ਜਮਾਤ: ਸੱਤਵੀਂ
ਸਮਾਂ: 3 ਘੰਟੇ
ਕੁੱਲ ਅੰਕ: 80
ਜਨਰਲ ਹਦਾਇਤਾਂ
-
ਸਾਰੇ ਪ੍ਰਸ਼ਨ ਲਾਜ਼ਮੀ ਹਨ ।
-
ਉਚਿਤ ਜਗ੍ਹਾ 'ਤੇ ਸਥਾਨਾਂ ਦਾ ਨਕਸ਼ਾ ਭਰੋ।
Section A
Q1. ਵਸਤੁਨਿਸ਼ਠ ਪ੍ਰਸ਼ਨ (Objective Questions) - (ਕੁੱਲ 20 ਅੰਕ)
ਭੂਗੋਲ (Geography):
i) ਵਾਯੂਮੰਡਲ ਦੀ ਕਿੰਨੇ ਪ੍ਰਤੀਸ਼ਤ ਹਵਾ 32 ਕਿਲੋਮੀਟਰ ਦੇ ਘੇਰੇ ਵਿੱਚ ਪਾਈ ਜਾਂਦੀ ਹੈ?
a) 50% b) 75% c) 99% d) 100%
ii) ਧਰਤੀ ਦੀ ਕਿਹੜੀ ਪਰਤ ਵਿੱਚ ਸਭ ਤੋਂ ਵੱਧ ਨਿੱਕਲ ਅਤੇ ਲੋਹਾ ਪਾਇਆ ਜਾਂਦਾ ਹੈ?
a) ਸਿਆਲ (SIAL) b) ਸੀਮਾ (SIMA) c) ਨਾਈਫ (NiFe) d) ਕੋਈ ਨਹੀਂ
iii) ਵਾਯੂਮੰਡਲ ਦਾ ਕਿਹੜਾ ਭਾਗ ਹਵਾਈ ਜਹਾਜ਼ਾਂ ਦੀ ਉਡਾਣ ਲਈ ਬਹੁਤ ਯੋਗ ਹੁੰਦਾ ਹੈ?
a) ਅਸ਼ਾਂਤੀ ਮੰਡਲ b) ਸਮਤਾਪ ਮੰਡਲ c) ਮੱਧਵਰਤੀ ਮੰਡਲ d) ਤਾਪ ਮੰਡਲ
ਇਤਿਹਾਸ (History):
iv) ਦਿੱਲੀ ਸਲਤਨਤ ਦੀ ਪਹਿਲੀ ਮੁਸਲਮਾਨ ਔਰਤ ਸ਼ਾਸਕ ਕੌਣ ਸੀ?
a) ਚਾਂਦ ਬੀਬੀ b) ਨੂਰਜਹਾਂ c) ਰਜ਼ੀਆ ਸੁਲਤਾਨ d) ਮੁਮਤਾਜ਼ ਮਹਿਲ
v) ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਸੀ?
a) 1526 ਈ. b) 1556 ਈ. c) 1761 ਈ. d) 1757 ਈ.
vi) ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਸ ਗੁਰੂ ਸਾਹਿਬਾਨ ਨੇ ਰੱਖੀ ਸੀ?
a) ਸ੍ਰੀ ਗੁਰੂ ਅਰਜਨ ਦੇਵ ਜੀ b) ਸ੍ਰੀ ਗੁਰੂ ਰਾਮਦਾਸ ਜੀ c) ਸ੍ਰੀ ਗੁਰੂ ਤੇਗ ਬਹਾਦਰ ਜੀ d) ਸ੍ਰੀ ਗੁਰੂ ਗੋਬਿੰਦ ਸਿੰਘ ਜੀ
vii) ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਸ ਮੁਗਲ ਬਾਦਸ਼ਾਹ ਨੇ ਸ਼ਹੀਦ ਕੀਤਾ ਸੀ?
a) ਅਕਬਰ b) ਸ਼ਾਹਜਹਾਂ c) ਔਰੰਗਜ਼ੇਬ d) ਜਹਾਂਗੀਰ
ਨਾਗਰਿਕ ਸ਼ਾਸਤਰ (Civics):
viii) ਲੋਕਤੰਤਰੀ ਸਰਕਾਰ ਦੀ ਪਰਿਭਾਸ਼ਾ "ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਸਰਕਾਰ" ਕਿਸਨੇ ਦਿੱਤੀ?
a) ਮਹਾਤਮਾ ਗਾਂਧੀ b) ਇਬਰਾਹੀਮ ਲਿੰਕਨ c) ਜਵਾਹਰ ਲਾਲ ਨਹਿਰੂ d) ਡਾ. ਬੀ.ਆਰ. ਅੰਬੇਡਕਰ
ix) ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਕਰਨ ਦੀ ਘੱਟੋ-ਘੱਟ ਉਮਰ ਕੀ ਹੈ?
a) 18 ਸਾਲ b) 21 ਸਾਲ c) 25 ਸਾਲ d) 35 ਸਾਲ
x) ਜਨਤਕ ਸੰਚਾਰ ਦੇ ਸਾਧਨਾਂ ਨੂੰ ਲੋਕਤੰਤਰ ਦਾ ਕੀ ਕਿਹਾ ਜਾਂਦਾ ਹੈ?
a) ਆਧਾਰ ਬਿੰਦੂ b) ਚਾਨਣ ਮੁਨਾਰਾ c) ਸਤੰਭ d) ਪ੍ਰਮੁੱਖ ਅੰਗ
ਵਸਤੁਨਿਸ਼ਠ ਪ੍ਰਸ਼ਨ
ਭੂਗੋਲ
Q (xi). ਖਾਲੀ ਸਥਾਨ ਭਰੋ:
ਧਰਤੀ ਦੇ ਤਿੰਨ ਖੋਲ ਹਨ – __________, __________, __________।
Q (xii). ਸਹੀ/ਗਲਤ ਲਿਖੋ:
ਧਰਤੀ ਦੀ ਨਾਈਫ (NiFe) ਪ੍ਰਤ ਨਿਕਲ ਅਤੇ ਲੋਹੇ ਨਾਲ ਬਣੀ ਹੈ। ( )
Q (xiii). ਇਕ ਵਾਕ ਵਿੱਚ ਉੱਤਰ ਦਿਓ:
ਧਰਤੀ ‘ਤੇ ਮੁੱਖ ਤੌਰ ‘ਤੇ ਕਿਹੜੀਆਂ ਤਿੰਨ ਕਿਸਮਾਂ ਦੀਆਂ ਚੱਟਾਨਾਂ ਪਾਈਆਂ ਜਾਂਦੀਆਂ ਹਨ?
ਭਾਗ–B: ਇਤਿਹਾਸ
Q (xiv). ਖਾਲੀ ਸਥਾਨ ਭਰੋ:
ਭਾਰਤੀ ਉਪ-ਮਹਾਂਦੀਪ ਨੂੰ ਇਤਿਹਾਸਕਾਰਾਂ ਨੇ ਤਿੰਨ ਯੁੱਗਾਂ ਵਿੱਚ ਵੰਡਿਆ ਹੈ – __________, __________ ਅਤੇ __________।
Q (xv). ਸਹੀ/ਗਲਤ ਲਿਖੋ:
ਮਹਮੂਦ ਗਜ਼ਨਵੀ ਨੇ ਭਾਰਤ ‘ਤੇ 17 ਵਾਰ ਹਮਲੇ ਕੀਤੇ। ( )
Q (xvi). ਇਕ ਸ਼ਬਦ ਵਿੱਚ ਉੱਤਰ ਦਿਓ:
ਚੋਲ ਰਾਜਧਾਨੀ ਦਾ ਨਾਂ ਦੱਸੋ।
Q (xvii). ਖਾਲੀ ਸਥਾਨ ਭਰੋ:
ਮੁਗਲ ਸ਼ਾਸਕ __________ ਨੂੰ “ਭਵਨ-ਨਿਰਮਾਤਾਵਾਂ ਦਾ ਸ਼ਹਜ਼ਾਦਾ” ਕਿਹਾ ਜਾਂਦਾ ਹੈ।
ਭਾਗ–C: ਨਾਗਰਿਕ ਸ਼ਾਸਤਰ
Q (xviii). ਇਕ ਵਾਕ ਵਿੱਚ ਉੱਤਰ ਦਿਓ:
ਲੋਕਤੰਤਰ ਸਰਕਾਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਕੀ ਹੈ?
Q (xix). ਸਹੀ/ਗਲਤ ਲਿਖੋ:
ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਸਿਰਫ਼ ਪੁਰਸ਼ਾਂ ਨੂੰ ਹੈ। ( )
Q (xx). ਖਾਲੀ ਸਥਾਨ ਭਰੋ:
ਭਾਰਤ ਵਿੱਚ ਘੱਟੋ-ਘੱਟ __________ ਸਾਲ ਦੀ ਉਮਰ ਦੇ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ
Section B
3 ਅੰਕਾਂ ਵਾਲੇ ਪ੍ਰਸ਼ਨ (ਕੁੱਲ 18 ਅੰਕ)
(ਕੋਈ ਵੀ 6 ਪ੍ਰਸ਼ਨ ਕਰੋ)
Q2. ਵਾਤਾਵਰਨ ਤੋਂ ਕੀ ਭਾਵ ਹੈ ਅਤੇ ਇਸਦੇ ਮੁੱਖ ਮੰਡਲ ਕਿਹੜੇ ਹਨ?
Q3. ਮਨੁੱਖ ਵਾਤਾਵਰਨ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ? ਕੋਈ ਤਿੰਨ ਕਾਰਨ ਦੱਸੋ।
Q4. ਬਲਬਨ ਦੁਆਰਾ ਅਪਣਾਈ ਗਈ "ਲਹੂ ਅਤੇ ਲੋਹੇ" ਦੀ ਨੀਤੀ ਦਾ ਕੀ ਅਰਥ ਸੀ?
Q5. ਮੁਹੰਮਦ-ਬਿਨ-ਤੁਗਲਕ ਨੇ ਆਪਣੀ ਰਾਜਧਾਨੀ ਦਿੱਲੀ ਤੋਂ ਦੇਵਗਿਰੀ ਕਿਉਂ ਬਦਲੀ ਸੀ?
Q6. ਇਬਰਾਹੀਮ ਲਿੰਕਨ ਦੁਆਰਾ ਲੋਕਤੰਤਰੀ ਸਰਕਾਰ ਦੀ ਕੀ ਪਰਿਭਾਸ਼ਾ ਦਿੱਤੀ ਗਈ ਹੈ?
Q7. ਲੋਕਤੰਤਰ ਵਿੱਚ ਵਿਰੋਧੀ ਦਲ ਦੀ ਮੁੱਖ ਭੂਮਿਕਾ ਕੀ ਹੈ? ਕੋਈ ਇੱਕ ਕੰਮ ਦੱਸੋ।
Section C
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Questions) - (ਕੁੱਲ 20 ਅੰਕ)
ਭੂਗੋਲ (Geography):
Q8. ਵਾਤਾਵਰਨ ਤੋਂ ਕੀ ਭਾਵ ਹੈ ਅਤੇ ਇਸਦੇ ਮੁੱਖ ਮੰਡਲ ਕਿਹੜੇ ਹਨ?
ਜਾਂ (OR) ਧਰਤੀ ਦੀਆਂ ਪ੍ਰਮੁੱਖ ਪਰਤਾਂ, ਜਿਵੇਂ ਕਿ ਸਿਆਲ (SIAL), ਸੀਮਾ (SIMA), ਅਤੇ ਨਾਈਫ (NiFe) ਦਾ ਵਿਸਥਾਰ ਸਹਿਤ ਵਰਣਨ ਕਰੋ।
ਇਤਿਹਾਸ (History):
Q9. ਮੁਹੰਮਦ-ਬਿਨ-ਤੁਗਲਕ ਨੇ ਆਪਣੀ ਰਾਜਧਾਨੀ ਦਿੱਲੀ ਤੋਂ ਦੇਵਗਿਰੀ ਕਿਉਂ ਬਦਲੀ ਸੀ ਅਤੇ ਉਸਦੀਆਂ ਰਾਜਨੀਤਿਕ ਯੋਜਨਾਵਾਂ ਕਿਉਂ ਅਸਫਲ ਰਹੀਆਂ?
ਜਾਂ (OR) ਬਲਬਨ ਨੇ ਦਿੱਲੀ ਸਲਤਨਤ ਦਾ ਸੰਗਠਨ ਕਰਨ ਲਈ ਕਿਹੜੇ ਕੰਮ ਕੀਤੇ?
Q10. ਮੁਗਲ ਸ਼ਾਸਕਾਂ ਵਿੱਚੋਂ ਸ਼ਾਹਜਹਾਂ ਨੂੰ 'ਭਵਨ ਨਿਰਮਾਤਾਵਾਂ ਦਾ ਸ਼ਹਿਜ਼ਾਦਾ' ਕਿਉਂ ਕਿਹਾ ਜਾਂਦਾ ਹੈ?
ਜਾਂ (OR) ਮੁਗਲਾਂ ਦੀ ਭੂਮੀ ਲਗਾਨ ਪ੍ਰਣਾਲੀ ਤੋਂ ਕੀ ਭਾਵ ਹੈ? ਅਕਬਰ ਨੇ ਭੂਮੀ ਨੂੰ ਕਿਹੜੇ ਚਾਰ ਭਾਗਾਂ ਵਿੱਚ ਵੰਡਿਆ ਸੀ?
ਨਾਗਰਿਕ ਸ਼ਾਸਤਰ (Civics):
Q11. ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਹਰਮਨ ਪਿਆਰੀ ਕਿਉਂ ਹੈ? ਕੋਈ ਪੰਜ ਕਾਰਨ ਦੱਸੋ।
ਜਾਂ (OR) ਲੋਕਤੰਤਰ ਵਿੱਚ ਵਿਰੋਧੀ ਦਲ ਦੀ ਭੂਮਿਕਾ ਦਾ ਵਰਣਨ ਕਰੋ।
Section D
ਸਰੋਤ ਅਧਾਰਤ ਪ੍ਰਸ਼ਨ (Source-Based Questions) - (ਕੁੱਲ 12 ਅੰਕ)
ਇਤਿਹਾਸ (History):
Q12. ਦਿੱਲੀ ਸਲਤਨਤ ਅਤੇ ਮੁਗਲ ਸਾਮਰਾਜ ਦੇ ਕਾਲ ਵਿੱਚ … ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
a) ਰਜ਼ੀਆ ਸੁਲਤਾਨ ਨੇ ਕਿਹੜੇ ਰਵਾਇਤੀ ਵਿਚਾਰਾਂ ਨੂੰ ਚੁਣੌਤੀ ਦਿੱਤੀ?
b) ਬਲਬਨ ਦੀ "ਲਹੂ ਅਤੇ ਲੋਹੇ" ਦੀ ਨੀਤੀ ਦਾ ਕੀ ਅਰਥ ਸੀ?
c) ਮੁਹੰਮਦ-ਬਿਨ-ਤੁਗਲਕ ਦੀ ਰਾਜਧਾਨੀ ਦਿੱਲੀ ਤੋਂ ਦੇਵਗਿਰੀ ਬਦਲਣ ਦੀ ਯੋਜਨਾ ਕਿਉਂ ਅਸਫਲ ਰਹੀ ਸੀ?
d) ਅਕਬਰ ਦੇ ਭੂਮੀ ਲਗਾਨ ਪ੍ਰਣਾਲੀ ਦੇ ਮੁੱਖ ਤੱਤ ਕੀ ਸਨ?
e) ਸ਼ਾਹਜਹਾਂ ਨੂੰ "ਭਵਨ ਨਿਰਮਾਤਾਵਾਂ ਦਾ ਸ਼ਹਿਜ਼ਾਦਾ" ਕਿਉਂ ਕਿਹਾ ਜਾਂਦਾ ਹੈ?
f) ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਸ ਮੁਗਲ ਬਾਦਸ਼ਾਹ ਨੇ ਸ਼ਹੀਦ ਕੀਤਾ ਸੀ?
ਨਾਗਰਿਕ ਸ਼ਾਸਤਰ (Civics):
Q13. ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ … ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
a) ਇਬਰਾਹੀਮ ਲਿੰਕਨ ਦੁਆਰਾ ਲੋਕਤੰਤਰੀ ਸਰਕਾਰ ਦੀ ਕੀ ਪਰਿਭਾਸ਼ਾ ਦਿੱਤੀ ਗਈ ਹੈ?
b) ਕਿਹੜੇ ਦੇਸ਼ ਵਿੱਚ ਅੱਜ ਵੀ ਪ੍ਰਤੱਖ ਲੋਕਤੰਤਰ ਪ੍ਰਣਾਲੀ ਮੌਜੂਦ ਹੈ?
c) ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਕਰਨ ਦੀ ਘੱਟੋ-ਘੱਟ ਉਮਰ ਕੀ ਹੈ?
d) ਲੋਕਤੰਤਰ ਵਿੱਚ ਵਿਰੋਧੀ ਦਲ ਦੀ ਮੁੱਖ ਭੂਮਿਕਾ ਕੀ ਹੈ? ਕੋਈ ਇੱਕ ਕੰਮ ਦੱਸੋ।
e) ਬਹੁ-ਦਲੀ ਪ੍ਰਣਾਲੀ ਤੋਂ ਕੀ ਭਾਵ ਹੈ ਅਤੇ ਭਾਰਤ ਵਿੱਚ ਕਿਹੜੀ ਪ੍ਰਣਾਲੀ ਹੈ?
f) ਜਨਤਕ ਸੰਚਾਰ ਦੇ ਸਾਧਨਾਂ ਨੂੰ ਲੋਕਤੰਤਰ ਦਾ ਕੀ ਕਿਹਾ ਜਾਂਦਾ ਹੈ?
Section E
ਨਕਸ਼ਾ ਕਾਰਜ (Map Work) - (ਕੁੱਲ 10 ਅੰਕ)
Q14. ਹੇਠ ਲਿਖੇ 10 ਸਥਾਨ ਦਰਸਾਓ:
-
ਮੁੰਬਈ
-
ਕੋਲਕਾਤਾ
-
ਚੇਨਈ
-
ਅਹਿਮਦਾਬਾਦ
-
ਬੈਂਗਲੁਰੂ
-
ਵਾਰਾਣਸੀ
-
ਗਿਰ ਨੈਸ਼ਨਲ ਪਾਰਕ
-
ਦਿੱਲੀ
-
ਆਗਰਾ
-
ਪਾਣੀਪਤ