*ਇੱਕ ਵਾਰ ਫ਼ਿਰ ਹੋਇਆ ਮਿਡ ਡੇ ਮੀਲ ਬਲਾਕ ਮੈਨੇਜਰਾਂ ਨਾਲ ਧੱਕਾ।* *ਮੰਤਰੀਆਂ ਦੇ ਹੁਕਮਾਂ ਨੂੰ ਟਿੱਚ ਜਾਣਦੀ ਹੈ ਪੰਜਾਬ ਦੀ ਅਫ਼ਸਰਸ਼ਾਹੀ ।*

 *ਇੱਕ ਵਾਰ ਫ਼ਿਰ ਹੋਇਆ ਮਿਡ ਡੇ ਮੀਲ ਬਲਾਕ ਮੈਨੇਜਰਾਂ ਨਾਲ ਧੱਕਾ।*

*ਮੰਤਰੀਆਂ ਦੇ ਹੁਕਮਾਂ ਨੂੰ ਟਿੱਚ ਜਾਣਦੀ ਹੈ ਪੰਜਾਬ ਦੀ ਅਫ਼ਸਰਸ਼ਾਹੀ ।*



*ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਮਿਡ ਡੇ ਮੀਲ ਦੇ ਸਹਾਇਕ ਬਲਾਕ ਮੈਨੇਜਰਾਂ ਦੇ ਹਰ ਸੰਘਰਸ਼ ਦੀ ਹਮਾਇਤ ਕਰੇਗੀ:- ਕਰਨੈਲ ਫ਼ਿਲੌਰ*


ਜਲੰਧਰ:13ਸਤੰਬਰ ( ) ਪਿਛਲੇ 16 ਸਾਲਾਂ ਤੋਂ ਬਲਾਕ ਦਫ਼ਤਰਾਂ ਵਿੱਚ ਪੂਰੀ ਤਨਦੇਹੀ ਨਾਲ ਬਹੁਤ ਹੀ ਨਿਗੁਣੀਆ ਤਨਖਾਹਾਂ ਤੇ ਸੇਵਾ ਨਿਭਾ ਰਹੇ ਸਹਾਇਕ ਬਲਾਕ ਮੈਨੇਜਰਾਂ ਨਾਲ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਵਾਰ ਫ਼ਿਰ ਧੱਕਾ ਕਰਦੇ ਹੋਏ ਰੈਗੂਲਰ ਲਈ ਇਹਨਾਂ ਨੂੰ ਨਹੀਂ ਵਿਚਾਰਿਆ ਗਿਆ ਜਦਕਿ ਕੈਬਿਨਟ ਸਬ ਕਮੇਟੀ ਵੱਲੋੇਂ ਹਰੇਕ ਮੀਟਿੰਗ ਵਿੱਚ ਵਾਰ ਵਾਰ ਵਿਭਾਗ ਦੇ ਅਧਿਕਾਰੀਆਂ ਨੂੰ ਸਮੱਗਰਾ ਦੇ ਦਫ਼ਤਰੀ ਕਰਮਚਾਰੀਆਂ ਦੇ ਨਾਲ ਨਾਲ ਮਿਡ ਡੇ ਮੀਲ ਦੇ ਸਹਾਇਕ ਬਲਾਕ ਮੈਨੇਜਰਾਂ ਨੂੰ ਵੀ ਰੈਗੂਲਰ ਕਰਨ ਲਈ ਕਿਹਾ ਗਿਆ।

ਜਾਨਕਾਰੀ ਦਿੰਦੇ ਹੋਏ ਏ.ਬੀ.ਐਮ. ਯੂਨੀਅਨ, ਪੰਜਾਬ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਤੇਜ਼ੀ, ਪ੍ਰਵੀਨ ਸ਼ਰਮਾਂ, ਤਜਿੰਦਰ ਸਿੰਘ ਨੇ ਦੱਸਿਆ ਕਿ ਸਾਲ 2009 ਤੋਂ ਸੇਵਾ ਨਿਭਾ ਰਹੇ ਮਿਡ ਡੇ ਮੀਲ ਸਹਾਇਕ ਬਲਾਕ ਮੈਨਜਰਾਂ ਨਾਲ ਸਮੇਂ ਦੀਆਂ ਸਰਕਾਰਾਂ ਅਤੇ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਤੋਂ ਹੀ ਵਿਤਕਰਾ ਕੀਤਾ ਜਾ ਰਿਹਾ ਹੈ। ਪਹਿਲਾਂ ਸਾਲ 2014 ਵਿੱਚ ਜਦ ਸਮੱਗਰਾ ਸਿੱਖਿਆ ਅਭਿਆਨ ਸੁਸਾਇਟੀ ਦੇ ਕਰਮਚਾਰੀਆਂ ਨੂੰ ਗ੍ਰੇਡ ਪੇਅ ਲਗਾ ਕੇ ਉਹਨਾਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ ਕੀਤਾ ਗਿਆ ਪਰ ਮਿਡ ਡੇ ਮੀਲ ਸੁਸਾਇਟੀ ਦੇ ਕਰਮਚਾਰੀਆਂ ਨੂੰ ਵੱਖਰੀ ਸੁਸਾਇਟੀ ਦਾ ਨਾਂ ਦੇ ਕੇ ਵਿਤਕਰਾ ਕੀਤਾ ਗਿਆ।

ਉਹਨਾਂ ਦੱਸਿਆ ਕਿ ਦਸੰਬਰ 2024 ਵਿੱਚ ਵਿਭਾਗ ਵੱਲੋਂ ਇਕ ਵਾਰ ਫਿਰ ਤੋਂ ਸਹਾਇਕ ਬਲਾਕ ਮੈਨੇਜਰਾਂ ਨਾਲ ਧੱਕਾ ਕਰਦੇ ਹੋਏ ਮਿਡ ਡੇ ਮੀਲ ਸੋਸਾਇਟੀ ਅਧੀਨ ਕੰਮ ਕਰਦੇ ਲੇਖਾਕਾਰ ਜੋ ਕਿ ਇਹਨਾਂ ਦੇ ਨਾਲ ਹੀ ਭਰਤੀ ਹੋਏ ਸਨ ਉਹਨਾਂ ਦੀ ਤਨਖਾਹ ਦੀ ਤਨਖਾਹ ਸਮੱਗਰਾ ਸਿੱਖਿਆ ਅਭਿਆਨ ਸੁਸਾਇਟੀ ਦੇ ਲੇਖਾਕਾਰਾਂ ਦੇ ਬਰਾਬਰ ਕਰਨ ਦੀ ਮੰਜੁਰੀ ਵਿੱਤ ਵਿਭਾਗ ਤੋਂ ਚੁੱਪ ਚੁਪੀਤੇ ਲੈ ਕੇ ਲੇਖਾਕਾਰਾਂ ਨੂੰ 01 ਅਪ੍ਰੈਲ 2023 ਤੋਂ ਬਕਾਇਆ ਵੀ ਦੇ ਦਿੱਤਾ ਗਿਆ।

ਉਹਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਵਿਭਾਗ ਨੇ ਮਿਡ ਡੇ ਮੀਲ ਸੁਸਾਇਟੀ ਦੇ ਕਰਮਚਾਰੀਆਂ ਨਾਲ ਇੱਕ ਹੋਰ ਵੱਡਾ ਧੱਕਾ ਕਰਦੇ ਹੋਏ ਸਿਰਫ਼ ਸਮੱਗਰਾ ਸਿੱਖਿਆ ਅਭਿਆਨ ਸੁਸਾਇਟੀ ਦੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਵਿੱਤ ਵਿਭਾਗ ਤੋਂ ਅਸਾਮੀਆਂ ਦੀ ਰਚਨਾ ਕਰਵਾ ਕੇ ਮਤਾ ਕੈਬਿਨਟ ਵਿੱਚ ਭੇਜ ਕੇ ਪਾਸ ਕਰਵਾ ਲਿਆ ਅਤੇ ਮਿਡ ਡੇ ਮੀਲ ਦੇ 104 ਕਰਮਚਾਰੀਆਂ ਨੂੰ ਫ਼ਿਰ ਛੱਡ ਦਿੱਤਾ ਗਿਆ। ਵਿੱਤ ਵਿਭਾਗ ਵੱਲੋਂ ਸਾਲ 2019 ਵਿੱਚ ਦਿੱਤੀ ਮੰਜੂਰੀ ਅਨੁਸਾਰ ਸਮੱਗਰਾ ਅਤੇ ਮਿਡ ਡੇ ਮੀਲ ਦੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਹਿੱਤ ਅਸਾਮੀਆਂ ਦੀ ਰਚਨਾ ਕਰ ਦਿੱਤੀ ਗਈ ਸੀ ਪਰ ਉਸੇ ਮੰਜੂਰੀ ਦੇ ਅਧਾਰ ਤੇ ਹੀ ਹੁਣ ਜੁਲਾਈ 2025 ਵਿੱਚ ਵਿੱਤ ਵਿਭਾਗ ਵੱਲੋਂ ਦੁਬਾਰਾ ਮੰਜੂਰੀ ਦਿੱਤੀ ਗਈ ਪਰ ਵਿਭਾਗ ਵੱਲੋਂ ਫ਼ਿਰ ਤੋਂ ਮਿਡ ਡੇ ਮੀਲ ਕਰਮਚਾਰੀਆਂ ਨੂੰ ਛੱਡ ਦਿੱਤਾ ਗਿਆ। ਉਹਨਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਾਲ 2019 ਵਿੱਚ ਵਿੱਤ ਵਿਭਾਗ ਵੱਲੋਂ ਦਿੱਤੀ ਗਈ ਮੰਜੂਰੀ ਅਨੁਸਾਰ ਸਮੱਗਰਾ ਦੇ ਕਰਮਚਾਰੀਆਂ ਦੇ ਨਾਲ ਨਾਲ ਮਿਡ ਡੇ ਮੀਲ ਦੇ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਨਹੀਂ ਤਾਂ ਵਿਭਾਗ ਦੇ ਇਸ ਨਾਦਿਰਸ਼ਾਹ ਫ਼ੈਸਲੇ ਦੇ ਖਿਲਾਫ਼ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਖਿਲਾਫ਼ ਗੁਪਤ ਐਕਸ਼ਨ ਕੀਤੇ ਜਾਣਗੇ ਅਤੇ ਲੋੜ ਪੈਣ ਤੇ ਕੋਰਟ ਦਾ ਬੂਹਾ ਵੀ ਖੜਕਾਇਆ ਜਾਵੇਗਾ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਕਰਨੈਲ ਫ਼ਿਲੌਰ, ਜਿਲ੍ਹਾ ਜਲੰਧਰ ਦੇ ਸਕੱਤਰ ਸੁਖਵਿੰਦਰ ਸਿੰਘ ਮੱਕੜ, ਪ੍ਰੈਸ ਸਕੱਤਰ ਵੇਦ ਰਾਜ ਅਤੇ ਵਿੱਤ ਸਕੱਤਰ ਹਰਮਨ ਵਾਲੀਆਂ ਨੇ ਕਿਹਾ ਕਿ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਮਿਡ ਡੇ ਮੀਲ ਸਹਾਇਕ ਬਲਾਕ ਮੈਨੇਜਰਾਂ ਦੇ ਹਰ ਅੰਦੋਲਨ ਦਾ ਸਹਿਯੋਗ ਕਰੇਗੀ। ਓਹਨਾਂ ਕਿਹਾ ਕਿ 16 ਸਾਲਾਂ ਤੋਂ ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਕੁੱਝ ਮੁਲਾਜਮਾਂ ਨੂੰ ਰੈਗੂਲਰ ਵਾਲੀ ਲਿਸਟ ਵਿਚੋਂ ਛੱਡ ਲੈਣਾ ਬਹੁਤ ਵੱਡਾ ਧੱਕਾ ਹੈ ਜਿਸ ਵਿਰੁੱਧ ਡੱਟ ਕੇ ਲੜਿਆ ਜਾਵੇਗਾ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends