PSEB CLASS 10 SOCIAL SCIENCE SAMPLE PAPER SEPTEMBER EXAM 2025



ਪ੍ਰਸ਼ਨ ਪੱਤਰ: ਸਮਾਜਿਕ ਸਿੱਖਿਆ (ਕਲਾਸ 10ਵੀਂ)

ਕੁੱਲ ਅੰਕ: 80
ਸਮਾਂ: ( 3 ਘੰਟੇ)


Q1 ਭਾਗ-ਓ: ਬਹੁਵਿਕਲਪੀ ਪ੍ਰਸ਼ਨ (10 ਅੰਕ)

ਹਰੇਕ ਪ੍ਰਸ਼ਨ 1 ਅੰਕ ਦਾ ਹੈ। ਸਹੀ ਵਿਕਲਪ ਚੁਣੋ।

(i) ਕੱਚਾ ਲੋਹਾ ਹੇਠ ਲਿਖਿਆਂ ਵਿੱਚੋਂ ਕਿਸ ਪ੍ਰਕਾਰ ਦਾ ਸੋਮਾ ਹੈ?
(i) ਨਵਿਆਉਣ ਯੋਗ (ii) ਲਗਾਤਾਰ ਵਹਿਣ ਵਾਲਾ (iii) ਜੈਵਿਕ ਸੋਮਾ (iv) ਨਾ-ਨਵਿਆਉਣਯੋਗ

(ii) ਪੰਜਾਬ ਵਿੱਚ ਜ਼ਮੀਨ ਦੇ ਬੰਜਰ ਹੋਣ ਦਾ ਮੁੱਖ ਕਾਰਨ ਕੀ ਹੈ?
(i) ਸੰਘਣੀ ਖੇਤੀ (ii) ਜ਼ਰੂਰਤ ਤੋਂ ਜ਼ਿਆਦਾ ਸਿੰਚਾਈ (iii) ਜੰਗਲਾਂ ਦੀ ਕਟਾਈ (iv) ਪਸ਼ੂਆਂ ਦੇ ਚਰਨ ਕਾਰਨ

(iii) ਆਰਥਿਕ ਵਿਕਾਸ ਵਿੱਚ ਹੇਠਾਂ ਲਿਖਿਆਂ ਵਿੱਚੋਂ ਕਿਸਨੂੰ ਸ਼ਾਮਲ ਕੀਤਾ ਜਾਂਦਾ ਹੈ?
(i) ਮਾਤਰਾਤਮਕ ਬਦਲਾਅ (ii) ਗੁਣਾਤਮਕ ਬਦਲਾਅ (iii) ੳ ਅਤੇ ਅ ਦੋਵੇਂ (iv) ਜੀਵਨ ਪੱਧਰ

(iv) ਜੀਵਨ ਦੇ ਭੌਤਿਕ ਗੁਣਵੱਤਾ ਸੂਚਕ ਅੰਕ ਦਾ ਨਿਰਮਾਣ ਕਿਸ ਦੁਆਰਾ ਕੀਤਾ ਗਿਆ?
(i) ਮੌਰਿਸ ਡੀ. ਮੌਰਿਸ (ii) ਸੰਯੁਕਤ ਰਾਸ਼ਟਰ ਵਿਕਾਸ ਕਾਰਜਕ੍ਰਮ (iii) ਸੰਯੁਕਤ ਰਾਸ਼ਟਰ ਸੰਘ (iv) ਸੰਯੁਕਤ ਰਾਸ਼ਟਰ ਬਾਲ ਫੰਡ

(v) ਹੇਠ ਲਿਖਿਆਂ ਵਿੱਚੋਂ ਕਿਹੜੀ ਆਰਥਿਕ ਕਿਰਿਆ ਨੂੰ ਗੌਣ ਖੇਤਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ?
(i) ਖੁਦਾਈ (ii) ਨਿਰਮਾਣ (iii) ਯਾਤਾਯਾਤ ਤੇ ਸੰਚਾਰ (iv) ਉਪਰੋਕਤ ਸਾਰੇ

(vi) ਦੀਨ-ਏ-ਇਲਾਹੀ ਕਿਹੜੇ ਬਾਦਸ਼ਾਹ ਦੀ ਉਦਾਰਵਾਦੀ ਨੀਤੀ ਦਾ ਪ੍ਰਮਾਣ ਹੈ?
(i) ਔਰੰਗਜ਼ੇਬ (ii) ਅਸ਼ੋਕ (iii) ਨਸਰਾਜ-ਉਦ-ਦੌਲਾ (iv) ਅਕਬਰ

(vii) ਸ੍ਰੀ ਗੁਰੂ ਨਾਨਕ ਦੇਵ ਜੀ ਕਿਹੋ ਜਿਹਾ ਜਨੇਊ ਚਾਹੁੰਦੇ ਸਨ?
(i) ਸੂਤ ਦੇ ਧਾਗੇ ਦਾ (ii) ਸਦਗੁਣਾਂ ਦੇ ਧਾਗੇ ਦਾ (iii) ਰੇਸ਼ਮ ਦੇ ਧਾਗੇ ਦਾ (iv) ਸੋਨੇ ਦੇ ਧਾਗੇ ਦਾ

(viii) ਬਾਬਰ ਨੂੰ ਪੰਜਾਬ ਉੱਤੇ ਜਿੱਤ ਕਦੋਂ ਪ੍ਰਾਪਤ ਹੋਈ?
(i) 1450 ਈ. (ii) 1489 ਈ. (iii) 1526 ਈ. (iv) 1524 ਈ.

(ix) ਪੰਜਾਬ ਨੂੰ 'ਸਪਤ-ਸਿੰਧੂ' ਕਿਸ ਕਾਲ ਵਿੱਚ ਕਿਹਾ ਜਾਂਦਾ ਸੀ?
(i) ਮੁਗਲ ਕਾਲ (ii) ਵੈਦਿਕ ਕਾਲ (iii) ਅੰਗਰੇਜ਼ੀ ਕਾਲ (iv) ਮੌਰੀਆ ਕਾਲ

(x) ਹੇਠ ਲਿਖਿਆਂ ਵਿੱਚੋਂ ਕਿਹੜੇ ਸੰਨ ਵਿੱਚ ਲੋਕ ਸਭਾ ਚੋਣਾਂ ਨਹੀਂ ਹੋਈਆਂ?
(i) 2004 (ii) 2009 (iii) 2011 (iv) 2014


ਭਾਗ-ਅ: ਵਸਤੂਨਿਸ਼ਠ ਪ੍ਰਸ਼ਨ (10 ਅੰਕ)

(xi) ਖਾਲੀ ਥਾਂ ਭਰੋ: ਬੇਤਰਤੀਬੇ ਉਪਭੋਗ ਤੇ ਸਾਧਨਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ______ ਉਤਪੰਨ ਹੁੰਦੀਆਂ ਹਨ।

(xii) ਇੱਕ ਸ਼ਬਦ/ਇੱਕ ਵਾਕ ਵਿੱਚ ਉੱਤਰ ਦਿਓ: ਕਾਸ਼ਤਕਾਰੀ ਲਈ ਅਯੋਗ ਹੋਈ ਜ਼ਮੀਨ ਨੂੰ ਕੀ ਆਖਿਆ ਜਾਂਦਾ ਹੈ?

(xiii) ਸਹੀ/ਗਲਤ: ਜਵਾਰੀ ਊਰਜਾ ਨੂੰ ਮੁੜ-ਨਵਿਆਉਣਯੋਗ ਸੋਮਾ ਮੰਨਿਆ ਜਾਂਦਾ ਹੈ।

(xiv) ਖਾਲੀ ਥਾਂ ਭਰੋ: ਆਰਥਿਕ ਵਿਕਾਸ ਲਈ ਰਾਸ਼ਟਰੀ ਆਮਦਨ ਵਿੱਚ ਲੰਬੇ ਸਮੇਂ ਲਈ ______ ਹੋਣਾ ਚਾਹੀਦਾ ਹੈ।

(xv) ਸਹੀ/ਗਲਤ: ਆਰਥਿਕ ਵਾਧਾ ਅਤੇ ਆਰਥਿਕ ਵਿਕਾਸ ਸਮਾਨਾਰਥੀ ਸ਼ਬਦ ਹਨ।

(xvi) ਇੱਕ ਸ਼ਬਦ/ਇੱਕ ਵਾਕ ਵਿੱਚ ਉੱਤਰ ਦਿਓ: ਸੱਚੇ-ਸੌਦੇ ਤੋਂ ਕੀ ਭਾਵ ਹੈ?

(xvii) ਖਾਲੀ ਥਾਂ ਭਰੋ: ਪੰਜਾਬ ______ ਭਾਸ਼ਾ ਦੇ ਦੋ ਸ਼ਬਦਾਂ-ਪੰਜ ਅਤੇ ਆਬ ਦੇ ਸੁਮੇਲ ਤੋਂ ਬਣਿਆ ਹੈ।

(xviii) ਸਹੀ/ਗਲਤ: ਬਹਿਲੋਲ ਖਾਂ ਲੋਧੀ 1450 ਈ. ਤੋਂ 1489 ਈ. ਤੱਕ ਦਿੱਲੀ ਦਾ ਸੁਲਤਾਨ ਸੀ।

(xix) ਇੱਕ ਸ਼ਬਦ/ਇੱਕ ਵਾਕ ਵਿੱਚ ਉੱਤਰ ਦਿਓ: ਸਮਾਜ ਦੀ ਸਮਾਜਿਕ ਵੰਡ ਦਾ ਆਧਾਰ ਕੋਈ ਇੱਕ ਪਹਿਲੂ ਲਿਖੋ।

(xx) ਖਾਲੀ ਥਾਂ ਭਰੋ: ਸ਼੍ਰੀਲੰਕਾ ਦੇ ਮੂਲ ਲੋਕਾਂ ਦੀ ਭਾਸ਼ਾ ______ ਹੈ।


ਭਾਗ-ੲ: ਛੋਟੇ ਉੱਤਰਾਂ ਵਾਲੇ ਪ੍ਰਸ਼ਨ (24 ਅੰਕ)

Q2. ਜੈਵਿਕ ਅਤੇ ਅਜੈਵਿਕ ਸੋਮੇ ਕੀ ਹੁੰਦੇ ਹਨ? ਉਦਾਹਰਨਾਂ ਦਿਓ।
Q3. ਭੌਂ-ਖੋਰ ਕੀ ਹੁੰਦਾ ਹੈ? ਉਦਾਹਰਨਾਂ ਵੀ ਦਿਓ।
Q4. ਟਿਕਾਊ ਵਿਕਾਸ ਤੋਂ ਕੀ ਭਾਵ ਹੈ? ਇਹ ਕਿਉਂ ਜ਼ਰੂਰੀ ਹੈ?
Q5. ਪ੍ਰਤੀ ਵਿਅਕਤੀ ਆਮਦਨ ਤੋਂ ਕੀ ਭਾਵ ਹੈ?
Q6. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨੇਊ ਦੀ ਰਸਮ ਦਾ ਵਰਣਨ ਕਰੋ।
Q7. ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਕਿੱਥੇ-ਕਿੱਥੇ ਗਏ?
Q8. ਪੰਜਾਬ ਦੇ ਦਰਿਆਵਾਂ ਨੇ ਇਸਦੇ ਇਤਿਹਾਸ 'ਤੇ ਕੀ ਪ੍ਰਭਾਵ ਪਾਇਆ?
Q9. ਭਾਰਤੀ ਰਾਜਨੀਤੀ ਦਾ ਇੱਕ ਪਹਿਲੂ ਇਹ ਹੈ ਕਿ ਸਿਆਸਤ ਜਾਤੀ ‘ਤੇ ਆਧਾਰਿਤ ਹੈ, ਤੁਸੀਂ ਸਹਿਮਤ ਹੋ ਜਾਂ ਨਹੀਂ, ਕੋਈ ਦੋ ਕਾਰਨ ਦੱਸੋ।


ਭਾਗ-ਸ: ਵੱਡੇ ਉੱਤਰਾਂ ਵਾਲੇ ਪ੍ਰਸ਼ਨ (20 ਅੰਕ)

Q10. ਭਾਰਤ ਵਿੱਚ ਖੇਤੀਬਾੜੀ ਦੇ ਮੌਸਮਾਂ ਬਾਰੇ ਵਿਆਖਿਆ ਕਰੋ।
ਜਾਂ
ਧਰਤੀ ਦੀ ਵਰਤੋਂ ਤੋਂ ਕੀ ਭਾਵ ਹੈ? ਧਰਤੀ ਦੀ ਮੁੱਖ-ਮੁੱਖ ਮੰਤਵਾਂ ਲਈ ਵਰਤੋਂ ਦਾ ਚਿਤਰਨ ਕਰੋ ਅਤੇ ਵਿਆਖਿਆ ਵੀ ਕਰੋ।

Q11. ਸੇਵਾ ਖੇਤਰ ਦੁਆਰਾ ਭਾਰਤ ਦੇ ਵਿਕਾਸ ਵਿੱਚ ਦਿੱਤੇ ਜਾਣ ਵਾਲੇ ਯੋਗਦਾਨ ਦੀ ਵਿਆਖਿਆ ਕਰੋ।
ਜਾਂ
ਆਰਥਿਕ ਵਾਧਾ ਅਤੇ ਆਰਥਿਕ ਵਿਕਾਸ ਵਿੱਚ ਅੰਤਰ ਸਪੱਸ਼ਟ ਕਰੋ।

Q12. ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕੋਈ ਛੇ ਸਿੱਖਿਆਵਾਂ ਬਾਰੇ ਲਿਖੋ।
ਜਾਂ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਤੇ ਚਾਨਣਾ ਪਾਓ।

Q13. ਸੰਘਵਾਦ ਕੀ ਹੁੰਦਾ ਹੈ? ਇਸ ਦੀਆਂ ਕਿਹੜੀਆਂ ਕਿਸਮਾਂ ਹਨ? ਉਦਾਹਰਨਾਂ ਦੇ ਕੇ ਸਮਝਾਓ।
ਜਾਂ
ਭਾਰਤੀ ਸੰਵਿਧਾਨ ਦੀ 7ਵੀਂ ਅਨੁਸੂਚੀ ਅਨੁਸਾਰ ਸੰਵਿਧਾਨਕ ਸੂਚੀਆਂ ਉੱਤੇ ਵਿਸਤ੍ਰਿਤ ਨੋਟ ਲਿਖੋ।


ਭਾਗ-ਹ: ਕੇਸ ਸਟਡੀ / ਸਰੋਤ ਅਧਾਰਤ ਪ੍ਰਸ਼ਨ (8 ਅੰਕ)

Q14. ਕੇਸ ਸਟਡੀ 1: ਟਿਕਾਊ ਵਿਕਾਸ
ਪੈਰਾ ਪੜ੍ਹੋ ਅਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ:

ਟਿਕਾਊ ਵਿਕਾਸ ਤੋਂ ਭਾਵ ਇੱਕ ਅਜਿਹੀ ਪ੍ਰਕਿਰਿਆ ਤੋਂ ਹੈ ਜੋ ਵਾਤਾਵਰਣ ਦੀ ਸੁਰੱਖਿਆ ਦੇ ਨਾਲ-ਨਾਲ ਵਰਤਮਾਨ ਅਤੇ ਭਵਿੱਖ ਦੀਆਂ ਦੋਵਾਂ ਪੀੜ੍ਹੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੀ ਹੈ। ਵਰਤਮਾਨ ਸਮਾਜ ਟਿਕਾਊ ਵਿਕਾਸ ਦੀ ਬਹੁਤ ਜ਼ਿਆਦਾ ਲੋੜ ਮਹਿਸੂਸ ਕਰ ਰਿਹਾ ਹੈ। ਇਸ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਹਨ–

  1. ਵਾਤਾਵਰਣੀ ਗਿਰਾਵਟ ਨੂੰ ਰੋਕਣਾ।

  2. ਜੈਵਿਕ-ਵਿਭਿੰਨਤਾ ਨੂੰ ਬਣਾ ਕੇ ਰੱਖਣਾ ਭਾਵ ਦੁਨੀਆਂ ਵਿੱਚ ਵੱਖ-ਵੱਖ ਜੀਵਾਂ ਦੀ ਹੋਂਦ ਨੂੰ ਕਾਇਮ ਰੱਖਣਾ।

  3. ਵਰਤਮਾਨ ਅਤੇ ਭਵਿੱਖ ਦੀ ਪੀੜ੍ਹੀ ਦੀ ਜੀਵਨ ਗੁਣਵੱਤਾ ਨੂੰ ਬਣਾ ਕੇ ਰੱਖਣਾ।

  4. ਵਾਤਾਵਰਣੀ ਬਦਲਾਵ ਦੇ ਵਰਤਮਾਨ ਅਤੇ ਭਵਿੱਖ ਦੀ ਪੀੜ੍ਹੀ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਬਚਾਉਣਾ।

  5. ਸਾਧਨਾਂ ਦੀ ਅਸਮਾਨ ਵੰਡ ਦੀ ਸਮੱਸਿਆ ਦਾ ਹੱਲ ਕਰਨਾ।

(i) ਟਿਕਾਊ ਵਿਕਾਸ ਤੋਂ ਕੀ ਭਾਵ ਹੈ?
(ii) ਵਰਤਮਾਨ ਸਮਾਜ ਨੂੰ ਟਿਕਾਊ ਵਿਕਾਸ ਦੀ ਲੋੜ ਕਿਉਂ ਹੈ?
(iii) ਟਿਕਾਊ ਵਿਕਾਸ ਜੈਵਿਕ-ਵਿਭਿੰਨਤਾ ਨੂੰ ਕਿਵੇਂ ਸਹਾਇਤਾ ਕਰਦਾ ਹੈ?
(iv) ਟਿਕਾਊ ਵਿਕਾਸ ਦੇ ਕੋਈ ਦੋ ਕਾਰਨ ਦੱਸੋ।


Q15. ਕੇਸ ਸਟਡੀ 2: ਸ਼੍ਰੀਲੰਕਾ ਵਿੱਚ ਰਾਜਨੀਤਕ ਸੰਘਰਸ਼
ਪੈਰਾ ਪੜ੍ਹੋ ਅਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ:

ਸ਼੍ਰੀਲੰਕਾ ਵਿੱਚ ਧਾਰਮਿਕ ਭਿੰਨਤਾ ਅਤੇ ਭਾਸ਼ਾਈ ਭਿੰਨਤਾ ਹੋਣ ਕਰਕੇ ਰਾਜਨੀਤਕ ਦਾਅਵੇਦਾਰੀ ਪ੍ਰਾਪਤ ਕਰਨ ਲਈ ਸੰਘਰਸ਼ ਸ਼ੁਰੂ ਹੋ ਗਿਆ। ਸੰਨ 1948 ਵਿੱਚ ਸ਼੍ਰੀਲੰਕਾ ਸੁਤੰਤਰ ਦੇਸ਼ ਬਣਿਆ ਤਾਂ ਸਿੰਨਹਾਲੀ ਲੋਕ ਬਹੁ-ਗਿਣਤੀ ਵਿੱਚ ਹੋਣ ਕਾਰਨ, ਉਹਨਾਂ ਨੇ ਸ਼ਾਸਨ ਦੀ ਸ਼ਕਤੀ ‘ਤੇ ਕਬਜ਼ਾ ਕਰ ਲਿਆ ਤੇ ਸਿੰਨਹਾਲੀ ਭਾਸ਼ਾ ਨੂੰ ਹੀ ਸਰਕਾਰੀ ਭਾਸ਼ਾ ਨੂੰ ਮਾਨਤਾ ਦੇ ਕੇ ਸਰਕਾਰੀ ਭਾਸ਼ਾ ਐਲਾਨ ਦਿੱਤਾ। ਯੂਨੀਵਰਸਿਟੀ, ਕਾਲਜਾਂ ਵਿੱਚ ਸਿੰਨਹਾਲਾ ਭਾਸ਼ਾ ਨੂੰ ਪਹਿਲ ਦਿੱਤੀ ਗਈ। ਸਰਕਾਰੀ ਨੌਕਰੀਆਂ ਵਿੱਚ ਵੀ ਇਸੇ ਆਧਾਰ ‘ਤੇ ਪਹਿਲ ਦਿੱਤੀ ਜਾਣ ਲੱਗੀ। ਨਤੀਜੇ ਵਜੋਂ ਤਾਮਿਲ ਲੋਕਾਂ ਵਿੱਚ ਨੌਕਰੀਆਂ ਦੀ ਪ੍ਰਾਪਤੀ, ਧਰਮ ਦੀ ਮਾਨਤਾ ਆਪਣੀ...

(i) ਸ਼੍ਰੀਲੰਕਾ ਵਿੱਚ ਰਾਜਨੀਤਕ ਸੰਘਰਸ਼ ਸ਼ੁਰੂ ਹੋਣ ਦੇ ਮੁੱਖ ਕਾਰਨ ਕੀ ਸਨ?
(ii) ਸ਼੍ਰੀਲੰਕਾ ਕਦੋਂ ਸੁਤੰਤਰ ਦੇਸ਼ ਬਣਿਆ?
(iii) ਬਹੁ-ਗਿਣਤੀ ਸਿੰਨਹਾਲੀ ਲੋਕਾਂ ਨੇ ਸ਼ਾਸਨ ਦੀ ਸ਼ਕਤੀ 'ਤੇ ਕਬਜ਼ਾ ਕਰਨ ਤੋਂ ਬਾਅਦ ਕਿਹੜੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਐਲਾਨਿਆ?
(iv) ਸਰਕਾਰੀ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਕਿਹੜੀ ਭਾਸ਼ਾ ਨੂੰ ਪਹਿਲ ਦਿੱਤੀ ਗਈ?


ਭਾਗ-ਕ: ਨਕਸ਼ਾ ਕਾਰਜ (8 ਅੰਕ)

Q16.

  • ਭਾਰਤ ਦੇ ਦਿੱਤੇ ਗਏ ਨਕਸ਼ੇ ਵਿੱਚ ਹੇਠ ਲਿਖੇ 6 ਸਥਾਨਾਂ ਵਿੱਚੋਂ ਕੋਈ 4 ਸਥਾਨ ਦਰਸਾਓ: ਕਾਲੀ ਮਿੱਟੀ ਵਾਲਾ  ਖੇਤਰ, ਉੱਤਰਾਖੰਡ (ਪੌੜੀਨੁਮਾ ਖੇਤੀ), ਮਹਾਰਾਸ਼ਟਰ (ਲੋਨਾਰ ਝੀਲ), ਕੋਈ ਇੱਕ ਕੋਲਾ ਉਤਪਾਦਕ ਖੇਤਰ , ਚਾਹ ਉਤਪਾਦਕ ਰਾਜ, ਸਭ ਤੋਂ ਵੱਧ ਜੰਗਲ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼,  ਉੱਚ ਸਾਖਰਤਾ ਦਰ ਵਾਲਾ ਰਾਜ
  • 1947 ਤੋਂ ਪਹਿਲਾਂ ਦੇ ਪੰਜਾਬ ਦੇ ਦਿੱਤੇ ਗਏ ਨਕਸ਼ੇ ਵਿੱਚ ਹੇਠ ਲਿਖੇ 6 ਸਥਾਨਾਂ ਵਿੱਚੋਂ ਕੋਈ 4 ਸਥਾਨ ਦਰਸਾਓ:
    ਨਨਕਾਣਾ ਸਾਹਿਬ, ਸੁਲਤਾਨਪੁਰ ਲੋਧੀ, ਸੈਦਪੁਰ (ਐਮਨਾਬਾਦ), ਕਰਤਾਰਪੁਰ, ਲਾਹੌਰ, ਰਾਮਨਗਰ


💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends