ਪੰਜਾਬ ਸਿੱਖਿਆ ਵਿਭਾਗ ਵੱਲੋਂ ਨਵਾਂ ਹੁਕਮ : ਬਦਲੀ ਹੋਏ DRC/BRC ਆਪਣੀ ਡਿਊਟੀ ਜਾਰੀ ਰੱਖਣਗੇ
ਚੰਡੀਗੜ੍ਹ, 6 ਸਤੰਬਰ 2025( ਜਾਬਸ ਆਫ ਟੁਡੇ)
ਸਿੱਖਿਆ ਖੋਜ ਅਤੇ ਸਿਖਲਾਈ ਪੀਠ (SCERT), ਪੰਜਾਬ ਨੇ ਅਧਿਆਪਕਾਂ ਦੀਆਂ ਆਮ ਬਦਲੀਆਂ ਸਬੰਧੀ ਨਵਾਂ ਹੁਕਮ ਜਾਰੀ ਕੀਤਾ ਹੈ। ਇਹ ਹੁਕਮ 6 ਸਤੰਬਰ 2025 ਨੂੰ ਜਾਰੀ ਕੀਤਾ ਗਿਆ।
ਹੁਕਮ ਅਨੁਸਾਰ, ਜੇਕਰ ਕੋਈ ਜਿਲ੍ਹਾ ਰਿਸੋਰਸ ਕੋਆਰਡੀਨੇਟਰ (DRC) ਜਾਂ ਬਲਾਕ ਰਿਸੋਰਸ ਕੋਆਰਡੀਨੇਟਰ (BRC) ਅਧਿਆਪਕ ਇੱਕੋ ਜਿਲ੍ਹੇ ਅੰਦਰ (Intra District) ਬਦਲੀ ਹੁੰਦਾ ਹੈ ਤਾਂ ਉਹ ਆਪਣੇ ਨਵੇਂ ਸਕੂਲ ਵਿੱਚ ਹਾਜ਼ਰੀ ਦੇਣ ਤੋਂ ਬਾਅਦ ਵੀ, ਪਹਿਲਾਂ ਵਾਂਗ ਹੀ ਆਪਣੇ ਜਿਲ੍ਹੇ ਜਾਂ ਬਲਾਕ ਵਿੱਚ DRC/BRC ਵਜੋਂ ਡਿਊਟੀ ਕਰਦਾ ਰਹੇਗਾ।
ਪਰ ਜੇਕਰ ਕਿਸੇ DRC/BRC ਦੀ ਅੰਤਰ-ਜਿਲ੍ਹਾ (Inter District) ਬਦਲੀ ਹੁੰਦੀ ਹੈ ਤਾਂ ਉਸ ਨੂੰ DRC/BRC ਦੀ ਡਿਊਟੀ ਤੋਂ ਫਾਰਗ ਕਰ ਦਿੱਤਾ ਜਾਵੇਗਾ।
ਇਸ ਸੰਬੰਧੀ ਹੁਕਮ ਡਾਇਰੈਕਟਰ SCERT, ਪੰਜਾਬ ਸ਼੍ਰੀ ਕਿਰਣ ਸ਼ਰਮਾ (PCS) ਵੱਲੋਂ ਜਾਰੀ ਕੀਤੇ ਗਏ ਹਨ। ਹੁਕਮਾਂ ਦਾ ਉਤਾਰਾ ਸਾਰੇ DRC ਅਤੇ BRC (ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ) ਨੂੰ ਭੇਜਿਆ ਗਿਆ ਹੈ।
