*ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਫਾਜ਼ਿਲਕਾ ਨੇ ਹੜ੍ਹ ਪੀੜੀਤਾਂ ਨੂੰ ਸਮਰਪਿਤ ਕੀਤਾ ਅਧਿਆਪਕ ਦਿਵਸ*
*ਡੀ ਟੀ ਐੱਫ ਫਾਜ਼ਿਲਕਾ ਦੇ ਸੱਦੇ 'ਤੇ ਅਧਿਆਪਕਾਂ ਨੇ ਹੜ੍ਹ ਪੀੜਤਾਂ ਲਈ ਲਗਭਗ ਦੋ ਲੱਖ ਪੰਝਾਹ ਹਜ਼ਾਰ ਰੁਪਏ ਸਹਾਇਤਾ ਰਾਸ਼ੀ ਇਕੱਤਰ ਕੀਤੀ*
*ਡੀ ਟੀ ਐੱਫ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਹੜ੍ਹ ਪੀੜਤਾਂ ਨੂੰ ਬਣਦਾ ਮੁਆਵਜਾ ਦੇਣ ਦੀ ਕੀਤੀ ਮੰਗ*
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਆਪਣੀਆਂ ਵਿਭਾਗੀ ਅਤੇ ਆਰਥਿਕ ਮੰਗਾਂ ਲਈ ਚੱਲ ਰਹੀਆਂ ਸੰਘਰਸ਼ੀ ਸਰਗਰਮੀਆਂ ਨੂੰ ਠੱਲ੍ਹ ਪਾਉਂਦਿਆਂ ਅਧਿਆਪਕ ਦੇ ਸਮਾਜਿਕ ਰੋਲ ਨੂੰ ਪਹਿਲ ਦਿੰਦਿਆਂ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ 'ਸੰਘਰਸ਼ ਵੀ ਸੇਵਾ ਵੀ' ਦਾ ਨਾਅਰਾ ਦਿੰਦਿਆਂ ਹੜ੍ਹ ਪੀੜਤਾਂ ਦੇ ਹੱਕ ਵਿੱਚ ਡਟਣ ਦਾ ਫੈਸਲਾ ਕੀਤਾ ਹੈ। ਜਿੱਥੇ ਪਿਛਲੇ ਸਮੇਂ ਵਿੱਚ ਡੀ ਟੀ ਐੱਫ ਅਧਿਆਪਕ ਮੰਗਾਂ ਲਈ ਸੰਘਰਸ਼ ਦੇ ਰਾਹ ਤੇ ਚੱਲਦੀ ਰਹੀ ਹੈ,ਹੁਣ ਹੜ੍ਹਾਂ ਕਾਰਨ ਆਈ ਬਿਪਤਾ ਮੌਕੇ ਜੱਥੇਬੰਦੀ ਨੇ ਪੀੜਤ ਲੋਕਾਂ ਦੀ ਸੇਵਾ ਲਈ ਹਾਜ਼ਰ ਹੁੰਦਿਆਂ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਨੂੰ ਹੜ੍ਹ ਪੀੜਤਾਂ ਲਈ ਫੰਡ ਦੇਣ ਦਾ ਸੱਦਾ ਦਿੱਤਾ।
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਫਾਜ਼ਿਲਕਾ ਵੱਲੋਂ ਇਸ ਮੁਹਿੰਮ ਤਹਿਤ ਪਿਛਲੇ ਦਿਨਾਂ ਤੋਂ ਅਧਿਆਪਕ ਵਰਗ ਨੂੰ ਫੰਡ ਦੀ ਅਪੀਲ ਕੀਤੀ ਅਤੇ ਹੜ੍ਹ ਪੀੜਿਤ ਲੋਕਾਂ ਦੇ ਸਹਿਯੋਗ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ।ਅਧਿਆਪਕ ਵਰਗ ਨੇ ਇਸ ਅਪੀਲ ਨੂੰ ਵੱਡਾ ਹੁੰਗਾਰਾ ਦਿੰਦੇ ਹੋਏ 2 ਲੱਖ 45 ਹਜਾਰ ਦੇ ਕਰੀਬ ਫਾਜ਼ਿਲਕਾ ਵੱਲੋਂ ਰਾਸ਼ੀ ਹੜ੍ਹ ਪੀੜਿਤ ਲੋਕਾਂ ਲਈ ਇਕੱਠੀ ਕੀਤੀ ਗਈ ਅਤੇ ਅਜੇ ਵੀ ਅਧਿਆਪਕ ਸਾਥੀਆਂ ਦਾ ਸਹਿਯੋਗ ਆ ਰਿਹਾ ਹੈ।ਇਸ ਤੋਂ ਇਲਾਵਾ ਕੁਝ ਸਕੂਲਾਂ ਵਲੋਂ ਰਾਹਤ ਸਮਗਰੀ ਵੀ ਭੇਜੀ ਗਈ।ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਰਾਹੀਂ ਹੜ੍ਹ ਪੀੜਤਾਂ ਲਈ ਇਕੱਤਰ ਕੀਤੀ ਗਈ ਕਰੀਬ 2,45,000 ਰੁਪਏ ਸਹਾਇਤਾ ਰਾਸ਼ੀ ਦੀ ਵਰਤੋਂ ਬਾਰੇ ਵਿਸਤ੍ਰਤ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਫਾਜ਼ਿਲਕਾ ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ, ਸੂਬਾ ਸਕੱਤਰ ਮਹਿੰਦਰ ਕੌੜਿਆਂ ਵਾਲੀ ਅਤੇ ਜਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ ਨੇ ਦੱਸਿਆ ਕਿ ਇਸ ਰਾਸ਼ੀ ਨੂੰ ਜੱਥੇਬੰਦਕ ਢਾਂਚੇ ਰਾਹੀਂ ਅਸਲ ਹੜ੍ਹ ਪੀੜਤਾਂ ਤੱਕ ਉਨ੍ਹਾਂ ਦੀਆਂ ਲੋੜਾਂ ਦੇ ਅਨੁਸਾਰ ਪੁੱਜਦਾ ਕੀਤਾ ਜਾਵੇਗਾ। ਇਸੇ ਲੜੀ ਤਹਿਤ ਤਹਿਤ
ਅੱਜ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਫਾਜ਼ਿਲਕਾ ਨੇ ਅਧਿਆਪਕ ਦਿਵਸ ਹੜ੍ਹ ਪੀੜੀਤਾਂ ਦੀ ਸੇਵਾ ਕਰਕੇ ਵਿਲੱਖਣ ਤਰੀਕੇ ਨਾਲ ਮਨਾਇਆ।ਇਸ ਮੌਕੇ ਵੱਖ -ਵੱੱਖ ਬਲਾਕਾਂ ਤੋਂ ਡੀ ਟੀ ਐੱਫ ਦੇ ਮੈਂਬਰ ਵੱਡੀ ਗਿਣਤੀ ਵਿੱਚ ਡੀ ਟੀ ਐੱਫ਼ ਵੱਲੋਂ ਬਣਾਏ 'ਹੜ੍ਹ ਪੀੜਤ ਰਾਹਤ ਸਮੱਗਰੀ ਕੁਲੈਕਸ਼ਨ ਕੇਂਦਰ ਫ਼ਾਜ਼ਿਲਕਾ 'ਵਿਖੇ ਪਹੁੰਚੇ, ਜਿਸ ਵਿੱਚ ਵੱਖ -ਵੱਖ ਬੁਲਾਰਿਆਂ ਸ੍ਰੀ ਰਮੇਸ਼ ਸੱਪਾਂਵਾਲੀ, ਸ੍ਰੀਮਤੀ ਪੂਨਮ ਕਾਸਵਾਂ, ਪ੍ਰੋ. ਅਜੈ ਖੋਸਲਾ, ਪੀ ਐੱਸ ਯੂ ਸੂਬਾ ਸਕੱਤਰ ਧੀਰਜ, ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਸ. ਗੁਰਵਿੰਦਰ ਸਿੰਘ ਵੱਲੋਂ ਅੱਜ ਦੇ ਦਿਨ ਨੂੰ ਸਾਡੇ ਹੀ ਹੜ੍ਹ ਪੀੜਤ ਲੋਕਾਂ ਦੇ ਲੇਖੇ ਲਾਉਣ ਦੇ ਕਾਰਜ ਨੂੰ ਸਮੇਂ ਦੀ ਲੋੜ ਦੱਸਿਆ।ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੀੜਤ ਲੋਕਾਂ ਦੀ ਬਾਂਹ ਸਰਕਾਰਾਂ ਨਹੀਂ ਸਗੋਂ ਸੁਚੇਤ ਤੇ ਜਾਗਰੂਕ ਲੋਕ ਹੀ ਫੜ੍ਹਦੇ ਹਨ।ਇਸ ਔਖੀ ਘੜੀ ਦੇ ਵਿੱਚ ਡੀ ਟੀ ਐੱਫ਼ ਦੀ ਵਿਸ਼ਾਲ ਵਿਚਾਰਧਾਰਾ ਕਰਕੇ ਹੀ ਵੱਡੀ ਟੀਮ ਇਸ ਸਮੇਂ ਅਤੇ ਆਉਂਣ ਵਾਲ਼ੇ ਦਿਨਾਂ ਵਿੱਚ ਪੀੜਤ ਲੋਕਾਂ ਦੀ ਲਗਾਤਾਰ ਮਦਦ ਕਰਦੀ ਰਹੇਗੀ। ਅੱਜ ਡੀ ਟੀ ਐੱਫ਼ ਦੀ ਟੀਮ, ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਨਾਲ਼ ਮਿਲ਼ ਕੇ ਪਿੰਡ ਮੋਹਾਰ ਸੋਨਾ ਅਤੇ ਸਾਬੂਆਣਾ ਵਿਖੇ ਰਾਹਤ ਸਮੱਗਰੀ ਲੈ ਕੇ ਪਹੁੰਚੀ ਅਤੇ ਸਾਰੇ ਲੋੜਵੰਦਾਂ ਨੂੰ ਇਹ ਰਾਹਤ ਸਮੱਗਰੀ ਵੰਡੀ ਗਈ।ਇਸ ਮੌਕੇ ਡੀ ਟੀ ਐੱਫ ਫਾਜ਼ਿਲਕਾ ਆਗੂਆਂ ਨੇ ਹੜ੍ਹ ਪੀੜਿਤ ਲੋਕਾਂ ਨੂੰ ਵਿਸ਼ਵਾਸ਼ ਦਵਾਇਆ ਕਿ ਡੀ ਟੀ ਐੱਫ ਆਉਣ ਵਾਲੇ ਸਮੇਂ ਵਿੱਚ ਪਾਣੀ ਘਟਣ ਤੋਂ ਬਾਅਦ ਆਉਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਵੀ ਹਮੇਸ਼ਾ ਉਹਨਾਂ ਨਾਲ ਨਾਲ ਖੜੀ ਹੈ।ਇਸ ਤੋਂ ਇਲਾਵਾ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੇ ਉਹਨਾਂ 2 ਅਤੇ 3 ਸਤੰਬਰ ਨੂੰ ਸਾਰੇ ਜ਼ਿਲ੍ਹਿਆਂ ਤੋਂ ਡੀ ਐੱਮ ਐੱਫ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਦੀ ਸੁਣਵਾਈ ਲਈ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਵੀ ਭੇਜੇ ਹਨ।
ਅੱਜ ਦੇ ਮੌਕੇ 'ਤੇ ਉਪਰੋਕਤ ਆਗੂਆਂ ਤੋਂ ਇਲਾਵਾ, ਕੁਲਜੀਤ ਡੰਗਰਖੇੜਾ, 6635 ਈ.ਟੀ.ਟੀ.ਅਧਿਆਪਕ ਯੂਨੀਅਨ ਦੇ ਸੂਬਾ ਸਕੱਤਰ ਸ਼ਲਿੰਦਰ ਕੰਬੋਜ, ਪ੍ਰੋਫੈਸਰ ਅਜੈ ਖੋਸਲਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਧੀਰਜ ਫਾਜ਼ਿਲਕਾ,ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਖਚੈਨ ਸਿੰਘ,ਨੋਰੰਗ ਲਾਲ,ਰਮੇਸ਼ ਸੱਪਾਂ ਵਾਲੀ, ਬਲਜਿੰਦਰ ਗਰੇਵਾਲ,ਜਗਦੀਸ਼ ਲਾਲ, ਅਮਰ ਲਾਲ, ਹਰੀਸ਼ ਕੁਮਾਰ,ਓਮ ਪ੍ਰਕਾਸ਼,ਪੂਨਮ ਸਹਾਰਨ, ਪਰਮਜੀਤ ਕੌਰ,ਸ਼ੇਫਾਲੀ ਧਵਨ,ਅਨੀਤਾ ਰਾਣੀ, ਸੁਖਦੀਪ ਬੁਰਜਮੁਹਾਰ,ਸੁਬਾਸ਼,ਮਨਦੀਪ ਸੈਣੀ,ਵਿਕਰਮ ਕੌੜਿਆਂਵਾਲੀ, ਗੌਰਵ ਬਜਾਜ,ਇੰਦਰਾਜ, ਪਿਰਥੀ ਵਰਮਾ, ਮਹਿੰਦਰ ਕੁਮਾਰ,ਸੀਤਾਰਾਮ, ਰਾਜਿੰਦਰ ਸੇਵਟਾ, ਮਹਿੰਦਰ ਸਿੰਘ,ਰਮੇਸ਼ ਸੁਧਾ, ਰਮਨ ਸੇਠੀ, ਗਗਨ, ਮਦਨ ਲਾਲ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਕਮਲਜੀਤ ਮੁਹਾਰਖੀਵਾ ਤੋਂ ਇਲਾਵਾ,ਦਿਲਕਰਨ, ਹਰਮਨਦੀਪ,ਆਦਿਤਿਆ,ਰਾਜਨ ਮੁਹਾਰਸੋਨਾ,ਮਮਤਾ ਲਾਧੂਕਾ, ਅਤੇ ਗੁਰਪ੍ਰੀਤ ਸਿੰਘ ਹਾਜਰ ਸਨ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮੈਡਮ ਰਾਜ ਕੌਰ, ਅਤੇ ਜਿਲ੍ਹਾ ਸਕੱਤਰ ਮਨਦੀਪ ਸਿੰਘ ਹਾਜਰ ਸਨ।
