PRINCIPAL SUSPENDED CASE :ਕਾਰਨ ਦੱਸੋ ਨੋਟਿਸ ਦਾਖਲ ਦਫਤਰ
ਗੌਤਮ ਖੁਰਾਣਾ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਲਾਲਾਬਾਦ (ਪ) ਜਿਲ੍ਹਾ ਫਾਜਿਲਕਾ ਵਿਰੁੱਧ ਸਿੰਗਾਪੁਰ ਟ੍ਰੇਨਿੰਗ ਦੌਰਾਨ ਟੂਰ ਗਾਈਡ ਨਾਲ ਕੀਤੇ ਦੁਰਵਿਵਹਾਰ ਬਾਰੇ ਸ਼ਿਕਾਇਤ ਤੋਂ ਬਾਅਦ ਮੁਅੱਤਲ ਕੀਤਾ ਗਿਆ ਸੀ।
ਇਸ ਸਬੰਧੀ ਪ੍ਰਿੰਸੀਪਲ ਵੱਲੋਂ ਦਿੱਤੇ ਜਵਾਬ ਅਤੇ ਡਾਇਰੈਕਟਰ ਐਸ.ਸੀ.ਈ.ਆਰ.ਟੀ. ਵੱਲੋਂ ਦਿੱਤੀ ਟਿੱਪਣੀ ਦੇ ਸਨਮੁੱਖ ਅਧਿਕਾਰੀ ਨੂੰ ਭਵਿੱਖ ਵਿੱਚ ਸੁਚੇਤ ਰਹਿ ਕੇ ਕੰਮ ਕਰਨ ਦੀ ਤਾੜਨਾ ਕਰਦੇ ਹੋਏ ਜਾਰੀ ਕਾਰਨ ਦੱਸੋ ਨੋਟਿਸ ਦਾਖਲ ਦਫਤਰ ਕਰ ਦਿੱਤਾ ਗਿਆ ਹੈ਼ ।
PRINCIPAL SUSPENDED: ਸਿੱਖਿਆ ਮੰਤਰੀ ਵੱਲੋਂ ਪ੍ਰਿੰਸੀਪਲ ਮੁਅੱਤਲ,
ਚੰਡੀਗੜ੍ਹ, 19 ਮਈ 2025 ( ਜਾਬਸ ਆਫ ਟੁਡੇ)
ਗੌਤਮ ਖੁਰਾਣਾ, ਪ੍ਰਿੰਸੀਪਲ ਸਸਸਸ, ਜਲਾਲਾਬਾਦ ਜਿਲਾ ਫਾਜ਼ਿਲਕਾ ਨੂੰ ਡਾਇਰੈਕਟਰ ਐਸ.ਸੀ.ਈ.ਆਰ.ਟੀ.ਦੀ ਮੌਜੂਦਗੀ ਵਿੱਚ ਸਿੰਗਾਪੁਰ ਵਿਖੇ ਟ੍ਰੇਨਿੰਗ ਦੌਰਾਨ ਲੇਡੀ ਟੂਰ ਗਾਇਡ ਨਾਲ ਦੁਰਵਿਵਹਾਰ ਕਰਨ ਅਤੇ ਆਪਣੀ ਡਿਊਟੀ ਪ੍ਰਤੀ ਗੈਰ ਜਿੰਮੇਵਾਰੀ ਵਰਤਣ ਕਾਰਣ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 4(1) ਅਨੁਸਾਰ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਦੌਰਾਨ ਉਸ ਦਾ ਹੈੱਡ ਕੁਆਰਟਰ ਦਫਤਰ ਡਾਇਰੈਕਟਰ ਸਕੂਲ ਅਜੂਕੇਸ਼ਨ (ਸੈਕੰਡਰੀ), ਪੰਜਾਬ ਵਿਖੇ ਨਿਯੁਕਤ ਕੀਤਾ ਗਿਆ ਹੈ।
ਪ੍ਰਿੰਸੀਪਲ ਦੇ ਅਹੁਦੇ ਤੇ ਨਿਯੁਕਤ ਇਸ ਅਧਿਕਾਰੀ ਦਾ ਇਹ ਰਵਈਆ ਹੈਰਾਨ ਕਰਨ ਵਾਲਾ ਹੈ ਅਤੇ ਉਨ੍ਹਾਂ ਤੇ ਵਿਦੇਸ਼ ਦੌਰੇ ਤੇ ਟੂਰ ਗਾਈਡ ਨਾਲ ਦੁਰਵਿਹਾਰ ਕਰਨ ਦੇ ਦੋਸ਼ ਲੱਗੇ ਹਨ।
ਮੁਅੱਤਲੀ ਸਮੇਂ ਦੌਰਾਨ ਅਧਿਕਾਰੀ ਨੂੰ ਨਿਯਮਾਂ ਅਨੁਸਾਰ ਗੁਜਾਰਾ ਭੱਤਾ ਮਿਲਣਯੋਗ ਹੋਵੇਗਾ। ਇਹ ਹੁਕਮ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਗਏ ਹਨ। ਇਹ ਹੁਕਮ ਤੁਰੰਤ ਲਾਗੂ ਹੋਣਗੇ।
