ਸਪਸ਼ਟ ਹਦਾਇਤਾਂ ਦੀ ਘਾਟ ਕਾਰਣ ਮਨਜ਼ੂਰਸ਼ੁਦਾ ਅਤੇ ਸਰਪਲੱਸ ਅਸਾਮੀਆਂ ਦੀ ਜਾਣਕਾਰੀ ਅਪਡੇਟ ਕਰਨਾ ਸੰਭਵ ਨਹੀਂ : ਡੀ ਟੀ ਐੱਫ

 ਸਪਸ਼ਟ ਹਦਾਇਤਾਂ ਦੀ ਘਾਟ ਕਾਰਣ ਮਨਜ਼ੂਰਸ਼ੁਦਾ ਅਤੇ ਸਰਪਲੱਸ ਅਸਾਮੀਆਂ ਦੀ ਜਾਣਕਾਰੀ ਅਪਡੇਟ ਕਰਨਾ ਸੰਭਵ ਨਹੀਂ : ਡੀ ਟੀ ਐੱਫ 




ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਸਿੱਖਿਆ ਵਿਭਾਗ ਵੱਲੋਂ ਸਕੂਲ ਮੁਖੀਆਂ ਨੂੰ ਈ ਪੰਜਾਬ ਪੋਰਟਲ 'ਤੇ ਸਕੂਲ ਵਿਚਲੀਆਂ ਮਨਜ਼ੂਰਸ਼ੁਦਾ ਅਸਾਮੀਆਂ ਅਤੇ ਸਰਪਲੱਸ ਅਸਾਮੀਆਂ ਬਾਰੇ ਜਾਣਕਾਰੀ ਅਪਡੇਟ ਕਰਨ ਦੇ ਦਿੱਤੇ ਆਦੇਸ਼ਾਂ ਨੂੰ ਅਧੂਰੇ ਆਦੇਸ਼ ਦੱਸਦਿਆਂ ਮੰਗ ਕੀਤੀ ਕਿ ਇੰਨ੍ਹਾਂ ਹੁਕਮਾਂ ਦੇ ਨਾਲ ਨਾਲ ਸਿੱਖਿਆ ਵਿਭਾਗ ਸਪਸ਼ਟ ਹਦਾਇਤਾਂ ਜਾਰੀ ਕਰੇ ਕਿ ਪੋਸਟਾਂ ਦੀ ਗਿਣਤੀ ਕਿਸ ਅਧਾਰ 'ਤੇ ਕੀਤੀ ਜਾਣੀ ਹੈ। 


ਇਸ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਸਕੂਲ ਮੁਖੀਆਂ ਵੱਲੋਂ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਵਿਭਾਗ ਵੱਲੋਂ ਸਪਸ਼ਟ ਹਦਾਇਤਾਂ ਨਾ ਹੋਣ ਕਾਰਣ ਉਨ੍ਹਾਂ ਵੱਲੋਂ ਵੀ ਸਕੂਲ ਮੁਖੀਆਂ ਨੂੰ ਸਪਸ਼ਟ ਜਵਾਬ ਨਹੀਂ ਦਿੱਤਾ ਜਾ ਰਿਹਾ। ਈ ਪੰਜਾਬ ਪੋਰਟਲ 'ਤੇ ਮਨਜ਼ੂਰਸ਼ੁਦਾ ਅਸਾਮੀਆਂ ਅਤੇ ਸਰਪਲੱਸ ਅਸਾਮੀਆਂ ਨੂੰ ਅਪਡੇਟ ਕਰਨ ਦੀ ਆਖਰੀ ਮਿਤੀ 20 ਮਈ ਹੋਣ ਕਾਰਣ ਸੂਬੇ ਭਰ ਦੇ ਸਕੂਲ ਮੁਖੀਆਂ ਵੱਲੋਂ ਆਪਣੇ ਵੱਖ ਵੱਖ ਗਰੁੱਪਾਂ ਰਾਹੀਂ ਇੱਕ ਦੂਜੇ ਤੋਂ ਇਸ ਬਾਰੇ ਜਾਣਕਾਰੀ ਲੈਣ ਲਈ ਸੰਪਰਕ ਕੀਤੇ ਜਾ ਰਹੇ ਹਨ ਪਰ ਵਿਭਾਗ ਦੀ ਸਪਸ਼ਟ ਹਦਾਇਤਾਂ ਦੀ ਘਾਟ ਕਾਰਨ ਸਮੱਸਿਆ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ।


ਡੀ ਟੀ ਐੱਫ ਦੇ ਆਗੂਆਂ ਨੇ ਸਿੱਖਿਆ ਵਿਭਾਗ ਪੰਜਾਬ ਪਾਸੋਂ ਮੰਗ ਕੀਤੀ ਕਿ ਇਸ ਸਬੰਧੀ ਵਿਭਾਗ ਵੱਲੋ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ, ਜਿੰਨ੍ਹਾਂ ਵਿੱਚ ਪ੍ਰਾਇਮਰੀ ਪੱਧਰ 'ਤੇ ਜਮਾਤ ਵਾਇਜ਼ ਅਧਿਆਪਕ, ਮਿਡਲ ਪੱਧਰ 'ਤੇ ਅਤੇ ਸੈਕੰਡਰੀ ਪੱਧਰ 'ਤੇ ਸੈਕਸ਼ਨ ਅਤੇ ਵਿਸ਼ਾ ਵਾਇਜ਼ ਅਧਿਆਪਕ ਦਿੰਦਿਆਂ ਅਸਾਮੀਆਂ ਦੀ ਗਿਣਤੀ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਕੂਲਾਂ ਵਿੱਚ ਨੌਂ ਪੀਰੀਅਡਾਂ ਵਾਲਾ ਟਾਇਮ ਟੇਬਲ ਬਹਾਲ ਕਰਨ ਦੇ ਨਾਲ ਨਾਲ ਹਰ ਸਕੂਲ ਵਿੱਚ ਹਰੇਕ ਪੜ੍ਹਾਏ ਜਾ ਰਹੇ ਹਰੇਕ ਵਿਸ਼ੇ ਦੀ ਘੱਟੋ ਘੱਟ ਇੱਕ ਅਸਾਮੀ ਲਾਜ਼ਮੀ ਤੌਰ 'ਤੇ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ।



💐🌿Follow us for latest updates 👇👇👇

Featured post

PULSA RECRUITMENT 2025 : 8 ਵੀਂ ਪਾਸ ਉਮੀਦਵਾਰਾਂ ਦੀ ਭਰਤੀ ਆਨਲਾਈਨ ਕਰੋ ਅਪਲਾਈ

PULSA ਭਰਤੀ 2025: ਪੰਜਾਬ ਵਿੱਚ ਪ੍ਰੋਸੈੱਸ ਸਰਵਰ (ਗਰੁੱਪ ਡੀ) ਦੀਆਂ 22 ਅਸਾਮੀਆਂ PULSA ਭਰਤੀ...

RECENT UPDATES

Trends