PUNJAB BOARD CLASS 12 HISTORY ONE MARKS QUESTIONS ANSWERS

  1. ਬਾਰੀ ਦੁਆਬ ਤੋਂ ਕੀ ਭਾਵ ਹੈ?

    Answer - ਬਿਆਸ ਅਤੇ ਰਾਵੀ ਦਰਿਆਵਾਂ ਵਿਚਕਾਰਲਾ ਪ੍ਰਦੇਸ਼।

  2. ਬਿਸਤ ਦੁਆਬ ਤੋਂ ਕੀ ਭਾਵ ਹੈ?

    Answer - ਬਿਆਸ ਅਤੇ ਸਤਲੁਜ ਦਰਿਆਵਾਂ ਵਿਚਕਾਰਲਾ ਪ੍ਰਦੇਸ਼।

  3. ਚਨਾਬ ਦੁਆਬ ਤੋਂ ਕੀ ਭਾਵ ਹੈ?

    Answer - ਚਨਾਬ ਅਤੇ ਜੇਹਲਮ ਦਰਿਆਵਾਂ ਵਿਚਕਾਰਲਾ ਪ੍ਰਦੇਸ਼।

  4. ਪਾਨੀਪਤ ਦੀ ਦੂਸਰੀ ਲੜਾਈ ਕਦੋਂ ਹੋਈ?

    Answer - 1556 ਈ:।

  5. ਸਿੱਖਾਂ ਦਾ ਸਭ ਤੋਂ ਪ੍ਰਸਿੱਧ ਧਾਰਮਿਕ ਗ੍ਰੰਥ ਕਿਹੜਾ ਹੈ?

    Answer - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

  6. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸਨੇ ਕੀਤਾ ਸੀ?

    Answer - ਭਾਈ ਮਨੀ ਸਿੰਘ ਜੀ ਨੇ।

  7. ਜੰਗਨਾਮਾ ਦਾ ਲੇਖਕ ਕੌਣ ਸੀ?

    Answer - ਕਾਜ਼ੀ ਨੂਰ ਮੁਹੰਮਦ।

  8. ਦਸਮ ਗ੍ਰੰਥ ਸਾਹਿਬ ਜੀ ਦਾ ਸੰਬੰਧ ਕਿਸ ਗੁਰੂ ਨਾਲ ਹੈ?

    Answer - ਸ੍ਰੀ ਗੁਰੂ ਗੋਬਿੰਦ ਸਿੰਘ ਜੀ

  9. ਬਚਿੱਤਰ ਨਾਟਕ ਦੀ ਰਚਨਾ ਕਿਸਨੇ ਕੀਤੀ?

    Answer - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ।

  10. ਬੱਚਿਤਰ ਨਾਟਕ ਕੀ ਹੈ?

    Answer - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ।

  11. ਜ਼ਫਰਨਾਮਾ ਨੂੰ ਕਿਸ ਭਾਸ਼ਾ ਵਿਚ ਲਿਖਿਆ ਗਿਆ?

    Answer - ਫਾਰਸੀ ਵਿਚ।

  12. ਹੁਕਮਨਾਮੇ ਕੀ ਹਨ?

    Answer - ਹੁਕਮਨਾਮੇ ਦਾ ਅਰਥ ਹੈ - ਆਗਿਆ-ਪੱਤਰ।

  13. ਲੋਧੀ ਵੰਸ਼ ਦੀ ਨੀਂਹ ਕਿਸਨੇ ਰੱਖੀ ਸੀ?

    Answer - ਬਹਿਲੋਲ ਲੋਧੀ।

  14. ਸਿਕੰਦਰ ਲੋਧੀ ਕੌਣ ਸੀ?

    Answer - ਉਹ 1489 ਈ: ਤੋਂ 1517 ਈ: ਤੱਕ ਭਾਰਤ ਦਾ ਸੁਲਤਾਨ ਰਿਹਾ।

  15. ਲੋਧੀ ਵੰਸ਼ ਦਾ ਅੰਤਿਮ ਸੁਲਤਾਨ ਕੌਣ ਸੀ?

    Answer - ਇਬਰਾਜੀਮ ਲੋਧੀ।

  16. ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਅੱਜਕੱਲ ਕੀ ਕਿਹਾ ਜਾਂਦਾ ਹੈ?

    Answer - ਨਨਕਾਣਾ ਸਾਹਿਬ।

  17. ਤ੍ਰਿਪਤਾ ਜੀ ਕੌਣ ਸੀ?

    Answer - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ।

  18. ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਨਾਂ ਕੀ ਸੀ?

    Answer - ਬੀਬੀ ਸੁਲੱਖਣੀ ਜੀ।

  19. ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਪ੍ਰਾਪਤੀ ਕਦੋਂ ਹੋਈ?

    Answer - 1499 ਈ:।

  20. ਸ਼੍ਰੀ ਗੁਰੂ ਨਾਨਕ ਦੇਵ ਜੀ ਸੈਦਪੁਰ ਵਿਖੇ ਕਿਸਦੇ ਘਰ ਠਹਿਰੇ ਸਨ?

    Answer - ਭਾਈ ਲਾਲੋ।

  21. ਸ਼੍ਰੀ ਗੁਰੂ ਨਾਨਕ ਦੇਵ ਜੀ ਪਾਨੀਪਤ ਵਿਚ ਕਿਸ ਸੂਫੀ ਨਾਲ ਮਿਲੇ ?

    Answer - ਸ਼ੇਖ ਤਾਹਿਰ ਨੂੰ।

  22. 'ਨਦਰਿ' ਤੋਂ ਕੀ ਭਾਵ ਹੈ?

    Answer - ਪਰਮਾਤਮਾ ਦੀ ਮਿਹਰ।

  23. ਹੁਕਮ ਸ਼ਬਦ ਤੋਂ ਕੀ ਭਾਵ ਹੈ?

    Answer - ਪਰਮਾਤਮਾ ਦਾ ਭਾਣਾ।

  24. ਕਰਤਾਰਪੁਰ ਤੋਂ ਕੀ ਭਾਵ ਹੈ?

    Answer - ਅਕਾਲ ਪੁਰਖ ਦਾ ਸ਼ਹਿਰ।

  25. ਸੰਗਤ ਤੋਂ ਕੀ ਭਾਵ ਹੈ?

    Answer - ਉਸ ਸਮੂਹ ਤੋਂ ਹੈ ਜੋ ਇਕੱਠੇ ਮਿਲ ਕੇ ਗੁਰੂ ਜੀ ਦੇ ਉਪਦੇਸ਼ ਸੁਣਦੇ ਹਨ।

  26. ਸਿੱਖਾਂ ਦੇ ਦੂਸਰੇ ਗੁਰੂ ਕੌਣ ਸਨ?

    Answer - ਸ਼੍ਰੀ ਗੁਰੂ ਅੰਗਦ ਦੇਵ ਜੀ।

  27. ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਨਾਂ ਲਿਖੋ।

    Answer - ਦਾਤੂ ਅਤੇ ਦਾਸੂ।

  28. ਉਦਾਸੀ ਮਤ ਦਾ ਸੰਸਥਾਪਕ ਕੌਣ ਸੀ?

    Answer - ਬਾਬਾ ਸ਼੍ਰੀ ਚੰਦ ਜੀ।

  29. ਸਪਤ ਸਿੰਧੂ ਤੋਂ ਕੀ ਭਾਵ ਹੈ ?

    Answer - ਸੱਤ ਦਰਿਆਵਾਂ ਦੀ ਧਰਤੀ।

  30. ਪੰਚਨਦ ਤੋਂ ਕੀ ਭਾਵ ਹੈ?

    Answer - ਪੰਜ ਨਦੀਆਂ।

  31. ਭਾਰਤ ਦਾ ਪ੍ਰਵੇਸ਼ ਦੁਆਰ ਕਿਸ ਨੂੰ ਕਿਹਾ ਜਾਂਦਾ ਹੈ?

    Answer - ਪੰਜਾਬ।

  32. ਬਾਬਰ ਕਿੱਥੋਂ ਦਾ ਸ਼ਾਸਕ ਸੀ?

    Answer - ਕਾਬਲ ਦਾ ਸ਼ਾਸਕ।

  33. ਸ਼ੈਵ ਮਤ ਤੋਂ ਕੀ ਭਾਵ ਹੈ?

    Answer - ਇਸ ਮਤ ਦੇ ਲੋਕ ਸ਼ਿਵ ਜੀ ਦੇ ਪੁਜਾਰੀ ਸਨ।

  34. ਉਲਮਾ ਕੌਣ ਹੁੰਦੇ ਸਨ?

    Answer - ਮੁਸਲਮਾਨਾਂ ਦੇ ਧਾਰਮਿਕ ਨੇਤਾ।

  35. ਸਿੱਖ ਧਰਮ ਦੇ ਸੰਸਥਾਪਕ ਕੌਣ ਸਨ?

    Answer - ਸ੍ਰੀ ਗੁਰੂ ਨਾਨਕ ਦੇਵ ਜੀ।

  36. ਪੰਜ ਦੁਆਬ ਕਿਹੜੇ ਮੁਗਲ ਬਾਦਸ਼ਾਹ ਦੇ ਸਮੇਂ ਬਣਾਏ ਗਏ ਸਨ?

    Answer - ਅਕਬਰ ।

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends