ਸਰਕਾਰੀ ਪ੍ਰਾਇਮਰੀ ਸਕੂਲ ਰੇਤੇ ਵਾਲੀ ਭੈਣੀ ਵਿਖੇ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ
ਹਰ ਸਾਲ ਦੀ ਤਰਾਂ ਇਸ ਸਾਲ ਵੀ ਸਰਕਾਰੀ ਪ੍ਰਾਇਮਰੀ ਸਕੂਲ ਰੇਤੇ ਵਾਲੀ ਭੈਣੀ (ਫਾਜ਼ਿਲਕਾ-2) ਵਿਖੇ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਵੇਰ ਦੀ ਸਭਾ ਵਿੱਚ ਅਧਿਆਪਕ ਭਾਰਤ ਭੂਸ਼ਣ ਨੇ ਬੱਚਿਆਂ ਨੂੰ ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਦੀ ਮਹੱਤਤਾ ਬਾਰੇ ਦੱਸਿਆ। ਮੈਡਮ ਪੂਨਮ ਨੇ ਸਕੂਲ ਦੀਆਂ ਸਫਾਈਆਂ ਕਰਵਾਉਣ ਵਿੱਚ ਅਤੇ ਸਕੂਲ ਨੂੰ ਸਜਾਉਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ। ਅਧਿਆਪਕ ਨੀਰਜ ਕੁਮਾਰ ਨੇ ਬੱਚਿਆਂ ਨੂੰ ਸੁਰੱਖਿਅਤ ਅਤੇ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਇਸਤੋਂ ਇਲਾਵਾ ਅਧਿਆਪਕ ਕਸ਼ਮੀਰ ਸਿੰਘ ਵੱਲੋਂ ਸਮੁੱਚੇ ਪ੍ਰਬੰਧ ਦੀ ਜਿੰਮੇਵਾਰੀ ਬਹੁਤ ਵਧੀਆ ਢੰਗ ਨਾਲ ਨਿਭਾਈ ਗਈ। ਬੱਚਿਆਂ ਵੱਲੋਂ ਸੋਹਣੇ-ਸੋਹਣੇ ਦੀਵੇ ਸਜਾਏ ਗਏ। ਸਮੂਹ ਸਟਾਫ ਵੱਲੋਂ ਦੀਵੇ ਜਗਾ ਕੇ ਦੀਵਾਲੀ ਦੀ ਮਹੱਤਵਪੂਰਨ ਰਸਮ ਨਿਭਾਈ ਗਈ। ਸਕੂਲ ਵਿੱਚ ਸੇਵਾ ਨਿਭਾ ਰਹੇ ਕੁੱਕ-ਕਮ-ਹੈਲਪਰ ਅਤੇ ਸਫਾਈ ਸੇਵਿਕਾ ਨੂੰ ਤੋਹਫੇ ਅਤੇ ਮਿਠਾਈਆਂ ਦੇ ਉਹਨਾਂ ਦਾ ਸਨਮਾਨ ਕੀਤਾ ਗਿਆ। ਬੱਚਿਆਂ ਨੂੰ ਛੋਲੇ-ਪਨੀਰ ਅਤੇ ਪੂੜੀਆਂ ਦਾ ਲੰਗਰ ਵਰਤਾਇਆ ਗਿਆ ਅਤੇ ਮਿਠਾਈਆਂ ਵੰਡੀਆਂ ਗਈਆਂ। ਬੱਚਿਆਂ ਨੇ ਫੁਲਝੜੀਆਂ ਚਲਾ ਕੇ ਦੀਵਾਲੀ ਦੀ ਰੌਣਕ ਵਿੱਚ ਚਾਰ ਚੰਨ ਲਗਾਏ। ਇਸ ਮੌਕੇ ਇੰਚਾਰਜ਼ ਮੈਡਮ ਪੂਨਮ ਰਾਣੀ ਨੇ ਬੱਚਿਆਂ ਅਤੇ ਮਾਪਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।