SCERT 5TH BOARD EXAM 2024-25: ਪੰਜਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਲਈ ਐਸੀਈਆਰਟੀ ਵੱਲੋਂ ਤਿਆਰੀਆਂ ਸ਼ੁਰੂ, ਗਾਈਡਲਾਈਨਜ਼ ਜਾਰੀ

 SCERT 5TH BOARD EXAM 2024-25: ਪੰਜਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਲਈ ਐਸੀਈਆਰਟੀ ਵੱਲੋਂ ਤਿਆਰੀਆਂ ਸ਼ੁਰੂ, ਗਾਈਡਲਾਈਨਜ਼ ਜਾਰੀ 

ਚੰਡੀਗੜ੍ਹ 3 ਫਰਵਰੀ 2025( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸੈਸ਼ਨ 2024-25 ਲਈ ਪੰਜਵੀਂ ਜਮਾਤ ਦੇ ਸਾਲਾਨਾ ਮੁਲਾਂਕਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹ ਮੁਲਾਂਕਣ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਸੰਸਥਾ, ਪੰਜਾਬ ਦੁਆਰਾ ਕਰਵਾਇਆ ਜਾਵੇਗਾ। ਪੰਜਵੀਂ ਜਮਾਤ ਦੀ ਪ੍ਰੀਖਿਆ ਇਸ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ ਜਾਂਦੀ ਸੀ ਪਰੰਤੂ ਇਸ ਵਾਰ ਸਿੱਖਿਆ ਬੋਰਡ ਪੰਜਵੀਂ ਜਮਾਤ ਦੀ ਪ੍ਰੀਖਿਆ ਨਹੀਂ ਲਵੇਗਾ ਇਹ ਪ੍ਰੀਖਿਆ ਐਸਸੀਆਰਟੀ ਵੱਲੋਂ ਲਈ ਜਾਵੇਗੀ 



ਮੁਲਾਂਕਣ ਕੇਂਦਰੀਕ੍ਰਿਤ ਪ੍ਰਣਾਲੀ ਅਨੁਸਾਰ ਲਰਨਿੰਗ ਆਊਟਕਮ ਇਵੈਲੂਏਸ਼ਨ ਸਿਸਟਮ ਰਾਹੀਂ ਕੀਤਾ ਜਾਵੇਗਾ। ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਨੋਡਲ ਅਫਸਰ ਹੋਣਗੇ ਅਤੇ ਬਲਾਕ ਸਿੱਖਿਆ ਅਫਸਰ ਸਹਾਇਕ ਨੋਡਲ ਅਫਸਰ ਹੋਣਗੇ।


ਮੁਲਾਂਕਣ ਅਪ੍ਰੈਲ 2024 ਤੋਂ ਮਾਰਚ 2025 ਤੱਕ ਦਾ ਹੋਵੇਗਾ ਅਤੇ ਮੁਲਾਂਕਣ ਟੂਲ ਦੀ ਬਣਤਰ/ਨੰਬਰ ਪਿਛਲੇ ਸਾਲ ਵਰਗੀ ਹੀ ਹੋਵੇਗੀ। ਵਿਭਾਗ ਵੱਲੋਂ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਗਣਿਤ ਤੇ ਵਾਤਾਵਰਣ ਵਿਸ਼ੇ ਦੇ ਤਿੰਨ ਭਾਸ਼ੀ ਮੁਲਾਕਣ ਟੂਲ ਤਿਆਰ ਕੀਤੇ ਜਾਣਗੇ।


ਹਰ ਇੱਕ ਵਿਸ਼ੇ ਦੇ 80 ਨੰਬਰ ਮੁਲਾਂਕਣ ਟੂਲ ਹੋਣਗੇ ਅਤੇ 20 ਨੰਬਰ ਸੀਸੀਈ ਅਧਾਰ ਤੇ ਦਿੱਤੇ ਜਾਣਗੇ। ਮੁਲਾਂਕਣ ਟੂਲ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਸੰਸਥਾ, ਪੰਜਾਬ ਦੁਆਰਾ ਪ੍ਰਿੰਟ ਕਰਵਾਕੇ ਬਲਾਕ ਪੱਧਰ ਤੇ ਮੁਹੱਈਆ ਕਰਵਾਏ ਜਾਣਗੇ।


ਮੁਲਾਂਕਣ ਕੇਂਦਰਾਂ ਤੱਕ ਮੁਲਾਂਕਣ ਟੂਲ ਪਹੁੰਚਾਉਣ ਦਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਸੰਬਧਤ ਬਲਾਕ ਸਿੱਖਿਆ ਅਫਸਰ ਦੀ ਹੋਵੇਗੀ। ਹੋਰ ਵਿਸ਼ੇ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਮੁਲਾਂਕਣ ਫੂਲ ਸੰਬਧਤ ਜਿਲਾ ਸਿੱਖਿਆ ਅਫਸਰ (ਐ.ਸਿ.) ਵਲੋਂ ਆਪਣੇ ਪੱਧਰ ਤੇ ਤਿਆਰ ਕਰਵਾਏ ਜਾਣਗੇ।।


ਪੰਜਾਬ ਸਰਕਾਰ ਨੇ ਪੰਜਵੀਂ ਜਮਾਤ ਦੇ ਸਾਲਾਨਾ ਮੁਲਾਂਕਣ ਲਈ ਹੋਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹ ਦਿਸ਼ਾ ਨਿਰਦੇਸ਼ ਮੁਲਾਂਕਣ ਕੇਂਦਰਾਂ ਦੀ ਸਥਾਪਨਾ, ਨਿਗਰਾਨ ਕਮ ਪ੍ਰੀਖਿਅਕਾਂ ਦੀ ਨਿਯੁਕਤੀ, ਮੁਲਾਂਕਣ ਟੂਲ ਦੀ ਜਾਂਚ ਅਤੇ ਨਤੀਜਿਆਂ ਦੀ ਪ੍ਰਕਿਰਿਆ ਨਾਲ ਸੰਬੰਧਿਤ ਹਨ।


ਮੁਲਾਂਕਣ ਕੇਂਦਰ ਵਿਦਿਆਰਥੀਆਂ ਦੇ ਪਿਤਰੀ ਸਕੂਲ ਜਾਂ ਉਸ ਦੇ ਨੇੜੇ ਹੋਣਗੇ।

ਇੱਕ ਕਮਰੇ ਵਿੱਚ ਜਿਆਦਾ ਤੋਂ ਜਿਆਦਾ 30 ਵਿਦਿਆਰਥੀ ਹੋਣਗੇ ਅਤੇ 30 ਵਿਦਿਆਰਥੀਆਂ ਤੇ ਇੱਕ ਨਿਗਰਾਨ ਕਮ ਪ੍ਰੀਖਿਅਕ ਦੀ ਡਿਊਟੀ ਲਗਾਈ ਜਾਵੇਗੀ।

* ਨਿਗਰਾਨ ਕਮ ਪ੍ਰੀਖਿਅਕ ਦੀ ਡਿਊਟੀ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਦੁਆਰਾ ਅੰਤਰ ਬਲਾਕ ਲਗਾਈ ਜਾਵੇਗੀ।

ਮੁਲਾਂਕਣ ਟੂਲ ਦੀ ਜਾਂਚ ਅਤੇ ਨਤੀਜੇ

* ਨਿਗਰਾਨ ਕਮ ਪ੍ਰੀਖਿਅਕ 9 ਵਜੇ ਤੋਂ 12 ਵਜੇ ਤੱਕ ਸਤੌਰ ਨਿਗਰਾਨ ਡਿਊਟੀ ਦੇਣਗੇ ਅਤੇ ਉਸੇ ਦਿਨ 12.20 ਤੋਂ ਬਾਅਦ ਦੁਪਿਹਰ 2:20 ਵਜੇ ਤੱਕ ਮੁਲਾਂਕਣ ਟੂਲ ਦੀ ਚੈਕਿੰਗ ਕਰਕੇ ਲਿਸਟ ਸੈਂਟਰ ਹੈੱਡ ਟੀਚਰ ਨੂੰ ਦੇਣਗੇ।

* ਸੈਂਟਰ ਹੈੱਡ ਟੀਚਰ ਮੁਲਾਂਕਣ ਪ੍ਰਕਿਰਿਆ ਖਤਮ ਹੋਣ ਤੋਂ ਇੱਕ ਦਿਨ ਬਾਅਦ ਹਰ ਵਿਸ਼ੇ ਦੇ ਅੰਕ ਈ ਪੰਜਾਬ ਪੋਰਟਲ ਤੇ ਅਪਲੋਡ ਕਰਨਗੇ।

* ਮੁਲਾਂਕਣ ਉਪਰੰਤ ਵਰਤੇ ਗਏ ਅਤੇ ਅਣਵਰਤੇ ਮੁਲਾਂਕਣ ਟੂਲ ਸੈਂਟਰ ਹੈੱਡ ਟੀਚਰ ਦੁਆਰਾ ਸੰਭਾਲ ਕੇ ਰੱਖੇ ਜਾਣਗੇ।

* ਮੁਲਾਂਕਣ ਦਾ ਨਤੀਜਾ ਬਲਾਕ ਪੱਧਰ ਤੇ ਐਮ.ਆਈ.ਐਸ ਦੀ ਮਦਦ ਦੇ ਨਾਲ ਤਿਆਰ ਕੀਤਾ ਜਾਵੇਗਾ।

* ਮੁਲਾਂਕਣ ਪ੍ਰਕਿਰਿਆ ਖਤਮ ਹੋਣ ਤੋਂ ਤਿੰਨ ਦਿਨਾਂ ਦੇ ਅੰਦਰ ਅੰਦਰ ਸੰਬਧਤ ਬਲਾਕ ਸਿੱਖਿਆ ਅਧਿਕਾਰੀ ਵੱਲੋਂ ਬਲਾਕ ਵਾਈਰ ਨਤੀਜਾ ਤਿਆਰ ਕੀਤਾ ਜਾਵੇਗਾ।

ਈ ਪੰਜਾਬ ਪੋਰਟਲ ਅਤੇ ਸੰਬੰਧਿਤ ਦਿਸ਼ਾ ਨਿਰਦੇਸ਼

* ਐਮ.ਆਈ.ਐਸ ਦੁਆਰਾ ਈ ਪੰਜਾਬ ਪੋਰਟਲ ਤੇ ਇਵੈਲੁਏਸ਼ਨ ਲਿੰਕ ਤਿਆਰ ਕੀਤਾ ਜਾਵੇਗਾ ਜਿਸ ਤੇ ਕਲਸਟਰ ਪੱਧਰ ਤੇ ਹੀ ਅੰਕ ਅਪਲੋਡ ਕਰ ਦਿੱਤੇ ਜਾਣਗੇ।

* ਪੰਜਵੀਂ ਜਮਾਤ ਦੇ ਪੋਰਟਲ ਅਤੇ ਇਸ ਪੋਰਟਲ ਸੰਬੰਧੀ ਦਿਸ਼ਾ ਨਿਰਦੇਸ਼ ਸੰਬੰਧੀ ਐਸ. ਸੀ. ਈ. ਆਰ. ਟੀ. ਵਿਭਾਗ ਵੱਲੋਂ ਵੱਖਰੇ ਤੌਰ ਤੇ ਪੱਤਰ ਜਾਰੀ ਕੀਤਾ ਜਾਵੇਗਾ।



Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends