NEWS ABOUT 19 SEPTEMBER HOLIDAY: 19 ਸਤੰਬਰ ਦੀ ਛੁੱਟੀ ਬਾਰੇ ਜਾਅਲੀ ਖ਼ਬਰਾਂ ਵਾਇਰਲ

NEWS ABOUT 19 SEPTEMBER HOLIDAY: 19 ਸਤੰਬਰ ਦੀ ਛੁੱਟੀ ਬਾਰੇ ਜਾਅਲੀ ਖ਼ਬਰਾਂ ਵਾਇਰਲ 

ਜਲੰਧਰ 18 ਸਤੰਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਵੱਲੋਂ 19 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਫੈਲੀ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ 19 ਸਤੰਬਰ ਜੈਨ ਭਾਈਚਾਰੇ ਦੇ ਮਹਾਨ ਤਿਉਹਾਰ ਸਮੰਤਸਰੀ ਦੇ ਸਮਾਗਮ  ਮੌਕੇ ਤੇ ਸਰਕਾਰੀ ਦਫਤਰਾਂ ਨੂੰ ਬੰਦ ਕਰਨ ਦੀ ਘੋਸ਼ਣਾ ਕੀਤੀ ਹੈ। ਪਰ ਇਹ ਦਾਅਵਾ ਬਿਲਕੁਲ ਗਲਤ ਅਤੇ ਬੇਬੁਨਿਆਦ ਹੈ। 

Join us on WhatsApp 



ਇਸ ਸਬੰਧੀ ਸਪਸ਼ਟ ਕੀਤਾ ਜਾਂਦਾ ਹੈ ਕਿ   19 ਸਤੰਬਰ ਨੂੰ ਛੁੱਟੀ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਜੈਨ ਭਾਈਚਾਰੇ ਦੇ ਮਹਾਨ ਤਿਉਹਾਰ ਸਮੰਤਸਰੀ 7 ਸਤੰਬਰ ਨੂੰ ਮਨਾਇਆ ਗਿਆ ਹੈ। ਇਹ ਫਰਜ਼ੀ ਖ਼ਬਰ ਫੈਲਾਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

PSEB SEPTEMBER QUESTION PAPER 6th TO 12th


ਇਸ ਤਰ੍ਹਾਂ ਦੀਆਂ ਫਰਜ਼ੀ ਖ਼ਬਰਾਂ ਨਾਲ ਲੋਕਾਂ ਵਿਚ ਗਲਤ ਫੈਹਮੀਆਂ ਪੈਦਾ ਹੋ ਰਹੀਆਂ ਹਨ, ਜਿਸਨਾਲ ਅਣਜਾਣੇ ਵਿਚ ਗਲਤ ਸੂਚਨਾ ਦਾ ਪ੍ਰਸਾਰ ਹੁੰਦਾ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਨਿਵੇਦਨ ਕੀਤਾ ਹੈ ਕਿ ਅਜਿਹੀਆਂ ਖ਼ਬਰਾਂ ਦਾ ਸੱਚ ਜਾਣੇ ਬਿਨਾਂ ਉਸ 'ਤੇ ਵਿਸ਼ਵਾਸ ਨਾ ਕਰਨ ਅਤੇ ਸਿਰਫ ਸਰਕਾਰੀ ਢੰਗ ਨਾਲ ਜਾਰੀ ਕੀਤੀ ਗਈ ਸੂਚਨਾ 'ਤੇ ਹੀ ਧਿਆਨ ਦੇਣ।

ਸੋਸ਼ਲ ਮੀਡੀਆ ਤੇ ਫਰਜ਼ੀ ਖ਼ਬਰਾਂ ਨਾਲ ਸਾਵਧਾਨ ਰਹੋ

ਸੋਸ਼ਲ ਮੀਡੀਆ 'ਤੇ ਅਜਿਹੀਆਂ ਫਰਜ਼ੀ ਖ਼ਬਰਾਂ ਦਾ ਫੈਲਾਉਣ ਬਹੁਤ ਆਮ ਹੁੰਦਾ ਜਾ ਰਿਹਾ ਹੈ, ਜਿਸਦੇ ਨਾਲ ਲੋਕਾਂ ਨੂੰ ਗਲਤ ਜਾਣਕਾਰੀ ਮਿਲਦੀ ਹੈ। ਪੰਜਾਬ ਸਰਕਾਰ ਨੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਅਜਿਹੀਆਂ ਸੂਚਨਾਵਾਂ ਦੀ ਪੱਕੀ ਜਾਂਚ ਕੀਤੀ ਜਾਵੇ ਅਤੇ ਸਰਕਾਰੀ ਸੂਤਰਾਂ ਤੋਂ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ।‌‌

ਸਰਕਾਰੀ ਛੁੱਟੀ ਬਾਰੇ ਜਾਣਕਾਰੀ ਕਿੱਥੋਂ ਪ੍ਰਾਪਤ ਕਰੀਏ

ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਰਕਾਰੀ ਛੁੱਟੀਆਂ ਬਾਰੇ ਸੂਚਨਾ ਪ੍ਰਾਪਤ ਕਰਨ ਲਈ ਕੇਵਲ ਸਰਕਾਰੀ ਵੈਬਸਾਈਟਾਂ ਜਾਂ ਮਾਨਤਾ ਪ੍ਰਾਪਤ ਮੀਡੀਆ ਸੂਤਰਾਂ 'ਤੇ ਭਰੋਸਾ ਕਰਨ। ਫਰਜ਼ੀ ਖ਼ਬਰਾਂ ਨਾਲ ਬਚੋ ਅਤੇ ਸਿਰਫ਼ ਸਹੀ ਜਾਣਕਾਰੀ ਪ੍ਰਾਪਤ ਕਰੋ।

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends