ਡਿਫਾਲਟਰ ਨਹੀਂ ਲੜ ਸਕਣਗੇ ਪੰਜਾਬੀ ਪੰਚਾਇਤੀ ਚੋਣਾਂ: ਪੰਜਾਬ ਰਾਜ ਚੋਣ ਕਮਿਸ਼ਨ ਨੇ ਪੱਤਰ ਜਾਰੀ ਕੀਤਾ
ਚੰਡੀਗੜ੍ਹ, 27 ਸਤੰਬਰ 2024 ( ਜਾਬਸ ਆਫ ਟੁਡੇ) ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਉਮੀਦਵਾਰਾਂ ਨੂੰ "ਕੋਈ ਬਕਾਇਆ ਨਹੀਂ" ਦਾ ਸਰਟੀਫਿਕੇਟ ਲਾਜ਼ਮੀ ਪੇਸ਼ ਕਰਨਾ ਹੋਵੇਗਾ।
ਰਾਜ ਚੋਣ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਜੇ ਕੋਈ ਉਮੀਦਵਾਰ ਕਿਸੇ ਵੀ ਪ੍ਰਕਾਰ ਦੇ ਟੈਕਸਾਂ ਜਾਂ ਬਕਾਇਆ ਰਕਮ ਵਿੱਚ ਡਿਫਾਲਟਰ ਹੈ, ਉਹ ਪੰਚਾਇਤੀ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕੇਗਾ।
ਜੇਕਰ ਸਰਟੀਫਿਕੇਟ ਨਾ ਮਿਲੇ, ਤਾਂ ਉਮੀਦਵਾਰ ਹਲਫਨਾਮਾ ਪੇਸ਼ ਕਰ ਸਕਦਾ ਹੈ ਪਰ ਚੋਣ ਅਧਿਕਾਰੀ ਇਸ ਦੀ ਜਾਂਚ ਕਰੇਗਾ। ਇਹ ਕਦਮ ਪੰਚਾਇਤਾਂ ਵਿੱਚ ਪਾਰਦਰਸ਼ੀਤਾ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ।