ਪੰਚਾਇਤੀ ਚੋਣਾਂ: ਨਾਮਜ਼ਦਗੀਆਂ ਭਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਥਾਵਾਂ ਨਿਰਧਾਰਤ
* ਭਲਕ 27 ਸਤੰਬਰ ਤੋਂ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤਕ ਦਾਖਲ ਹੋਣਗੀਆਂ ਨਾਮਜ਼ਦਗੀਆਂ
* 28 ਸਤੰਬਰ, 29 ਸਤੰਬਰ, 2 ਅਕਤੂਬਰ ਤੇ 3 ਅਕਤੂਬਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਨਹੀਂ ਦਰਜ ਕੀਤੀ ਜਾਵੇਗੀ ਨਾਮਜ਼ਦਗੀ
ਬਰਨਾਲਾ, 26 ਸਤੰਬਰ
ਪੰਚਾਇਤੀ ਚੋਣਾਂ ਜੋ ਕਿ 15 ਅਕਤੂਬਰ 2024 ਨੂੰ ਕਰਵਾਈਆਂ ਜਾਣੀਆਂ ਹਨ, ਲਈ ਜ਼ਿਲ੍ਹਾ ਬਰਨਾਲਾ ਵਿੱਚ ਨਾਮਜ਼ਦਗੀਆਂ ਦਾ ਅਮਲ ਭਲਕੇ 27 ਸਤੰਬਰ ਨੂੰ ਸ਼ੁਰੂ ਹੋ ਜਾਵੇਗਾ।
ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਾਮਜ਼ਦਗੀਆਂ 27 ਸਤੰਬਰ ਤੋਂ 4 ਅਕਤੂਬਰ ਤੱਕ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤਕ ਦਾਖਲ ਹੋਣੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਛੁੱਟੀਆਂ ਹੋਣ ਕਾਰਣ ਨਾਮਜ਼ਦਗੀ 28 ਸਤੰਬਰ, 29 ਸਤੰਬਰ, 2 ਅਕਤੂਬਰ, 3 ਅਕਤੂਬਰ ਨੂੰ ਦਰਜ ਨਹੀਂ ਕੀਤੀ ਜਾਵੇਗੀ।
ਨਾਮਜ਼ਦਗੀਆਂ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਸਤਵੰਤ ਸਿੰਘ ਨੇ ਦੱਸਿਆ ਕਿ ਬਲਾਕ ਵਾਰ ਨਾਮਜ਼ਦਗੀਆਂ ਭਰਨ ਦੇ ਸਥਾਨ ਨਿਸ਼ਚਿਤ ਕੀਤੇ ਗਏ ਹਨ।
ਬਲਾਕ ਸ਼ਹਿਣਾ ਦੀਆਂ ਨਾਮਜ਼ਦਗੀਆਂ ਲਈ ਕਲੱਸਟਰ 01 ਲਈ ਸਥਾਨ ਦਫ਼ਤਰ ਬੀ ਡੀ ਪੀ ਓ ਸ਼ਹਿਣਾ ਦਾ ਕਮਰਾ ਨੰਬਰ 1, ਕਲੱਸਟਰ 02 ਲਈ ਦਫ਼ਤਰ ਬੀ ਡੀ ਪੀ ਓ ਸ਼ਹਿਣਾ ਦਾ ਕਮਰਾ ਨੰਬਰ 02, ਕਲੱਸਟਰ 03 ਲਈ ਦਫ਼ਤਰ ਬੀ ਡੀ ਪੀ ਓ ਸ਼ਹਿਣਾ ਦਾ ਕਮਰਾ ਨੰਬਰ 03, ਕਲੱਸਟਰ 04 ਲਈ ਦਫ਼ਤਰ ਬੀ ਡੀ ਪੀ ਓ ਸ਼ਹਿਣਾ ਦਾ ਕਮਰਾ ਨੰਬਰ 04, ਕਲੱਸਟਰ 05 ਲਈ ਦਫ਼ਤਰ ਬੀ ਡੀ ਪੀ ਓ ਸ਼ਹਿਣਾ ਦਾ ਕਮਰਾ ਨੰਬਰ 05, ਕਲੱਸਟਰ 06 ਅਤੇ 07 ਲਈ ਦਫ਼ਤਰ ਬੀ ਡੀ ਪੀ ਓ ਸ਼ਹਿਣਾ ਦਾ ਕਮਰਾ ਨੰਬਰ 07 ਹੈ।
ਬਲਾਕ ਬਰਨਾਲਾ ਕਲੱਸਟਰ 8 ਲਈ ਬਾਬਾ ਕਾਲਾ ਮਹਿਰ ਸਟੇਡੀਅਮ ਜ਼ਿਲ੍ਹਾ ਖੇਡ ਅਫ਼ਸਰ ਦਾ ਕਮਰਾ ਨੰ 1, ਕਲੱਸਟਰ 9 ਲਈ ਬਾਬਾ ਕਾਲਾ ਮਹਿਰ ਸਟੇਡੀਅਮ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ ਦਾ ਕਮਰਾ ਨੰ 2, ਕਲੱਸਟਰ 10 ਲਈ ਬਾਬਾ ਕਾਲਾ ਮਹਿਰ ਸਟੇਡੀਅਮ ਜ਼ਿਲ੍ਹਾ ਖੇਡ ਅਫ਼ਸਰ ਦਾ ਕਮਰਾ ਨੰ 3, ਕਲੱਸਟਰ 11 ਲਈ ਬਾਬਾ ਕਾਲਾ ਮਹਿਰ ਸਟੇਡੀਅਮ ਜ਼ਿਲ੍ਹਾ ਖੇਡ ਅਫ਼ਸਰ ਦਾ ਕਮਰਾ ਨੰ 4, ਕਲੱਸਟਰ 12 ਲਈ ਸੈਕਟਰੀ ਮਾਰਕੀਟ ਕਮੇਟੀ ਅਨਾਜ ਮੰਡੀ ਬਰਨਾਲਾ ਕਮਰਾ ਨੰ 4, ਕਲੱਸਟਰ 13 ਲਈ ਬਾਬਾ ਕਾਲਾ ਮਹਿਰ ਸਟੇਡੀਅਮ ਜ਼ਿਲ੍ਹਾ ਖੇਡ ਅਫ਼ਸਰ ਦਾ ਕਮਰਾ ਨੰਬਰ 5, ਕਲੱਸਟਰ 14 ਲਈ ਸੈਕਟਰੀ ਮਾਰਕੀਟ ਕਮੇਟੀ ਅਨਾਜ ਮੰਡੀ ਬਰਨਾਲਾ ਕਮਰਾ ਨੰਬਰ 6, ਕਲੱਸਟਰ 15 ਲਈ ਸੈਕਟਰੀ ਮਾਰਕੀਟ ਕਮੇਟੀ ਅਨਾਜ ਮੰਡੀ ਬਰਨਾਲਾ ਕਮਰਾ ਨੰਬਰ 11 ਹੈ।
ਬਲਾਕ ਮਹਿਲ ਕਲਾਂ ਲਈ ਕਲੱਸਟਰ 16 ਲਈ ਦਫ਼ਤਰ ਬੀ ਡੀ ਪੀ ਓ ਮਹਿਲ ਕਲਾਂ ਕਮਰਾ ਨੰਬਰ 1, ਕਲੱਸਟਰ 17 ਲਈ ਦਫ਼ਤਰ ਬੀ ਡੀ ਪੀ ਓ ਮਹਿਲ ਕਲਾਂ ਕਮਰਾ ਨੰਬਰ 2, ਕਲੱਸਟਰ 18 ਲਈ ਦਫ਼ਤਰ ਬੀ ਡੀ ਪੀ ਓ ਮਹਿਲ ਕਲਾਂ ਕਮਰਾ ਨੰਬਰ 3, ਕਲੱਸਟਰ 19 ਲਈ ਦਫ਼ਤਰ ਬੀ ਡੀ ਪੀ ਓ ਮਹਿਲ ਕਲਾਂ ਕਮਰਾ ਨੰਬਰ 4, ਕਲੱਸਟਰ 20 ਲਈ ਤਹਿਸੀਲ ਦਫਤਰ ਮਹਿਲ ਕਲਾਂ ਕਮਰਾ ਨੰਬਰ 1 ਸਥਾਨ ਨਿਸ਼ਚਿਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ 5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ। 7 ਅਕਤੂਬਰ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ ਹੈ ਤੇ 15 ਅਕਤੂਬਰ ਨੂੰ ਗ੍ਰਾਮ ਪੰਚਾਇਤ ਚੋਣਾਂ ਲਈ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਵੋਟਾਂ ਪੈਣੀਆਂ ਹਨ ਤੇ ਇਸ ਮਗਰੋਂ ਗਿਣਤੀ ਹੋਵੇਗੀ।