PSEB HISTORY CLASS 12 SAMPLE PAPER SEPTEMBER EXAM 2024

PSEB HISTORY CLASS 12 SAMPLE PAPER SEPTEMBER EXAM 2024 


Paper - History Class - 10+2  Roll No. Time: 3 hrs.
 ਭਾਗ - (ੳ)  (35x1-35)
ਬਰਵਿਕਲਪੀ ਪੁੱਤਰਾਂ ਵਾਲੇ ਪ੍ਰਸ਼ਨ - 
(1) ਪੰਜਾਬ ਸ਼ਬਦ ਤੋਂ ਕੀ ਭਾਵ ਹੈ।
(ੳ) ਦੇ ਦਰਿਆਵਾਂ ਦੀ ਧਰਤੀ ਚਾਰ
(ਅ) ਦਰਿਆਵਾਂ ਦੀ ਧਰਤੀ
(ੲ) ਤਿੰਨ ਦਰਿਆਵਾਂ ਦੀ ਧਰਤੀ 
(ਸ) ਪੰਜ ਦਰਿਆਵਾਂ ਦੀ ਧਰਤੀ

(2) ਪੰਜਾਬ ਵਿੱਚ ਕਿੰਨੇ  ਦੁਆਬ ਹਨ।
(ੳ) ਦੋ 
(ਅ) ਭਿੰਨ
(ੲ)  ਪੰਜ 
(ਸ) ਸੱਤ 
(3) ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ------ਕਿਹਾ ਜਾਂਦਾ ਸੀ।

(4) ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸਨੇ ਕੀਤਾ ?
(ੳ)  ਗੁਰੂ ਨਾਨਕ ਦੇਵ ਜੀ 
(ਅ) ਗੁਰੂ ਅੰਗਦ ਦੇਵ ਜੀ 
(ੲ) ਗੁਰੂ ਅਰਜਨ ਦੇਵ ਜੀ 
(ਸ) ਗੁਰੂ ਗੋਬਿੰਦ ਸਿੰਘ ਜੀ

(5) ਦਸਮ ਗ੍ਰੰਥ ਸਾਹਿਬ ਜੀ ਦਾ ਸੰਬੰਧ ਕਿਸ ਗੁਰੂ ਨਾਲ ਹੈ ? 
(ੳ)ਪਹਿਲੇ ਗੁਰੂ ਦੇ ਨਾਲ 
(ਅ) ਤੀਸਰੇ ਗੁਰੂ ਦੇ ਨਾਲ 
(ੲ) ਪੰਜਵੇਂ ਗੁਰੂ ਦੇ ਨਾਲ 
(ਸ) ਦਸਮ ਗੁਰੂ ਦੇ ਨਾਲ

(6) ਹਿਮਾਲਿਆਂ ਤੋਂ ਭਾਵ ਹੈ ਬਰਫ  ਦਾ ਘਰ ।(ਠੀਕ ਜਾਂ ਗਲਤ)

(7) ਭਾਈ ਗੁਰਦਾਸ ਜੀ ਨੇ ਕੁੱਲ ਕਿੰਨੇ ਵਾਰਾ ਦੀ ਰਚਨਾ ਕੀਤੀ।
(ੳ) 49
(ਅ) 20 
(ੲ)  19
(ਸ) 39

(8) ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰਗਜੇਬ ਨੂੰ ਲਿਖੇ ਗਏ ਪੱਤਰ ਦਾ ਨਾਮ--------------ਹੈ।  
(9) ਲੋਧੀ ਵੰਸ਼ ਸਥਾਪਨਾ ਕਿਸਨੇ ਕੀਤੀ ਸੀ ? 
(ੳ) ਇਬਰਾਈਮ ਲੋਧੀ
(ਅ) ਸਿਕਂਦਰ ਲੋਧੀ
(ੲ) ਬਹਿਲੋਲ ਲੋਧੀ 
(ਸ) ਦੌਲਤ ਖਾਨ ਲੋਧੀ

(10) ਲੋਧੀ ਵੰਸ  ਦਾ ਸੰਸਥਾਪਕ ਸਿਕਦਰ ਲੋਧੀ ਸੀ । (ਠੀਕ ਜਾਂ ਗਲਤ) 
(11 ) ਬਾਬਰ ਅਤੇ ਇਬਰਾਹੀਮ ਲੋਧੀ ਦੇ ਵਿਚਕਾਰ ਪਾਣੀਪਤ ਦੀ ਪਹਿਲੀ  ਲੜਾਈ  ਕਦੋਂ ਹੋਈ?
(ੳ) 1519 ਈ. ਵਿੱਚ 
(ਅ) 1525 ਈ. ਵਿੱਚ 
(ੲ) 1526 ਈ. ਵਿੱਚ
(ਸ) 1556 ਈ. ਵਿੱਚ


(12) ਸਿੱਖ ਧਰਮ ਦੇ ਸੰਸਥਾਪਕ ਕੌਣ ਸਨ ? 
(ੳ) ਗੁਰੂ ਨਾਨਕ ਦੇਵ ਜੀ
(ਅ) ਗੁਰੂ ਅੰਗਦ ਦੇਵ ਜੀ 
(ੲ) ਗੁਰੂ ਹਰਗੋਬਿੰਦ ਜੀ 
(ਸ) ਗੁਰੂ ਗੋਬਿੰਦ ਸਿੰਘ ਜੀ
(13) ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਮ ---------ਸੀ।  
(14) ਗੁਰੂ ਨਾਨਕ ਦੇਵ ਜੀ ਨੇ 40 ਰੁਪਇਆ ਵਿੱਚ ਸੱਚਾ ਸੌਦਾ ਕੀਤਾ । (ਠੀਕ ਜਾਂ ਗਲਤ) 
(15)  ਕੀਰਤਨ ਦੀ ਪ੍ਰਥਾ ਕਿਸ ਗੁਰੂ ਨੇ ਸ਼ੁਰੂ ਕੀਤੀ  ਸੀ।
(ੳ) ਗੁਰੂ ਨਾਨਕ ਦੇਵ ਜੀ ਨੇ 
(ਅ) ਗੁਰੂ ਅਮਰਦਾਸ ਦੇਵ ਜੀ ਨੇ 
(ੲ) ਗੁਰੂ ਅਰਜਨ ਦੇਵ ਜੀ ਨੇ 
(ਸ) ਗੁਰੂ ਗੋਬਿੰਦ ਸਿੰਘ ਜੀ ਨੇ
(16) ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਕਿਸਨੂੰ ਨਿਯੁਕਤ ਕੀਤਾ ।
(ੳ) ਭਾਈ ਜੇਠਾ ਜੀ 
(ਅ) ਭਾਈ ਦੁਰਗਾ ਜੀ 
(ੲ) ਭਾਈ ਲਹਿਣਾ ਜੀ
(ਸ) ਸ੍ਰੀ ਚੰਦ ਜੀ

(17) ਗੁਰੂ ਅੰਗਦ ਦੇਵ ਜੀ ਦਾ ਆਰੰਭਿਕ ਨਾਮ-----ਸੀ।
(18) ਹਰਿਮੰਦਰ ਸਾਹਿਬ ਦਾ ਨੀਂਹ ਪੱਥਰ------ ਨੇ ਰੱਖਿਆ।
(19) ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ । (ਠੀਕ ਜਾਂ ਗਲਤ) 
(20) ਗੁਰੂ ਅਰਜਨ ਦੇਵ ਜੀ ਦੇ ਪੁੱਤਰ ਦਾ ਨਾਮ ਹਰਗੋਬਿੰਦ ਸੀ। (ਠੀਕ ਜਾਂ ਗਲਤ)
(21) ਸਿੱਖਾਂ ਦੇ ਦੂਜੇ ਗੁਰੂ ਕੌਣ ਸਨ? 
(ੳ) ਗੁਰੂ ਅਮਰਦਾਸ ਜੀ 
(ਅ) ਗੁਰੂ ਰਾਮਦਾਸ ਜੀ 
(ੲ) ਗੁਰੂ ਅੰਗਦ ਦੇਵ ਜੀ 
(ਸ) ਗੁਰੂ ਅਰਜਨ ਦੇਵ ਜੀ
(22) ਕਿਸ ਗੁਰੂ ਸਾਹਿਬਾਨ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਸੀ।

(ੳ) ਗੁਰੂ ਅੰਗਦ ਦੇਵ ਜੀ ਨੇ
(ਅ) ਗੁਰੂ ਰਾਮਦਾਸ ਜੀ ਨੇ 
(ੲ) ਗੁਰੂ ਅਮਰ ਦਾਸ ਜੀ 
(ਸ) ਗੁਰੂ ਅਰਜਨ ਦੇਵ ਜੀ
(23) ਗੁਰੂ ਰਾਮਦਾਸ ਜੀ ਦਾ ਆਰੰਭਿਕ ਨਾਮ ਕੀ ਸੀ? 
(ੳ)  ਭਾਈ ਬਾਲਾ ਜੀ 
(ਅ) ਭਾਈ ਜੇਠਾ ਜੀ
(ੲ)  ਭਾਈ ਲਹਿਣਾ ਜੀ 
(ਸ) ਭਾਈ ਮਰਦਾਨਾ ਜੀ
(24) ਮਸੰਦ ਪ੍ਰਥਾ ਦਾ ਆਰੰਭ ਕਿਸ ਗੁਰੂ ਨੇ ਕੀਤਾ ਸੀ ।
(ੳ) ਗੁਰੂ ਅਮਰਦਾਸ ਜੀ  
(ਅ) ਗੁਰੂ ਅਰਜਨ ਦੇਵ ਜੀ 
(ੲ) ਗੁਰੂ ਅਮਰਦਾਸ ਜੀ 
(ਸ) ਗੁਰੂ ਤੇਗ ਬਹਾਦਰ ਜੀ 
(25) ਹਰਿਮੰਦਰ ਸਾਹਿਬ ਦੀ ਨੀਂਹ ਕਿਸਨੇ ਰੱਖੀ ਸੀ।
(ੳ) ਗੁਰੂ ਅਰਜਨ ਦੇਵ ਜੀ ਨੇ 
(ਅ) ਬਾਬਾ ਫਰੀਦ ਜੀ ਨੇ 
(ੲ) ਬਾਬਾ ਬੁੱਢਾ ਜੀ ਨੇ   
(ਸ) ਸੰਤ ਮੀਆਂ ਮੀਰ ਜੀ ਨੇ
26) ਸ਼ਹੀਦੀ  ਦੇਣ ਵਾਲੇ ਪਹਿਲੇ ਗੁਰੂ ਕੌਣ ਸਨ? 
(ੳ) ਗੁਰੂ ਨਾਨਕ ਦੇਵ ਜੀ  
(ਅ) ਗੁਰੂ ਅਮਰਦਾਸ ਜੀ 
(ੲ) ਗੁਰੂ ਅਰਜਨ ਦੇਵ ਜੀ 
(ਸ) ਗੁਰੂ ਤੇਗ ਬਹਾਦਰ ਜੀ
(27) ਮੀਰੀ ਅਤੇ ਪੀਰੀ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਆਰੰਭ ਕੀਤੀ।
(ੳ) ਗੁਰੂ ਅਰਜਨ ਦੇਵ ਜੀ ਨੇ 
(ਅ) ਗੁਰੂ ਹਰਗੋਬਿੰਦ ਜੀ ਨੇ 
(ੲ) ਗੁਰੂ ਤੇਗ ਬਹਾਦਰ ਜੀ 
(ਸ) ਗੁਰੂ ਗੋਬਿੰਦ ਸਿੰਘ ਜੀ ਨੇ
(28) "ਬੰਦੀ ਛੋਡ ਬਾਬਾ"  ਕਿਸਨੂੰ ਕਿਹਾ ਜਾਂਦਾ ਹੈ ? 

(ੳ) ਬੰਦਾ ਸਿੰਘ ਬਹਾਦਰ ਨੂੰ 
(ਅ)  ਭਾਈ ਮਨੀ ਸਿੰਘ ਜੀ ਨੂੰ 
(ੲ)  ਗੁਰੂ ਹਰਗੋਬਿੰਦ ਸਾਹਿਬ ਨੂੰ
(ਸ)  ਗੁਰੂ ਤੇਗ ਬਹਾਦਰ ਜੀ ਨੂੰ
(29) ਸਿੱਖ ਇਤਿਹਾਸ ਵਿੱਚ ਬਾਲ ਗੁਰੂ ਦੇ ਨਾਮ ਨਾਲ ਕਿਸਨੂੰ ਜਾਣਿਆ ਜਾਂਦਾ ਹੈ?
(ੳ)  ਗੁਰੂ ਰਾਮਦਾਸ ਜੀ ਨੂੰ 
(ਅ) ਗੁਰੂ ਹਰ ਰਾਏ ਦੇਵ ਜੀ ਨੂੰ
(ੲ) ਗੁਰੂ ਹਰਕ੍ਰਿਸ਼ਨ ਜੀ ਨੂੰ 
(ਸ) ਗੁਰੂ ਗੋਬਿੰਦ ਸਿੰਘ ਜੀ ਨੂੰ

(30) ਗੁਰੂ ਤੇਗ ਬਹਾਦਰ ਜੀ ਦੇ ਬਚਪਨ ਦਾ ਕੀ ਨਾਮ ਸੀ? 
(ੳ)  ਹਰੀ ਮਲ ਜੀ 
(ਅ) ਤਿਆਗ ਮਲ  ਜੀ 
(ੲ)  ਭਾਈ ਲਾਹਿਣਾ ਜੀ 
(ਸ)  ਭਾਈ ਜੇਠਾ ਜੀ 

(31)  ਭਾਸ਼ਾ ਦੇ ਅਧਾਰ ਤੇ ਪੰਜਾਬ ਦੀ ਵੰਡ ਕਦੋਂ ਕੀਤੀ ਗਈ। 
(ੳ)   1947 ਈ: 
(ਅ)  1957  ਈ: 
(ੲ)  1857 ਈ: 
(ਸ)  1866 ਈ:  

(32) 'ਨਦਿਰ' ਤੋਂ ਕੀ ਭਾਵ ਹੈ ?
(ੳ)  ਪਰਮਾਤਮਾ ਦੀ ਮਿਹਰ 
(ਅ) ਪਰਮਾਤਮਾ ਦਾ ਕ੍ਰੋਧ 
(ੲ)  ਹੰਕਾਰ 
(ਸ)  ਦਾਨ 
(33) ਯੂਨਾਨੀਆਂ ਨੇ ਪੰਜਾਬ ਨੂੰ -----ਨਾਮ ਦਿੱਤਾ। 
(34) ਗੁਰੂ ਹਰਗੋਬਿੰਦ ਜੀ ਦੀ ਮਾਤਾ ਜੀ ਦਾ ਨਾਮ ਸੀ?
 (ੳ)  ਮਾਤਾ ਗੰਗਾ ਦੇਵੀ ਜੀ
(ਅ) ਮਾਤਾ ਸੁੰਦਰੀ ਜੀ 
(ੲ) ਮਾਤਾ ਨਾਨਕੀ  ਜੀ 
(ਸ) ਮਾਡਾ ਸੁਲੱਖਣੀ ਜੀ
(35) ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਦਾ ਨਾਮ------ਹੈ।

 ਭਾਗ - (ਅ)
ਕਈ ਪੰਜ ਪ੍ਰਸ਼ਨ ਕਰੋ | ਹਰ ਇੱਕ ਪ੍ਰਸ਼ਨ ਦਾ ਉੱਤਰ 30-35 ਸ਼ਬਦਾਂ ਵਿੱਚ ਦਿਉ  (3x 5= 15)
(1) ਪੰਜਾਬ ਦੇ ਪੰਜ ਦੁਆਬਾਂ  ਦਾ ਵਰਨਣ ਕਰੋ।
(2) ਪੰਜਾਬ ਦੀ ਨਦੀਆਂ ਨੇ ਇੱਥੇ ਦੇ ਇਤਿਹਾਸ ਉੱਤੇ ਕੀ ਪ੍ਰਭਾਵ ਪਾਇਆ?
(3) ਹੁਕਮਨਾਮੇ ਤੇ ਇੱਕ ਨੋਟ ਲਿਖੇ।
(4)  ਭਾਈ ਗੁਰਦਾਸ ਜੀ ਭੱਲਾ ਤੇ ਇੱਕ ਨੋਟ ਲਿਖੋ । 
(5) ਪਾਣੀਪਤ ਦੀ ਪਹਿਲੀ ਲੜਾਈ ਕੇ ਇੱਕ ਨੋਟ ਲਿਖੇ । 
(6) ਗੁਰੂ ਨਾਨਕ ਦੇਵ ਜੀ ਨੇ ਇਸਤਰੀ ਜਾਤੀ ਸੰਬਧੀ ਕੀ ਵਿਚਾਰ ਸੀ। 
(7) ਉਦਾਸੀ ਮੱਤ ਤੇ ਇੱਕ ਨੋਟ ਲਿਖੋ ।
(8) ਹਰਿਮੰਦਰ ਸਾਹਿਬ ਤੇ ਇੱਕ ਨੋਟ ਲਿਖੇ ।
ਭਾਗ – (ੲ)   ਵੱਡੇ ਉੱਤਰਾਂ ਵਾਲੇ ਪ੍ਰਸ਼ਨ (6 x 3= 18)
(1) ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਦਾ ਵਰਨਣ ਕਰੋ।  
ਜਾਂ 
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਸਮਾਜਿਕ ਦਸ਼ਾ ਦਾ ਵਰਨਣ ਕਰੋ ।
(2) ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਨਾ ਦਾ ਵਰਨਣ ਕਰੋ ।  
ਜਾਂ 
ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰਾਂ ਦਾ ਵਰਨਣ ਕਰੋ ।
(3) ਗੁਰੂ ਅਰਜਨ ਦੇਵ ਜੀ ਦੇ ਬਲੀਦਾਨ ਦੇ ਕਾਰਨਾ ਦਾ ਵਰਨਣ ਕਰੋ ।
ਜਾਂ 
ਗੁਰੂ ਹਰਗੋਬਿੰਦ ਸਿੰਘ ਦੀ ਮੀਰੀ ਅਤੇ ਪੀਰੀ ਦੀ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਨਣ ਕਰੋ। 

ਭਾਗ - (ਸ)
ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜੋ ਅਤੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਪੈਰੇ ਦੇ ਅਧਾਰ ਤੇ ਦਿਉ -
 ਦਸਮ ਗ੍ਰੰਥ ਸਾਹਿਬ ਜੀ ਸਿੱਖਾਂ ਦਾ ਇੱਕ ਪਵਿੱਤਰ ਅਤੇ  ਧਾਰਮਿਕ ਗ੍ਰੰਥ ਹੈ । ਇਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ  ਦਰਬਾਰੀ ਕਵੀਆਂ  ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ । ਇਸ ਗ੍ਰੰਥ ਸਾਹਿਬ ਦਾ ਸੰਕਲਨ 1721 ਈ: ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ । ਇਹ ਕੁੱਲ 18 ਗ੍ਰੰਥਾਂ ਦਾ ਸੰਗ੍ਰਹਿ ਹੈ। ਇਨਾਂ ਵਿੱਚ ਜਾਪੁ ਸਾਹਿਬ', 'ਅਕਾਲ ਉਸਤ੍ਤ, ਚੰਡੀ ਦੀ ਵਾਰ, ਚੌਬੀਸ ਅਵਤਾਰ ਸ਼ਬਦ ਹਜਾਰੇ, ਸ਼ਸਤਰ  ਨਾਮਾ, ਬਚਿੱਤਰ ਨਾਟਕ, ਅਤੇ ਜਫਰਨਾਮਾ ਆਦਿ ਦੇ ਨਾਮ ਵਿਸ਼ੇਸ਼ ਤੌਰ ਤੇ ਵਰਨਣ ਯੋਗ ਹਨ । ਇਤਿਹਾਸਿਕ ਪੰਥ ਵਿੱਚ ‘ਬਚਿੱਤਰ ਨਾਟਕ' ਅਤੇ 'ਜਫਰਨਾਮਾ' ਸਭ ਤੋਂ ਜਿਆਦਾ ਮਹੱਤਵਪੂਰਨ ਹੈ । ਬੱਚਿਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਆਤਮ ਕਥਾ ਹੈ 'ਜਫਰਨਾਮਾ' ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਨਾਮਕ ਸਥਾਨ ਵਿੱਚ ਕੀਤੀ ਸੀ । ਇਹ ਇੱਕ ਪੱਤਰ ਹੈ ਜੋ ਗੁਰੂ ਗੋਬਿੰਦ ਜੀ ਨੇ ਵਾਰਸੀ ਭਾਸ਼ਾ ਵਿੱਚ ਔਰਗਜੇਬ ਨੂੰ ਲਿਖਿਆ ਸੀ ।  ਇਸ ਪੱਤਰ ਵਿੱਚ ਗੁਰੂ ਜੀ ਨੇ ਔਰਗਜੇਬ ਦੇ ਅਤਿਆਚਾਰਾਂ , ਮੁਗਲ ਸੈਨਾਪੱਤੀਆ ਦੁਆਰਾ ਕੁਰਾਨ ਦੀ ਝੂਠੀ ਸੋਹੰ  ਲੈ ਕੇ ਗੁਰੂ ਜੀ ਦੇ ਨਾਲ ਧੋਖਾ ਕਰਨ ਦਾ ਉਲੇਖ ਬਹੁਤ ਸਾਹਸ ਅਤੇ ਨਿਡਰਤਾ ਨਾਲ ਕੀਤਾ ਹੈ । ਦਸਮ ਗ੍ਰੰਥ ਸਾਹਿਬ ਜੀ ਵਾਸਤਵ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ ਅਤੇ ਕੰਮਾ ਨੂੰ ਜਾਣਨ ਦੇ ਲਈ ਸਾਡਾ ਇੱਕ ਬਹੁਮੁੱਖ ਸਰੋਤ ਹੈ ।
(1) ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸਨੇ ਕੀਤਾ ਸੀ
(2) ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਕੀਤਾ ਗਿਆ ਸੀ। 
 (ੳ) 1604 ਈ: ਵਿੱਚ  
(ਅ) 1701 ਈ: ਵਿੱਚ 
(ੲ) 1711 ਈ: ਵਿੱਚ 
(ਸ) 1721 ਈ: ਵਿੱਚ
(3)  ਬਚਿੱਤਰ ਨਾਟਕ ਕੀ ਹੈ ? 
(4) ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰਗਜੇਬ ਨੂੰ ਲਿਖੇ ਗਏ ਪੱਤਰ ਦਾ ਨਾਮ ਕੀ ਹੈ? 
(5) ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਵਿੱਚ ਕੀ ਲਿਖਿਆ ਸੀ? 

5. ਦਿੱਤੇ ਗਏ ਪੰਜਾਬ ਦੇ ਮਾਨਚਿੱਤਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਦੇ ਚਾਰ ਸਥਾਨ ਦਿਖਾਉ ਅਤੇ ਉਨਾਂ ਸਥਾਨਾਂ ਵਿੱਚ ਤਿੰਨ ਦੀ ਵਿਆਖਿਆ 20-25 ਸ਼ਬਦਾ ਵਿੱਚ ਕਰੋ ।
ਜਾਂ 
ਦਿੱਤੇ ਗਏ ਪੰਜਾਬ ਦੇ ਮਾਨਚਿੱਤਰ ਵਿੱਚ ਬੰਦਾ ਸਿੰਘ ਬਹਾਦਰ ਜੀ ਦੀਆਂ ਲੜਾਈਆਂ ਦੇ ਚਾਰ ਸਥਾਨ ਦਿਖਾਓ ਅਤੇ ਉਨ੍ਹਾਂ ਸਥਾਨਾਂ ਵਿੱਚੋਂ ਤਿੰਨ ਦੀ ਵਿਆਖਿਆ 20-25 ਸ਼ਬਦਾ ਵਿੱਚ ਕਰੋ ।  

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends