PSEB CLASS 6 AGRICULTURE SEPTEMBER SAMPLE QUESTION PAPER 2024

PSEB CLASS 6 AGRICULTURE SEPTEMBER SAMPLE QUESTION PAPER 2024


ਕੁੱਲ ਅੰਕ: 50 - ਜਮਾਤ: 6ਵੀਂ - ਵਿਸ਼ਾ: ਖੇਤੀਬਾੜੀ (ਸਤੰਬਰ-2024)

ਦੋ ਅੰਕ ਵਾਲੇ ਪ੍ਰਸ਼ਨ (7x2 = 14)

  1. ਕਿਹੜੀਆਂ ਫ਼ਸਲਾਂ ਨੂੰ ਖੇਤ ਵਿੱਚ ਹੀ ਵਾਹ ਦਿੱਤਾ ਜਾਂਦਾ ਹੈ?
  2. ਕਦੂ ਕਰਨਾ ਕਿਸ ਨੂੰ ਕਹਿੰਦੇ ਹਨ?
  3. ਪੌਦਿਆਂ ਵਿੱਚ ਪਾਣੀ ਦੀ ਮਾਤਰਾ ਕਿੰਨੀ ਪ੍ਰਤੀਸ਼ਤ ਹੁੰਦੀ ਹੈ?
  4. ਪੰਜਾਬ ਦਾ ਕਿੰਨਾ ਰਕਬਾ ਵਾਹੀ ਹੇਠ ਹੈ?
  5. ਕਪਾਹ ਕਿਸ ਪ੍ਰਕਾਰ ਦੀ ਮਿੱਟੀ ਵਿੱਚ ਜ਼ਿਆਦਾ ਉੱਗਦੀ ਹੈ?
  6. ਦੋ ਚਾਰੇ ਵਾਲੀਆਂ ਫ਼ਸਲਾਂ ਦੇ ਨਾਮ ਦੱਸੋ।
  7. ਕਿਹੜੀ ਤਰ੍ਹਾਂ ਦੀ ਤਹਿ ਪੌਦਿਆਂ ਦੇ ਵਧਣ ਫੁੱਲਣ ਵਿੱਚ ਸਹਾਇਕ ਹੁੰਦੀ ਹੈ?

ਤਿੰਨ ਅੰਕ ਵਾਲੇ ਪ੍ਰਸ਼ਨ (7x3 = 21)

  1. ਕਿਸਾਨਾਂ ਦੀ ਮਾਲੀ ਹਾਲਤ ਕਿਉਂ ਗੰਭੀਰ ਹੋ ਰਹੀ ਹੈ?
  2. ਪੰਜਾਬ ਦੇ ਅਹਿਮ ਖੇਤੀ ਸਹਾਇਕ ਇਲਾਕੇ ਕਿਹੜੇ ਹਨ?
  3. ਫ਼ਸਲ ਕਿਸ ਨੂੰ ਕਹਿੰਦੇ ਹਨ?
  4. ਫ਼ਸਲਾਂ ਵਿੱਚ ਰੋਸ਼ਨੀ ਦਾ ਕੀ ਮਹੱਤਵ ਹੈ?
  5. ਮਲਰ ਕਿਸ ਨੂੰ ਕਹਿੰਦੇ ਹਨ?
  6. ਸਿੰਚਾਈ ਦੇ ਵੱਖ-ਵੱਖ ਸਾਧਨ ਕਿਹੜੇ ਹਨ?
  7. ਦਾਲ ਜਾਂ ਲੈਗੂਮਨੋਮੀ ਪਰਿਵਾਰਿਕ ਸਮੂਹ ਬਾਰੇ ਦੱਸੋ।

ਪੰਜ ਅੰਕ ਵਾਲੇ ਪ੍ਰਸ਼ਨ (3x5 = 15)

  1. ਪੌਦਿਆਂ ਦੇ ਜੀਵਨ ਵਿੱਚ ਪਾਣੀ ਦਾ ਕੀ ਮਹੱਤਵ ਹੈ?
  2. ਹਰੀ ਖਾਦ ਵਾਲੀਆਂ ਫ਼ਸਲਾਂ ਤੇ ਨੋਟ ਲਿਖੋ।
  3. ਪੰਜਾਬ ਦੀ ਹਰੀ ਕ੍ਰਾਂਤੀ ਦਾ ਸਿਹਰਾ ਕਿਸ ਦੇ ਸਿਰ ਹੈ?

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends