PSEB 5TH BOARD EXAM : ਸੈਸ਼ਨ 2024-25 ਤੋਂ ਪੰਜਾਬ ਸਕੂਲ ਸਿਖਿਆ ਬੋਰਡ ਨਹੀਂ ਲਵੇਗਾ ਪੰਜਵੀਂ ਸ਼੍ਰੇਣੀ ਦੀ ਪ੍ਰੀਖਿਆ

 ਸੈਸ਼ਨ 2024-25 ਤੋਂ ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਪੰਜਵੀਂ ਸ਼੍ਰੇਣੀ ਦੀ ਪ੍ਰੀਖਿਆ ਨਹੀਂ ਲਈ ਜਾਵੇਗੀ

ਚੰਡੀਗੜ੍ਹ, 20 ਅਗਸਤ 2024 ( ਜਾਬਸ ਆਫ ਟੁਡੇ)ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਲਈ ਸ਼ਨਾਖ਼ਤੀ ਨੰਬਰ ਅਪਲਾਈ ਕਰਨ ਸਬੰਧੀ ਗਾਈਡਲਾਈਨਜ਼ ਜਾਰੀ ਕੀਤੀ ਗਈ ਹੈ। ਉਨ੍ਹਾਂ ਗਾਈਡਲਾਈਨਜ਼ ਵਿੱਚ ਲਿਖਿਆ ਗਿਆ ਹੈ ਕਿ ਸੈਸ਼ਨ 2024-25 ਤੋਂ ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਪੰਜਵੀਂ ਸ਼੍ਰੇਣੀ ਦੀ ਪ੍ਰੀਖਿਆ ਨਹੀਂ ਲਈ ਜਾਵੇਗੀ। ਜਿਹੜੀਆਂ ਸੰਸਥਾਵਾਂ ਵੱਲੋਂ ਅੱਠਵੀਂ ਜਮਾਤ ਲਈ ਨਵਾਂ ਆਰਜ਼ੀ ਸ਼ਨਾਖਤੀ ਨੰਬਰ ਪ੍ਰਾਪਤ ਕਰਨਾ ਹੈ, ਉਹ ਸੰਸਥਾਵਾਂ ਹੇਠ ਲਿਖੇ ਲਿੰਕ ਰਾਹੀਂ ਅਪਲਾਈ ਕਰ ਸਕਦੀਆਂ ਹਨ:

www.pseb.ac.in- Eaffiliation-session 2024-25-click here for register- apply-for-fresh case

ਰਜਿਸਟਰ ਕਰਨ ਉਪਰੰਤ Application no. ਜਨਰੇਟ ਹੋਵੇਗਾ ਜੋ ਦੁਬਾਰਾ Eaffiliation-session 2024-25 ਤੇ ਜਾ ਕੇ Login ਕਰਨਾ ਹੋਵੇਗਾ ਅਤੇ ਸਾਰੇ ਦਸਤਾਵੇਜ / ਫੀਸ ਭਰਨ ਉਪਰੰਤ ਹੀ ਨਵਾਂ ਆਰਜ਼ੀ ਸ਼ਨਾਖਤੀ ਨੰਬਰ ਜਾਰੀ ਕੀਤਾ ਜਾਵੇਗਾ।

ਸਾਡੇ whatsapp group ਨਾਲ ਜੁੜਨ ਲਈ ਲਿੰਕ ਨੂੰ follow ਕਰੋ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਹਦਾਇਤਾਂ ‌


ਜਿਹੜੀਆਂ ਸੰਸਥਾਵਾਂ ਨੂੰ ਪਹਿਲਾਂ ਹੀ ਸ਼ਨਾਖਤੀ ਨੰਬਰ ਅਲਾਟ ਹਨ, ਪ੍ਰੰਤੂ ਪਿਛਲੇ ਸਾਲਾਂ ਦੌਰਾਨ ਗੈਪ (ਕਿਸੇ ਕਾਰਨ ਪਿਛਲੇ ਸਾਲ ਅਪਲਾਈ ਨਹੀਂ ਕੀਤਾ) ਹੈ, ਉਹ ਸੰਸਥਾਵਾਂ ਹੇਠ ਦਰਜ ਲਿੰਕ ਅਨੁਸਾਰ ਅਪਲਾਈ ਕਰ ਸਕਦੀਆਂ ਹਨ:


www.pseb.ac.in- Eaffiliation-session 2024-25-click here for register-select category-already code allotted

Join WhatsApp for latest updates from us 

ਫੀਸ ਭਰਨ ਉਪਰੰਤ ਸੰਸਥਾਵਾਂ ਵੱਲੋਂ session 2024-25 ਤੇ ਜਾ ਕੇ Login ਕੀਤਾ ਜਾ ਸਕਦਾ ਹੈ। ਫੀਸਾਂ ਦਾ ਸ਼ਡਿਊਲ ਹੇਠ ਲਿਖੇ ਅਨੁਸਾਰ ਹੈ:

ਅੱਠਵੀਂ (ਬਿਨਾਂ ਲੇਟ ਫੀਸ) - 8000/- + 1440/- (18% GST) - ਅਪਲਾਈ ਕਰਨ ਦੀਆਂ ਮਿਤੀਆਂ: 18-07-2024 ਤੋਂ 18-09-2024

ਅੱਠਵੀਂ (1000/- ਰੁਪਏ ਲੇਟ ਫੀਸ ਨਾਲ) - 9000/- + 1620/- (18% GST) - ਅਪਲਾਈ ਕਰਨ ਦੀਆਂ ਮਿਤੀਆਂ: 19-09-2024 ਤੋਂ 20-11-2024

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਹਦਾਇਤਾਂ 


ਅੱਠਵੀਂ ਦੇ ਆਰਜ਼ੀ ਸ਼ਨਾਖਤੀ ਨੰਬਰਾਂ ਸਬੰਧੀ ਹੇਠ ਲਿਖੇ ਨੰਬਰਾਂ ਤੇ ਸੰਪਰਕ ਕੀਤਾ ਜਾਵੇ:

0172-5227462, 5227375, 5227376, 5227356


CALCULATOR FOR ALL PURPOSE : MID DAY MEAL CALCULATOR, SIP CALCULATOR, IT CALCULATOR , GPF CALCULATOR TEACHER TRANSFER MERIT POINTS CALCULATOR


💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends