BREAKING NEWS: ਸਿੱਖਿਆ ਵਿਭਾਗ ਦੇ ਹੁਕਮਾਂ ਦੀ ਪਾਲਣਾ ਨਾਂ ਕਰਨ ਤੇ ਬੀਪੀਈਓ ਨੂੰ ਨੌਟਿਸ ਜਾਰੀ

BREAKING NEWS: ਸਿੱਖਿਆ ਵਿਭਾਗ ਦੇ ਹੁਕਮਾਂ ਦੀ ਪਾਲਣਾ ਨਾਂ ਕਰਨ ਤੇ ਬੀਪੀਈਓ ਨੂੰ ਨੌਟਿਸ ਜਾਰੀ 


 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਖਰੜ੍ਹ-3 ਨੂੰ ਅਧਿਆਪਕ ਨੂੰ ਫਾਰਗ ਨਾ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਪੱਤਰ ਅਨੁਸਾਰ ਸਪ੍ਰਸ ਜਗਤਪੁਰਾ ਵਿਖੇ ਸਪ੍ਰਸ ਬੇਹੜਾ ਬਲਾਕ ਡੇਰਾਬਸੀ-1 ਤੋਂ ਕਰਮਚਾਰੀ ਹਰਦੀਪ ਕੌਰ ਐਸੋਸੀਏਟ ਟੀਚਰ ਦਾ ਆਰਜੀ ਪ੍ਰਬੰਧ ਕੀਤਾ ਗਿਆ ਸੀ। ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ । ਪਰ ਬੀਪੀਈਓ ਵੱਲੋਂ ਅਜਿਹਾ ਨਾ ਕਰਕੇ ਵਿਭਾਗ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। 



ਇਸ ਦਾ ਕਾਰਨ ਅੱਜ ਹੀ ਦਫ਼ਤਰ ਛੱਡਣ ਤੋਂ ਪਹਿਲਾਂ ਇਸ ਦਫ਼ਤਰ ਨੂੰ ਭੇਜਣਾ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ ਅਤੇ ਸਬੰਧਤ ਕਰਮਚਾਰੀ ਨੂੰ ਤੁਰੰਤ ਰਿਲੀਵ ਕਰਕੇ ਉਸਦੇ ਪਿਤਰੀ ਸਕੂਲ ਵਿੱਚ ਭੇਜਣਾ ਯਕੀਨੀ ਬਣਾਉਣ ਉਪਰੰਤ ਰਿਪੋਰਟ ਇਸ ਦਫ਼ਤਰ ਨੂੰ ਪਹੁੰਚ ਕਰਨ ਲਈ ਕਿਹਾ ਗਿਆ ਹੈ।ਦੇਰੀ/ਅਣਗਹਿਲੀ ਸਬੰਧੀ ਜ਼ਿੰਮੇਵਾਰੀ ਆਪਦੀ ਨਿੱਜੀ ਹੋਵੇਗੀ।



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends