21 AUGUST BHARAT BAND: 21 ਅਗਸਤ ਨੂੰ ਭਾਰਤ ਬੰਦ ਨੂੰ ਲੈਕੇ ਜਾਰੀ ਹੋਈ ਐਡਵਾਈਜਰੀ
ਨਵੀਂ ਦਿੱਲੀ, 20 August 2024 (ਜਾਬਸ ਆਫ ਟੁਡੇ) SC-ST ਰਿਜ਼ਰਵੇਸ਼ਨ ‘ਤੇ ਸਪ੍ਰੀਮ ਕੋਰਟ ਦੇ ਕ੍ਰੀਮੀ ਲੇਅਰ ਫੈਸਲੇ ਦੇ ਵਿਰੋਧ ਵਿੱਚ 21 ਅਗਸਤ 2024 ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਇਹ ਬੰਦ SC-ST ਸਮਾਜ ਦੇ ਅਲਗ ਅਲਗ ਸੰਗਠਨਾਂ ਦੀ ਅਗਵਾਈ ਹੇਠ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਪੂਰੀ ਤਰ੍ਹਾਂ ਲਾਕਡਾਊਨ ਰੂਪ ਵਿੱਚ ਮਨਾਉਣ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਭੀਮ ਆਰਮੀ ਸੰਗਠਨ ਵੱਲੋਂ ਜਾਰੀ ਇੱਕ ਐਡਵਾਈਜਰੀ ਵਿੱਚ ਕਿਹਾ ਗਿਆ ਹੈ ਕਿ ਇਸ ਦੌਰਾਨ ਸਾਰੀਆਂ ਜ਼ਰੂਰੀ ਸੇਵਾਵਾਂ, ਜਿਵੇਂ ਕਿ ਮੈਡੀਕਲ, ਪੁਲਿਸ, ਅਤੇ ਅੱਗ ਬੁਝਾਉਣ ਵਾਲੇ ਅਧਿਕਾਰੀਆਂ ਨੂੰ ਛੱਡ ਕੇ, ਬਾਕੀ ਸਾਰੀਆਂ ਸਹੂਲਤਾਂ ਬੰਦ ਰਹਿਣਗੀਆਂ।
ਐਡਵਾਈਜਰੀ ਵਿੱਚ ਅੱਗੇ ਕਿਹਾ ਗਿਆ ਕਿ ਆਮ ਜਨਤਾ ਨੂੰ ਬਾਹਰ ਜਾਣ ਦੀ ਸਖ਼ਤ ਮਨਾਹੀ ਹੈ, ਜਦਕਿ ਭੀਮ ਸੈਨਿਕਾਂ ਨੂੰ ਹੀ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ। ਸਮੂਹ ਸੰਸਥਾਨ , ਦੁਕਾਨਾਂ, ਬੈਂਕ, ਟਰਾਂਸਪੋਰਟ ਸੇਵਾਵਾਂ ਅਤੇ ਅਦਾਰੇ ਪੂਰੀ ਤਰ੍ਹਾਂ ਬੰਦ ਰਹਿਣਗੇ। ਸਰਕਾਰੀ ਅਤੇ ਨਿੱਜੀ ਵਾਹਨ ਵੀ ਬੰਦ ਰਹਿਣਗੇ, ਜਿਸ ਨਾਲ ਦੇਸ਼ ਪੂਰੀ ਤਰ੍ਹਾਂ ਬੰਦ ਹੋਵੇਗਾ।
ਪੰਜਾਬ ਵਿੱਚ ਬੰਦ ਨੂੰ ਲੈਕੇ ਬਹੁਜਨ ਸਮਾਜ ਪਾਰਟੀ ਅਤੇ ਹੋਰ ਸੰਗਠਨਾਂ ਵੱਲੋਂ ਸ਼ਾਂਤੀਪੂਰਨ ਬੰਦ ਦੀ ਅਪੀਲ ਕੀਤੀ ਗਈ ਹੈ। ਬਹੁਜਨ ਸਮਾਜ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਸਾਡੀ ਕਾਲ ( ਭਾਰਤ ਬੰਦ ਨੂੰ ਲੈਕੇ) ਦੁਕਾਨਾਂ ਜਾਂ ਬਾਜ਼ਾਰ ਬੰਦ ਕਰਵਾਉਣ ਦੀ ਨਹੀਂ ਹੈ, ਅਸੀਂ ਕੁੱਝ ਖਾਸ ਜਗ੍ਹਾ ਤੇ ਇਕੱਠ ਕਰਕੇ ਵਿਰੋਧ ਪ੍ਰਦਰਸ਼ਨ ਕਰਾਂਗੇ।