PSEB 11TH PUNJABI GENREAL SAMPLE PAPER SEPTEMBER EXAM 2024
Class - 10+1 Paper - Punjabi - (G) M.M. 80 Time : 3 hrs.
1. ਸੁੰਦਰ ਲਿਖਾਈ। (5)
2. ਵਸਤੂਨਿਸ਼ਠ ਪ੍ਰਸ਼ਨ । 20 X 2 = 40
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਸ਼ਬਦਾਂ ਵਿੱਚ ਦਿਉ ।
- (ੳ) 'ਦੇਈਂ ਦੇਈਂ ਵੇ ਬਾਬਲਾ' ਸੁਹਾਗ ਵਿੱਚ ਕੁੜੀ ਸਹੁਰੇ ਘਰ ਵਿੱਚ ਡੱਬੇ ਕਿਸ ਚੀਜ਼ ਨਾਲ ਭਰੇ ਦੇਖਣੇ ਚਾਹੁੰਦੀ ਹੈ?
- (ਅ) ਨਿੱਕੀ ਜਿਹੀ ਬੰਨ ਤੋਂ ਕੀ ਭਾਵ ਹੈ?
- (ੲ) ਹਰਨਾਖਸ਼ ਨੇ ਪਰਮਾਤਮਾ ਤੋਂ ਕਿੰਨੇ ਵਰ ਮੋਗੇ ?
- (ਸ) ਕਿਸ ਨੂੰ ਸਬਜ ਪਰੀ ਦੇ ਦੇਸ਼ ਦਾ ਪਤਾ ਸੀ?
- (ਹ) 'Damage' ਸ਼ਬਦ ਦਾ ਪੰਜਾਬੀ ਰੂਪ ਲਿਖੋ ।
ਹੇਠ ਲਿਖੇ ਪ੍ਰਸ਼ਨਾਂ ਦੀਆ ਖਾਲੀ ਥਾਵਾਂ ਭਰੇ :-
(ੳ) 'ਲਾਲਸਾ ਦੀ ਚੱਕੀ' ਕਥਾ ਵਿੱਚ ਸੰਤ ਨੇ ਬੰਦੇ ਨੂੰ ਦੂਜਾ ਦੀਵਾ ਬਾਲ ਕੇ ......ਦਿਸ਼ਾ ਵੱਲ ਜਾਣ ਲਈ ਕਿਹਾ।
(ਅ) ਸਿੱਠਣੀ ਵਿੱਚ ਜਾਂਞੀਆਂ ਦੇ ਢਿੱਡ ਲਈ -------ਸ਼ਬਦ ਵਰਤੇ ਗਏ ਹਨ।
(ੲ) Refund ਦਾ ਪੰਜਾਬੀ ਰੂਪ-------ਹੈ।
(ਸ) ਆਪਣੇ ਅੱਗੇ ----------------(ਮੁਹਾਵਰਾ ਪੂਰਾ ਕਰੋ)
ਹ) ----------ਨਾਮ ਜਪੋ ਵੰਡ ਛਕੋ ।(ਸਤਰ ਪੂਰੀ ਕਰੋ)
ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਸਹੀ ਅਤੇ ਗਲਤ ਦੀ ਚੋਣ ਕਰੋ
(ੳ) 'ਹਰੀਆ ਨੀ ਮਾਲਣ' ਘੜੀ ਵਿੱਚ ਸਿਹਰੇ ਵਿੱਚ ਚੰਬੇ ਦੇ ਤਿੰਨ ਲੱਖ ਫੁੱਲ ਸਨ ।
(ਅ) Dearness Allowance ਸ਼ਬਦ ਦਾ ਸੰਬੰਧ ਤਨਖਾਹ ਨਾਲ ਹੈ ।
(ੲ) ਮੀਰ ਜਾਦੇ ਨੇ ਨਹਾਉਂਦੀਆਂ ਪਰੀਆਂ ਦੇ ਕਪੜੇ ਚੁੱਕ ਲਏ ।
(ਸ) ਪੈਰ ਉੱਤੇ ਪੈਰ ਧਰ ਕੇ ਬੈਠਣਾ । (ਮੁਹਾਵਰੇ ਦੀ ਬਣਤਰ ਸਹੀ ਹੈ ਜਾਂ ਗਲਤ)
(ਹ) 'ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ' ਘੋੜੀ ਵਿੱਚ ਵਿਆਂਹਦੜ ਦੀ ਘੋੜੀ ਹਾਰਾਂ ਨਾਲ ਸ਼ੋਭ ਰਹੀ ਹੈ ।
ਹੇਠ ਲਿਖੇ ਪ੍ਰਸ਼ਨਾਂ ਵਿਚੋਂ ਸਹੀ ਉੱਤਰ ਦੀ ਚੋਣ ਕਰੋ :-
(ੳ) 'ਅੱਸੂ ਦਾ ਕਾਜ ਰਚਾ' ਸੁਹਾਗ ਵਿੱਚ ਧੀ ਬਾਬਲ ਲਈ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਕਰਦੀ ਹੈ
- (1) ਰਾਜਾ
- (2) ਧਰਮੀ
- (3) ਦਾਨੀ
- (4) ਨੇਕ
(ਅ) ਨਲ ਅਤੇ ਦਮਿਅੰਤੀ ਲੋਕ ਕਹਾਣੀ ਕਿਹੜੀ ਕਿਸਮ ਦੀ ਹੈ?
- (1) ਪਰੀ ਕਥਾ
- (2) ਨੀਤੀ ਕਥਾ
- (3) ਮਿੱਥ ਕਥਾ
- (4) ਦੰਤ ਕਥਾ
(ੲ) 'ਹਰਿਆ ਨੀ ਮਾਲਣ' ਲੋਕ ਗੀਤ ਦਾ ਰੂਪ ਕੀ ਹੈ?
- (1) ਸੁਹਾਗ
- (2) ਘੋੜੀ
- (3) ਬੋਲੀ
- (4) ਸਿੱਠਣੀ
(ਸ) Catalogue ਸ਼ਬਦ ਦਾ ਸਹੀ ਅਰਥ ਹੈ ।
- (1) ਸ਼੍ਰੇਣੀ ਵਰਗ
- (2) ਸੂਚੀ-ਪੱਤਰ
- (3) ਗਸ਼ਤੀ ਚਿੱਠੀ
- (4) ਮੁਆਵਜਾ
(ਹ) ਸ਼ਬਦਾਂ ਦੇ ਅਰਥ ਜਾਣਨ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ?
- (1) ਕਿਤਾਬ
- (2) ਮੈਗਜ਼ੀਨ
- (3) ਅਖ਼ਬਾਰ
- (4) ਡਿਕਸ਼ਨਰੀ
3. ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦਿਓ :- 2 X 4 =8
- (ੳ) "ਦੇਈਂ ਦੇਈਂ ਬਾਬਲਾ” ਨਾਂ ਦੇ ਸੁਹਾਗ ਵਿੱਚ ਕੁੜੀ ਕਿਹੋ ਜਿਹਾ ਸੱਸ-ਸਹੁਰਾ ਚਾਹੁੰਦੀ ਹੈ।
- (ਅ) "ਨਿੱਕੀ ਜਿਹੀ ਸੂਈ ਵੱਟਵਾਂ ਧਾਗਾ" ਸੁਹਾਗ ਵਿੱਚ ਧੀ ਦੇ ਰੋਣ ਦਾ ਕਾਰਨ ਕੀ ਹੈ?
- (ੲ) "ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ' ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੀ ਸਿਫਤ ਕਿਵੇਂ ਕੀਤੀ ਗਈ ਹੈ?
- (ਸ) ਸਿੱਠਣੀਆ ਕਿਹੜੇ ਮੌਕੇ ਉੱਤੇ ਕਿਸ ਵਲੋਂ ਅਤੇ ਕਿਸ ਨੂੰ ਦਿੱਤੀਆਂ ਜਾਂਦੀਆ ਹਨ?
4. ਕਿਸੇ ਇੱਕ ਕਥਾ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੇ (6)
(ੳ) ਪਹਿਲਾਦ ਭਗਤ (ਅ) ਸ਼ਬਜ ਪਰੀ
5. ‘ਅਸ਼ਲੀਲ ਗੀਤਾਂ ਦੀ ਸਮੱਸਿਆ ਬਾਰੇ' ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਇੱਕ ਪੱਤਰ ਲਿਖੋ ।
ਜਾਂ “ਆਤਮ-ਹੱਤਿਆਵਾਂ ਦੇ ਪੈਦਾ ਹੋ ਰਹੇ ਰੁਝਾਨਾਂ ਬਾਰੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਇੱਕ ਪੱਤਰ ਲਿਖੋ । (5)
6. 'ਬੇਦਖਲੀ ਨੋਟਿਸ' ਲਈ ਇੱਕ ਇਸ਼ਤਿਹਾਰ ਲਿਖੋ । ਜਾਂ
ਧੀ ਦਾ ਜਨਮ ਦਿਨ ਮਨਾਉਣ ਸਬੰਧੀ ਇੱਕ ਸੱਦਾ ਪੱਤਰ ਲਿਖੋ । (4)
7. ਕਿਸੇ ਇੱਕ ਵਿਸ਼ੇ ਉੱਤੇ 150 ਸ਼ਬਦਾਂ ਵਿੱਚ ਪੈਰਾ ਰਚਨਾ ਕਰੋ :- (6)
(ੳ) ਚੰਗੀ ਬੋਲ ਚਾਲ (ਅ) ਸਲੀਕਾ (ੲ) ਅਨੁਸ਼ਾਸਨ ਹੀਨਤਾ
8 ਕਿਸੇ ਤਿੰਨ ਮੁਹਾਵਰਿਆ ਨੂੰ ਇਸ ਤਰ੍ਹਾਂ ਵਾਕਾ ਵਿੱਚ ਵਰਤੋ ਕਿ ਉਹਨਾਂ ਦੇ ਅਰਥ ਸਪੱਸ਼ਟ ਹੋ ਜਾਣ :- (3X 2 = 6)
(1) ਉੱਚਾ ਸਾਹ ਨਾ ਕੱਢਣਾ (2) ਅੱਲੇ ਫੱਟਾ ਤੇ ਲੂਣ ਛਿੜਕਣਾ (3) ਕੱਚ ਤੋਂ ਕੰਚਨ ਬਨਾਉਣਾ (4) ਖੂਨ ਸਫੇਦ ਹੋਣਾ (5) ਗਲ ਪੰਜਾਲ਼ੀ ਪਾ ਦੇਣਾ ।