PSEB 10+2 PUNJABI ( G) SEPTEMBER EXAM 2024 SAMPLE PAPER

 PSEB 10+2 PUNJABI ( G) SEPTEMBER EXAM 2024 SAMPLE PAPER 

Class - 10+2  M.M. 80 Time : 3 hrs. Paper Punjabi - (G)

1. ਸੁੰਦਰ ਲਿਖਾਈ (5)

2. ਵਸਤੂਨਿਸ਼ਨ ਪ੍ਰਸ਼ਨ:-

(A) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਦੋ ਸ਼ਬਦਾਂ ਵਿੱਚ ਦਿਉ :- (5×2=10)

(1) ਛਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ? ਲਈ ਜਾਣ

(2) ਹਿੰਦੂ ਪਰਿਵਾਰਾਂ ਵਿੱਚ ਬੱਚੇ ਦਾ ਮੁੰਡਨ-ਸੰਸਕਾਰ ਕਦੋਂ ਕੀਤਾ ਜਾਂਦਾ ਹੈ?

(3) ਟੁਕੜੀ ਜਗ ਤੋਂ ਨਯਾਰੀ ਕਵਿਤਾ ਅਨੁਸਾਰ ਮੁੱਠੀ ਵਿੱਚ ਕੀ ਆਇਆ। 

(4) 'ਚੁੰਮ  ਚੁੰਮ ਰੱਖੋ' ਕਵਿਤਾ ਕਿਸੇ ਕਵੀ ਨੇ ਲਿਖੀ ਹੈ?

(5) ‘ਸਾਂਝਕਹਾਣੀ ਵਿੱਚ ਕਿਹੜੀ ਸਾਂਝ ਦਾ ਜ਼ਿਕਰ ਆਇਆ ਹੈ

(B) ਬਹੁ ਵਿਕਲਪੀ ਉੱਤਰਾਂ ਵਾਲੇ ਪਸ਼ਨ :-  (5x 2=10)

(1) ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਕਿਹੜੇ ਮਹੀਨੇ ਵਿੱਚ ਲੱਗਦਾ ਹੈ ?

() ਪਹ
() ਮਾਘ
() ਫੱਗਣ
() ਚੇਤ

(2) ਕਿਹੜੀ ਖੇਡ ਪੰਜਾਬੀ ਜੁਆਨਾਂ  ਦੀ ਮਨਪਸੰਦ ਖੇਡ ਰਹੀ ਹੈ?

() ਕੱਬਡੀ
() ਕੁਸ਼ਤੀ
(ਖਿੰਦੋ -ਖੁੰਡੀ 
() ਸੌਂਚੀ ਪੱਕੀ 

(3) ਤਾਜ ਮਹਲ ਕਵਿਤਾ ਪੜ੍ਹਕੇ ਕਵੀ ਦੀ ਹਮਦਰਦੀ ਕਿਸ ਧਿਰ ਵੱਲ ਜਾਪਦੀ ਹੈ?

() ਸ਼ਾਸਕ ਧਿਰ 
() ਸ੍ਰੋਸਿਤ ਧਿਰ
() ਸਮਾਜਿਕ ਧਿਰ
() ਸੰਗਾਊ ਧਿਰ

(4) 'ਵਗਦੇ ਪਾਣੀ' ਕਵਿਤਾ ਵਿੱਚ ਕਿਹੜਾ ਭਾਵ ਪ੍ਰਬਲ ਰੂਪ ਵਿੱਚ ਪ੍ਰਗਟ ਹੋਇਆ ਹੈ?

() ਗਤੀਸ਼ੀਲ ਜੀਵਨ ਦਾ
(ਰੁਮਾਂਚਿਕ ਜੀਵਨ ਦਾ
() ਕੁਦਰਤੀ ਜੀਵਨ ਦਾ 
() ਨਿੱਜੀ ਜੀਵਨ ਦਾ

(5) ਇੱਕ ਚੁੱਪ ਤੇ -----  ਸੁੱਖ। 

() ਬਹੁਤ
() ਸੋ 
() ਹਜਾਰ
() ਸਦਾ

(C) ਸਹੀ/ਗਲਤ ਦੀ ਚੋਣ ਕਰੋ   (5x2= 10)

(1) ਅੰਗਰੇਜ਼ੀ ਭਾਸ਼ਾ ਵਿੱਚ ਸਭਿਆਚਾਰ ਲਈ ਕਲਚਰ ਸ਼ਬਦ ਵਰਤਿਆ ਜਾਂਦਾ ਹੈ
(2) “ਸ਼ੱਕਰ-ਭਿਜੀਮੁੰਡੇ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ
(3) ‘ਪੁਰਾਣੇ ਪੰਜਾਬ ਨੂੰ ਅਵਾਜਾਂ' ਕਵਿਤਾ ਅਨੁਸਾਰ ਪੁਰਾਣੇ ਸਮਿਆਂ ' ਲੋਕ ਸੁੱਚਾ ਅਤੇ ਸੁਥਰਾ ਵਪਾਰ ਕਰਦੇ ਸਨ 
(4) 'ਤਾਜ ਮਹਲ' ਕਵਿਤਾ ਅਨੁਸਾਰ ਸ਼ਾਂਤ ਸੁੱਤੇ ਜਮਨਾ ਦੇ ਕੰਢੇ ਹਰੇ-ਭਰੇ ਤੇ ਸਾਵੇ ਹਨ।
(5) ਨੀਲੀ ਦੀ ਵੱਛੀ ਦੀ ਸ਼ਕਲ ਨਿਰੀ-ਪੂਰੀ ਨੀਲੀ ਵਰਗੀ ਸੀ  

3. ਕਿਸੇ ਦੋ  ਪ੍ਰਸ਼ਨਾਂ ਦੇ ਉੱਤਰ ਦਿਓ :-  (2x4-8) 

(1) ਪੰਜਾਬੀ ਸੱਭਿਆਚਾਰ ਦੇ ਮੁੱਖ ਲੱਛਣ ਲਿਖੋ
(2) ਗੁਰੂ ਸਾਹਿਬਾ ਦੀ ਸਿਮਰਤੀ ਵਿੱਚ ਪੰਜਾਬ ਦੇ ਕਿਹੜੇ-ਕਿਹੜੇ ਮੇਲੇ ਲਗਦੇ ਹਨ। ਕਿਸੇ ਇੱਕ ਮੇਲੇ ਬਾਰੇ ਜਾਣਕਾਰੀ ਦਿਉ
(3) ਰਸਮ ਰਿਵਾਜਾਂ ਦੇ ਪੈਦਾ ਹੋਣ ਦੇ ਕੀ ਕਾਰਨ ਦੱਸੇ ਗਏ ਹਨ।
(4) ਮੇਲਿਆਂ ਦਾ ਕਿਸੇ ਜਾਤੀ ਲਈ ਕੀ ਮਹੱਤਵ ਹੈ?
(5) ਪੰਜਾਬ ਵਿੱਚ ਲੋਕ-ਕਲਾਵਾਂ ਦੀਆਂ ਸਿਰਜਕ ਇਸਤਰੀਆਂ ਰਹੀਆ ਹਨ ਬਾਰੇ ਖੋਲ ਕੇ ਚਾਨਣਾ ਪਾਉ

4. ਤੁਸੀਂ ਪੜੇ ਲਿਖੇ ਨੌਜਵਾਨ ਹੋ, ਆਪਣੀ ਯੋਗਤਾ ਤੇ ਸਮਰੱਥਾ ਦੱਸਦੇ ਹੋਏਕਿਸੇ ਨਜ਼ਦੀਕੀ ਬੈਂਕ ਤੋਂ ਸਵੈ-ਰੋਜ਼ਗਾਰ ਚਲਾਉਣ ਲਈ ਕਰਜਾ ਲੈਣ ਵਾਸਤੇ ਸ਼ਾਖਾ ਪ੍ਰੰਬਧ ਨੂੰ ਪੱਤਰ ਲਿਖੋ ।                       (7)                      
ਜਾਂ 

ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਯੋਜਿਤ ਹੋਣ ਵਾਲੇ ਕਿਸੇ ਕਿਸਾਨ-ਮੇਲੇ ਵਿੱਚ ਆਪਣੀ ਸਟਾਲ ਲਾਉਣ ਲਈ ਮੇਲਾ ਪ੍ਰਬੰਧਕ ਨੂੰ ਪੱਤਰ ਲਿਖੇ।

5. ਸੰਖੇਪ ਰਚਨਾ ਕਰ ਅਤੇ ਢੁਕਵਾਂ ਸਿਰਲੇਖ ਲਿਖੋ(5+1= 6) 

ਅੰਗਰੇਜੀ ਦੇ ਇੱਕ ਲਿਖਾਰੀ ਨੇ ਕਿਹਾ ਹੈ ਕਿ ਰਾਤ ਨੂੰ ਛੇਤੀ ਸੌ ਜਾਣ ਨਾਲ ਅਤੇ ਸਵੇਰੇ ਤੜਕੇ ਉਠਣ ਨਾਲ ਸਿਹਤ, ਧਨ ਅਤੇ ਬੁੱਧੀ ਤਿੰਨੇ ਪ੍ਰਾਪਤ ਹੁੰਦੇ ਹਨ ਸਵੇਰੇ ਤੜਕੇ ਉੱਠਣ ਨਾਲ ਬੰਦੇ ਨੇ ਆਪਣਾ ਬਹੁਤ ਸਾਰਾ ਕੰਮ ਮੁਕਾ ਲਿਆ ਹੁੰਦਾ ਹੈ ਜਿਸ ਵੇਲੇ ਕਿ ਦਲਿੱਦਰੀ ਹਾਲੇ ਬਿਸਤਰੇ ਵਿੱਚ ਘੁਰਾੜੇ ਮਾਰ ਰਹੇ ਹੁੰਦੇ ਹਨ। ਸਵੇਰੇ ਤੜਕੇ ਉੱਠਣ ਵਾਲਾ ਬਾਹਰ ਸੈਰ ਨੂੰ ਜਾ ਸਕਦਾ ਹੈ। ਕਸਰਤ ਕਰ ਸਕਦਾ ਹੈ, ਜਿਸ ਨਾਲ ਉਹ ਸਾਰਾ ਦਿਨ ਖੁਸ਼ ਰਹਿੰਦਾ ਹੈ ਅਤੇ ਬਿਨਾਂ ਥਕੇਵੇਂ ਦੇ ਕੰਮ ਕਰ ਸਕਦਾ ਹੈ। ਉਸਨੂੰ ਕਿਸੇ ਕੰਮ ਵਿੱਚ ਕਾਹਲ ਕਰਨ ਦੀ ਲੋੜ ਨਹੀਂ ਹੁੰਦੀ। ਕੰਮ ਉਹਦੇ ਉੱਤੇ ਸਵਾਰ ਨਹੀਂ ਹੁੰਦਾ, ਉਹ ਕੰਮ ਉੱਤੇ ਸਵਾਰ ਹੁੰਦਾ ਹੈ ਉਹ ਬਿਨਾ ਘਬਰਾਹਟ, ਹਫੜਾ ਦਫੜੀ ਦੇ ਆਪਣੀ ਕੁਦਰਤੀ ਚਾਲ ਨਾਲ ਚਲਦਾ ਹੈ, ਉਹ ਕੰਮ ਵੀ ਖਰਾ ਕਰੇਗਾ ਅਤੇ ਅਰਾਮ ਕਰਨ ਲਈ ਕਾਫੀ ਸਮਾਂ ਬਚਾ ਲਵੇਗਾ ਜਿਹੜੀ ਸੁਰਆਣੀ ਸੂਰਜ ਦੇਵਤਾ ਨਾਲ ਜਿੱਦ ਲਾ ਕੇ ਸੁੱਤੀ ਰਹਿੰਦੀ ਹੈ ਕਿ ਤੂੰ ਊਦੇ ਹੋਵੇਗਾ ਤਾਂ ਮੈਂ ਉਠਾਗੀ ਉਹਦੋਂ ਤੋਂ ਘਰ ਵਾਲਿਆਂ ਨੇ ਕੀ ਆਸ ਰੱਖਣੀ ਹੈ  

6. ਸ਼ਬਦ ਸਮੂਹ ਨੂੰ ਸ਼ਬਦ ਕੋਸ਼ ਦੀ ਤਰਤੀਬ ਅਨੁਸਾਰ ਲਿਖੋ ?              (6x1/2=3)

  • (1) ਧੋਖਾ                                : ਚਾਰ ਮਗਜ 
  • (2) ਪਕੌੜਾ                             : ਚਾਂਦਨੀ
  • (3) ਫੱਟੜ                              : ਚਾਸ਼ਨੀ
  • (4) ਨਖਟੁ                              : ਚੰਬਲ
  • (5) ਖੁਸ਼ਕ                              : ਚਪੇੜ 
  • (6) ਨਰਗਿਸ                          : ਚੋਬਦਾਰ

7. ਹੇਠ ਲਿਖੇ ਵਾਕਾਂ ਵਿੱਚੋਂ ਕਿਸੇ ਤਿੰਨ ਵਾਕਾਂ ਦਾ ਬਰੈਕਟ  ਵਿੱਚ ਦਿੱਤੇ ਨਿਰਦੇਸ਼ ਅਨੁਸਾਰ ਵਾਕ-ਵਟਾਂਦਰਾ ਕਰੋ :- (3×1= 3)

(1) ਸਮਝਦਾਰ ਬੱਚੇ ਮਾਪਿਆਂ ਦਾ ਕਿਹਾ ਮੰਨਦੇ ਹਨ (ਮਿਸ਼ਰਤ ਵਾਕ)
(2) ਜਦ ਬਿਪਦਾ ਪਏ ਤਦ ਧੀਰਜ ਰੱਖ?    (ਸਧਾਰਨ ਵਾਕ
(3) ਸਧਾਰਨ ਤੁਹਾਡੀ ਸਿਆਣਪ ਨੂੰ ਸਭ ਜਾਣਦੇ ਹਨ    (ਸਧਾਰਨ ਵਾਕ
(4)  ਤੁਹਾਡਾ ਨਾਮ ਕੀ ਹੈ?   (ਸਧਾਰਨ ਵਾਕ
(5) ਤੁਸੀਂ ਆਪਣਾ ਨਾਮ ਦੱਸੋ (ਪ੍ਰਸ਼ਨਵਾਚਕ)
 

8. ਹੇਠ ਲਿਖੀਆਂ ਅਖਾਉਂਤਾ ਵਿੱਚ ਕਿਸੇ ਤਿੰਨ  ਨੂੰ ਵਾਕਾਂ ਵਿੱਚ ਵਰਤੋਂ :-           (3x2= 6)

(1) ਘਰ ਦਾ ਸੜਿਆ ਵਣ ਗਿਆ, ਵਣ ਨੂੰ ਲੱਗੀ ਅੱਗ 
(2) ਛੱਜ ਤਾ ਬੋਲੇ ਛਾਣਨੀ ਕਿਉਂ ਬੋਲੇ
(3) ਜਾਂਦੇ ਚੋਰ ਦੀ ਲੰਗੋਟੀ ਹੀ ਸਹੀ 
(4) ਢਿੱਡ ਭਰਿਆ ਕੰਮ ਸਰਿਆ
(5) ਨਵਾਂ ਨੋ ਦਿਨ ਪੁਰਾਣਾ ਸੋ ਦਿਨ 
(6) ਅੱਗ ਸੱਪ ਤੇ ਪਿੱਛੇ ਸ਼ੀਹ

9. ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖੋ -                                          (4)

(1) ਵਗਦੇ ਪਾਣੀ ---------(ਡਾ. ਦੀਵਾਨ ਸਿੰਘ ਕਾਲੇਪਾਣੀ
(2) ਚੁੰਮ-ਚੁੰਮ ਰੱਖੋ ---------- (ਨੰਦ ਲਾਲ ਨੂਰਪੁਰੀ)
(3) ਵਾਰਸ਼  ਸ਼ਾਹ -----------(ਅੰਮ੍ਰਿਤਾ ਪ੍ਰੀਤਮ)

10. ਕਿਸੇ ਇੱਕ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ  :-                    (8)

() ਸਾਂਝ ----------------(ਸੁਜਾਨ ਸਿੰਘ )
() ਆਪਣਾ ਦੇਸ਼ -------(ਸੰਤੋਖ ਸਿੰਘ ਧੀਰ)

 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends