LECTURER SENIORITY 2024: ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਲੈਕਚਰਾਰ ਕਾਡਰ ਦੀ ਸੀਨੀਆਰਤਾ ਬਣਾਉਣ ਸਬੰਧੀ, ਸਕੂਲਾਂ ਨੂੰ ਹਦਾਇਤਾਂ
ਚੰਡੀਗੜ੍ਹ, 30 ਅਗਸਤ 2024 (ਜਾਬਸ ਆਫ ਟੁਡੇ) ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿ.ਰਿ.ਪ. 412 ਆਫ 2016 ਵਿੱਚ ਮਿਤੀ 27.02.2023 ਨੂੰ ਫੈਸਲਾ ਦਿੰਦੇ ਹੋਏ ਲੈਕਚਰਾਰ ਕਾਡਰ ਦੀ ਸੀਨੀਆਰਤਾ ਨੂੰ ਬਨਾਉਣ ਦਾ ਫੈਸਲਾ ਦਿੱਤਾ ਗਿਆ ਹੈ।
ਸਿੱਖਿਆ ਵਿਭਾਗ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਦੀ ਪਾਲਣਾ ਕਰਦੇ ਹੋਏ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਨ੍ਹਾਂ ਦੇ ਪ੍ਰਬੰਧ ਹੇਠ ਜਿਨ੍ਹੇ ਅਧਿਕਾਰੀ/ਕਰਮਚਾਰੀ/ਰਿਟਾਇਰੀ ਉਨ੍ਹਾਂ ਦੇ ਸਕੂਲ ਵਿੱਚ ਬਤੌਰ ਲੈਕਚਰਾਰ ਆਪਣੀ ਸੇਵਾਵਾਂ ਦੇ ਚੁੱਕੇ ਸਨ ਜਾਂ ਕੰਮ ਕਰ ਰਹੇ ਹਨ ਉਨ੍ਹਾਂ ਦੇ ਵੇਰਵੇ ਨਾਲ ਨੱਥੀ ਪ੍ਰੋਫਾਰਮੇ ਅਨੁਸਾਰ ਸਮੇਤ ਦਸਤਾਵੇਜ ਮਿਤੀ 23.09.2024 ਤੱਕ ਰਜਿਸਟਰਡ ਡਾਕ ( ਇੱਕੋ ਸਕੂਲ ਦੇ ਸਾਰੇ ਕੇਸ ਇੱਕੋ ਹੀ ਲਿਫਾਫੇ ਵਿੱਚ) ਜਾਂ ਵਿਸ਼ੇਸ਼ ਦੂਤ ਰਾਹੀਂ ਮੁੱਖ ਦਫਤਰ ਵਿਖੇ ਪੁੱਜਦਾ ਕਰਨਾ ਯਕੀਨੀ ਬਨਾਉਣਗੇ।
KHEDAN WATAN PUNJAB DIYAN 2024 ALL UPDATE
https://pb.jobsoftoday.in/2024/08/khedan-watan-punjab-diyan-2024-official.html
TEACHER TRANSFER STATION ALLOTMENT: ਜ਼ਿਲੇ ਤੋਂ ਬਾਹਰ ਬਦਲੀਆਂ ਲਈ ਸਟੇਸ਼ਨ ਚੋਣ ਲਿੰਕ ਐਕਟਿਵ
https://pb.jobsoftoday.in/2024/08/teacher-transfer-station-choice-link.html
ਸਕੂਲ ਮੁਖੀਆਂ ਨੂੰ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਸਕੂਲ/ਸੰਸਥਾ ਦੇ ਪ੍ਰਬੰਧ ਅਧੀਨ ਜਿਨ੍ਹੇ ਲੈਕਚਰਾਰ ਅਧਿਕਾਰੀ/ਕਰਮਚਾਰੀ/ਰਿਟਾਇਰੀ ਉਨ੍ਹਾਂ ਦੇ ਸਕੂਲ ਵਿੱਚ ਬਤੌਰ ਲੈਕਚਰਾਰ ਆਪਣੀ ਸੇਵਾਵਾਂ ਦੇ ਚੁੱਕੇ ਸਨ ਜਾਂ ਕੰਮ ਕਰ ਰਹੇ ਹਨ ਜਾਂ ਪੱਦ ਉਨਤ ਹੋ ਚੁੱਕੇ ਹਨ ਜਾਂ ਕਿਸੇ ਕਰਮਚਾਰੀ/ਅਧਿਕਾਰੀ/ਰਿਟਾਇਰੀ ਦੀ ਸੇਵਾਵਾਂ ਬਰਖਾਸਤ ਹੋ ਗਈਆਂ ਹਨ, ਗੈਰ-ਹਾਜਰ ਹਨ, ਅਸਤੀਫਾ ਦੇ ਚੁੱਕੇ ਹਨ ਜਾਂ ਮੌਤ ਹੋ ਚੁੱਕੀ ਹੈ, ਦਾ ਨਾਲ ਨੱਥੀ ਪ੍ਰੋਫਾਰਮੇ ਅਨੁਸਾਰ ਰਿਕਾਰਡ ਮਿਥੀ ਮਿਤੀ ਅਨੁਸਾਰ ਭੇਜਣਾ ਯਕੀਨੀ ਬਨਾਉਣਗੇ।
ਜਿਹੜੇ ਲੈਕਚਰਾਰ ਬਤੌਰ ਪੀ.ਈ.ਐਸ ਕਾਡਰ ਵਿੱਚ ਪੱਦਉਨਤ ਹੋਣ ਉਪਰੰਤ ਅਧਿਕਾਰੀ ਵੱਜੋਂ ਕੰਮ ਕਰ ਰਹੇ ਹਨ ਜਾਂ ਰਿਟਾਇਰ ਹੋ ਚੁੱਕੇ ਹਨ ਦੇ ਸਬੰਧ ਵਿੱਚ ਮੁਕੰਮਲ ਕੇਸ ਦਫਤਰ ਜਿਲ੍ਹਾ ਸਿੱਖਿਆ ਅਫਸਰ ਦੇ ਸਬੰਧਤ ਡੀਲਿੰਗ ਕਲਰਕ ਰਾਹੀਂ ਮੁੱਖ ਦਫਤਰ ਵਿੱਚ ਪ੍ਰਾਪਤ ਕੀਤੇ ਜਾਣਗੇ।
ਉਕਤ ਦੀ ਲਗਾਤਾਰਤਾ ਵਿੱਚ ਸਕੂਲ ਮੁੱਖੀ ਇਹ ਸਰਟੀਫਿਕੇਟ ਵੀ ਦੇਣਗੇ ਕਿ ਉਨ੍ਹਾਂ ਦੇ ਸਕੂਲ/ਸੰਸਥਾ ਦੇ ਪ੍ਰਬੰਧ ਹੇਠ ਹੋਰ ਕੋਈ ਵੀ ਲੈਕਚਰਾਰ ਕਾਡਰ ਦੀ ਸੀਨੀਆਰਤਾ ਦੇ ਸਬੰਧ ਵਿੱਚ ਕੇਸ ਭੇਜਣ ਤੋਂ ਨਹੀਂ ਰਹਿੰਦਾ। ਰਿਕਾਰਡ ਅਨੁਸਾਰ ਕਿਸੇ ਕਿਸਮ ਦੀ ਕੋਈ ਅਣਗਹਿਲੀ ਨਾਲ ਕਰਮਚਾਰੀ/ਅਧਿਕਾਰੀ/ਰਿਟਾਇਰੀ ਦੇ ਵੇਰਵੇ ਦੀ ਪੁਸ਼ਟੀ ਗਲਤ ਕੀਤੀ ਜਾਂਦੀ ਹੈ ਤਾਂ ਇਸ ਸੂਰਤ ਵਿੱਚ ਸਬੰਧਤ ਸਕੂਲ ਮੁਖੀ ਅਤੇ ਰਿਕਾਰਡ ਕਲਰਕ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਸਜਾ ਤੇ ਅਪੀਲ) ਨਿਯਮਾਂਵਲੀ 1970 ਅਧੀਨ ਵਿਭਾਗੀ ਕਾਰਵਾਈ ਆਰੰਭ ਦਿੱਤੀ ਜਾਵੇਗੀ।
PROFORMA FOR LECTURER CADRE SENIORITY