TEACHER TRANSFER 2024 : 6635 ਅਧਿਆਪਕਾਂ ਦੀਆਂ ਬਦਲੀਆਂ ਲਈ ਸਟੇਸ਼ਨ ਚੋਣ ਲਿੰਕ ਐਕਟਿਵ

8-9-2024: 
6635 ਅਧਿਆਪਕਾਂ ਦੀਆਂ ਬਦਲੀਆਂ ਲਈ ਸਟੇਸ਼ਨ ਚੋਣ ਦਾ ਲਿੰਕ ਐਕਟਿਵ ਕਰ ਦਿੱਤਾ ਗਿਆ ਹੈ ਜਿਨਾਂ ਅਧਿਆਪਕਾਂ ਵੱਲੋਂ ਇਹਨਾਂ ਬਦਲੀਆਂ ਅਧੀਨ ਅਪਲਾਈ ਕੀਤਾ ਗਿਆ ਸੀ ਉਹ ਆਪਣੇ ਲੋਗਨ ਆਈਡੀ ਤੇ ਕਲਿੱਕ ਕਰਕੇ ਸਟੇਸ਼ਨ ਚੋਣ ਕਰ ਸਕਦੇ ਹਨ। 
8-9-2024 
31 ਅਗਸਤ 2024 ਤੱਕ ਪ੍ਰੋਬੇਸ਼ਨ ਪੀਰੀਅਡ ਪੂਰਾ ਕਰ ਚੁੱਕੇ 2392 ਮਾਸਟਰ ਕਾਡਰ ਅਤੇ 569 ਲੈਕਚਰਾਰ ਕਾਡਰ ਦੇ ਅਧਿਆਪਕਾਂ ਲਈ ਬਦਲੀਆਂ ਲਈ ਅਰਜ਼ੀਆਂ 4 ਸਤੰਬਰ 2024 ਤੋਂ ਸ਼ੁਰੂ ਹੋਈਆਂ ਸਨ , ਉਨ੍ਹਾਂ ਲਈ ਸਟੇਸ਼ਨ ਚੋਣ ਦਾ ਲਿੰਕ ਐਕਟਿਵ ਕਰ ਦਿੱਤਾ ਗਿਆ ਹੈ।



6-9-2024: 6635 ETT TEACHER TRANSFER: ਇੱਕ ਬਲਾਕ ਤੋਂ 400 ਅਧਿਆਪਕਾਂ ਨੇ ਕੀਤਾ ਅਪਲਾਈ, ਬੀਪੀਈਓ ਵੱਲੋਂ ਸਿੱਖਿਆ ਵਿਭਾਗ ਵੱਲੋਂ ਹੋਰ ਸਮੇਂ ਦੀ ਮੰਗ 

ਲੁਧਿਆਣਾ, 6 ਸਤੰਬਰ 2024( ਜਾਬਸ ਆਫ ਟੁਡੇ) ਸਿੱਖਿਆ ਵਿਭਾਗ ਨੇ 6635 ਅਧਿਆਪਕਾਂ ਦੀਆਂ ਟਰਾਂਸਫਰਾਂ ਨੂੰ ਮਨਜ਼ੂਰੀ ਦੇਣ ਲਈ ਹੋਰ ਸਮਾਂ ਮੰਗਿਆ ਹੈ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੇ ਇਸ ਸਬੰਧੀ ਇੱਕ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ .ਬੀਪੀਈਓ ਲੁਧਿਆਣਾ-1 ਵਿੱਚ 400 ਦੇ ਕਰੀਬ ਅਧਿਆਪਕਾਂ ਵੱਲੋਂ ਟਰਾਂਸਫਰ ਲਈ ਅਪਲਾਈ ਕੀਤਾ ਗਿਆ ਸੀ। ਜੋ ਕਿ ਇੱਕ ਦਿਨ ਵਿੱਚ ਮਨਜ਼ੂਰੀ ਦੇਣਾ ਸੰਭਵ ਨਹੀਂ ਸੀ, ਕਿਉਂਕਿ ਵੈਬਸਾਈਟ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਹੈ । ਇਸ ਲਈ ਉਨ੍ਹਾਂ ਨੂੰ ਇਸ ਗੱਲ ਲਈ ਸਮਾਂ ਦਿੱਤਾ ਜਾਵੇ। 




4-9-2024 : 6635 ETT TEACHER 

2024 ਵਿੱਚ ਆਮ ਬਦਲੀਆਂ ਦੌਰਾਨ ਪੋਰਟਲ ਰਾਹੀਂ ਜੋ ਅਧਿਆਪਕ ਜਿਲ੍ਹੇ ਦੇ ਅੰਦਰ (Within District), ਜਿਲ੍ਹੇ ਤੋਂ ਬਾਹਰ (Inter District) ਅਤੇ ਆਪਸੀ (Mutual) ਬਦਲੀ ਕਰਵਾਉਣ ਵਿੱਚ ਸਫਲ ਹੋ ਗਏ ਹਨ ਉਹਨਾਂ ਦੀ ਬਦਲੀ ਦੇ ਹੁਕਮ ਉਹਨਾਂ ਦੀ ਈ-ਪੰਜਾਬ ਆਈ.ਡੀ ਤੇ ਕ੍ਰਮਵਾਰ ਮਿਤੀ 29.08.2024, 31.08.2024 ਅਤੇ 03.09.2024 ਨੂੰ ਅਪਲੋਡ ਕਰ ਦਿੱਤੇ ਗਏ ਹਨ।


ਵਿਭਾਗ ਵਲੋਂ ਬਦਲੀਆਂ ਦੇ ਅਗਲੇ ਗੇੜ ਦੌਰਾਨ, 6635 ਭਰਤੀ ਅਧੀਨ ਨਿਯੁਕਤ ਹੋਏ ਈਟੀਟੀ ਟੀਚਰ ਜਿੰਨਾਂ ਦਾ ਪਰਖਕਾਲ ਸਮਾਂ ਅਜੇ ਕਲੀਅਰ ਨਹੀਂ ਹੈ, ਨੂੰ ਸਰਕਾਰ ਵੱਲੋਂ ਕੀਤੇ ਫੈਸਲੇ ਅਨੁਸਾਰ ਬਦਲੀ ਕਰਵਾਉਣ ਲਈ ਇੱਕ ਸਪੈਸ਼ਲ ਮੌਕਾ ਦਿੱਤਾ ਗਿਆ ਹੈ।

ਜਿਹੜੇ ਅਧਿਆਪਕ ਬਦਲੀ ਕਰਵਾਉਣਾ ਚਾਹੁੰਦੇ ਹਨ ਉਹ ਈ ਪੰਜਾਬ ਪੋਰਟਲ ਤੇ ਲਾਗ ਇਨ ਕਰਕੇ ਆਪਣੀ ਬੇਨਤੀ ਕਰ ਸਕਦੇ ਹਨ।



3-9-2024 : ਆਪਸੀ ਬਦਲੀਆਂ ਦੇ ਆਰਡਰ ਜਾਰੀ ਕਰ ਦਿੱਤੇ ਗਏ ਹਨ ਜਿਨਾਂ ਅਧਿਆਪਕਾਂ ਨੇ ਆਪਸੀ ਬਦਲੀ ਯਾਨੀ ਮਿਊਚੁਅਲ ਟਰਾਂਸਫਰ ਲਈ ਅਪਲਾਈ ਕੀਤਾ ਸੀ ਉਹ ਆਪਣੇ ਈ ਪੰਜਾਬ ਲੋਗਿਨ ਕਰਕੇ ਆਰਡਰ ਚੈੱਕ ਕਰ ਸਕਦੇ ਹਨ। 

1-9-2024 :TEACHER TRANSFER 2024 : ਆਪਸੀ ਬਦਲੀਆਂ ਲਈ ਆਪਸ਼ਨਾ ਦੀ ਮੰਗ , ਪੱਤਰ ਜਾਰੀ 

ਪਹਿਲਾ ਪੜਾਅ 10 ਅਗਸਤ ਤੋਂ 12 ਅਗਸਤ ਤੱਕ ਚੱਲਿਆ, ਜਿੱਥੇ ਅਧਿਆਪਕਾਂ ਨੇ ਆਪਣੀਆਂ ਬਦਲੀ ਦੀਆਂ ਬੇਨਤੀਆਂ ਆਨਲਾਈਨ ਦਰਜ ਕਰਵਾਈਆਂ। ਦੂਜਾ ਪੜਾਅ 29 ਅਗਸਤ ਤੋਂ 31 ਅਗਸਤ ਤੱਕ ਚੱਲਿਆ, ਜਿੱਥੇ ਅਧਿਆਪਕਾਂ ਨੂੰ ਉਨ੍ਹਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ।(ਜਾਬਸ ਆਫ ਟੁਡੇ)

ਤੀਜਾ ਪੜਾਅ 1 ਸਤੰਬਰ ਤੋਂ 2 ਸਤੰਬਰ ਤੱਕ ਚੱਲੇਗਾ, ਜਿੱਥੇ ਅਧਿਆਪਕ ਆਪਸੀ ਬਦਲੀ (ਮਿਊਚੁਅਲ ਟ੍ਰਾਂਸਫਰ) ਲਈ ਬੇਨਤੀ ਕਰ ਸਕਦੇ ਹਨ। ਜਿਹੜੇ ਅਧਿਆਪਕ ਬਦਲੀ ਕਰਵਾਉਣ ਵਿੱਚ ਸਫਲ ਹੋ ਜਾਣਗੇ, ਉਨ੍ਹਾਂ ਨੂੰ ਬਦਲੀ ਵਾਲੇ ਸਟੇਸ਼ਨ ਤੇ ਜੁਆਇਨ ਕਰਨਾ ਲਾਜ਼ਮੀ ਹੋਵੇਗਾ ਅਤੇ ਕਿਸੇ ਵੀ ਹਾਲਤ ਵਿੱਚ ਬਦਲੀ ਰੱਦ ਨਹੀਂ ਕੀਤੀ ਜਾਵੇਗੀ। (ਜਾਬਸ ਆਫ ਟੁਡੇ)

Teacher name: Smt Gurvinder Kaur.
Designation:ETT 2002 batch
Contact:9417706061
Mutual transfer: Pathankot to Patiala..
 school is in pathankot city. .
Contact if anyone interested with mobile number above.



31-8-2024: 

ਸਿੱਖਿਆ ਵਿਭਾਗ ਵੱਲੋਂ ਜ਼ਿਲੇ ਤੋਂ ਬਾਹਰ ਬਦਲੀਆਂ ਦੇ ਆਰਡਰ ਅੱਜ ਜਾਰੀ ਕਰ ਦਿੱਤੇ ਗਏ ਹਨ।‌ ਜਿਨਾਂ ਅਧਿਆਪਕਾਂ ਨੇ ਬਦਲੀਆਂ ਲਈ ਅਪਲਾਈ ਕੀਤਾ ਹੈ ਉਹ ਈ ਪੰਜਾਬ ਪੋਰਟਲ ਤੇ ਲੋਗਿਨ ਕਰਕੇ ਆਪਣੇ ਆਰਡਰ ਚੈੱਕ ਕਰ ਸਕਦੇ ਹਨ। 


29-8-2024: 

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਬਦਲੀਆਂ ਕਰਨ ਤੋਂ ਬਾਅਦ ਸਟੇਸ਼ਨ ਅਲੋਟਮੈਂਟ ਅੱਜ ਕਰ ਦਿੱਤੀ ਗਈ ਹੈ ਜਿਨਾਂ ਅਧਿਆਪਕਾਂ ਦੀ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਉਹਨਾਂ ਦਾ ਡਾਟਾ ਨਵੇਂ ਸਕੂਲਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
 ਹੁਣ ਸਿੱਖਿਆ ਵਿਭਾਗ ਵੱਲੋਂ ਜ਼ਿਲੇ ਤੋਂ ਬਾਹਰ ਬਦਲੀਆਂ ਲਈ ਸਟੇਸ਼ਨ ਚੋਣ ਦਾ ਲਿੰਕ ਐਕਟਿਵ ਕਰ ਦਿੱਤਾ ਗਿਆ ਹੈ। 

ਜਿਨ੍ਹਾਂ ਦਰਖਾਸਤਕਰਤਾਵਾਂ ਨੇ ਬਦਲੀ ਲਈ ਬੇਨਤੀ ਦਿੱਤੀ ਹੈ ਅਤੇ ਉਹ ਜਿਲ੍ਹੇ ਤੋਂ ਬਾਹਰ (Inter District) ਬਦਲੀ ਕਰਵਾਉਣਾ ਚਾਹੁੰਦੇ ਹਨ, ਉਹ ਈ-ਪੰਜਾਬ ਪੋਰਟਲ ਤੇ ਲਾਗ ਇੰਨ ਕਰਕੇ ਬਦਲੀ ਲਈ Station Choice ਮਿਤੀ 29-08-2024 ਤੋਂ 30-08-2024 ਤੱਕ ਦੇ ਸਕਦੇ ਹਨ। ਬਦਲੀ ਲਈ ਉਪਲਭਧ ਖਾਲੀ ਅਸਾਮੀਆਂ ਦੀ ਸੂਚੀ ਈ-ਪੰਜਾਬ ਪੋਰਟਲ ਤੇ Log in ਕਰਕੇ Transfer Menu ਵਿੱਚ Station Choice ਲਿੰਕ ਤੇ ਦਰਸਾਈ ਜਾਵੇਗੀ।



29-8-2024 : TEACHER TRANSFER STATION ALLOTMENT: 


ਬੜੇ ਦਿਨਾਂ ਤੋਂ ਇੰਤਜ਼ਾਰ ਕਰ ਰਹੇ ਅਧਿਆਪਕਾਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਦੇ ਆਰਡਰ ਜਾਰੀ ਕਰ ਦਿੱਤੇ ਗਏ ਹਨ। ਅਧਿਆਪਕਾਂ ਦੀਆਂ ਬਦਲੀਆਂ ਲਈ ਪ੍ਰਮੋਸ਼ਨਾਂ ਨੂੰ ਮੁਅਤਲ ਕੀਤਾ ਗਿਆ ਹੈ ਇਸ ਸਬੰਧੀ ਸਿੱਖਿਆ ਸਕੱਤਰ ਵੱਲੋਂ ਪੱਤਰ ਵੀ ਜਾਰੀ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਬਦਲੀਆਂ ਉਪਰੰਤ ਹੀ ਅਧਿਆਪਕਾਂ ਦੀਆਂ ਤਰੱਕੀਆਂ ਕੀਤੀਆਂ ਜਾਣਗੀਆਂ। 
BREAKING NEWS: ਸਿੱਖਿਆ ਵਿਭਾਗ ਦੀਆਂ ਤਰੱਕੀਆਂ ਮੁਲਤਵੀ

29 ਅਗਸਤ ਨੂੰ ਅਧਿਆਪਕਾਂ ਦੀਆਂ ਬਦਲੀਆਂ ਦੇ ਸਟੇਸ਼ਨ ਅਲਾਟਮੈਂਟ ਕਰ ਦਿੱਤੀ ਗਈ ਹੈ  ਜਿਨਾਂ ਅਧਿਆਪਕਾਂ ਨੇ  ਬਦਲੀਆਂ ਲਈ ਅਪਲਾਈ ਕੀਤਾ ਹੈ ਉਹ ਈ ਪੰਜਾਬ ਪੋਰਟਲ ਤੇ ਲੋਗਿਨ ਕਰਕੇ ਆਪਣੇ ਆਰਡਰ ਚੈੱਕ ਕਰ ਸਕਦੇ ਹਨ। 

Also Read 

TEACHER TRANSFER DATA MISMATCH: ਅਧਿਆਪਕਾਂ ਨੂੰ ਮਿਲਿਆ  ਡਾਟਾ ਦਰੁਸਤ ਕਰਨ ਦਾ ਮੌਕਾ 

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਆਦੇਸ਼ਾਂ ਅਨੁਸਾਰ ਅਧਿਆਪਕਾਂ ਨੂੰ ਬਦਲੀਆਂ ਸਬੰਧੀ ਡਾਟਾ ਮਿਸਮੈਚ  ਦੀ ਆ ਰਹੀ ਸਮੱਸਿਆ ਦਾ ਹੱਲ ਕਰਦਿਆਂ ਅੱਜ ਮਿਤੀ 27/08/2024  data unlock ਕੀਤਾ ਗਿਆ ਹੈ।


ਅਧਿਆਪਕ ਜਿਨ੍ਹਾਂ ਦਾ ਡਾਟਾ  ਮਿਸਮੈਚ ਹੈ ਉਨ੍ਹਾਂ ਨੂੰ ਆਪਣਾ ਡਾਟਾ ਅੱਜ ਹੀ ਦਰੁਸਤ  ਕਰਨ ਲਈ ਕਿਹਾ ਗਿਆ ਹੈ, ਇਸ  ਤੋਂ ਬਾਅਦ  ਸਬੰਧਤ DDO ਭਰੇ ਗਏ ਡਾਟੇ ਨੂੰ varify ਕਰਨਗੇ। 

ਆਪਣੇ DDO ਕੋਲ਼ੋਂ ਡਾਟਾ varify ਕਰਵਾਉਣਾ ਸਬੰਧਤ ਅਧਿਆਪਕ ਦੀ ਆਪਣੀ ਨਿੱਜੀ ਜਿੰਮੇਵਾਰੀ ਹੋਵੇਗੀ।


TEACHER TRANSFER STATION CHOICE: ਬਦਲੀਆਂ ਲਈ ਸਟੇਸ਼ਨ ਚੋਣ ਲਈ ਲਿੰਕ  ਐਕਟਿਵ 

ਚੰਡੀਗੜ੍ਹ 24 ਅਗਸਤ 2024 (ਜਾਬਸ ਆਫ ਟੁਡੇ) ਅਧਿਆਪਕਾਂ ਦੀਆਂ ਬਦਲੀਆਂ ਲਈ ਸਟੇਸ਼ਨ ਚੋਣ ਦਾ ਲਿੰਕ    ਐਕਟਿਵ ਹੋ ਗਿਆ ਹੈ।ਸਾਲ 2024 ਦੌਰਾਨ  ਅਧਿਆਪਕਾਂ, ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਸਟਾਫ ਜੋ ਪਾਲਿਸੀ ਅਨੁਸਾਰ ਕਵਰ ਹੁੰਦੇ ਹਨ ਅਤੇ ਬਦਲੀ ਕਰਵਾਉਣਾ ਚਾਹੁੰਦੇ ਹਨ ਉਹਨਾਂ ਤੋਂ ਬਦਲੀ ਲਈ ਆਨਲਾਈਨ ਬੇਨਤੀਆਂ ਮੰਗੀਆਂ ਗਈਆਂ ਸਨ। ਦਰਖਾਸਤਕਰਤਾਵਾਂ ਵਲੋਂ ਈ ਪੰਜਾਬ ਪੋਰਟਲ ਤੇ ਆਪਣੇ ਵੇਰਵੇ ਜਿਵੇਂ ਕਿ General Details, Results, Service Record ਭਰੇ ਗਏ ਹਨ।


 ਦਰਖਾਸਤ ਕਰਤਾਵਾਂ ਵਲੋਂ ਬਦਲੀ ਲਈ ਬੇਨਤੀ ਕਰਦੇ ਸਮੇਂ ਜੋ ਡਾਟਾ ਭਰਿਆ ਗਿਆ ਸੀ ਉਸ ਦੀ ਤਸਦੀਕ ਸਕੂਲ ਮੁੱਖੀ/ਡੀ.ਡੀ.ਓ ਵਲੋਂ ਕਰ ਦਿੱਤੀ ਗਈ ਹੈ। 

ਜਿੰਨਾਂ ਦਰਖਾਸਤਕਰਤਾਵਾਂ ਨੇ ਬਦਲੀ ਲਈ ਬੇਨਤੀ ਦਿੱਤੀ ਹੈ ਅਤੇ  ਉਹ ਬਦਲੀ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਈ ਪੰਜਾਬ ਪੋਰਟਲ ਤੇ ਲਾਗ ਇਨ ਕਰਕੇ ਬਦਲੀ ਲਈ Station Choice  ਦੇ ਸਕਦੇ ਹਨ। 

ਬਦਲੀ ਲਈ ਉਪਲਬਧ ਖਾਲੀ ਅਸਾਮੀਆਂ ਦੀ ਸੂਚੀ ਈ ਪੰਜਾਬ ਪੋਰਟਲ ਤੇ Log in ਕਰਕੇ Transfer Menu ਵਿੱਚ Station Choice ਲਿੰਕ ਤੇ ਦਰਸਾਈ ਜਾਵੇਗੀ। Station Choice ਇਹਨਾਂ ਉਪਲਬਧ ਖਾਲੀ ਸਟੇਸਨਾਂ ਵਿਚੋਂ ਹੀ ਕੀਤੀ ਜਾ ਸਕਦੀ ਹੈ।  

Link for station choice: Click here 






Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

KHEDAN WATAN PUNJAB DIYAN 2024 : OFFICIAL WEBSITE, LINK FOR REGISTRATION, IMPORTANT DATES // PUNJAB KHED MELA 2024

29-8-2024 [ਲਾਈਵ] ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਐਡੀਸ਼ਨ ਦੇ ਉਦਘਾਟਨ ਦੌਰਾਨ।  [Live] CM Bhagwant Mann during i...

RECENT UPDATES

Trends