ਪੰਜਾਬ ਸਕੂਲ ਅਧਿਆਪਕਾਂ ਲਈ ਬਦਲੀਆਂ ਦਾ ਨੋਟਿਫਿਕੇਸ਼ਨ ਜਾਰੀ
ਚੰਡੀਗੜ੍ਹ, 4 ਸਤੰਬਰ 2024( ਜਾਬਸ ਆਫ ਟੁਡੇ)ਪੰਜਾਬ ਸਕੂਲ ਐਜੂਕੇਸ਼ਨ ਡਾਇਰੈਕਟੋਰੇਟ (ਸੈਕੰਡਰੀ) ਨੇ ਅਧਿਆਪਕਾਂ ਲਈ ਬਦਲੀਆਂ ਦਾ ਨੋਟਿਫਿਕੇਸ਼ਨ ਜਾਰੀ ਕੀਤਾ ਹੈ। ਇਹ ਨੋਟਿਫਿਕੇਸ਼ਨ ਪੋਰਟਲ 'ਤੇ ਅਪਲੋਡ ਕੀਤਾ ਗਿਆ ਹੈ ਅਤੇ ਇਸ ਵਿੱਚ ਬਦਲੀਆਂ ਦੀ ਪ੍ਰਕਿਰਿਆ ਅਤੇ ਮਿਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਬਦਲੀਆਂ ਦੀਆਂ ਮਿਤੀਆਂ:
- ਜਿਲ੍ਹੇ ਦੇ ਅੰਦਰ, ਜਿਲ੍ਹੇ ਤੋਂ ਬਾਹਰ ਅਤੇ ਆਪਸੀ ਬਦਲੀਆਂ ਤੋਂ ਬਾਅਦ ਇੱਕ ਹੋਰ ਮੌਕਾ ਦਿੱਤਾ ਗਿਆ ਹੈ।
- 31 ਅਗਸਤ 2024 ਤੱਕ ਪ੍ਰੋਬੇਸ਼ਨ ਪੀਰੀਅਡ ਪੂਰਾ ਕਰ ਚੁੱਕੇ 2392 ਮਾਸਟਰ ਕਾਡਰ ਅਤੇ 569 ਲੈਕਚਰਾਰ ਕਾਡਰ ਦੇ ਅਧਿਆਪਕਾਂ ਲਈ ਬਦਲੀਆਂ ਲਈ ਅਰਜ਼ੀਆਂ 4 ਸਤੰਬਰ 2024 ਤੋਂ ਸ਼ੁਰੂ ਹੋਣਗੀਆਂ।
ਵੈਰੀਫਿਕੇਸ਼ਨ ਪ੍ਰਕਿਰਿਆ:
- ਸਕੂਲ ਮੁੱਖੀ/ਡੀ.ਡੀ.ਓ ਵਲੋਂ ਦਰਖਾਸਤਕਰਤਾਵਾਂ ਦਾ ਡਾਟਾ 5 ਸਤੰਬਰ 2024 ਤੱਕ ਵੈਰੀਫਾਈ ਕੀਤਾ ਜਾਵੇਗਾ।
- ਜੇਕਰ ਰਿਕਾਰਡ ਅਨੁਸਾਰ ਬਿਨੈਕਾਰ ਦੇ ਡਾਟਾ ਵਿੱਚ ਕੋਈ ਤਰੁੱਟੀ ਪਾਈ ਜਾਂਦੀ ਹੈ ਤਾਂ ਸਕੂਲ ਮੁੱਖੀ/ਡੀ.ਡੀ.ਓ ਉਸ ਨੂੰ ਆਪਣੀ ਤਸੱਲੀ ਕਰਨ ਉਪਰੰਤ ਦਰੁੱਸਤ ਕਰਨਗੇ।
ਵਿਸ਼ੇਸ਼ ਨੋਟ:
- ਕਈ ਸਕੂਲਾਂ/ਦਫਤਰਾਂ ਵਿੱਚ ਸਕੂਲ ਮੁੱਖੀ/ਡੀ.ਡੀ.ਓ ਨਹੀਂ ਹਨ, ਇਸ ਲਈ ਉਹਨਾਂ ਸਕੂਲਾਂ ਵਿੱਚ ਕੰਮ ਕਰ ਰਹੇ ਸੀਨੀਅਰ ਅਧਿਆਪਕ/ਕਰਮਚਾਰੀ ਬਦਲੀ ਅਪਲਾਈ ਕਰਨ ਵਾਲੇ ਦਰਖਾਸਤਕਰਤਾਵਾਂ ਦਾ ਡਾਟਾ ਕੇਵਲ ਬਦਲੀਆਂ ਦੇ ਮੰਤਵ ਲਈ ਵੈਰੀਫਾਈ ਕਰਨਗੇ।