BIMONTHLY TEST SCHEDULE 2024: ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ 6ਵੀਂ ਤੋਂ 12ਵੀਂ ਜਮਾਤਾਂ ਲਈ Bimonthly Test-1 ਕਰਵਾਉਣ ਦੇ ਹੁਕਮ

ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ 6ਵੀਂ ਤੋਂ 12ਵੀਂ ਜਮਾਤਾਂ ਲਈ Bimonthly Test-1 ਕਰਵਾਉਣ ਦੇ ਹੁਕਮ

ਚੰਡੀਗੜ੍ਹ, 8 ਜੁਲਾਈ 2024 ( ਜਾਬਸ ਆਫ ਟੁਡੇ) : ਪੰਜਾਬ ਸਰਕਾਰ ਦੇ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT) ਵੱਲੋਂ ਸੈਸ਼ਨ 2024-25 ਦੌਰਾਨ ਸਰਕਾਰੀ ਸਕੂਲਾਂ ਵਿੱਚ 6ਵੀਂ ਤੋਂ 12ਵੀਂ ਜਮਾਤਾਂ ਲਈ Bimonthly Test-1 ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਟੈਸਟ 10 ਜੁਲਾਈ ਤੋਂ 20 ਜੁਲਾਈ 2024 ਤੱਕ ਲਿਆ ਜਾਵੇਗਾ।

ਟੈਸਟ ਸੰਬੰਧੀ ਮੁੱਖ ਜਾਣਕਾਰੀ ਇਸ ਪ੍ਰਕਾਰ ਹੈ:

  • ਟੈਸਟ ਦੀ ਤਾਰੀਖ: 10 ਜੁਲਾਈ ਤੋਂ 20 ਜੁਲਾਈ 2024
  • ਟੈਸਟ ਲੈਣ ਵਾਲੇ ਵਿਦਿਆਰਥੀ: 6ਵੀਂ ਤੋਂ 12ਵੀਂ ਜਮਾਤ ਦੇ  ਸਕੂਲਾਂ ਦੇ ਵਿਦਿਆਰਥੀ
  • ਟੈਸਟ ਦਾ ਪੈਟਰਨ:
    • ਨਵੀਂ ਤੋਂ ਬਾਰ੍ਹਵੀਂ ਜਮਾਤ: ਅਪ੍ਰੈਲ ਅਤੇ ਮਈ ਦੇ ਸਿਲੇਬਸ ਵਿੱਚੋਂ
    • ਛੇਵੀਂ ਤੋਂ ਅੱਠਵੀਂ ਜਮਾਤ:
      • ਪੰਜਾਬੀ, ਅੰਗ੍ਰੇਜ਼ੀ ਅਤੇ ਗਣਿਤ: ਮਿਸ਼ਨ ਸਮਰੱਥ ਤਹਿਤ ਕਰਵਾਏ ਗਏ ਸਿਲੇਬਸ ਵਿੱਚੋਂ (ਬਾਅਦ ਵਿੱਚ ਮਿਸ਼ਨ ਸਮਰੱਥ ਦੀ ਐਂਡ-ਲਾਈਨ ਟੈਸਟਿੰਗ ਦੇ ਨਾਲ)
      • ਬਾਕੀ ਵਿਸ਼ੇ: ਅਪ੍ਰੈਲ ਅਤੇ ਮਈ ਦੇ ਸਿਲੇਬਸ ਵਿੱਚੋਂ
  • ਟੈਸਟ ਦੇ ਅੰਕ: 20
  • ਟੈਸਟ ਲੈਣ ਦੀ ਵਿਧੀ: ਅਧਿਆਪਕਾਂ ਵੱਲੋਂ ਵਿਸ਼ੇ ਦੇ ਆਪਣੇ ਪੀਰੀਅਡ ਦੌਰਾਨ

ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਟੈਸਟ ਦਾ ਪੂਰਾ ਰਿਕਾਰਡ ਵਿਸ਼ਾ-ਵਾਰ, ਜਮਾਤ-ਵਾਈਜ਼ ਅਤੇ ਵਿਦਿਆਰਥੀ ਵਾਈਜ਼ ਸਕੂਲ ਪੱਧਰ ਤੇ ਰੱਖਣ। ਟੈਸਟ ਮੁਕੰਮਲ ਹੋਣ ਉਪਰੰਤ 10 ਦਿਨ ਦੇ ਅੰਦਰ ਅੰਦਰ ਇਸ ਦਾ ਨਤੀਜਾ ਵੀ ਤਿਆਰ ਕਰ ਲਿਆ ਜਾਵੇ।

For Teachers: 

Get your bimonthly test typed ,send question paper in neat handwriting and you will get your Test paper in same day.

ਪਾਓ ਟਾਈਪ ਕੀਤਾ ਹੋਇਆ ਬਾਈ ਮੰਥਲੀ ਟੈਸਟ ਪੇਪਰ, ਸਾਫ ਲਿਖਿਆ ਹੋਇਆ ਪ੍ਰਸ਼ਨ ਪੱਤਰ ਵਾਟਸ ਅਪ ਕਰੋ 

WhatsApp question paper: 9464496353 




💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends