5994 ETT QUESTION PAPER ANSWER KEY PART 3


ਭਾਗ-ਦੂਜਾ : ਪੰਜਾਬੀ ਸਾਹਿਤ 

Updating...

  1. ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ।। ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ।। ਉਪਰੋਕਤ ਸਤਰਾਂ ਕਿਸ ਦੀ ਰਚਨਾ ਹਨ ?

(A) ਗੁਰੂ ਨਾਨਕ ਦੇਵ ਜੀ (B) ਗੁਰੂ ਅਮਰਦਾਸ ਜੀ (C) ਗੁਰੂ ਰਾਮਦਾਸ ਜੀ (D) ਭਾਈ ਗੁਰਦਾਸ ਜੀ

Answer : (A) ਗੁਰੂ ਨਾਨਕ ਦੇਵ ਜੀ 

  1. ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਹੈ ?

(A) 15 (B) 16 (C) 17 (D) 18

Answer :(C) 17

  1. ਭਾਈ ਗੁਰਦਾਸ ਜੀ ਹੇਠ ਲਿਖਿਆਂ ਵਿੱਚੋਂ ਕਿਹੜੇ ਗੁਰੂ ਸਾਹਿਬ ਦੇ ਭਤੀਜੇ ਸਨ ?

(A) ਗੁਰੂ ਰਾਮਦਾਸ ਜੀ (B) ਗੁਰੂ ਅਮਰਦਾਸ ਜੀ (C) ਗੁਰੂ ਅਰਜਨ ਦੇਵ ਜੀ (D) ਗੁਰੂ ਹਰਗੋਬਿੰਦ ਸਾਹਿਬ ਜੀ

Answer :B) ਗੁਰੂ ਅਮਰਦਾਸ ਜੀ

  1. ਹੇਠ ਲਿਖਿਆਂ ਵਿੱਚੋਂ ਕਿਹੜੇ ਗੁਰੂ ਸਾਹਿਬ ਦੇ ਪਿਤਾ ਦਾ ਨਾਮ ਤੇਜਭਾਨ ਸੀ ?

(A) ਗੁਰੂ ਅੰਗਦ ਦੇਵ ਜੀ (B) ਗੁਰੂ ਅਮਰਦਾਸ ਜੀ (C) ਗੁਰੂ ਰਾਮਦਾਸ ਜੀ (D) ਗੁਰੂ ਹਰਿਕ੍ਰਿਸ਼ਨ ਜੀ

Answer : (B) ਗੁਰੂ ਅਮਰਦਾਸ ਜੀ

  1. ਨਿਮਨ ਲਿਖਤ ਵਿਚੋਂ ਕਿਹੜੀ ਬਾਣੀਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੈ ? 

(A) ਅਕਾਲ ਉਸਤਤਿ  (B) ਗਿਆਨ ਪ੍ਰਬੋਧ  (C) ਜਫ਼ਰਨਾਮਾ  (D) ਦਖਣੀ ਓਅੰਕਾਰ 

Answer :(D) ਦਖਣੀ ਓਅੰਕਾਰ 

  1. ਸੁਰਪਤਿ ਜੇਹੇ ਲੜਿ ਹਟੇ ਬੀਰ ਟਲੇ ਨ ਟਾਲੇ।। ਗਜੇ ਦੁਰਗਾ ਘੇਰਿ ਕੈ ਜਣੁ ਘਣੀਅਰੁ ਕਾਲੇ ॥ ਉਪਰੋਕਤ ਸਤਰਾਂ “ਚੰਡੀ ਦੀ ਵਾਰ" ਦੀ ਕਿਹੜੀ ਪਉੜੀ ਵਿੱਚ ਦਰਜ ਹਨ ?

(A) 11 (B) 12 (C) 13 (D) 14

Answer :(C) 13

  1. ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ । ਨਾ ਤਿਸੁ ਭਾਰੇ ਕੋਟ ਗੜ੍ਹ ਘਰਬਾਰ ਦਿਸੰਦੇ । ਉਪਰੋਕਤ ਸਤਰਾਂ ਕਿਸ ਦੀ ਰਚਨਾ ਹਨ ?

(A) ਭਾਈ ਗੁਰਦਾਸ ਜੀ (B) ਗੁਰੂ ਗੋਬਿੰਦ ਸਿੰਘ ਜੀ (C) ਗੁਰੂ ਨਾਨਕ ਦੇਵ ਜੀ (D) ਗੁਰੂ ਰਾਮਦਾਸ ਜੀ 

Answer :(A) ਭਾਈ ਗੁਰਦਾਸ ਜੀ

  1. ਹੇਠ ਲਿਖਿਆਂ ਵਿੱਚੋਂ ਕਿਹੜੇ ਗੁਰੂ ਸਾਹਿਬ ਨੇ ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਕਰਵਾਇਆ ?

(A) ਗੁਰੂ ਅੰਗਦ ਦੇਵ ਜੀ (B) ਗੁਰੂ ਅਮਰਦਾਸ ਜੀ (C) ਗੁਰੂ ਰਾਮਦਾਸ ਜੀ (D) ਗੁਰੂ ਅਰਜਨ ਦੇਵ ਜੀ

Answer :(B) ਗੁਰੂ ਅਮਰਦਾਸ ਜੀ

  1. ਹੇਠ ਲਿਖਿਆਂ ਵਿੱਚੋਂ ਕਿਹੜੇ ਗੁਰੂ ਸਾਹਿਬ ਨੇ 1604 ਈ. ਵਿਚ “ਆਦਿ ਗ੍ਰੰਥ” ਦੀ ਸੰਪਾਦਨਾ ਕੀਤੀ ?

(A) ਗੁਰੂ ਨਾਨਕ ਦੇਵ ਜੀ (B) ਗੁਰੂ ਅੰਗਦ ਦੇਵ ਜੀ (C) ਗੁਰੂ ਅਮਰਦਾਸ ਜੀ (D) ਗੁਰੂ ਅਰਜਨ ਦੇਵ ਜੀ

Answer :(D) ਗੁਰੂ ਅਰਜਨ ਦੇਵ ਜੀ

  1. ਭਾਈ ਗੁਰਦਾਸ ਜੀ ਨੇ ਕਿਹੜੀ ਭਾਸ਼ਾ ਵਿੱਚ ਕਬਿਤ-ਸਵਯੇ ਰਚੇ?

(A) ਫ਼ਾਰਸੀ (B) ਬ੍ਰਜ (C) ਪੰਜਾਬੀ (D) ਅਰਬੀ

Answer :(B) ਬ੍ਰਜ

  1. ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥ ਨਾਨਕ ਸਰਣਿ ਪੂਰਨ ਪਰਮੇਸੁਰ ਤੇਰਾ ਅੰਤੁ ਨ ਪਾਰਾਵਾਰਾ ॥

ਉਪਰੋਕਤ ਸਤਰਾਂ ਕਿਹੜੇ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਹਨ ?

(A) ਗੁਰੂ ਨਾਨਕ ਦੇਵ ਜੀ (B) ਗੁਰੂ ਅਰਜਨ ਦੇਵ ਜੀ (C) ਗੁਰੂ ਅਮਰਦਾਸ ਜੀ (D) ਗੁਰੂ ਰਾਮਦਾਸ ਜੀ

Answer :(B) ਗੁਰੂ ਅਰਜਨ ਦੇਵ ਜੀ

  1. ਹੇਠ ਲਿਖਿਆਂ ਵਿੱਚੋਂ ਕਿਸ ਦੀ ਰਚਨਾ ਨੂੰ “ਗੁਰਬਾਣੀ ਦੀ ਕੁੰਜੀ" ਕਿਹਾ ਜਾਂਦਾ ਹੈ ?

(A) ਗੁਰੂ ਨਾਨਕ ਦੇਵ ਜੀ ਦੀ ਰਚਨਾ ਨੂੰ (B) ਭਾਈ ਗੁਰਦਾਸ ਜੀ ਦੀ ਰਚਨਾ ਨੂੰ (C) ਗੁਰੂ ਅੰਗਦ ਦੇਵ ਜੀ ਦੀ ਰਚਨਾ ਨੂੰ (D) ਗੁਰੂ ਅਮਰਦਾਸ ਜੀ ਦੀ ਰਚਨਾ ਨੂੰ 

Answer :(B) ਭਾਈ ਗੁਰਦਾਸ ਜੀ ਦੀ ਰਚਨਾ ਨੂੰ

  1. ਸੀਹਾ ਵਾਗੂੰ ਗਜਣ ਸਭੇ ਸੂਰਮੇ ॥ ਤਣਿ ਤਣਿ ਕੈਬਰ ਛਡਨਿ ਦੁਰਗਾ ਸਾਮ੍ਹਣੇ।।

ਉਪਰੋਕਤ ਸਤਰਾਂ ਵਿੱਚ ‘ਕੈਬਰ' ਸ਼ਬਦ ਦਾ ਅਰਥ ਹੈ:

(A) ਤਲਵਾਰ (B) ਬਰਛਾ (C) ਤੀਰ (D) ਨਗਾਰਾ 

Answer :(C) ਤੀਰ

  1. ਪ੍ਰੋ. ਪੂਰਨ ਸਿੰਘ ਦਾ ਜਨਮ ਕਦੋਂ ਹੋਇਆ?

(A) 1872 (B) 1880 (C) 1881 (D) 1882 

Answer :(C) 1881

  1. ਭਾਈ ਵੀਰ ਸਿੰਘ ਨੂੰ ਕਿਹੜੀ ਪੁਸਤਕ ‘ਤੇ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ ?

(A) ਰਾਣਾ ਸੂਰਤ ਸਿੰਘ (B) ਕੰਬਦੀ ਕਲਾਈ (C) ਸੁੰਦਰੀ (D) ਮੇਰੇ ਸਾਂਈਆਂ ਜੀਓ

Answer  (D) ਮੇਰੇ ਸਾਂਈਆਂ ਜੀਓ

  1. ਹੇਠ ਲਿਖਿਆਂ ਵਿੱਚੋਂ “ਅਸ਼ਟ ਗੁਰੂ ਚਮਤਕਾਰ" ਦੀ ਰਚਨਾ ਕਿਸ ਨੇ ਕੀਤੀ ?

(A) ਭਾਈ ਵੀਰ ਸਿੰਘ (B) ਪ੍ਰੋ. ਪੂਰਨ ਸਿੰਘ (C) ਜਸਵੰਤ ਸਿੰਘ ਨੇਕੀ (D) ਸੁਰਜੀਤ ਪਾਤਰ

Answer : (A) ਭਾਈ ਵੀਰ ਸਿੰਘ 

  1. ਨਿਮਨ ਲਿਖਤ ਵਿੱਚੋਂ ਪ੍ਰੋ. ਪੂਰਨ ਸਿੰਘ ਦੀ ਕਿਹੜੀ ਪੁਸਤਕ ਕਾਵਿ-ਸੰਗ੍ਰਹਿ ਨਹੀਂ ਹੈ ?

(A) ਖੁੱਲ੍ਹੇ ਲੇਖ (B) ਖੁੱਲ੍ਹੇ ਘੁੰਡ (C) ਖੁੱਲ੍ਹੇ ਮੈਦਾਨ (D) ਖੁੱਲ੍ਹੇ ਅਸਮਾਨੀ ਰੰਗ

Answer :(A) ਖੁੱਲ੍ਹੇ ਲੇਖ

  1. ਸੁਰਜੀਤ ਪਾਤਰ ਨੂੰ “ਪਦਮ ਸ਼੍ਰੀ ਅਵਾਰਡ ਕਦੋਂ ਪ੍ਰਾਪਤ ਹੋਇਆ ?

(A) 2009 (B) 2011 (C) 2012 (D) 2013

Answer : (C) 2012

  1. ਨਿਮਨ ਲਿਖਤ ਵਿੱਚੋਂ ਕਿਹੜੀ ਰਚਨਾ ਸੁਰਜੀਤ ਪਾਤਰ ਦੀ ਨਹੀਂ ਹੈ ?

(A) ਬਿਰਖ਼ ਅਰਜ਼ ਕਰੇ (B) ਲਫ਼ਜ਼ਾਂ ਦੀ ਦਰਗਾਹ (C) ਉੱਡਦੇ ਬਾਜ਼ਾਂ ਮਗਰ (D) ਸੁਰਜ਼ਮੀਨ

Answer : (C) ਉੱਡਦੇ ਬਾਜ਼ਾਂ ਮਗਰ

  1. ਹੇਠ ਲਿਖਿਆਂ ਵਿੱਚੋਂ ਕਿਹੜੀ ਕਾਵਿ-ਪੁਸਤਕ ਭਾਈ ਵੀਰ ਸਿੰਘ ਦੀ ਰਚਨਾ ਨਹੀਂ ਹੈ ?

(A) ਲਹਿਰਾਂ ਦੇ ਹਾਰ (B) ਮਟਕ ਹੁਲਾਰੇ (C) ਪ੍ਰੀਤ ਵੀਣਾ (D) ਰਾਜਸੀ ਹੁਲਾਰੇ

Answer : (D) ਰਾਜਸੀ ਹੁਲਾਰੇ

  1. ਸੁਰਜੀਤ ਪਾਤਰ ਦੁਆਰਾ ਰਚਿਤ ਪੁਸਤਕ “ਸੂਰਜ ਮੰਦਰ ਦੀਆਂ ਪੌੜੀਆਂ" ਸਾਹਿਤ ਦੇ ਕਿਸ ਰੂਪ ਨਾਲ ਸੰਬੰਧਤ ਹੈ ?

(A) ਕਵਿਤਾ (B) ਵਾਰਤਕ (C) ਨਾਟਕ (D) ਨਾਵਲ

Answer : (B) ਵਾਰਤਕ

ETT 5994 QUESTION PAPER ANSWER KEY ( 28-7-2024) PART 2 ,

ਪਾਰ੍ਟ 3 

PART 4 


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends