ETT 5994 QUESTION PAPER ANSWER KEY ( 28-7-2024)

ETT 5994 QUESTION PAPER ANSWER KEY ( 28-7-2024) PART 2

updating, ..

 36. ਘਰ ਵਿੱਚ ਹੋਇਆ ਪਹਿਲਾ ਪੁੱਤਰ ਜਾਂ ਧੀ ਲਈ ਇੱਕ ਸ਼ਬਦ ਕਿਹੜਾ ਵਰਤਿਆ ਜਾ ਸਕਦਾ ਹੈ?

  • (A) ਜੇਠਾ 
  • (B) ਪਲੇਠੀ 
  • (C) ਉਪਰੋਕਤ ਦੋਵੇਂ
  • (D) ਉਪਰੋਕਤ ਕੋਈ ਨਹੀਂ

Answer : (C) ਉਪਰੋਕਤ ਦੋਵੇਂ

37. ਮੁਹਾਵਰਾ- 'ਖ਼ਿਆਲੀ ਪੁਲਾਅ ਪਕਾਉਣਾ' ਦਾ ਕੀ ਅਰਥ ਹੈ?

  • (A) ਖ਼ਿਆਲਾਂ ਵਿੱਚ ਰਸੋਈ ਕਰਨੀ
  • (B) ਰਸੋਈ ਦਾ ਕੰਮ ਨਾ ਆਉਣਾ
  • (C) ਵਿਅਰਥ ਯਤਨ ਕਰਨੇ
  • (D) ਸਿਰਫ਼ ਸੁਪਨੇ ਵੇਖਣਾ
Answer : 
  • (D) ਸਿਰਫ਼ ਸੁਪਨੇ ਵੇਖਣਾ

38. 'ਬੰਨ੍ਹ ਕੇ ਖੀਰ ਖੁਆਉਣਾ' ਮੁਹਾਵਰਾ ਕਿਸ ਅਰਥ ਵਰਤਿਆ ਜਾਂਦਾ ਹੈ?

  • (A) ਕਿਸੇ ਦੀ ਬਰਬਾਦੀ ਲਈ ਯਤਨ ਕਰਨਾ
  • (B) ਮਿੱਠਾ ਬੋਲਣਾ
  • (C) ਜ਼ਬਰਦਸਤੀ ਭਲਾ ਕਰਨਾ
  • (D) ਫ਼ਜ਼ੂਲ ਕਾਰਜ ਕਰਨਾ
Answer : 
  • (C) ਜ਼ਬਰਦਸਤੀ ਭਲਾ ਕਰਨਾ

39. ਭਾਸ਼ਾਈ ਸੰਰਚਨਾ ਦੀ ਛੋਟੀ ਤੋਂ ਛੋਟੀ ਇਕਾਈ ਕੀ ਹੈ?

  • (A) ਵਰਣ ਅਤੇ ਸ਼ਬਦ
  • (B) ਅੱਖਰ ਅਤੇ ਵਾਕ
  • (C) ਸ਼ਬਦ ਅਤੇ ਵਾਕ
  • (D) ਧੁਨੀ 
Answer : 
  • (D) ਧੁਨੀ 

40. ਹੇਠਾਂ ਦਿੱਤੀਆਂ ਚਾਰ ਸ਼੍ਰੇਣੀਆਂ ਵਿੱਚੋਂ ਕਿਸ ਸ਼੍ਰੇਣੀ ਵਿੱਚ ਕੇਵਲ ਪਦਾਰਥਵਾਚਕ ਨਾਂਵ ਹੀ ਹਨ-

  • (A) ਤੇਲ, ਢੇਰ, ਕਣਕ, ਚੌਲ
  • (B) ਢੇਰ, ਹੇੜ, ਤੇਲ, ਰੇਤ
  • (C) ਰੇਤ, ਤੇਲ, ਕਣਕ, ਚੌਲ
  • (D) ਤੇਲ, ਹੇੜ, ਢੇਰ, ਦੁੱਧ
Answer : 
  • (C) ਰੇਤ, ਤੇਲ, ਕਣਕ, ਚੌਲ

41. 'ਖੁਰਪਾ' ਸ਼ਬਦ ਦਾ ਇਸਤਰੀ ਲਿੰਗ ਕੀ ਹੋਵੇਗਾ-

  • (A) ਖੁਰਪਣ
  • (B) ਖੁਰਪਣੀ
  • (C) ਖੁਰਪੀ
  • (D) ਉਪਰੋਕਤ ਵਿੱਚੋਂ ਕੋਈ ਨਹੀਂ
Answer : 
  • (C) ਖੁਰਪੀ

42. 'ਉੱਚੀ ਇਮਾਰਤ ਦੂਰੋਂ ਦਿਸਦੀ ਹੈ'- ਇਸ ਵਾਕ ਨੂੰ ਬਹੁਵਚਨ ਵਿੱਚ ਤਬਦੀਲ ਕਿੰਜ ਕਰੋਗੇ-

  • (A) ਉੱਚੀ ਇਮਾਰਤਾਂ ਦੂਰੋਂ ਦਿਸਦੀਆਂ ਹਨ।
  • (B) ਉੱਚੀਆਂ ਇਮਾਰਤਾਂ ਦੂਰੋਂ ਦਿਸਦੀ ਹਨ।
  • (C) ਉੱਚੀ ਇਮਾਰਤਾਂ ਦੂਰੋਂ ਦਿਸਦੀ ਹਨ।
  • (D) ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ।
Answer : 
  • (D) ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ।


43. ਜਿਸ ਜਗ੍ਹਾ, ਟਿਕਾਣੇ, ਵਸਤ ਆਦਿ ਦੇ ਉੱਤੇ, ਵਿੱਚ ਜਾਂ ਨੇੜੇ ਕੁੱਝ ਰੱਖਿਆ ਜਾਂ ਪਾਇਆ ਜਾਵੇ, ਉਸ ਨਾਂਵ ਨੂੰ ਕਿਹੜਾ ਕਾਰਕ ਕਿਹਾ ਜਾਂਦਾ ਹੈ ?


  • (A) ਕਰਨ-ਕਾਰਕ
  • (B) ਕਰਮ-ਕਾਰਕ
  • (C) ਅਧਿਕਰਨ-ਕਾਰਕ
  • (D) ਸੰਬੰਧ-ਕਾਰਕ
Answer : 
  • (C) ਅਧਿਕਰਨ-ਕਾਰਕ

44. 'ਗ਼ਰੀਬ ਨਾਲ ਵਿਰਲਾ ਹੀ ਚੰਗਾ ਵਰਤਾਅ ਕਰਦਾ ਹੈ- ਇਸ ਵਾਕ ਵਿੱਚ ‘ਵਿਰਲਾ ਸ਼ਬਦ ਕਿਹੜੇ ਪੜਨਾਂਵ ਰੂਪ ਵਿੱਚ ਆਇਆ ਹੈ ?

  • (A) ਪੁਰਖਵਾਚਕ
  • (B) ਨਿਸ਼ਚੇਵਾਚਕ
  • (C) ਉਪਰੋਕਤ ਦੋਵੇਂ
  • (D) ਉਪਰੋਕਤ ਕੋਈ ਨਹੀਂ
Answer : 
  • (D) ਉਪਰੋਕਤ ਕੋਈ ਨਹੀਂ

45. ਗੁਣਵਾਚਕ ਵਿਸ਼ੇਸ਼ਣ ਦੀ ਸਧਾਰਨ ਅਵਸਥਾ ਵਿੱਚ ਸ਼ਬਦ ਹੈ ‘ਲੰਮਾ’, ਇਸ ਨੂੰ ਅਧਿਕਤਰ ਅਵਸਥਾ ਵਿੱਚ ਕੀ ਲਿਖ ਸਕਦੇ ਹਾਂ ?

  • (A) ਲੰਮਾ ਬਹੁਤੇਰਾ
  • (B) ਲਮੇਰਾ
  • (C) ਲੰਬੂਤਾ
  • (D) ਬਹੁਤੇਰਾ ਲਮੇਰਾ
Answer : 
  • (B) ਲਮੇਰਾ


46. ਹਾਏ! ਓਏ ਰੱਬਾ,- ਇਹ ਕੀ ਭਾਣਾ ਵਰਤ ਗਿਆ। - ਇਸ ਵਾਕ ਵਿੱਚ 'ਹਾਏ' ਸ਼ਬਦ ਕਿਹੜਾ ਵਿਸਮਕ ਹੈ ?


  • (A) ਇੱਛਾ ਵਾਚਕ
  • (B) ਹੈਰਾਨੀ ਵਾਚਕ
  • (C) ਸ਼ੋਕ ਵਾਚਕ
  • (D) ਸੂਚਨਾ ਵਾਚਕ
Answer : 
  • (C) ਸ਼ੋਕ ਵਾਚਕ

47. ਅਖ਼ਲਾਕ ਇਕ ਨਾਂਵ ਹੈ, ਇਸ ਦਾ ਵਿਸ਼ੇਸ਼ਣ ਕੀ ਬਣੇਗਾ ?


  • (A) ਅਖ਼ਲਾਕੀ
  • (B) ਅਖ਼ਲਾਕ
  • (C) ਅਖ਼ਲਾਕੂ
  • (D) ਅਖ਼ਲਾਕਣ

Answer : 

  • (C) ਅਖ਼ਲਾਕੂ

48. ‘ਸੋਹਨ ਤੇ ਮੋਹਨ ਸਕੂਲ ਜਾ ਰਹੇ ਹਨ'- ਇਸ ਵਾਕ ਵਿੱਚ ਯੋਜਕ ਸ਼ਬਦ ਕਿਹੜਾ ਹੈ ?


  • (A) ਤੇ
  • (B) ਅਤੇ
  • (C) ਉਪਰੋਕਤ ਦੋਵੇਂ
  • (D) ਉਪਰੋਕਤ ਕੋਈ ਨਹੀਂ .

Answer : 

  • (A) ਤੇ

49. ‘ਜੋ ਵਿਅਕਤੀ ਆਪਣੀਆਂ ਲੋੜਾਂ ਦੀ ਪੂਰਤੀ ਆਪ ਕਰੇ’- ਇਸ ਲਈ ਢੁੱਕਵਾਂ ਇੱਕ ਸ਼ਬਦ ਦੱਸੋ-


  • (A) ਲੋੜਪੂਰਤੀ
  • (B) ਆਸ਼ਾ
  • (C) ਆਤਮਨਿਰਭਰ
  • (D) ਵਿਲੱਖਣ

Answer : 

  • (C) ਆਤਮਨਿਰਭਰ

50. ਵਿਸ਼ੇਸ਼ਣ ਸ਼ਬਦ ਹੈ-‘ਗੂੜਾ’- ਇਸ ਦਾ ਵਿਰੋਧਾਰਥਕ  ਸ਼ਬਦ ਲਿਖੋ-

  • (A) ਪਤਲਾ
  • (B) ਫਿਕਾ 
  • (C) ਵਿਰਲਾ
  • (D) ਨਿਗੁਣਾ 
Answer : 
  • (B) ਫਿਕਾ  


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends