ETT 5994 PUNJABI QUESTION PAPER ANSWER KEY

ETT 5994 PUNJABI QUESTION PAPER ANSWER KEY PAPER HELD ON 28-7-2024 PART 1


1. ਪੰਜਾਬੀ ਦੀਆਂ ਉਪ-ਭਾਸ਼ਾਵਾਂ ਵਿੱਚੋਂ ਮਾਝੀ ਉਪਬੋਲੀ ਨਾਲ ਸੰਬੰਧਤ ਮਾਝਾ ਖੇਤਰ ਕਿੱਥੇ ਸਥਿਤ ਹੈ?

  • (ਏ) ਅੰਮ੍ਰਿਤਸਰ ਅਤੇ ਬਿਆਸ ਦਰਿਆਵਾਂ ਵਿਚਕਾਰ
  • (ਬੀ) ਸਤਲੁਜ ਅਤੇ ਬਿਆਸ ਦਰਿਆਵਾਂ ਵਿਚਕਾਰ
  • (ਸੀ) ਬਿਆਸ ਅਤੇ ਚਨਾਬ ਦਰਿਆਵਾਂ ਵਿਚਕਾਰ
  • (ਡੀ) ਬਿਆਸ ਅਤੇ ਰਾਵੀ ਦਰਿਆਵਾਂ ਵਿਚਕਾਰ
Answer :
  • (ਡੀ) ਬਿਆਸ ਅਤੇ ਰਾਵੀ ਦਰਿਆਵਾਂ ਵਿਚਕਾਰ


2.  ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਨੂੰ ਨਿਸ਼ਚਿਤ ਕਰਨ ਲਈ ਕਿਹੜੀ ਉਪ-ਭਾਸ਼ਾ ਨੂੰ ਆਧਾਰ ਬਣਾਇਆ ਗਿਆ ਹੈ? ਚਾਰ ਵਿਕਲਪ ਹਨ:

  • (ਏ) ਦੁਆਬੀ
  • (ਬੀ) ਮਾਝੀ
  • (ਸੀ) ਮਾਝੀ ਅਤੇ ਦੁਆਬੀ
  • (ਡੀ) ਦੁਆਬੀ ਅਤੇ ਮਲਵਈ
Answer : ਬੀ) ਮਾਝੀ

3. ਪੰਜਾਬੀ ਵਿੱਚ ਵੱਧ ਸਾਹ ਲੱਗਣ ਵਾਲੀਆਂ ਧੁਨੀਆਂ ਨੂੰ ਕਿਹੜੀਆਂ ਧੁਨੀਆਂ ਆਖਦੇ ਹਨ

  • (A) ਹ੍ਰਸਵ ਸਵਰ ਧੁਨੀਆਂ (B) ਲਘੂ ਸਵਰ ਧੁਨੀਆਂ
  • (C) ਦੀਰਘ ਸਵੇਰ ਧੁਨੀਆਂ (D) ਉਪਰੋਕਤ ਕੋਈ ਨਹੀਂ
Answer : C) ਦੀਰਘ ਸਵੇਰ ਧੁਨੀਆਂ

4. ਬਿੰਦੀ ਦੀ ਵਰਤੋਂ ਕਿਹੜੀਆਂ ਲਗਾਂ ਨਾਲ ਹੁੰਦੀ ਹੈ-

  • (A) ਬਿਹਾਰੀ, ਲਾਂ, ਦੁਲਾਵਾਂ, ਸਿਹਾਰੀ, ਕੰਨਾ
  •  (B) ਬਿਹਾਰੀ, ਸਿਹਾਰੀ, ਲਾਂ, ਦੁਲਾਵਾਂ, ਹੋੜਾ             
  •  (C) ਲਾਂ, ਦੁਲਾਵਾਂ, ਹੋੜਾ, ਕਨੌੜਾ, ਕੰਨਾ, ਬਿਹਾਰੀ                       
  • (D) ਬਿਹਾਰੀ, ਸਿਹਾਰੀ, ਲਾਂ, ਦੁਲਾਵਾਂ, ਹੋੜਾ, ਕਨੌੜਾ 
Answer : (C) ਲਾਂ, ਦੁਲਾਵਾਂ, ਹੋੜਾ, ਕਨੌੜਾ, ਕੰਨਾ, ਬਿਹਾਰੀ       

5. ਦੁੱਤ ਅੱਖਰ ਕਿਹੋ ਜਿਹੇ ਅੱਖਰ ਹੁੰਦੇ ਨੇ?

  • (A) ਜਿਹੜੇ ਅੱਖਰਾਂ ਦੇ ਹੇਠਾਂ ਲਿਖੇ ਜਾਂਦੇ ਨੇ।
  • (B) ਜਿਹੜੇ ਅੱਖਰਾਂ ਦੇ ਉੱਪਰ ਲਿਖੇ ਜਾਂਦੇ ਨੇ।
  • (C) ਜਿਹੜੇ ਅੱਖਰਾਂ ਦੇ ਨਾਲ ਲਿਖੇ ਜਾਂਦੇ ਨੇ।
  • (D) ਜਿਹੜੇ ਅੱਖਰ ‘ਹ’, ‘ਰ’, ‘ਵ’ ਦੇ ਨਾਲ ਹੀ ਵਰਤੇ ਜਾਂਦੇ ਨੇ।
Answer : (D) ਜਿਹੜੇ ਅੱਖਰ ‘ਹ’, ‘ਰ’, ‘ਵ’ ਦੇ ਨਾਲ ਹੀ ਵਰਤੇ ਜਾਂਦੇ ਨੇ।

6. ਪੰਜਾਬੀ ਵਿਆਕਰਣ ਦੇ ਹਿਸਾਬ ਨਾਲ "ਜੰਞ" ਸ਼ਬਦ ਕਿਸ ਸ਼੍ਰੇਣੀ ਵਿਚ ਆਉਂਦਾ ਹੈ ?

  • (A) ਖ਼ਾਸ ਨਾਂਵ
  • (B) ਆਮ ਨਾਂਵ
  • (C) ਸਮੂਹਵਾਚਕ ਨਾਂਵ
  • (D) ਉਪਰੋਕਤ ਵਿੱਚੋਂ ਕੋਈ ਨਹੀਂ
Answer: (C) ਸਮੂਹਵਾਚਕ ਨਾਂਵ

7. ਨਾਂਵ ਸ਼ਬਦ "ਜੋਗੀ" ਦਾ ਲਿੰਗ ਬਦਲਿਆ ਜਾਵੇ ਤਾਂ ਕਿਹੜਾ ਯੋਗ ਸ਼ਬਦ ਆਵੇਗਾ ?

  • (A) ਜੋਗ
  • (B) ਜੋਗੀਆ.
  • (C) ਜੋਗਣ
  • (D) ਜੋਗਟੀ
Answer: 
  • (C) ਜੋਗਣ

8. "ਗੱਭਰੂ" ਸ਼ਬਦ ਲਈ ਢੁੱਕਵਾਂ ਇਸਤਰੀ-ਲਿੰਗ ਸ਼ਬਦ ਕਿਹੜਾ ਹੈ ?

  • (A) ਧੀ
  • (B) ਮੁਟਿਆਰ
  • (C) ਔਰਤ
  • (D) ਕੁੜੀ 
Answer: (B) ਮੁਟਿਆਰ


9. 'ਚਿੱਟਾ ਘੋੜਾ ਦੌੜਦਾ ਹੈ- ਇਸ ਵਾਕ ਦਾ ਵਚਨ ਬਦਲਿਆਂ ਸਹੀ ਉੱਤਰ ਕਿਹੜਾ ਹੋਵੇਗਾ-


(A) ਚਿੱਟੇ ਘੋੜੇ ਦੌੜਦਾ ਹੈ।
(B) ਚਿੱਟੇ ਘੋੜਾ ਦੌੜਦੇ ਹਨ।
(C) ਚਿੱਟੇ ਘੋੜੇ ਦੌੜਦੇ ਹਨ।
(D) ਚਿੱਟਾ ਘੋੜਾ ਦੌੜਦੇ ਹਨ।
Answer: (C) ਚਿੱਟੇ ਘੋੜੇ ਦੌੜਦੇ ਹਨ।

10. ਕਿਰਿਆ ਨੂੰ ਕਰਨ ਵਾਲੇ ਦੇ ਭਾਵ ਨੂੰ ਉਜਾਗਰ ਕਰਦਾ ਕਿਹੜਾ ਕਾਰਕ ਹੁੰਦਾ ਹੈ ?


(A) ਕਰਨ-ਕਾਰਕ
(B) ਕਰਮ-ਕਾਰਕ
(C) ਕਰਤਾ-ਕਾਰਕ
(D) ਸੰਬੰਧ- ਕਾਰਕ 
Answer: (C) ਕਰਤਾ-ਕਾਰਕ

11. ‘ਮੇਰਾ ਇੱਕ ਮਿੱਤਰ ਰਾਮ ਹੈ ਜਿਹੜਾ ਹਰ ਵੇਲੇ ਖੇਡਦਾ ਰਹਿੰਦਾ ਹੈ- ਇਸ ਵਾਕ ਵਿਚ “ਜਿਹੜਾ” ਸ਼ਬਦ ਕਿਸ ਸ਼੍ਰੇਣੀ ਦਾ ਪੜਨਾਂਵ ਹੈ ?


(A) ਨਿਸ਼ਚੇਵਾਚਕ
(B) ਪੁਰਖਵਾਚਕ
(C) ਨਿੱਜਵਾਚਕ
(D) ਸੰਬੰਧਵਾਚਕ 
Answer: (D) ਸੰਬੰਧਵਾਚਕ 

12. ਹੇਠ ਲਿਖੇ ਕਿਹੜੇ ਵਿਸ਼ੇਸ਼ਣ ਵਿੱਚ ਵਚਨ ਬਦਲਣ ਨਾਲ ਤਬਦੀਲੀ ਆਉਂਦੀ ਹੈ ?


(A) ਲਾਲ
(B) ਚਿੱਟਾ
(C) ਸੁਨਿਹਰੀ
(D) ਮੁੰਡਾ
Answer: (B) ਚਿੱਟਾ

13. ਸਕਰਮਕ ਕਿਰਿਆ ਉਹ ਕਿਰਿਆ ਹੈ ਜਿਸ ਵਿੱਚ-

(A) ਕਰਮ ਹੋਵੇ
(B) ਕਰਤਾ ਹੋਵੇ
(C) ਕਰਤਾ ਤੇ ਕਰਮ ਹੋਵੇ
(D) ਕਰਮ ਨਾ ਹੋਵੇ 
Answer: (C) ਕਰਤਾ ਤੇ ਕਰਮ ਹੋਵੇ

14. ‘ਉਹ ਸਹਿਜੇ ਹੀ ਕਮਰੇ ਵਿੱਚ ਆਣ ਵੜਿਆ'- ਇਸ ਵਾਕ ਵਿੱਚ ਸ਼ਬਦ 'ਸਹਿਜੇ’ ਕਿਸ ਪ੍ਰਕਾਰ ਦਾ ਕਿਰਿਆ-ਵਿਸ਼ੇਸ਼ਣ ਹੈ ?


(A) ਪ੍ਰਕਾਰਵਾਚਕ
(B) ਨਿਰਨਾਵਾਚਕ
(C) ਨਿਸ਼ਚੇਵਾਚਕ
(D) ਪਰਿਮਾਣਵਾਚਕ
Answer: (A) ਪ੍ਰਕਾਰਵਾਚਕ

15. 'ਉਹ ਕਮਰੇ ਵਿੱਚ ਬੈਠੇ ਹਨ'- ਇਸ ਵਾਕ ਅੰਦਰ ‘ਵਿੱਚ' ਸ਼ਬਦ ਵਿਆਕਰਣਿਕ ਰੂਪ ਵਿੱਚ ਕੀ ਹੈ ?


(A) ਵਿਸ਼ੇਸ਼ਣ
(B) ਕਿਰਿਆ ਵਿਸ਼ੇਸ਼ਣ
(C) ਜੋੜਨ ਵਾਲਾ ਸ਼ਬਦ
(D) ਸੰਬੰਧਕ
Answer: D) ਸੰਬੰਧਕ

16. ਜੋ ਸ਼ਬਦ ਦੋ ਵਾਕਾਂਸ਼ਾਂ ਜਾਂ ਵਾਕਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ, ਉਹਨਾਂ ਨੂੰ ਕੀ ਆਖਦੇ ਹਨ ?

(A) ਯੋਜਕ
(B) ਸੰਬੰਧਕ
(C) ਸਮਾਸੀ ਸ਼ਬਦ
(D) ਵਿਸਮਕ
Answer: (A) ਯੋਜਕ

17. ਵਿਸਮਕ ਸ਼ਬਦ ਤੋਂ ਭਾਵ-

  • (A) ਬੋਲਣ ਵਾਲੇ ਦੀ ਪ੍ਰਸੰਸਾ ਲਈ ਵਰਤਿਆਂ ਸ਼ਬਦ
  • (B) ਬੋਲਣ ਵਾਲੇ ਦੀ ਭਾਵਨਾਤਮਿਕ ਮਨੋਸਥਿਤੀ ਪ੍ਰਗਟ ਕਰਦਾ ਸ਼ਬਦ
  • (C) ਬੋਲਣ ਵਾਲੇ ਨੂੰ ਫਿਟਕਾਰ ਦੇਣ ਲਈ ਵਰਤਿਆ ਸ਼ਬਦ
  • (D) ਬੋਲਣ ਵਾਲੇ ਦੇ ਬੌਧਿਕ ਪੱਧਰ ਨੂੰ ਪ੍ਰਗਟ ਕਰਦਾ ਸ਼ਬਦ
Answer: (B) ਬੋਲਣ ਵਾਲੇ ਦੀ ਭਾਵਨਾਤਮਿਕ ਮਨੋਸਥਿਤੀ ਪ੍ਰਗਟ ਕਰਦਾ ਸ਼ਬਦ

18. ਹੇਠ ਲਿਖਿਆਂ 'ਚੋਂ ਕਿਹੜਾ ਸ਼ਬਦ ਸਮਾਸੀ-ਸ਼ਬਦ ਹੈ ?

(A) ਲੋਕਰਾਜ
(B) ਲੋਕਤੰਤਰ
(C) ਉਪਰੋਕਤ ਦੋਵੇਂ
(D) ਉਪਰੋਕਤ ਕੋਈ ਨਹੀਂ
Answer: (C) ਉਪਰੋਕਤ ਦੋਵੇਂ

19. 'ਐਸਾ ਵਰਤਾਰਾ ਵੇਖ ਕੇ ਮੈਂ ਹੈਰਾਨ ਹੋ ਗਿਆ- ਇਸ ਵਾਕ ਵਿੱਚ ‘ਵਰਤਾਰਾ’ ਸ਼ਬਦ ਭਾਵ-ਵਾਚਕ ਨਾਂਵ ਕਿਸ ਕਿਰਿਆ-ਮੂਲ ਤੋਂ ਬਣਿਆ ਹੈ ?


(A) ਵਰਤਣਾ
(B) ਵਰਤੋਂ
(C) ਵਰਤ
(D) ਉਪਰੋਕਤ ਕੋਈ ਨਹੀਂ
Answer: (C) ਵਰਤ

20. ਕਾਰਜ ਦੇ ਆਧਾਰ ਉੱਤੇ ਵਾਕਾਂ ਨੂੰ ਕਿਹੜੇ-ਕਿਹੜੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?

(A) ਹਾਂ ਵਾਚਕ, ਨਾਂਹ ਵਾਚਕ, ਪ੍ਰਸ਼ਨ ਵਾਚਕ, ਵਿਸਮੈ ਵਾਚਕ
(B) ਹਾਂ ਵਾਚਕ, ਨਾਂਹ ਵਾਚਕ, ਮਿਸ਼ਰਤ ਵਾਚਕ, ਸੰਜੁਗਤ ਵਾਚਕ
(C) ਸਧਾਰਨ ਵਾਚਕ, ਮਿਸ਼ਰਤ ਵਾਚਕ, ਸੰਜੁਗਤ ਵਾਚਕ
(D) ਸਧਾਰਨ ਵਾਚਕ, ਮਿਸ਼ਰਤ ਵਾਚਕ, ਸੰਜੁਗਤ ਵਾਚਕ, ਵਿਸਮੈ ਵਾਚਕ

Answer: (A) ਹਾਂ ਵਾਚਕ, ਨਾਂਹ ਵਾਚਕ, ਪ੍ਰਸ਼ਨ ਵਾਚਕ, ਵਿਸਮੈ ਵਾਚਕ

21. ‘ਚਹੁੰ ਪੈਰਾਂ ਵਾਲਾ ਪਸ਼ੂ’- ਇਸ ਵਾਕਾਂਸ਼ ਦੀ ਜਗ੍ਹਾ ਯੋਗ ਇੱਕ ਸ਼ਬਦ ਕਿਹੜਾ ਹੋ ਸਕਦਾ ਹੈ ?

(A) ਚੁਪਾਈ
(B) ਚੁਪਾਇਆ
(C) ਚੁਪਹਿਰਾ
(D). ਚੌਮੁਖੀ
Answer: (B) ਚੁਪਾਇਆ

22. ‘ਦੁਪੈਹਰ” ਸ਼ਬਦ ਦਾ ਸ਼ੁੱਧ ਸ਼ਬਦ-ਜੋੜ ਲਿਖੋ-

(A) ਦੁਪਹਿਰ
(B) ਦੁਪਿਹਰ
(C) ਦੁਪਹਿਰ
(D) ਦੁਪੈਹਰ
Answer: (B) ਦੁਪਿਹਰ

23. ਮੁਹਾਵਰਾ- ਪੱਲਾ ਛੁਡਾਉਣਾ' ਤੋਂ ਕੀ ਭਾਵ ਹੈ ?

(A) ਮਨ ਵਿੱਚ ਨਾ ਵਸਾਉਣਾ
(B) ਧੋਖਾ ਦੇਣਾ
(C) ਗ਼ੁਲਾਮੀ ਲਾਹੁਣੀ
(D) ਜ਼ਿੰਮੇਵਾਰੀ ਤੋਂ ਬਚਣਾ
Answer: (D) ਜ਼ਿੰਮੇਵਾਰੀ ਤੋਂ ਬਚਣਾ

24. ‘ਅੰਨ੍ਹਾ ਵੰਡੇ ਸ਼ੀਰਨੀ ਮੁੜ-ਘਿੜ ਆਪਣਿਆਂ ਨੂੰ'- ਇਸ ਅਖਾਉਤ ਦਾ ਕੀ ਅਰਥ ਹੈ ?

(A) ਕੋਈ ਬੰਦਾ ਆਪਣੀ ਸਮਰੱਥਾ ਨਾਲ ਲੋਕਾਂ ਦੀ ਬਾਰ ਬਾਰ ਸੇਵਾ ਕਰੀ ਜਾਵੇ
(B) ਕੋਈ ਬੰਦਾ ਆਪਣੀ ਸਮਰੱਥਾ ਨਾਲ ਲੋਕਾਂ ਵਿੱਚ ਲੰਗਰ ਵਰਤਾਈ ਜਾਵੇ
(C) ਕੋਈ ਬੰਦਾ ਕੇਵਲ ਆਪਣਿਆਂ ਨੂੰ ਹੀ ਫ਼ਾਇਦਾ ਦੇਈ ਜਾਵੇ
(D) ਕੋਈ ਬੰਦਾ ਵੇਖ ਨਹੀਂ ਸਕਦਾ ਪਰ ਆਪਣਿਆਂ ਦਾ ਧਿਆਨ ਰਖਦਾ ਹੈ :

Answer: C) ਕੋਈ ਬੰਦਾ ਕੇਵਲ ਆਪਣਿਆਂ ਨੂੰ ਹੀ ਫ਼ਾਇਦਾ ਦੇਈ ਜਾਵੇ

25. ‘ਵਫ਼ਾਦਾਰੀ ਰੱਖਣੀ ਚਾਹੀਦੀ ਹੈ' ਇਸ ਵਾਕ ਵਿੱਚ ਵਫ਼ਾਦਾਰੀ ਸ਼ਬਦ ਕਿਹੜਾ ਨਾਂਵ ਹੈ ?


(A) ਆਮ ਨਾਂਵ
(B) ਜਾਤੀਵਾਚਕ ਨਾਂਵ
(C) ਭਾਵ ਵਾਚਕ ਨਾਂਵ
(D) ਵਸਤੂ ਵਾਚਕ ਨਾਂਵ
Answer: (C) ਭਾਵ ਵਾਚਕ ਨਾਂਵ

26. ‘ਬਾਲ' ਸ਼ਬਦ ਦਾ ਇਸਤਰੀ-ਲਿੰਗ ਬਣਾਓ-

(A) ਬਾਲਣੀ
(B) ਬਾਲੀ
(C) ਬਾਲੜੀ
(D) ਬਾਲਨੀ 
Answer: (C) ਬਾਲੜੀ

27. ‘ਖ਼ੁਸ਼ਬੋ' ਸ਼ਬਦ ਦਾ ਬਹੁਵਚਨ ਕੀ ਹੋਵੇਗਾ ?


(A) ਖ਼ੁਸ਼ਬੂ
(B) ਖ਼ੁਸ਼ਬੋਆਂ
(C) ਖ਼ਸ਼ਬੋਵਾਂ
(D) ਖ਼ੁਸ਼ਬੂਈਆਂ
Answer: B) ਖ਼ੁਸ਼ਬੋਆਂ

28. ‘ਮੇਰੇ ਦੁਆਰਾ’ ਪੜਨਾਂਵ ਇੱਕ ਵਚਨ ਪਹਿਲਾ ਪੁਰਖ ਹੈ, ਇਸ ਦਾ ਇੱਕ ਵਚਨ ਤੀਸਰਾ ਪੁਰਖ ਕੀ ਬਣੇਗਾ ?

(A) ਸਭ ਦੁਆਰਾ
(B) ਤੁਹਾਡੇ ਦੁਆਰਾ
(C) ਉਹਦੇ ਦੁਆਰਾ
(D) ਆਪ ਦੁਆਰਾ

Answer: (C) ਉਹਦੇ ਦੁਆਰਾ

  1. ਜਮਾਤ ਵਿੱਚ ਕੌਣ ਰੌਲਾ ਪਾ ਰਿਹਾ ਸੀ'- ਇਸ ਵਾਕ ਵਿੱਚ 'ਕੌਣ' ਸ਼ਬਦ ਕਿਸ ਪੜਨਾਂਵੀਂ ਰੂਪ ਵਿੱਚ ਆਇਆ ਹੈ ?

(A) ਅਨਿਸ਼ਚੇਵਾਚਕ (B) ਪੁਰਖਵਾਚਕ (C) ਸੰਬੰਧਵਾਚਕ (D) ਸਥਾਨਵਾਚਕ

Answer:(A) ਅਨਿਸ਼ਚੇਵਾਚਕ

  1. ‘ਇਹ ਇੱਕ ਕੌੜੀ ਮਿਰਚ ਹੈ' ਇਸ ਵਾਕ ਵਿੱਚ ‘ਕੌੜੀ' ਸ਼ਬਦ ਕਿਸ ਤਰ੍ਹਾਂ ਦਾ ਵਿਸ਼ੇਸ਼ਣ ਰੂਪ ਹੈ ?

(A) ਸੰਖਿਆਵਾਚਕ (B) ਗੁਣਵਾਚਕ (C) ਪਰਿਮਾਣਵਾਚਕ (D) ਪੜਨਾਂਵੀਂ ਵਿਸ਼ੇਸ਼ਣ

Answer: (B) ਗੁਣਵਾਚਕ 

  1. ਉਹ ਘਰ ਦੇ ਬਾਹਰ ਖੇਡ ਰਿਹਾ ਹੈ'- ਇਸ ਵਾਕ ਵਿੱਚ ‘ਬਾਹਰ ਸ਼ਬਦ ਕਿਹੜਾ ਕਿਰਿਆ-ਵਿਸ਼ੇਸ਼ਣ ਹੈ ?

(A) ਪ੍ਰਕਾਰਵਾਚਕ (B) ਨਿਸ਼ਚੇਵਾਚਕ (C) ਕਾਰਨਵਾਚਕ (D) ਸਥਾਨਵਾਚਕ

Answer:(D) ਸਥਾਨਵਾਚਕ

  1. ਸੁੰਦਰ ਨੌਕਰੀ ਕਰਦਾ ਹੈ ___ ਪੜ੍ਹਦਾ ਹੈ। ਖ਼ਾਲੀ ਸਥਾਨ ਉਪਰ ਕਿਹੜਾ ਯੋਜਕ ਆਵੇਗਾ ?

(A) ਨੂੰ  (B) ਨਾਲੇ (C) ਵੀ (D) ਉਪਰੋਕਤ ਕੋਈ ਨਹੀਂ 

Answer: (B) ਨਾਲੇ 

  1. ‘ਬੁੱਢਸੁਹਾਗਣ ਹੋਵੇਂ - ਕਿਸ ਪ੍ਰਕਾਰ ਦਾ ਵਿਸਮਕ ਹੈ ?

(A) ਫਿਟਕਾਰਵਾਚਕ (B) ਸੰਬੋਧਕੀ  (C) ਪ੍ਰਸੰਸਾਵਾਚਕ (D) ਅਸੀਸਵਾਚਕ

Answer:(D) ਅਸੀਸਵਾਚਕ

  1. ‘ਤਿਕੋਣ' ਸ਼ਬਦ ਕਿਸ ਪ੍ਰਕਾਰ ਦੀ ਸ਼ਬਦ ਰਚਨਾ ਹੈ ?

(A) ਸਮਾਸੀ-ਸ਼ਬਦ (B) ਉਤਪੰਨ-ਸ਼ਬਦ (C) ਮਿਸ਼ਰ-ਸ਼ਬਦ (D) ਕੋਈ ਨਹੀਂ

Answer:(B) ਉਤਪੰਨ-ਸ਼ਬਦ

  1. ਉਪਵਾਕਾਂ ਨੂੰ ਕਿੰਨੇ ਪ੍ਰਕਾਰ ਵਿੱਚ ਵੰਡਿਆ ਜਾਂਦਾ ਹੈ-

(A) ਸਧਾਰਨ, ਸੰਜੁਗਤ, ਮਿਸ਼ਰਿਤ (B) ਪ੍ਰਸ਼ਨਵਾਚਕ, ਵਿਸਮੈਵਾਚਕ (C) ਸੁਤੰਤਰ, ਅਧੀਨ (D) ਸੁਤੰਤਰ, ਅਧੀਨ, ਸੰਬੰਧਕ

Answer:(C) ਸੁਤੰਤਰ, ਅਧੀਨ 

ETT 5994 QUESTION PAPER ANSWER KEY ( 28-7-2024) PART 2 ,

ਪਾਰ੍ਟ 3 

PART 4 

#5994ETT #ETTRecruitment #ETTAnswerKey2024 #PunjabETT #ETTExam #RecruitmentExam #AnswerKey #ExamResults #JobHunt #Education

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends