SUMMER VACATION HOLIDAY NOTIFICATION: ਸਿੱਖਿਆ ਸਕੱਤਰ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਸਬੰਧੀ ਪੱਤਰ ਜਾਰੀ, ਪੜ੍ਹੋ
Chandigarh, 20 May 2024 ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਛੁੱਟੀਆਂ ਦੇ ਐਲਾਨ ਤੋਂ ਬਾਅਦ ਸਿੱਖਿਆ ਸਕੱਤਰ ਵੱਲੋਂ ਛੁੱਟੀਆਂ ਸਬੰਧੀ ਅਦ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਜਾਰੀ ਅਧਿਸੂਚਨਾ ਵਿੱਚ ਲਿਖਿਆ ਗਿਆ ਹੈ ਕਿ
"ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਗਰਮੀ ਦੀ ਚਿਤਾਵਨੀ ਅਤੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਰਾਜ ਦੇ ਸਮੂਹ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 21.05.2024 ਤੋਂ 30.06.2024 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ।
2. ਇਹ ਪੱਤਰ ਸਰਕਾਰ ਦੇ ਪੱਤਰ 8.SED-EDU6011/180/2022- 5EDU61/842179/2024 ਮਿਤੀ 16.05.2024 ਦੀ ਲਗਾਤਾਰਤਾ ਵਿਚ ਜਾਰੀ ਕੀਤਾ ਗਿਆ ਹੈ।
3. ਇਨ੍ਹਾਂ ਛੁੱਟੀਆਂ ਦੌਰਾਨ ਵਿਭਾਗ ਦੇ ਟੀਚਿੰਗ/ਨਾਨ-ਟੀਚਿੰਗ ਕਾਡਰ ਦੇ ਸਬੰਧਤ ਅਧਿਕਾਰੀ/ਕਰਮਚਾਰੀ ਚੋਣ ਡਿਊਟੀ ਅਤੇ ਚੋਣਾਂ ਸਬੰਧੀ ਵਿਵਸਥਾ ਵਿੱਚ ਲੱਗੀ ਡਿਊਟੀ ਨਿਭਾਉਣਾ ਯਕੀਨੀ ਬਣਾਉਣਗੇ।