Teacher Transfer 2026: ਜ਼ਿਲੇ ਤੋਂ ਬਾਹਰ ਬਦਲੀਆਂ ਲਈ ਸਟੇਸ਼ਨ ਚੋਣ ਲਈ ਅਰਜ਼ੀਆਂ ਦੀ ਮੰਗ
15 ਜੁਲਾਈ 2026 ( ਜਾਬਸ ਆਫ ਟੁਡੇ)
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਜ਼ਿਲ੍ਹੇ ਤੋਂ ਬਾਹਰ ਬਦਲੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।
ਅਧਿਆਪਕ ਅੱਜ ਯਾਨੀ 15 ਜੁਲਾਈ ਤੋਂ ਜਿਲੇ ਤੋਂ ਬਾਹਰ ਬਦਲੀਆਂ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।
click here
ALSO READ
11 ਜੁਲਾਈ 2026
TEACHER TRANSFER 2026 :ਜ਼ਿਲ੍ਹੇ ਅੰਦਰਲੀਆਂ ਬਦਲੀਆਂ (Within District) ਦੇ ਦੂਜੇ ਗੇੜ ਦੀਆ ਬਦਲੀਆਂ ਦੇ ਆਰਡਰ ਜਾਰੀ
ਚੰਡੀਗੜ੍ਹ 11 ਜੁਲਾਈ ( ਜਾਬਸ ਆਫ ਟੁਡੇ) ਜ਼ਿਲ੍ਹੇ ਅੰਦਰਲੀਆਂ ਬਦਲੀਆਂ (Within District) ਦੇ ਦੂਜੇ ਗੇੜ ਦੀਆਂ ਬਦਲੀਆਂ ਦੇ ਆਰਡਰ ਅੱਜ ਅਪਡੇਟ ਕਰ ਦਿੱਤੇ ਗਏ ਹਨ। । ਸਿੱਖਿਆ ਵਿਭਾਗ ਵੱਲੋਂ ਬਦਲੀਆਂ ਲਈ 8 ਜੁਲਾਈ ਤੱਕ ਸਟੇਸ਼ਨ ਚੋਣ ਦੀ ਮੰਗ ਕੀਤੀ ਗਈ ਹੈ।
ਬਦਲੀਆਂ ਦੇ ਆਰਡਰ ਡਾਊਨਲੋਡ ਕਰਨ ਲਈ ਲਿੰਕ ਇੱਥੇ ਕਲਿੱਕ ਕਰੋ
6 July 2026
TEACHER TRANSFER 2026 :ਜ਼ਿਲ੍ਹੇ ਅੰਦਰਲੀਆਂ ਬਦਲੀਆਂ (Within District) ਦਾ ਦੂਜਾ ਗੇੜ ਸ਼ੁਰੂ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਜ਼ਿਲਹੇ ਅੰਦਰ ਬਦਲੀਆਂ ਲਈ ਦੂਜਾ ਗੇਟ ਸ਼ੁਰੂ ਕਰ ਦਿੱਤਾ ਗਿਆ ਹੈ ਅਧਿਆਪਕ ਹੁਣ ਜਿਲੇ ਅੰਦਰ ਬਦਲੀਆਂ ਲਈ ਮੁੜ ਤੋਂ ਅਪਲਾਈ ਕਰ ਸਕਦੇ ਹਨ।
click here
ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫ਼ਦ ਸਹਾਇਕ ਡਾਇਰੈਕਟਰ ਨੂੰ ਮਿਲਿਆ; ਬਦਲੀਆਂ ਦਾ ਦੂਜਾ ਗੇੜ ਜਲਦ
ਅਧਿਆਪਕਾਂ ਦੀਆਂ ਬਦਲੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫ਼ਦ ਏਡੀ (ਬਦਲੀਆਂ) ਨੂੰ ਮਿਲਿਆ
ਜ਼ਿਲ੍ਹੇ ਅੰਦਰਲੀਆਂ ਬਦਲੀਆਂ (Within District) ਦਾ ਦੂਜਾ ਗੇੜ ਜਲਦ ਹੋਵੇਗਾ ਸ਼ੁਰੂ: ਮਹੇਸ਼ ਕੁਮਾਰ
ਪਟਿਆਲਾ/ਚੰਡੀਗੜ੍ਹ: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦਾ ਇੱਕ ਉੱਚ ਪੱਧਰੀ ਵਫ਼ਦ ਅੱਜ ਅਧਿਆਪਕਾਂ ਨੂੰ ਬਦਲੀਆਂ (Transfers) ਵਿੱਚ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਦੇ ਸਬੰਧ ਵਿੱਚ ਸਹਾਇਕ ਡਾਇਰੈਕਟਰ (ਏ.ਡੀ. ਬਦਲੀਆਂ) ਮਹੇਸ਼ ਕੁਮਾਰ ਜੀ ਨੂੰ ਮਿਲਿਆ। ਇਸ ਮੁਲਾਕਾਤ ਦੌਰਾਨ ਜਥੇਬੰਦੀ ਵੱਲੋਂ ਉਹਨਾਂ ਨੂੰ ਪੂਰੇ ਪੰਜਾਬ ਅਤੇ ਖਾਸ ਕਰਕੇ ਜ਼ਿਲ੍ਹਾ ਪਟਿਆਲਾ ਵਿੱਚ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਮੁਸ਼ਕਿਲਾਂ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ।
ਯੂਨੀਅਨ ਦੇ ਆਗੂਆਂ ਵੱਲੋਂ ਮੁੱਦੇ ਉਠਾਉਣ ਤੋਂ ਬਾਅਦ, ਸਹਾਇਕ ਡਾਇਰੈਕਟਰ ਮਹੇਸ਼ ਕੁਮਾਰ ਜੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਹਨਾਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਵਿਭਾਗ ਵੱਲੋਂ ਜਲਦ ਹੀ ਜ਼ਿਲ੍ਹੇ ਅੰਦਰਲੀਆਂ ਬਦਲੀਆਂ (Within District) ਦਾ ਦੂਜਾ ਗੇੜ ਸ਼ੁਰੂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਪ੍ਰਕਿਰਿਆ ਸਬੰਧੀ ਜਲਦ ਹੀ ਪਬਲਿਕ ਨੋਟਿਸ ਵੀ ਜਾਰੀ ਕਰ ਦਿੱਤਾ ਜਾਵੇਗਾ ਤਾਂ ਜੋ ਅਧਿਆਪਕਾਂ ਨੂੰ ਰਾਹਤ ਮਿਲ ਸਕੇ।
6635 ਅਧਿਆਪਕਾਂ ਦੇ ਬਕਾਏ ਸਬੰਧੀ ਵੀ ਹੋਈ ਅਹਿਮ ਗੱਲਬਾਤ
ਬਦਲੀਆਂ ਤੋਂ ਇਲਾਵਾ ਵਫ਼ਦ ਵੱਲੋਂ 6635 ਅਧਿਆਪਕਾਂ ਦੇ ਵੈਟ (Vet) ਹੋ ਚੁੱਕੇ ਕੇਸਾਂ ਦੇ ਬਕਾਇਆ (Arrears) ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਚੁੱਕਿਆ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਵਿਭਾਗ ਵੱਲੋਂ ਇੱਕ ਗੂਗਲ ਸ਼ੀਟ ਸਾਰੇ ਜ਼ਿਲ੍ਹਿਆਂ ਵਿੱਚ ਭੇਜੀ ਜਾ ਚੁੱਕੀ ਹੈ। ਉਹਨਾਂ ਅੱਗੇ ਦੱਸਿਆ ਕਿ ਜਲਦ ਹੀ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ ਤਾਂ ਜੋ ਇਸ ਕੰਮ ਨੂੰ ਜਲਦੀ ਨੇਪਰੇ ਚਾੜ੍ਹਿਆ ਜਾ ਸਕੇ。
ਜਥੇਬੰਦੀ ਦੇ ਆਗੂਆਂ ਨੇ ਉਮੀਦ ਜਤਾਈ ਹੈ ਕਿ ਸਿੱਖਿਆ ਵਿਭਾਗ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਜਲਦ ਹੀ ਨੋਟੀਫਿਕੇਸ਼ਨ ਅਤੇ ਹਦਾਇਤਾਂ ਜਾਰੀ ਕਰਕੇ ਅਧਿਆਪਕ ਵਰਗ ਦੀਆਂ ਇਹਨਾਂ ਭਖਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਜ਼ਿਲਹੇ ਅੰਦਰ ਬਦਲੀਆਂ ਲਈ ਦੂਜਾ ਗੇਟ ਸ਼ੁਰੂ ਕਰ ਦਿੱਤਾ ਗਿਆ ਹੈ ਅਧਿਆਪਕ ਹੁਣ ਜਿਲੇ ਅੰਦਰ ਬਦਲੀਆਂ ਲਈ ਮੁੜ ਤੋਂ ਅਪਲਾਈ ਕਰ ਸਕਦੇ ਹਨ।