ਹੀਰਾਂ ਵਾਲੀ ਦੇ ਝੀਂਜਾ ਪਰਿਵਾਰ ਨੇ ਪਿਤਾ ਦੀ ਯਾਦ ਵਿੱਚ ਪ੍ਰਾਇਮਰੀ ਅਤੇ ਹਾਈ ਸਕੂਲ ਨੂੰ 51000-51000 ਰੁਪਏ ਦੀ ਰਾਸ਼ੀ ਦਾਨ ਦਿੱਤੀ
ਬੀਪੀਈਓ ਸਤੀਸ਼ ਮਿਗਲਾਨੀ ਅਤੇ ਸਕੂਲ ਸਟਾਫ ਵੱਲੋਂ ਪਰਿਵਾਰ ਨੂੰ ਕੀਤਾ ਗਿਆ ਸਨਮਾਨਿਤ
ਪਿੰਡ ਹੀਰਾਂ ਵਾਲੀ ਦੇ ਸਾਬਕਾ ਸਰਪੰਚ ਜੈਲਦਾਰ ਸੋਹਨ ਲਾਲ ਝੀਂਜਾ ਜੀ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਸਪੁੱਤਰਾਂ ਦਲੀਪ ਸਿੰਘ ਝੀਂਜਾ, ਕ੍ਰਿਸ਼ਨ ਲਾਲ ਝੀਂਜਾ ਅਤੇ ਵਿਨੋਦ ਕੁਮਾਰ ਝੀਂਜਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਹੀਰਾਂ ਵਾਲੀ ਨੂੰ 51000 ਰੁਪਏ ਅਤੇ ਸਰਕਾਰੀ ਹਾਈ ਸਕੂਲ ਹੀਰਾਂ ਵਾਲੀ ਨੂੰ 51000 ਰੁਪਏ ਦੇ ਚੈੱਕ ਸਕੂਲਾਂ ਦੀ ਭਲਾਈ ਲਈ ਅਤੇ ਸਕੂਲਾਂ ਦੀ ਦਿੱਖ ਨੂੰ ਸਵਾਰਨ ਲਈ ਦਾਨ ਦਿੱਤੀ ਗਈ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀ ਸਤੀਸ਼ ਮਗਲਾਨੀ ਜੀ ਦੀ ਹਾਜ਼ਰੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਹੀਰਾਂ ਵਾਲੀ ਵਿਖੇ ਦੋਨਾਂ ਸਕੂਲਾਂ ਦੇ ਸਕੂਲ ਮੁਖੀਆਂ ਅਤੇ ਸਟਾਫ ਨੂੰ ਸੌਂਪੇ ਗਏ ਇਸ ਮੌਕੇ ਪ੍ਰਾਇਮਰੀ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਸ੍ਰੀ ਕ੍ਰਿਸ਼ਨ ਝੀਂਜਾ ਜੀ ਦਾ ਅਤੇ ਉਹਨਾਂ ਨਾਲ ਆਏ ਹੋਏ ਪਿੰਡ ਦੇ ਪਤਵੰਤਿਆਂ ਜਿਹਨਾਂ ਵਿੱਚ ਸਾਬਕਾ ਸਰਪੰਚ ਸਤਪਾਲ ਸ਼ਰਮਾ, ਭੂਪ ਸਹਾਰਨ, ਬਲਰਾਮ ਕੇਸ਼ਵਾਨੀਆ, ਵੇਦ ਪ੍ਰਕਾਸ਼ ਕੇਸ਼ਵਾਨੀਆ ਸਕੂਲ ਕਮੇਟੀ ਦੇ ਚੇਅਰਮੈਨ ਸੁਖਚੈਨ ਕੇਸ਼ਵਾਨੀਆਂ ਦਾ ਦਾ ਸਰੋਪਾ ਦੇ ਕੇ ਸਨਮਾਨ ਕੀਤਾ ਗਿਆ ਅਤੇ ਦੋਨਾਂ ਸਕੂਲ ਮੁਖੀਆਂ ਅਤੇ ਸਮੁੱਚੇ ਸਟਾਫ ਵੱਲੋਂ ਝੀਂਜਾ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਹੈੱਡ ਮਾਸਟਰ ਦੀਪਕ ਠਾਕੁਰ ਹੈੱਡ ਟੀਚਰ ਸਰੋਜ ਬਾਲਾ, ਸੁਰਿੰਦਰ ਕੁਮਾਰ ਅਤੇ ਦੋਨਾਂ ਸਕੂਲਾਂ ਦਾ ਸਟਾਫ ਜਿਨਾਂ ਵਿੱਚ ਪ੍ਰੇਮ ਚੰਦ,ਸੁਭਾਸ਼ ਚੰਦਰ, ਅਮਰਜੀਤ ਸਿੰਘ, ਦਪਿੰਦਰ ਸਿੰਘ ਢਿੱਲੋਂ, ਮਨੀਤਾ ਰਾਣੀ,ਵਿਨੋਦ ਕੁਮਾਰ ਸਟਾਫ ਮੈਂਬਰ ਹਾਜ਼ਰ ਸਨ