BREAKING NEWS : ਸੈਸ਼ਨ 2024 ਦੀਆਂ ਪ੍ਰੀਖਿਆਵਾਂ ਆਨਲਾਈਨ ਵਿਧੀ ਰਾਹੀਂ! ਸਿੱਖਿਆ ਬੋਰਡ ਨੇ ਜਾਰੀ ਕੀਤੀਆਂ ਹਦਾਇਤਾਂ

 BREAKING NEWS: ਸੈਸ਼ਨ 2024 ਦੀਆਂ ਪ੍ਰੀਖਿਆਵਾਂ ਆਨਲਾਈਨ ਵਿਧੀ ਰਾਹੀਂ! ਸਿੱਖਿਆ ਬੋਰਡ ਨੇ ਜਾਰੀ ਕੀਤੀਆਂ ਹਦਾਇਤਾਂ 

ਚੰਡੀਗੜ੍ਹ, 12 ਅਕਤੂਬਰ 2023

ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੇ ਪਰੀਖਿਆ ਕੇਂਦਰ ਸਥਾਪਿਤ ਕਰਨ ਲਈ ਇਨਫ੍ਰਾਸਟ੍ਰਕਚਰ ਪ੍ਰੋਫਾਰਮਾ ਮੋਡੀਫਾਈ ਕਰਨ ਸਬੰਧੀ ਸਿੱਖਿਆ ਬੋਰਡ ਵੱਲੋਂ ਸਮੂਹ ਜ਼ਿਲ੍ਹਾ  ਮੈਨੇਜਰਜ, ਨੂੰ ਪੱਤਰ ਜਾਰੀ ਕਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 



ਜਾਰੀ ਪੱਤਰ ਵਿੱਚ ਲਿਖਿਆ ਹੈ ਕਿ "ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੈਸ਼ਨ 2024 ਦੀਆਂ ਪ੍ਰੀਖਿਆਵਾਂ ਦੇ ਸਬੰਧ ਵਿੱਚ ਇਨਫ੍ਰਾਸਟ੍ਰਕਚਰ ਪ੍ਰੋਫਾਰਮਾ ਸਮੂਹ ਸਕੂਲਾਂ ਦੀ ਲਾਗ-ਇੰਨ ਆਈ.ਡੀ. ਤੇ ਅੱਪਲੋਡ ਕੀਤਾ ਗਿਆ ਸੀ। ਜਿਸ ਵਿੱਚ ਸਕੂਲਾਂ ਵੱਲੋਂ ਇਨਫ੍ਰਾਸਟ੍ਰਕਚਰ ਦੇ ਨਾਲ-ਨਾਲ ਪਰੀਖਿਆ ਕੇਂਦਰ ਸਬੰਧੀ ਪੰਜ ਆਪਸ਼ਨਜ਼ ਭਰਨ ਲਈ ਵੀ ਕਿਹਾ ਗਿਆ ਸੀ।

ਇਸ ਸ਼ੈਸ਼ਨ 2024 ਦੀਆਂ ਸਲਾਨਾ ਪਰੀਖਿਆਵਾਂ ਆਨਲਾਈਨ ਵਿਧੀ ਰਾਹੀਂ ਪ੍ਰਸ਼ਨ ਪੱਤਰ ਭੇਜ ਕੇ ਕਰਵਾਉਣ ਲਈ ਪ੍ਰਕਿਰਿਆ ਚੱਲ ਰਹੀ ਹੈ। ਜਿਸ ਦੇ ਸਬੰਧ ਵਿੱਚ ਨਵੰਬਰ 2023 ਵਿੱਚ ਪੰਜਾਬ ਰਾਜ ਦੇ ਸਮੂਹ ਸਕੂਲਾਂ ਵਿੱਚ ਆਨਲਾਈਨ ਵਿਧੀ ਰਾਹੀ ਪ੍ਰਸ਼ਨ ਪੱਤਰ ਭੇਜ ਕੇ ਟਰਾਇਲ ਦੇ ਤੌਰ ਤੇ ਡੰਮੀ ਪ੍ਰਯੋਗੀ ਪਰੀਖਿਆ ਕਰਵਾਈ ਜਾ ਰਹੀ ਹੈ। ਉਸ ਉਪਰੰਤ ਸ਼ੈਸ਼ਨ 2024 ਬਾਰਵੀਂ ਸ਼੍ਰੇਣੀ ਦੀਆਂ ਪ੍ਰਯੋਗੀ ਪਰੀਖਿਆਵਾਂ ਆਨਲਾਈਨ ਵਿਧੀ ਰਾਹੀਂ ਕਰਵਾਈਆਂ ਜਾਣਗੀਆਂ। PB.JOBSOFTODAY.IN 

ਪ੍ਰੰਤੂ ਅਜੇ ਤੱਕ ਪੰਜਾਬ ਭਰ ਵਿੱਚੋਂ ਕਾਫੀ ਸਕੂਲਾਂ ਵੱਲੋਂ ਇਹ ਪ੍ਰੋਫਾਰਮਾ ਅਧੂਰਾ ਭਰਿਆ ਗਿਆ ਹੈ। ਅਜਿਹੇ ਸਕੂਲਾਂ ਵੱਲੋਂ ਇਹ ਇਨਫ੍ਰਾਸਟ੍ਰਕਚਰ ਪ੍ਰੋਫਾਰਮਾ ਮੁਕੰਮਲ ਤੌਰ ਤੇ ਭਰਵਾਉਣ ਦੇ ਸਬੰਧ ਵਿੱਚ ਬੋਰਡ ਦਫ਼ਤਰ ਵੱਲੋਂ ਇੱਕ ਆਖਰੀ ਮੌਕਾ ਦਿੰਦੇ ਹੋਏ ਲਾਗ-ਇੰਨ ਆਈ.ਡੀ. ਤੇ ਪ੍ਰੋਫਾਰਮਾ ਨੂੰ ਮੋਡੀਫਾਈ ਕਰਵਾਇਆ ਜਾਣਾ ਹੈ। ਇਸਦੇ ਸਬੰਧ ਵਿੱਚ ਸਮੂਹ ਜਿਲਾ ਮੈਨੇਜਰਜ਼ ਖੇਤਰੀ ਦਫ਼ਤਰਾਂ ਨੂੰ ਲਿਖਿਆ ਗਿਆ ਹੈ ਕਿ ਇਨਫਰਾਸਟ੍ਰਕਚਰ ਰਿਪੋਰਟ ਨੂੰ ਮੋਡੀਫਾਈ ਕਰਨ ਦੀ ਆਪਸ਼ਨ ਉਨ੍ਹਾਂ ਦੇ ਲੋਗ ਇੰਨ ਆਈ. ਡੀ. ਤੇ ਦਿਤੀ ਜਾ ਰਹੀ ਹੈ। ਇਸਦੇ ਨਾਲ ਹੀ ਆਪਣੇ ਜ਼ਿਲ੍ਹੇ ਨਾਲ ਸਬੰਧਤ ਸਕੂਲ, ਜਿਹਨਾਂ ਵੱਲੋਂ ਇਨਫਰਾਸਟ੍ਰਕਚਰ ਰਿਪੋਰਟ ਨੂੰ ਮੋਡੀਫਾਈ ਕੀਤਾ ਜਾਣਾ ਹੈ, ਦੀ ਸੂਚੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ। 

HOLIDAY DECLARED IN PUNJAB: ਸੂਬੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

 

DA BREAKING: ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਿਲੇਗਾ ਮੰਹਿਗਾਈ ਭੱਤੇ ਦਾ ਬਕਾਇਆ


ਸਮੂਹ ਜਿਲ੍ਹਾ ਮੈਨੇਜਰ ਖੇਤਰੀ ਦਫ਼ਤਰਾਂ ਨੂੰ ਲਿਖਿਆ ਗਿਆ ਹੈ ਕਿ ਤੁਹਾਡੇ ਅਧੀਨ ਆਉਂਦੇ ਇਨਫਰਾਸਟ੍ਰਕਚਰ ਰਿਪੋਰਟ ਨੂੰ ਮੋਡੀਫਾਈ ਕਰਨ ਤੋ ਪੈਂਡਿੰਗ ਰਹਿੰਦੇ ਸਕੂਲਾਂ ਨਾਲ ਫੋਨ ਰਾਹੀਂ ਸੰਪਰਕ ਕਰਦੇ ਹੋਏ ਜਾਂ ਆਪਣੇ ਕੋਲ ਬੁਲਾ ਕੇ ਇਨਫਰਾਸਟ੍ਰਕਚਰ ਰਿਪੋਰਟ ਨੂੰ ਮਿਤੀ 14-10-2023 ਤੱਕ ਹਰ ਹਾਲਤ ਵਿੱਚ ਅਪਡੇਟ ਕੀਤਾ / ਕਰਵਾਇਆ ਜਾਵੇ। ਨਿਰਧਾਰਿਤ ਮਿਤੀ ਉਪਰੰਤ ਜੇਕਰ ਕੋਈ ਸਕੂਲ ਇਨਫਰਾਸਟ੍ਰਕਚਰ ਰਿਪੋਰਟ ਨੂੰ ਮੋਡੀਫਾਈ ਕਰਨ ਤੇ ਪੈਂਡਿੰਗ ਰਹਿੰਦਾ ਹੈ ਤਾਂ ਇਸਦੀ ਸਮੁੱਚੀ ਜ਼ਿੰਮੇਵਾਰੀ ਸਬੰਧਤ ਜ਼ਿਲ੍ਹਾ ਮੈਨੇਜਰ ਦੀ ਹੋਵੇਗੀ।

ਇਨਫਰਾਸਟ੍ਰਕਚਰ ਰਿਪੋਰਟ ਨੂੰ ਮੋਡੀਫਾਈ ਕਰਨ ਦੇ ਸਬੰਧ ਵਿੱਚ ਕੋਈ ਤਕਨੀਕੀ ਦਿੱਕਤ ਆਉਣ ਦੀ ਸੂਰਤ ਵਿੱਚ ਸ੍ਰੀ ਰਜਨੀਸ ਰਿਸ਼ੀ, ਟੈਕਨੀਕਲ ਵਿੰਗ ਮੋਬਾਈਲ ਨੰਬਰ 94279-50212, ਸ਼੍ਰੀ ਮਲਕੀਤ ਸਿੰਘ, ਸੀਨੀਅਰ ਸਹਾਇਕ (ਕਾਰਜ ਸੰਚਾਲਨ) ਮੋਬਾਇਲ ਨੰਬਰ 97811-10272 ਅਤੇ ਸ਼੍ਰੀਮਤੀ ਕਰਮਜੀਤ ਕੌਰ, ਸੀਨੀਅਰ ਸਹਾਇਕ (ਪ੍ਰਯੋਗੀ ਪਰੀਖਿਆ, ਕਾਰਜ ਸੰਚਾਲਨ) ਮੋਬਾਇਲ ਨੰਬਰ 97804-0697) ਤੇ ਸੰਪਰਕ ਕਰਨ ਲਈ ਲਿਖਿਆ ਗਿਆ ਹੈ।



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends