ਐਨਰਜੀ ਕੰਜ਼ਰਵੇਸ਼ਨ ਵਿਸ਼ੇ ਤੇ ਸਕੂਲ ਪੱਧਰੀ ਪੇਂਟਿੰਗ ਮੁਕਾਬਲੇ ਕਰਵਾਏ ਗਏ।
ਕੁਹਾੜਾ , 11 ਅਕਤੂਬਰ 2023
ਸ ਹ ਸ ਕੁਹਾੜਾ ਵਿਖੇ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ',ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਖੜਾ ਬਿਆਸ ਮੈਨਜਮੈਂਟ ਬੋਰਡ ਵੱਲੋਂ ਪੰਜਾਬ ਤੇ ਹਰਿਆਣਾ ਰਾਜ ਅਤੇ ਚੰਡੀਗੜ੍ਹ ਲਈ ਰਾਜ ਪੱਧਰੀ "ਐਨਰਜੀ ਕੰਜ਼ਰਵੇਸ਼ਨ-2023 ਪੇਂਟਿੰਗ ਮੁਕਾਬਲਾ ਲਈ ਸਕੂਲ ਪੱਧਰੀ ਪੇਂਟਿੰਗ ਮੁਕਾਬਲੇ ਕਰਵਾਏ ਗਏ । ਇਹਨਾਂ ਮੁਕਾਬਲਿਆਂ ਲਈ ਹਰਵਿੰਦਰ ਸਿੰਘ ਅੰਗਰੇਜ਼ੀ ਮਾਸਟਰ ਅਤੇ ਮੈਡਮ ਕਿਰਨ ਪ੍ਰੀਤ ਮੈਥ ਮਿਸਟਰੈਸ ਨੇ ਦੱਸਿਆ ਕਿ ਗਰੁੱਪ ਏ ਵਿੱਚੋਂ ਸ਼ਿਵਾ ਅਤੇ ਅਨੁਜ ਪਹਿਲੇ ਅਤੇ ਦੂਜੇ ਨੰਬਰ ਤੇ ਰਹੇ ਜਦ ਕਿ ਗਰੁੱਪ ਬੀ ਵਿਚੋਂ ਚਾਂਦਨੀ ਅਤੇ ਅੰਸ਼ੂ ਕੁਮਾਰੀ ਨੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।
ਮੁੱਖ ਅਧਿਆਪਕ ਸ਼੍ਰੀ ਨੀਰਜ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦਿਆਂ ਜੇਤੂਆਂ ਨੂੰ ਵਧਾਈ ਦਿੱਤੀ।ਇਸ ਸਮੇਂ ਸ੍ਰੀ ਮਤੀ ਅਮਿਤਾ,ਸ੍ਰੀ ਗੁਰਪ੍ਰੀਤ ਸਿੰਘ, ਮੈਡਮ ਅਨੀਤਾ ਸ਼ਰਮਾ, ਮੈਡਮ ਮੀਨਾਕਸ਼ੀ ਗੋਇਲ,ਸ੍ਰੀ ਸੇਵਕ ਸੋਨੀ, ਗੁਰਪ੍ਰੀਤ ਕੌਰ ਗਿੱਲ, ਰਵਿੰਦਰ ਕੁਮਾਰ, ਪ੍ਰਭਜੀਤ ਸਿੰਘ, ਰਾਹੁਲ ਕੁਮਾਰ ਪੀ ਟੀ ਹਰਪ੍ਰੀਤ ਕੌਰ ਅੰਗਰੇਜ਼ੀ ਮਿਸਟਰੈਸ, ਮੋਨਿਕਾ ਧੀਮਾਨ, ਹਰਪ੍ਰੀਤ ਕੌਰ ਸਾਇੰਸ ਮਿਸਟਰੈਸ, ਸੁਰਜੀਤ ਕੌਰ, ਹਰਪ੍ਰੀਤ ਕੌਰ ਮੈਥ ਮਿਸਟਰੈਸ, ਅਮਨਦੀਪ ਕੌਰ,ਬਲਜੀਤ ਕੌਰ ਕੁਲਵੰਤ ਸਿੰਘ ਅਤੇ ਵਿਸ਼ਾਲ ਪੁਰੀ, ਜਸਵਿੰਦਰ ਸਿੰਘ ਵੀ ਹਾਜ਼ਰ ਸਨ