ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ
14 ਅਕਤੂਬਰ ਨੂੰ ਸਾਂਝੇ ਫਰੰਟ ਦੀ ਚੰਡੀਗੜ੍ਹ ਰੈਲੀ ਚ ਪਹੁੰਚਣ ਦੀ ਅਪੀਲ
ਲੁਧਿਆਣਾ, 11 ਅਕਤੂਬਰ 2023
ਪੰਜਾਬ ਮੁਲਾਜ਼ਮ ਪੈਨਸ਼ਨਰਜ ਸਾਂਝਾ ਫਰੰਟ ਵਲੋਂ ਜੋਂ ਰੈਲੀ ਰੱਖੀ ਗਈ ਹੈ ਉਸ ਵਿਚ ਸੂਬੇ ਭਰ ਦੇ ਐਨ ਪੀ ਐਸ ਮੁਲਾਜ਼ਮਾਂ ਵੱਲੋਂ ਵੱਡੀ ਪੱਧਰ ਤੇ ਸ਼ਿਰਕਤ ਕਰੀ ਜਾਵੇਗੀ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾਈ ਕਨਵੀਨਰ ਸ੍ਰੀ ਜਸਵੀਰ ਸਿੰਘ ਤਲਵਾੜਾ ਅਤੇ ਜਨਰਲ ਸਕੱਤਰ ਸ੍ਰੀ ਜਰਨੈਲ ਸਿੰਘ ਪੱਟੀ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜਾਬ ਦੇ ਸਮੁੱਚੇ ਪੈਨਸ਼ਨਰਜ ਨੂੰ ਅਪੀਲ ਕੀਤੀ ਕਿ ਇਸ ਮਹਾ ਰੈਲੀ ਵਿੱਚ ਵੱਡੇ ਪੱਧਰ ਤੇ ਸ਼ਾਮਿਲ ਹੋਣਾ ਯਕੀਨੀ ਬਣਾਇਆ ਜਾਵੇ। ਸੂਬਾਈ ਕੋ ਕਨਵੀਨਰਾਂ ਅਜੀਤਪਾਲ ਸਿੰਘ ਜੱਸੋਵਾਲ, ਜਸਵਿੰਦਰ ਸਿੰਘ ਜੱਸਾ ਪਿਸੌਰੀਆ, ਰਣਵੀਰ ਸਿੰਘ ਉਪਲ, ਲਖਵਿੰਦਰ ਸਿੰਘ ਭੌਰ , ਕਰਮਜੀਤ ਸਿੰਘ ਤਾਮਕੋਟ ਨੇ ਆਖਿਆ ਹੈ ਕਿ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਨ ਮਗਰੋਂ ਵੀ ਪੁਰਾਣੀ ਪੈਨਸ਼ਨ ਬਹਾਲ ਨੀ ਕਰ ਸਕੀ।
ਸਰਕਾਰ ਵਲੋਂ ਮੀਟਿੰਗਾਂ ਦੇ ਕੇ ਕਈ ਵਾਰ ਮੀਟਿੰਗਾਂ ਤੋਂ ਇਨਕਾਰ ਕੀਤਾ ਜਾ ਚੁੱਕਾ ਹੈ। ਸੂਬਾ ਪ੍ਰੈੱਸ ਸਕੱਤਰਾਂ ਪ੍ਰਭਜੀਤ ਸਿੰਘ ਰਸੂਲਪੁਰ, ਨਿਰਮਲ ਮੋਗਾ,ਡਾ ਸੰਤ ਸੇਵਕ ਸਿੰਘ ਸਰਕਾਰੀਆ ,ਪ੍ਰੇਮ ਸਿੰਘ ਠਾਕੁਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਦਿੜ੍ਹਬਾ ਰੈਲੀ ਨੇ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਦੇ ਹੱਕ ਲਈ ਜਗਾ ਦਿੱਤਾ ਹੈ । ਹੁਣ ਸਾਰੇ ਐਨ ਪੀ ਐਸ ਕਰਮਚਾਰੀ ਆਪਣਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਤੇਜ਼ ਕਰ ਦੇਣਗੇ।ਇਸ ਸਮੇਂ ਸ਼ਿਵ ਪ੍ਰੀਤ, ਹਰਪ੍ਰੀਤ ਸਿੰਘ ਉਪਲ, ਬਿਕਰਮਜੀਤ ਸਿੰਘ ਕੱਦੋਂ ,ਸੱਤ ਪ੍ਰਕਾਸ਼,ਵਰਿੰਦਰ ਵਿੱਕੀ ਨੇ ਸਾਰੇ ਜ਼ਿਲ੍ਹਾ ਆਗੂਆਂ ਨੂੰ ਬੇਨਤੀ ਕੀਤੀ ਕਿ ਉਹ ਬਲਾਕ ਪੱਧਰ ਤੇ ਲਾਮਬੰਦੀ ਕਰਕੇ ਰੈਲੀ ਨੂੰ ਕਾਮਯਾਬ ਬਣਾਉਣ।