ਵੱਡੀ ਖੱਬਰ: ਅਧਿਆਪਕ ਆਪਣੀ ਤਨਖਾਹ ਵਿੱਚੋਂ ਨਹੀਂ ਰੱਖ ਸਕਣਗੇ ਵਿਦਿਆਰਥੀਆਂ ਨੂੰ ਪੜਾਉਣ ਲਈ ਪ੍ਰਾਈਵੇਟ ਅਧਿਆਪਕ ,
ਮਾਨਸਾ, 16 ਅਕਤੂਬਰ 2023
ਸਰਕਾਰੀ ਸਕੂਲਾਂ ਵਿੱਚ ਸਰਕਾਰੀ ਅਧਿਆਪਕਾਂ ਵੱਲੋਂ ਖੁਦ ਦੀ ਤਨਖਾਹ ਵਿੱਚੋਂ ਆਪਣੇ ਪੱਧਰ ਤੋਂ ਹੀ ਵਿਦਿਆਰਥੀਆਂ ਨੂੰ ਪੜਾਉਣ ਲਈ ਪ੍ਰਾਈਵੇਟ ਅਧਿਆਪਕ ਰੱਖਣ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਮਨਾਹੀ ਕੀਤੀ ਗਈ ਹੈ। ਅਤੇ ਸਰਕਾਰੀ ਸਕੂਲਾਂ ਵਿੱਚ ਸਰਕਾਰੀ ਅਧਿਆਪਕਾਂ ਵੱਲੋਂ ਪ੍ਰਾਈਵੇਟ ਅਧਿਆਪਕ ਨਾ ਰੱਖਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। PB.JOBSOFTODAY.IN
ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਵੱਲੋਂ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਲਿਖਿਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜਾ ਰਹੇ ਅਧਿਆਪਕ ਖੁਦ ਦੀ ਤਨਖਾਹ ਵਿੱਚੋਂ ਆਪਣੇ ਪੱਧਰ ਤੋਂ ਹੀ ਵਿਦਿਆਰਥੀਆਂ ਨੂੰ ਪੜਾਉਣ ਲਈ ਪ੍ਰਾਈਵੇਟ ਅਧਿਆਪਕ ਰੱਖ ਲੈਂਦੇ ਹਨ ਜੋ ਕਿ ਨਿਯਮਾ ਦੇ ਵਿਰੁੱਧ ਹੈ।
EDUCATION BREAKING: ਅਧਿਆਪਕ ਹੋਣਗੇ ਗੈਰਹਾਜ਼ਰ ਜੇਕਰ ਨਹੀਂ ਮੰਨੀਆਂ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ,
ਇਸ ਲਈ ਸਮੂਹ ਸਕੂਲ ਮੁਖੀਆਂ ਨੂੰ ਲਿਖਿਆ ਗਿਆ ਹੈ ਕਿ ਜੇਕਰ ਕੋਈ ਅਧਿਆਪਕ ਅਤੇ ਸਕੂਲ ਮੁਖੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਸਬੰਧਤ ਸਕੂਲ ਮੁਖੀ ਅਤੇ ਸਬੰਧਤ ਅਧਿਆਪਕ ਵਿਰੁੱਧ ਵਿਭਾਗੀ ਕਾਰਵਾਈ ਲਈ ਉਹ ਅਧਿਕਾਰੀਆਂ ਨੂੰ ਕਾਰਵਾਈ ਹਿੱਤ ਭੇਜ ਦਿੱਤਾ ਜਾਵੇਗਾ।