Also read
3 OCTOBER 2023
ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ ਤਾਂ ਹੀ ਸੰਭਵ ਹੈ ਜੇਕਰ ਸਹਾਇਕ ਡਾਇਰੈਕਟਰਾਂ ਵੱਲੋਂ ਸਕੂਲਾਂ ਨੂੰ ਰੈਗੂਲਰ ਵਿਜ਼ਟ ਕੀਤਾ ਜਾਵੇ। ਉਪਰੋਕਤ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਾਲ ਨੱਥੀ ਅਨੁਲੱਗ ਅਨੁਸਾਰ ਸਹਾਇਕ ਡਾਇਰੈਕਟਰਾਂ ਦੀ ਡਿਊਟੀ ਲਗਾਈ ਗਈ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ ਅਲਾਟ ਕੀਤੇ ਜਿਲ੍ਹੇ ਦੇ ਸਕੂਲਾਂ ਨੂੰ ਮਹੀਨੇ ਵਿੱਚ ਘੱਟੋ- ਘੱਟ ਦੋ ਵਾਰ (ਮਿਤੀ 1 ਤੋਂ 15 ਤੱਕ ਇਕ ਵਿਜ਼ਟ ਅਤੇ ਮਿਤੀ 16 ਤੋਂ 30 ਤੱਕ ਦੂਜੀ ਵਿਜ਼ਟ) ਵਿਜ਼ਟ ਕਰਨਾ ਯਕੀਨੀ ਬਣਾਇਆ ਜਾਵੇ।
- The Punjab School Teachers' Extension in Service Act : ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਸੇਵਾਵਾਂ ਵਿੱਚ ਵਾਧੇ ਸਬੰਧੀ ਐਕਟ ਵਿੱਚ ਕੀਤੀ ਅਹਿਮ ਸ਼ੋਧ, ਪੜ੍ਹੋ ਪੱਤਰ
ਵਿਜ਼ਟ ਕੀਤੇ ਸਕੂਲਾਂ ਦੀ ਰਿਪੋਰਟ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਨੂੰ ਭੇਜੀ ਜਾਵੇਗੀ, ਜਿਹਨਾਂ ਵੱਲੋਂ ਸਮੂਹ ਵਿਜ਼ਟ ਰਿਪੋਰਟਾਂ ਨੂੰ ਸੰਕਲਿਤ ਕਰਕੇ ਸੱਕਤਰ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਫਤਰ ਵਿਖੇ ਭੇਜਿਆ ਜਾਵੇਗਾ।