GOOD NEWS:ਪੰਜਾਬ ਸਰਕਾਰ ਵੱਲੋਂ 168 ਫਿਜੀਕਲ ਐਜੂਕੇਸ਼ਨ ਅਧਿਆਪਕਾਂ ਦੀ ਭਰਤੀ ਲਈ ਪੀ ਟੈਟ ਦੀ ਸ਼ਰਤ ਹਟਾਈ

ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵਲੋਂ ਜਨਤਕ ਨਿਯੁਕਤੀਆਂ ਤਹਿਤ ਵਿਗਿਆਪਨ ਨੰ: 08/22-2021ਭਡ(3,7,8)/20227476 ਮਿਤੀ 08.01 .2022 ਰਾਹੀ 168 ਫਿਜੀਕਲ ਐਜੂਕੇਸਨ ਮਾਸਟਰ/ਮਿਸਟ੍ਰੈਸ ਭਰਤੀ ਕਰਨ ਸਬੰਧੀ ਇਸਤਿਹਾਰ ਦਿੱਤਾ ਗਿਆ ਸੀ, ਦਿੱਤੇ ਗਏ ਇਸਤਿਹਾਰ ਅਨੁਸਾਰ ਅਪਲਾਈ ਕਰਨ ਵਾਲੇ ਉਮੀਦਾਵਰਾਂ ਨੂੰ ਆਰ.ਟੀ.ਈ. ਐਕਟ ਤਹਿਤ ਪੰਜਾਬ ਸਰਕਾਰ ਦੁਆਰਾ ਲਿਆ ਗਿਆ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2 (PSTET-2) ਪਾਸ ਕੀਤਾ ਹੋਣਾ ਲਾਜਮੀ ਲਿਖਿਆ ਗਿਆ ਸੀ। 




 ਉਪਰੋਕਤ ਸੂਰਤ ਦੇ ਸਬੰਧ ਵਿਚ ਪੰਜਾਬ ਸਰਕਾਰ ਦੇ ਹੁਕਮ ਨੰ : SED-EDU5019/24/ 20234 EDU5/628471(1-3) ਮਿਤੀ 25-8-2023 ਰਾਹੀਂ ਹੋਏ ਹੁਕਮਾਂ ਦੇ ਸਨਮੁੱਖ 168 ਫਿਜੀਕਲ ਐਜੂਕੇਸਨ ਮਾਸਟਰ/ਮਿਸਟ੍ਰੈਸ ਦੀ ਭਰਤੀ ਲਈ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2(PSTET-2) ਪਾਸ ਕੀਤਾ ਹੋਣਾ ਲਾਜਮੀ ਨਹੀ ਹੈ। ਉਪਰੋਕਤ ਹੁਕਮਾਂ ਤਹਿਤ ਵਿਭਾਗ ਵਲੋਂ 168 ਫਿਜੀਕਲ ਐਜੂਕੇਸਨ ਮਾਸਟਰ/ਮਿਸਟ੍ਰੈਸ ਦੀ ਭਰਤੀ ਲਈ ਲਏ ਗਏ 150 ਅੰਕਾਂ ਦੇ ਲਿਖਤੀ ਟੈਸਟ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ ਤੇ ਮੈਰਿਟ ਬਣਾਈ ਜਾਵੇਗੀ ।


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends