ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਦਾ ਵਫਦ ਡੀ ਪੀ ਆਈ ਪ੍ਰਾਇਮਰੀ ਸੰਗੀਤਾ ਸ਼ਰਮਾ ਨੂੰ ਮਿਲਿਆ-ਅਮਨਦੀਪ ਸ਼ਰਮਾ।
ਅਧਿਆਪਕ ਮਸਲਿਆਂ ਤੇ ਕੀਤੀ ਵਿਸਥਾਰ ਪੂਰਵਕ ਚਰਚਾ।
ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਦਾ ਵਫਦ ਡੀ ਪੀ ਆਈ ਪ੍ਰਾਇਮਰੀ ਸੰਗੀਤਾ ਸ਼ਰਮਾ ਨੂੰ ਮਿਲਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਖਾਲੀ ਪਈਆਂ ਹੈਡ ਟੀਚਰ, ਸੈਂਟਰ ਹੈਡ ਟੀਚਰ ਦੀਆਂ ਖਾਲੀ ਅਸਾਮੀਆਂ ਤੇ ਤਰੱਕੀਆ ਸਬੰਧੀ ਜਿੰਨਾਂ ਜ਼ਿਲਿਆਂ ਵੱਲੋਂ ਅਜੇ ਤੱਕ ਪੱਤਰ ਜਾਰੀ ਨਹੀਂ ਹੋਏ ਤੁਰੰਤ ਜਾਰੀ ਕੀਤੇ ਜਾਣ,ਸਾਖਰਤਾ ਮਿਸ਼ਨ ਨੂੰ ਬੇਰੁਜ਼ਗਾਰਾ ਨੂੰ ਦਿੱਤਾ ਜਾਵੇ,ਮਿਡ ਡੇ ਮੀਲ ਦੇ ਭਾਂਡਿਆਂ ਦੀ ਗ੍ਰਾਂਟ ਜਾਰੀ ਕੀਤਾ ਜਾਵੇ, ਲੋੜਵੰਦ ਸਕੂਲਾਂ ਨੂੰ ਗ੍ਰਾਂਟ ਜਾਰੀ ਕੀਤੀ ਜਾਵੇ, ਮੈਡੀਕਲ ਬਜਟ ਜਾਰੀ ਕੀਤਾ ਜਾਵੇ,ਬੀ ਲੈ ਓ ਡਿਊਟੀਆਂ ਕੱਟੀਆਂ ਜਾਣ, ਸਕੂਲਾਂ ਨੂੰ ਟ੍ਰਾਂਸਪੋਰਟ ਦੀ ਗ੍ਰਾਂਟ ਜਾਰੀ ਕੀਤੀ ਜਾਵੇ,ਪਇਮਰੀ ਤੋਂ ਮਾਸਟਰ ਕੇਡਰ ਦੀਆਂ ਤਰੱਕੀਆਂ ਕਰਨ, ਹੈਂਡ ਟੀਚਰ ਦੀ ਪੋਸਟ ਪ੍ਰਬੰਧਕੀ ਕਰਨ,ਪਾਰਟ ਟਾਇਮ ਸਵੀਪਰ ਦੀ ਭਰਤੀ ਕਰਨ,1904 ਹੈਡ ਟੀਚਰ ਦੀਆਂ ਪੋਸਟਾਂ ਬਹਾਲ ਕਰਨ ਆਦਿ ਮਸਲਿਆਂ ਤੇ ਗੱਲਬਾਤ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਡੀ ਪੀ ਆਈ ਪ੍ਰਾਇਮਰੀ ਸੰਗੀਤਾ ਸ਼ਰਮਾ ਨੇ ਕਿਹਾ ਨੇ ਕਿਹਾ ਕਿ ਪੰਜਾਬ ਭਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾ ਨੂੰ ਤਰੱਕੀਆ ਕਰਨ ਲਈ ਹੁਕਮ ਜਾਰੀ ਕੀਤਾ ਜਾਵੇਗਾ। ਸਾਖਰਤਾ ਮਿਸ਼ਨ ਸੰਬੰਧੀ ੳੱਚ ਅਧਿਕਾਰੀਆਂ ਨਾਲ ਮਸਲਾ ਵਿਚਾਰਿਆ ਜਾਵੇਗਾ, ਮੈਡੀਕਲ ਬਜਟ ਜਾਰੀ ਜਲਦੀ ਜਾਰੀ ਕੀਤਾ ਜਾਵੇਗਾ, ਮਾਸਟਰ ਕੇਡਰ ਦੀਆਂ ਤਰੱਕੀਆਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਮਸਲਾ ਅਦਾਲਤ ਵਿੱਚੋਂ ਹੱਲ ਕਰਨ ਉਪਰੰੰਤ ਤਰੱਕੀਆ ਕੀਤੀਆ ਜਾਣਗੀਆ,ਅਧਿਆਪਕਾਂ ਦੇ ਬਾਕੀ ਮਸਲਿਆਂ ਦਾ ਹੱਲ ਵੀ ਜਲਦੀ ਕੀਤਾ ਜਾਵੇਗਾ।ਇਸ ਸਮੇਂ ਸਟੇਟ ਆਗੂ ਜਸ਼ਨਦੀਪ ਸਿੰਘ ਕੁਲਾਣਾ, ਰਕੇਸ਼ ਕੁਮਾਰ ਬਰੇਟਾ, ਲਵਨੀਸ ਨਾਭਾ, ਕ੍ਰਿਸ਼ਨ ਬਠਿੰਡਾ ,ਗੁਰਮੇਲ ਸਿੰਘ ਬਰੇ,ਬਲਵਿੰਦਰ ਸਿੰਘ ਹਾਕਮਵਾਲਾ, ਸੁਭਾਸ ਕੌਰ ਬਠਿੰਡਾ, ਕੁਲਵਿੰਦਰ ਪਾਠਕ , ਡਿਪਟੀ ਡਾਇਰੈਕਟਰ ਮਹਿੰਦਰ ਸਿੰਘ ਹਾਜ਼ਰ ਸਨ।