JOBS IN SAS NAGAR: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ / ਐਮ.ਸੀ.ਸੀ. ਵਲੋਂ 03 ਅਗਸਤ ਨੂੰ ਕੀਤਾ ਜਾ ਰਿਹਾ ਹੈ ਵਾਕ ਇਨ ਇੰਟਰਵਿਊ ਦਾ ਆਯੋਜਨ

 ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ / ਐਮ.ਸੀ.ਸੀ. ਵਲੋਂ 03 ਅਗਸਤ ਨੂੰ ਕੀਤਾ ਜਾ ਰਿਹਾ ਹੈ ਵਾਕ ਇਨ ਇੰਟਰਵਿਊ ਦਾ ਆਯੋਜਨ।


ਐਸ ਏ.ਐਸ.ਨਗਰ, 02 ਅਗਸਤ :


ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਵਲੋਂ ਜ਼ਿਲ੍ਹੇ ਦੇ ਬੇਰੋਜਗਾਰ ਨੋਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਮੁੱਹਈਆ ਕਰਵਾਉਣ ਲਈ 03 ਅਗਸਤ ਨੂੰ ਸਵੇਰੇ 09:00 ਵਜੇ ਵਾਕ ਇਨ ਇੰਟਰਵਿਊ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਭਾਰਤੀ ਏਅਰਟਲ, ਬਿਗ ਬਾਸਕੇਟ, ਪੇ.ਟੀ.ਐਮ. ਸਰਵਿਸਜ, ਐਸ.ਬੀ.ਆਈ. ਇੰਸੋਰੈਂਸ, ਰੀਲਾਇੰਸ ਨੀਪੋਨ ਲਾਈਫ ਇੰਸੋਰੈਂਸ, ਆਈ.ਪਰੋਸੈਸ ਸਰਵਿਸਿਜ ਇੰਡੀਆ ਕੰਪਨੀ ਅਤੇ ਹੋਰ ਨਿਯੋਜਕਾਂ ਵਲੋਂ ਭਾਗ ਲਿਆ ਜਾਵੇਗਾ ਜਿਸ ਵਿੱਚ ਦਸਵੀਂ, ਬਾਰਵੀਂ, ਗ੍ਰੈਜੂਏਸ਼ਨ ਆਦਿ ਵਿੱਦਿਅਕ ਯੋਗਤਾ ਵਾਲੇ ਪ੍ਰਾਰਥੀ ਭਾਗ ਲੈ ਸਕਦੇ ਹਨ। 

ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ, ਸਵੈ-ਰੋਜ਼ਗਾਰ ਕੈਂਪ, ਸਕਿੱਲ ਕੈਂਪ ਆਦਿ ਦਾ ਆਯੋਜਨ ਸਮੇਂ-ਸਮੇਂ ਤੇ ਕੀਤਾ ਜਾਂਦਾ ਹੈ ਤਾਂ ਜੋ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਵਾਏ ਜਾ ਸਕਣ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਆਤਮ ਨਿਰਭਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸੇ ਲੜੀ ਵਿੱਚ ਉਕਤ ਵਾਕ ਇਨ ਇੰਟਰਵਿਊ ਦਾ ਆਯੋਜਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ (ਡੀ.ਬੀ.ਈ.ਈ.) ਐਸ.ਏ.ਐਸ ਨਗਰ ਵਿਖੇ ਕੀਤਾ ਜਾ ਰਿਹਾ ਹੈ। ਬੇਰੋਜ਼ਗਾਰ ਯੋਗ ਪ੍ਰਾਰਥੀ ਆਪਣੇ ਲੋੜੀਂਦੇ ਦਸਤਾਵੇਜ ਅਤੇ ਰਿਜੀਊਮ ਨਾਲ ਲੈ ਕੇ ਰੋਜ਼ਗਾਰ ਦਫਤਰ ਕਮਰਾ ਨੰ 461, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ.ਏ.ਐਸ ਨਗਰ ਵਿਖੇ ਪਹੁੰਚਣ ਅਤੇ ਇਸ ਪਲੇਸਮੈਂਟ ਕੈਂਪ ਦਾ ਵੱਧ ਤੋਂ ਵੱਧ ਲਾਭ ਲੈ ਸਕਣ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends