ਸਿੱਖਿਆ ਮੰਤਰੀ ਪੰਜਾਬ ਦੇ ਨਾਂ ਘੱਟ ਦਾਖਲਿਆਂ ਸੰਬੰਧੀ ਜਾਰੀ ਨੋਟਿਸਾਂ ਵਿਰੁੱਧ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਹੀਂ ਭੇਜਿਆ ਇਤਰਾਜ਼ ਪੱਤਰ

 ਸਿੱਖਿਆ ਮੰਤਰੀ ਪੰਜਾਬ ਦੇ ਨਾਂ ਘੱਟ ਦਾਖਲਿਆਂ ਸੰਬੰਧੀ ਜਾਰੀ ਨੋਟਿਸਾਂ ਵਿਰੁੱਧ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਹੀਂ ਭੇਜਿਆ ਇਤਰਾਜ਼ ਪੱਤਰ



ਸਿੱਖਿਆ ਮੰਤਰੀ ਦੇ ਸਕੂਲ ਸਿੱਖਿਆ ਨੂੰ ਮਿਸਾਲੀ ਬਣਾਉਣ ਦੇ ਐਲਾਨ ਨਿਕਲੇ ਫੋਕੇ- ਡੀ.ਟੀ.ਐਫ 


ਲਗਭਗ 16000 ਅਧਿਆਪਕਾਂ ਦੀਆਂ ਲੱਗੀਆਂ ਡੱਬਲ ਡਿਊਟੀਆਂ, ਸਕੂਲ ਸਿੱਖਿਆ ਨੂੰ ਖਤਰਾ 


ਅੰਮ੍ਰਿਤਸਰ, 02.08.2023(): ਪਿਛਲੇ ਦਿਨੀਂ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਹੋਏ ਘੱਟ ਦਾਖਲਿਆਂ ਸੰਬੰਧੀ ਜ਼ਿਲ੍ਹਾ ਸਿੱਖਿਆ ਅਧਕਾਰੀਆਂ, ਬੀ.ਪੀ.ਈ.ਓਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ, ਜਿਸ ਕਾਰਨ ਅਧਿਕਾਰੀ ਅਤੇ ਸਮੂਹ ਅਧਿਆਪਕਾਂ ਵਿੱਚ ਰੋਸ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਵਿੱਤ ਸਕੱਤਰ- ਕਮ - ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਸ਼ਵਨੀ ਅਵਸਥੀ, ਜਰਮਨਜੀਤ ਸਿੰਘ, ਗੁਰਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਵੱਡੇ ਬਦਲਾਅ ਦੇ ਫੋਕੇ ਦਾਅਵੇ ਕੀਤੇ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਬਣਦੀਆਂ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਨ ਦੀ ਗੱਲ ਕੀਤੀ। ਜ਼ਮੀਨੀ ਪੱਧਰ ਤੇ ਸਰਕਾਰ ਵੱਲੋਂ ਸਿਰਫ ਅਧਿਕਾਰੀਆਂ ਤੇ ਮੁਲਾਜ਼ਮਾਂ ਤੇ ਬੇਲੋੜਾ ਦਬਾਅ ਪਾ ਕੇ ਮੀਡੀਏ ਵਿੱਚ ਫੋਕੀ ਵਾਹ ਵਾਹੀ ਖੱਟੀ ਜਾ ਰਹੀ ਹੈ। ਸਰਕਾਰੀ ਸਕੂਲਾਂ ਵਿਚ ਕਿਸੇ ਕਿਸਮ ਦਾ ਕੋਈ ਬਦਲਾਅ ਵੇਖਣ ਵਿੱਚ ਨਹੀਂ ਆਇਆ। ਸਕੂਲਾਂ ਵਿੱਚ ਵੱਡੇ ਪੱਧਰ ਤੇ ਅਧਿਆਪਕਾਂ ਅਤੇ ਦਰਜ਼ਾ ਚਾਰ ਕਰਮਚਾਰੀਆਂ ਦੀ ਘਾਟ, ਸਿੱਖਿਆ ਲਈ ਲੋੜੀਂਦੀ ਬੁਨਿਆਦੀ ਸਹੂਲਤਾਂ ਦੀ ਘਾਟ ਹੈ, ਜਿਸ ਕਾਰਨ ਉੱਚ ਵਰਗੀ ਅਤੇ ਮੱਧਮ ਵਰਗੀ ਲੋਕ ਆਪਣੇ ਬੱਚਿਆਂ ਨੂੰ ਨੇੜਲੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਰਜ਼ੀਹ ਦਿੰਦੇ ਹਨ। ਆਗੂਆਂ ਗੁਰਦੇਵ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਨਰੇਸ਼ ਕੁਮਾਰ, ਸੁਖਰਾਜ ਸਿੰਘ ਸਰਕਾਰੀਆ, ਲਖਵਿੰਦਰ ਸਿੰਘ ਗਿੱਲ, ਸੁਖਦੇਵ ਸਿੰਘ, ਆਦਿ ਨੇ ਸਿੱਖਿਆ ਵਿਭਾਗ ਦੇ ਇਸ ਕਦਮ ਦੀ ਨਿਖੇਦੀ ਕਰਦਿਆਂ ਕਿਹਾ ਕਿ ਲਗਭਗ ਪੰਜਾਬ ਦੇ 16000 ਅਧਿਆਪਕ ਡਬਲ ਡਿਊਟੀਆਂ ਕਰਨ ਲਈ ਸਰਕਾਰ ਦੇ ਦੋਹਰੇ ਕਿਰਦਾਰ ਕਾਰਨ ਮਜ਼ਬੂਰ ਹਨ। ਸਕੂਲੀ ਸਿੱਖਿਆ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ। ਈ.ਟੀ.ਟੀ, ਸੀ.ਐਚ.ਟੀ ਅਤੇ ਸਾਰੇ ਕੇਡਰਾਂ ਦੀਆਂ ਸਮੇਂਬਧ ਤਰੱਕੀਆਂ ਤੁਰੰਤ ਕੀਤੀਆਂ ਜਾਣ। ਸਿੱਖਿਆ ਵਿਭਾਗ ਨੂੰ ਆਪਣੀਆਂ ਬਣਦੀਆਂ ਜਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ ਅਤੇ ਸਰਕਾਰ ਦੇ ਬਿਆਨਾਂ ਅਨੁਸਾਰ ਲੋੜੀਂਦੀ ਸਹੂਲਤਾਂ ਨਾਲ ਸਰਕਾਰੀ ਸਕੂਲਾਂ ਨੂੰ ਲੈਸ ਕਰਨਾ ਬਣਦਾ ਹੈ ਅਤੇ ਸਾਂਝੀ ਸਕੂਲੀ ਸਿੱਖਿਆ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਝੂਠ ਦੇ ਸਿਰ ਤੇ ਸਿੱਖਿਆ ਤੰਤਰ ਵਿੱਚ ਕੇਵਲ ਸਰਕਾਰੀ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਬਦਨਾਮ ਕਰਨ ਦੀ ਥਾਂ ਆਪਨੇ ਬਣਦੇ ਕੰਮ ਪੂਰਨ ਕਰਨੇ ਚਾਹੀਦੇ ਹਨ।

ਪਿਛਲੇ ਦਿਨੀਂ ਵਾਪਰੀ ਲੁੱਟ ਅਤੇ ਕਤਲ ਕੇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਅੰਮ੍ਰਿਤਸਰ ਸ਼੍ਰੀ ਰਾਜੇਸ਼ ਕੁਮਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਨੂੰ ਜਥੇਬੰਦਕ ਵਫ਼ਦ ਮਿਲਣ ਦਾ ਭਰੋਸਾ ਦਵਾਇਆ ਗਿਆ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends